ਕੇਜਰੀਵਾਲ ਦੇ ਵਕੀਲ ਜੇਠ ਮਲਾਨੀ ਨੇ ਜੇਤਲੀ ਨਾਲ ਕੀਤੀ ਸੀ ਤਿੱਖੀ ਬਹਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ‘ਤੇ 10 ਕਰੋੜ ਦੀ ਮਾਨਹਾਨੀ ਦਾ ਇਕ ਹੋਰ ਕੇਸ ਦਰਜ ਕਰਵਾਇਆ ਹੈ। ਜੇਤਲੀ ਨੇ ਡੀਡੀਸੀਏ ਨਾਲ ਜੁੜੇ ਮਾਮਲੇ ਵਿਚ ਕੇਜਰੀਵਾਲ ਖਿਲਾਫ ਪਹਿਲਾਂ ਤੋਂ ਹੀ 10 ਕਰੋੜ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਇਸ ‘ਤੇ ਦਿੱਲੀ ਹਾਈਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਲੰਘੇ ਦਿਨੀਂ ਸੁਣਵਾਈ ਦੌਰਾਨ ਜੇਤਲੀ ਅਤੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਵਿਚਕਾਰ ਤਿੱਖੀ ਬਹਿਸ ਵੀ ਹੋਈ ਸੀ। ਜੇਠਮਲਾਨੀ ਨੇ ਜੇਤਲੀ ਨੂੰ ਅਪਮਾਨਜਨਕ ਸ਼ਬਦ ਵੀ ਕਹੇ। ਇਸ ਦੇ ਚੱਲਦਿਆਂ ਜੇਤਲੀ ਗੁੱਸੇ ਵਿਚ ਆ ਗਏ ਸਨ। ਇਸ ਤੋਂ ਜੇਤਲੀ ਨੇ ਅੱਜ ਨਵਾਂ ਕੇਸ ਦਰਜ ਕਰਵਾਇਆ ਹੈ। ਚੇਤੇ ਰਹੇ ਕਿ ਇਹ ਮਾਮਲਾ ਜੇਤਲੀ ਬਨਾਮ ਜੇਠਮਲਾਨੀ ਹੁੰਦਾ ਜਾ ਰਿਹਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …