ਰੋਪੜ ਦੀ ਸ਼ਰੁਤੀ ਨੇ ਹਾਸਲ ਕੀਤਾ ਪਹਿਲਾ ਸਥਾਨ
ਦੂਜਾ ਤੇ ਤੀਜਾ ਸਥਾਨ ਲੁਧਿਆਣਾ ਦੇ ਹਿੱਸੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2017 ਦੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਦਸਵੀਂ ਦੇ ਅਕਾਦਮਿਕ ਨਤੀਜਿਆਂ ਵਿੱਚ ਇਸ ਵਾਰ ਪਹਿਲਾ ਸਥਾਨ ਡੀਏਵੀ ਪਬਲਿਕ ਸੀ.ਸੈ.ਸਕੂਲ ਰੂਪਨਗਰ ਦੀ ਸ਼ਰੁਤੀ ਵੋਹਰਾ ਨੇ 98.77 ਫੀਸਦ ਅੰਕਾਂ ਨਾਲ ਹਾਸਲ ਕੀਤਾ ਹੈ। ਦੂਜੇ ਸਥਾਨ ‘ਤੇ ਲੁਧਿਆਣਾ ਦੇ ਸਾਈਂ ਪਬਲਿਕ ਸੀ.ਸੈ. ਸਕੂਲ ਦੇ ਅਮਿਤ ਯਾਦਵ ਨੇ 98.62 ਫੀਸਦੀ ਅੰਕਾਂ ਨਾਲ ਜਦਕਿ ਤੀਜਾ ਸਥਾਨ ਵੀ ਲੁਧਿਆਣਾ ਦੇ ਹੀ ਸਾਈਂ ਪਬਲਿਕ ਸੀ.ਸੈ. ਸਕੂਲ ਦੀ ਸਿਮਨੀ ਕੁਮਾਰੀ ਨੇ 98.31 ਫੀਸਦ ਅੰਕਾਂ ਨਾਲ ਹਾਸਲ ਕਰ ਲਿਆ ਹੈ। ਦਸਵੀਂ ਦੀ ਪ੍ਰੀਖਿਆ ਸਪੋਰਟਸ ਕੋਟੇ ਵਿੱਚ ਵੀ ਪਹਿਲਾ ਸਥਾਨ ਲੁਧਿਆਣਾ ਦੇ ਬੀਸੀਐਮ ਸੀ.ਸੈ. ਸਕੂਲ ਦੇ ਅਮਨਦੀਪ ਵਰਮਾ ਨੇ 99.08 ਫੀਸਦ ਅੰਕਾਂ ਨਾਲ ਹਾਸਲ ਕਰ ਲਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਦਸਵੀਂ ਵਿਚੋਂ 45,734 ਵਿਦਿਆਰਥੀ ਫੇਲ੍ਹ ਵੀ ਹੋ ਗਏ ਹਨ। ਨਤੀਜੇ ਦੀ ਕੁੱਲ ਫੀਸਦ 57. 50 ਰਹੀ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …