22.6 C
Toronto
Sunday, June 14, 2026
spot_img
Homeਖੇਡਾਂਆਈਪੀਐਲ ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨ ਨੇ ਜਿੱਤਿਆ

ਆਈਪੀਐਲ ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨ ਨੇ ਜਿੱਤਿਆ

ਰਾਈਜਿੰਗ ਪੁਣੇ ਸੁਪਰਜਾਇੰਟਸ ਰਹੀਂ ਦੂਜੇ ਸਥਾਨ ‘ਤੇ
ਹੈਦਰਾਬਾਦ/ਬਿਊਰੋ ਨਿਊਜ਼
ਡੇਢ ਮਹੀਨੇ ਤੋਂ ਚੱਲ ਰਹੇ ਆਈਪੀਐਲ ਟੂਰਨਾਮੈਂਟ ਦਾ ਐਤਵਾਰ ਨੂੰ ਫਾਈਨਲ ਮੁਕਾਬਲਾ ਹੈਦਰਾਬਾਦ ਵਿਚ ਖੇਡਿਆ ਗਿਆ। ਇਸ ਬਹੁਤ ਹੀ ਰੁਮਾਂਚਕ ਫਾਈਨਲ ਮੁਕਾਬਲੇ ਵਿਚ ਮੁੰਬਈ ਇੰਡੀਅਨ ਨੇ ਰਾਈਜਿੰਗ ਪੁਣੇ ਸੁਪਰਜਾਇੰਟਸ ਨੂੰ ਸਿਰਫ ਇਕ ਦੌੜ ਨਾਲ ਹਰਾ ਦਿੱਤਾ ਅਤੇ ਟਰਾਫੀ ਆਪਣੇ ਨਾਮ ਕਰ ਲਈ। ਮੈਚ ਵਿਚ ਉਤਰਾਅ ਚੜ੍ਹਾਅ ਦੀ ਸਥਿਤੀ ਆਖਰੀ ਗੇਂਦ ਸੁੱਟਣ ਤੱਕ ਤੱਕ ਬਣੀ ਰਹੀ। ਇਸ ਮੈਚ ਵਿਚ ਮੁੰਬਈ ਇੰਡੀਅਨ ਦੇ ਖਿਡਾਰੀ ਕੁਨਾਲ ਪਾਂਡਿਆ ਦੀ 47 ਦੌੜਾਂ ਦੀ ਪਾਰੀ ਫੈਸਲਾਕੁੰਨ ਸਾਬਤ ਹੋਈ। ਮੁੰਬਈ ਇੰਡੀਅਨ ਨੇ ਆਪਣੀ 20 ਓਵਰਾਂ ਦੀ ਪਾਰੀ ਵਿਚ 129 ਦੌੜਾਂ ਬਣਾਈਆਂ ਸਨ ਅਤੇ ਰਾਈਜਿੰਗ ਪੁਣੇ ਦੀ ਟੀਮ ਆਪਣੀ ਪਾਰੀ ਵਿਚ 128 ਦੌੜਾਂ ਹੀ ਬਣਾ ਸਕੀ। ਇਸ ਫਾਈਨਲ ਮੁਕਾਬਲੇ ਵਿਚ ਮੁੰਬਈ ਇੰਡੀਅਨ ਦੇ ਖਿਡਾਰੀ ਕੁਨਾਲ ਪਾਂਡਿਆ ਨੂੰ  ਮੈਨ ਆਫ ਦਾ ਮੈਚ ਵੀ ਦਿੱਤਾ ਗਿਆ।

RELATED ARTICLES
POPULAR POSTS