Breaking News
Home / ਖੇਡਾਂ / ਬਹੁਪੱਖੀ ਤੇ ਨਾਮਵਰ ਸਖ਼ਸ਼ੀਅਤ ਗੁਰਬਚਨ ਸਿੰਘ ਪੰਨੂੰ

ਬਹੁਪੱਖੀ ਤੇ ਨਾਮਵਰ ਸਖ਼ਸ਼ੀਅਤ ਗੁਰਬਚਨ ਸਿੰਘ ਪੰਨੂੰ

ਹਰਜੀਤ ਦਿਓਲ
ਪਿਛਲੇ ਦਿਨੀਂ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਇੱਕ ਅਹਿਮ ਕਾਰਕੁਨ, ਉੱਘੇ ਅਥਲੀਟ ਅਤੇ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਾਬਕਾ ਸਰਪੰਚ ਸਰਦਾਰ ਗੁਰਬਚਨ ਸਿੰਘ ਪੰਨੂੰ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਹਨਾਂ ਬਾਰੇ ਪ੍ਰਾਪਤ ਹੋਈ ਵੱਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈਂਦਾ ਹਾਂ। ਸਰਦਾਰ ਗੁਰਬਚਨ ਸਿੰਘ ਪੰਨੂੰ ਦਾ ਜਨਮ 4 ਮਈ ਸਨ 1941 ਨੂੰ ਪਿੰਡ ਲਊਕਾ ਚੱਕ ਨੰਬਰ 76 ਜਿਲਾ ਲਾਇਲ ਪੁਰ ਵਿਖੇ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਹ ਪਿੰਡ ਬੱਗਾ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਵਿਖੇ ਜਮੀਨ ਦੀ ਅਲਾਟਮੈਂਟ ਹੋਣ ਪਿੱਛੋਂ ਆ ਵੱਸੇ। ਸਰਦਾਰ ਪੰਨੂੰ ਨੇ ਮੁੱਢਲੀ ਵਿੱਦਿਆ ਤੋਂ ਬਾਅਦ ਐਫ ਏ ਤੱਕ ਦੀ ਪੜ੍ਹਾਈ ਖਾਲਸਾ ਕਾਲਿਜ ਨੰਗਲ ਅੰਬੀਆਂ ਜਿਲਾ ਜਲੰਧਰ ਤੋਂ ਮੁਕੱਮਲ ਕੀਤੀ। ਪੰਨੂੰ ਪਰਵਾਰ ਚੰਗੀ ਖੇਤੀ ਬਾੜੀ ਦੇ ਨਾਲ ਨਾਲ ਟ੍ਰਾਂਸਪੋਰਟ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਸੀ ਪਰ ਸਰਦਾਰ ਪੰਨੂੰ ਨੂੰ ਕਾਲਿਜ ਵੇਲੇ ਤੋਂ ਹੀ ਲੋਕ ਸੇਵਾ ਅਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਸੀ ਤੇ ਇਹ ਪੜ੍ਹਾਈ ਦੌਰਾਨ ਹੀ ਅਥਲੈਟਕਸ ਵਿਚ ਮੋਹਰੀ ਰਹੇ ਹਨ। ਪੰਨੂੰ ਪਰਿਵਾਰ ਇੱਕ ਸਰਦਾ ਪੁੱਜਦਾ ਪਰਿਵਾਰ ਹੋਣ ਸਦਕਾ ਪੰਨੂੰ ਸਾਹਿਬ ਨੂੰ ਸਾਬਕਾ ਮੁਖਮੰਤਰੀ ਪੰਜਾਬ ਸਰਦਾਰ ਦਰਬਾਰਾ ਸਿੰਘ ਨੇ ਪੜ੍ਹਿਆ ਲਿਖਿਆ ਹੋਣ ਕਰਕੇ ਰਾਜਨੀਤੀ ਵੱਲ ਪ੍ਰੇਰਤ ਕੀਤਾ ਤੇ ਸਿੱਟੇ ਵੱਜੋਂ ਪੰਨੂੰ ਜੀ ਪਹਿਲੀਵਾਰ ਸਨ 1978 ਵਿੱਚ ਪਿੰਡ ਦੇ ਸਰਪੰਚ ਚੁਣੇ ਗਏ ਅਤੇ ਓਹ ਸਰਵਸੰਮਤੀ ਨਾਲ ਸਨ 1999 ਤੱਕ ਪਿੰਡ ਦੇ ਸਰਪੰਚ ਰਹੇ। ਸੌ ਏਕੜ ਦੀ ਖੇਤੀਬਾੜੀ, ਇੱਕ ਪੈਟਰੋਲ ਪੰਪ ਤੇ ਨਾਲ ਹੀ ਇੱਕ ਕੋਲਡ ਸਟੋਰ ਵਰਗੇ ਬੇਅੰਤ ਰੁਝੇਵਿਆਂ ਭਰੇ ਕਾਰੋਬਾਰ ਸੰਭਾਲਣ ਤੋਂ ਇਲਾਵਾ ਕਿੳਂਕਿ ਸਰਦਾਰ ਪੰਨੂੰ ਦਾ ਝੁਕਾਅ ਖੇਡਾਂ ਵੱਲ ਵੀ ਸੀ ਇਸ ਕਰਕੇ ਇਨ੍ਹਾਂ ਨੇ ਸਨ 1980 ਤੋਂ ਪਿੰਡ ਵਿੱਚ ਇੱਕ ਹੈਲਥ ਕਲੱਬ ਖੋਲਿਆ ਜਦ ਕਿ ਉਹਨੀਂ ਦਿਨੀਂ ਓਸ ਇਲਾਕੇ ‘ਚ ਇਸ ਤਰ੍ਹਾਂ ਦਾ ਕੋਈ ਕਲੱਬ ਨਹੀਂ ਹੁੰਦਾ ਸੀ।
ਇਹਨਾਂ ਦੀ ਇਸ ਪਹਿਲ ਸਦਕਾ ਇਸ ਪਿੰਡ ਬੱਗਾ ਨੇ ਦੇਸ਼ ਨੂੰ ਮੰਗਤ ਸਿੰਘ ਮੰਗੀ, ਬਲਬੀਰ ਸਿੰਘ ਦੂਲਾ ਅਤੇ ਭਰਪੂਰ ਸਿੰਘ ਵਰਗੇ ਮਹਾਨ ਕਬੱਡੀ ਖਿਡਾਰੀ ਦਿੱਤੇ।
ਹੁਣ ਸਰਦਾਰ ਪੰਨੂੰ 1995 ਤੋਂ ਕਨੇਡਾ ਦੇ ਪੱਕੇ ਵਸਨੀਕ ਹਨ ‘ਤੇ ਇੱਥੇ ਵੀ ਇਹਨਾਂ ਸਮਾਜਕ ਕੱਮਾਂ ਅਤੇ ਸਿਹਤ ਪ੍ਰਤੀ ਆਪਣਾ ਸ਼ੌਕ ਬਰਕਰਾਰ ਰੱਖਿਆ ਹੈ। ਓਹ ਰੋਜਾਨਾ ਸਵੇਰੇ ਦੋ ਘੰਟੇ ਜਿਮ ਜਾਂਦੇ ਹਨ ਅਤੇ ਪਿਛਲੇ ਦਿਨੀਂ ਹੋਏ ਓਨਟਾਰੀਓ ਮਾਸਟਰਸ ਅਥਲੇਟਕਸ ਵਿਚ ਓਹਨਾਂ ਵੱਲੋਂ ਤੀਹਰੀ ਛਾਲ ਵਿਚ 75 ਤੋਂ 79 ਸਾਲਾ ਉਮਰ ਦੀ ਕੇਟੇਗਰੀ ਵਿਚ ਸਾਰੇ ਓਨਟਾਰੀਓ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇੱਥੇ ਹੀ ਬੱਸ ਨਹੀਂ ਸਰਦਾਰ ਪੰਨੂੰ ਨੇ ਤਿਹਰੀ ਛਾਲ ਵਿਚ ਕਨੈਡਾ ਲੈਵਲ ਅਤੇ ਨੌਰਥ ਐਂਡ ਸੈਂਟਰਲ ਅਮੇਰਿਕਾ ਤੇ ਕੈਰੀਬੀਅਨ ਲੈਵਲ ਦੇ ਮੁਕਾਬਲਿਆਂ ਵਿੱਚ ਵੀ ਦੂਸਰਾ ਸਥਾਨ ਪ੍ਰਾਪਤ ਕਰਕੇ ਪੰਜਾਬੀ ਕੱਮਿਊਨਿਟੀ ਦਾ ਨਾਂਅ ਰੌਸ਼ਨ ਕੀਤਾ। ਇਸ ਤੋਂ ਅਲਾਵਾ ਸਰਦਾਰ ਪੰਨੂੰ ਲੋਕ ਸੇਵਾ ਲਈ ਵੀ ਹਰ ਵੇਲੇ ਆਪਣੀ ਬੀ ਐਮ ਡਬਲੂ-ਐਸ ਯੂ ਵੀ ਲੈ ਕੇ ਹਰ ਸਮੇਂ ਤਿਆਰ ਬਰ ਤਿਆਰ ਰਹਿਂਦੇ ਹਨ। ਇਹ ਵੱਖ ਵੱਖ ਕਲੱਬਾਂ ਨਾਲ ਵੀ ਜੁੜੇ ਰਹੇ ਹਨ। ਹੁਣ ਪਿਛਲੇ ਕਰੀਬ 3-4 ਸਾਲ ਤੋਂ ਸਰਦਾਰ ਪੰਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨਾਲ ਜੁੜੇ ਹੋਏ ਹਨ ਅਤੇ ਇੱਕ ਡਾਈਰੈਕਟਰ ਵੱਜੋਂ ਸੇਵਾ ਨਿਭਾ ਰਹੇ ਹਨ। ਟ੍ਰੀਲਾਈਨ ਕਲੱਬ ਦੇ ਪਿਛਲੇ ਦਿਨੀਂ ਹੋਏ ਮੇਲੇ ਵਿਚ ਵੀ ਸਰਦਾਰ ਪੰਨੂੰ ਹੋਰਾਂ ਖੁਲ੍ਹ ਕੇ ਮਾਇਕ ਮਦਦ ਕੀਤੀ ਅਤੇ ਬੜੇ ਚਾਵਾਂ ਨਾਲ ਖੇਡਾਂ ਦੇ ਨਾਲ ਨਾਲ ਮੇਲੇ ਨੂੰ ਕਾਮਯਾਬ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ।
ਸਰਦਾਰ ਪੰਨੂੰ 76 ਸਾਲ ਦੀ ਉਮਰ ਵਿੱਚ ਵੀ ਤਿਆਰ ਬਰ ਤਿਆਰ ਯੋਧੇ ਹਨ ਅਤੇ ਓਹ ਚਾਂਹੁੰਦੇ ਹਨ ਕਿ ਮੀਡੀਆ ਅਤੇ ਅਖਬਾਰਾਂ ਰਾਹੀਂ ਬਜੁਰਗਾਂ ਨੂੰ ਖੇਡਾਂ ਵੱਲ ਪ੍ਰੇਰਤ ਕੀਤਾ ਜਾਵੇ ਤਾਂ ਜੋ ਸਾਡੀ ਕਮਿਊਨਿਟੀ ਵੱਧ ਤੋਂ ਵੱਧ ਮੈਡਲ ਜਿੱਤ ਕੇ ਆਪਣਾ ਨਾਂਅ ਰੌਸ਼ਨ ਕਰਦੇ ਹੋਏ ਓਨਟਾਰੀਓ ਵਿੱਚ ਇੱਕ ਸਿਹਤਮੰਦ ਭਾਈਚਾਰੇ ਵੱਜੋਂ ਯੋਗਦਾਨ ਪਾਵੇ। ਸਭ ਤੋਂ ਵੱਧ ਲਾਹੇਵੰਦ ਜੋ ਸੰਦੇਸ਼ ਇਹ ਦੇਣਾ ਚਾਂਹੁੰਦੇ ਹਨ ਉਹ ਇਹ ਹੈ ਕਿ ਐਥਲੈਟਕਸ ਗਤੀਵਿਧੀਆਂ ਰਾਹੀਂ ਸੇਹਤ ਨਰੋਈ ਰੱਖੀ ਜਾ ਸਕਦੀ ਹੈ ਤੇ ਕਿਸੇ ਹਦ ਤਕ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।ਆਪ ਦਾ ਫੋਨ ਨੰ ਹੈ 647 625 2586 ਤਾਂ ਜੋ ਲੋੜਵੰਦ ਬਜੁਰਗ ਆਪ ਤੋਂ ਇਸ ਬਾਰੇ ਸੇਧ ਲੈ ਸਕਣ।

Check Also

ਕਮਲਪ੍ਰੀਤ ਕੌਰ ਨੇ ਹਾਰ ਕੇ ਵੀ ਦਿਲ ਜਿੱਤੇ

ਉਲੰਪਿਕ ‘ਚ ਪਹੁੰਚਣਾ ਹੀ ਵੱਡੀ ਗੱਲ : ਕਮਲਪ੍ਰੀਤ ਦੇ ਪਿਤਾ ਲੰਬੀ/ਬਿਊਰੋ ਨਿਊਜ਼ : ਲੰਬੀ ਨੇੜਲੇ …