8.2 C
Toronto
Friday, October 9, 2026
spot_img
HomeਕੈਨੇਡਾFrontਪੰਜਾਬ ਦੀ ਮੁੱਖ ਚੋਣ ਅਫਸਰ ਵਲੋਂ ਸੂਬੇ ’ਚ ਐਸ.ਆਈ.ਆਰ. 99 ਫੀਸਦੀ ਮੁਕੰਮਲ...

ਪੰਜਾਬ ਦੀ ਮੁੱਖ ਚੋਣ ਅਫਸਰ ਵਲੋਂ ਸੂਬੇ ’ਚ ਐਸ.ਆਈ.ਆਰ. 99 ਫੀਸਦੀ ਮੁਕੰਮਲ ਹੋਣ ਦਾ ਦਾਅਵਾ

ਪੰਜਾਬ ਦੀ ਮੁੱਖ ਚੋਣ ਅਫਸਰ ਵਲੋਂ ਸੂਬੇ ’ਚ ਐਸ.ਆਈ.ਆਰ. 99 ਫੀਸਦੀ ਮੁਕੰਮਲ ਹੋਣ ਦਾ ਦਾਅਵਾ
ਕਿਹਾ : ਪੰਜਾਬ ’ਚ 55 ਵਿਧਾਨ ਸਭਾ ਹਲਕਿਆਂ ’ਚ 100 ਫੀਸਦੀ ਕੰਮ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਐਸਆਈਆਰ) ਦਾ 99.21 ਫੀਸਦੀ ਕੰਮ ਪੂਰਾ ਹੋਣ ਨਾਲ ਐਸਆਈਆਰ ਦਾ ਸਮੁੱਚਾ ਅਮਲ ਮੁਕੰਮਲ ਹੋ ਗਿਆ ਹੈ।  ਇਸ ਸਬੰਧੀ ਪੰਜਾਬ ਦੀ ਮੁੱਖ ਚੋਣ ਅਫਸਰ ਅਨਿੰਦਿਤਾ ਮਿਤਰਾ ਨੇ ਦਾਅਵਾ ਕੀਤਾ ਕਿ 8 ਜ਼ਿਲ੍ਹਿਆਂ ਮੋਗਾ, ਨਵਾਂਸ਼ਹਿਰ, ਮਾਨਸਾ, ਤਰਨਤਾਰਨ, ਫਰੀਦਕੋਟ, ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਨੇ ਐਸ.ਆਈ.ਆਰ. 2026 ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿਚੋਂ 55 ਹਲਕਿਆਂ ਵਿਚ ਵੀ ਇਹ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿਚ ਹਰ ਯੋਗ ਵੋਟਰ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਜਿਨ੍ਹਾਂ ਮਾਮਲਿਆਂ ਵਿਚ ਨੋਟਿਸ ਜਾਰੀ ਕੀਤੇ ਗਏ ਹਨ, ਉਥੇ ਬੂਥ ਲੈਵਲ ਅਫਸਰ ਖੁਦ ਵੋਟਰਾਂ ਨਾਲ ਰਾਬਤਾ ਕਾਇਮ ਕਰਨਗੇ। ਅਨਿੰਦਿਤਾ ਮਿਤਰਾ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਅਤੇ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਲੋੜੀਂਦੇ ਦਸਤਾਵੇਜ਼ ਤੇ ਜਾਣਕਾਰੀ ਜਲਦ ਤੋਂ ਜਲਦ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।

RELATED ARTICLES
POPULAR POSTS