17.1 C
Toronto
Friday, October 2, 2026
spot_img
HomeਕੈਨੇਡਾFrontਤੀਰਅੰਦਾਜ਼ੀ ’ਚ ਭਾਰਤੀ ਮਹਿਲਾ ਰਿਕਵਰ ਟੀਮ ਨੇ ਜਿੱਤਿਆ ਇਤਿਹਾਸਕ ਸੋਨ ਤਮਗਾ

ਤੀਰਅੰਦਾਜ਼ੀ ’ਚ ਭਾਰਤੀ ਮਹਿਲਾ ਰਿਕਵਰ ਟੀਮ ਨੇ ਜਿੱਤਿਆ ਇਤਿਹਾਸਕ ਸੋਨ ਤਮਗਾ

ਤੀਰਅੰਦਾਜ਼ੀ ’ਚ ਭਾਰਤੀ ਮਹਿਲਾ ਰਿਕਵਰ ਟੀਮ ਨੇ ਜਿੱਤਿਆ ਇਤਿਹਾਸਕ ਸੋਨ ਤਮਗਾ
ਏਸ਼ੀਆਈ ਖੇਡਾਂ ’ਚ ਭਾਰਤ ਨੇ 10 ਵਾਰ ਦੀ ਉਲੰਪਿਕ ਚੈਂਪੀਅਨ ਕੋਰੀਆ ਨੂੰ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਇਸਦੇ ਚੱਲਦਿਆਂ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਭਾਰਤ ਦੀ ਝੋਲੀ ਇਕ ਹੋਰ ਵੱਡੀ ਸਫਲਤਾ ਪਾਈ ਹੈ, ਜਿਸ ਨਾਲ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਭਾਰਤ ਦੀ ਮਹਿਲਾ ਰਿਕਵਰ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 10 ਵਾਰ ਦੀ ਉਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਆਪਣੇ ਨਾਮ ਕਰ ਲਿਆ। ਤਜ਼ਰਬੇਕਾਰ ਖਿਡਾਰਨ ਅੰਕਿਤਾ ਭਾਕਤ, ਕੀਰਤੀ ਸ਼ਰਮਾ ਅਤੇ ਕੁਮਕੁਮ ਮੋਹੋਦ ਨੇ ਚੁਣੌਤੀਪੂਰਨ ਹਵਾ ਵਾਲੇ ਹਾਲਾਤ ਵਿਚ ਆਪਣੇ ਦਿਮਾਗ ਦਾ ਸੰਤੁਲਣ ਬਣਾਈ ਰੱਖਿਆ ਅਤੇ ਮੌਜੂਦਾ ਚੈਂਪੀਅਨਾਂ ਨੂੰ ਪਛਾੜ ਕੇ ਇਕ ਇਤਿਹਾਸਕ ਜਿੱਤ ਦਰਜ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਰਿਕਵਰ ਟੀਮ ਨੇ 2023 ਦੀਆਂ ਏਸ਼ੀਆਈ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੀ ਮੈਡਲ ਸੂਚੀ ਵਿਚ ਭਾਰਤ 7ਵੇਂ ਸਥਾਨ ’ਤੇ ਹੈ।

RELATED ARTICLES
POPULAR POSTS