ਪ੍ਰਿੰ.ਸਰਵਣ ਸਿੰਘ
ਭਾਰਤਵਿਚ ਸਿੱਖਾਂ ਦੀਗਿਣਤੀਭਾਵੇਂ 2% ਤੋਂ ਘੱਟ ਹੈ ਪਰਭਾਰਤੀ ਹਾਕੀ ਟੀਮਵਿਚ ਉਹ 60% ਦੇ ਕਰੀਬਹਨ।ਭਾਰਤਦੀ ਜਿਸ ਟੀਮ ਨੇ 2016 ਦਾਜੂਨੀਅਰਵਰਲਡ ਕੱਪ ਜਿੱਤਿਆ ਉਸ ਵਿਚਹਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਤਾ ਸਿੰਘ ਤੇ ਗੁਰਿੰਦਰ ਸਿੰਘ ਖੇਡੇ।ਕੈਨੇਡਾਵਿਚਜਿਥੇ ਸਿੱਖਾਂ ਦੀਗਿਣਤੀ 1% ਦੇ ਆਸ ਪਾਸ ਹੈ ਉਥੋਂ ਦੀਜੂਨੀਅਰਵਰਲਡ ਕੱਪ ਖੇਡਣਵਾਲੀਟੀਮਵਿਚਵੀਦਸਖਿਡਾਰੀ ਅੰਮ੍ਰਿਤ ਸਿੰਘ ਸਿੱਧੂ ਬੀ.ਸੀ., ਬਲਰਾਜ ਸਿੰਘ ਪਨੇਸਰਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਸਿੰਘ ਬੈਂਸਬੀ. ਸੀ., ਹਰਵੀਰ ਸਿੰਘ ਸਿੱਧੂ ਵਿਕਟੋਰੀਆ, ਇਕਵਿੰਦਰ ਸਿੰਘ ਗਿੱਲ ਸਰੀ, ਕਬੀਰ ਸਿੰਘ ਔਜਲਾ ਸਰੀ, ਪਰਮੀਤ ਸਿੰਘ ਗਿੱਲ ਬਰੈਂਪਟਨ, ਰਾਜਨ ਸਿੰਘ ਕਾਹਲੋਂ ਵੈਨਕੂਵਰ ਤੇ ਰੋਹਨ ਸਿੰਘ ਚੋਪੜਾਓਟਵਾ ਸਿੱਖ ਸਨ। 4 ਸਟੈਂਡਬਾਈਖਿਡਾਰੀਆਂ ਵਿਚਵੀ 3 ਖਿਡਾਰੀਸਤਬੀਰ ਸਿੰਘ ਬਰਾੜ, ਸਾਹਿਬ ਸਿੰਘ ਸੂਰੀ ਤੇ ਟਾਰਜਨ ਸਿੰਘ ਸੰਧੂ ਸਿੱਖ ਸਨ। ਹਾਕੀ ਸਿੱਖਾਂ ਦੇ ਲਹੂਵਿਚ ਹੈ!
ਮਿਊਨਿਖਓਲੰਪਿਕ-1972ਵਿਚ ਹਾਕੀ ਖੇਡਣਵਾਲੇ 30 ਖਿਡਾਰੀ ਸਿੱਖ ਸਨ। 2 ਸਤੰਬਰ 1972 ਨੂੰ ਇਕ ਓਲੰਪਿਕਮੈਚਵਿਚ 15 ਸਿੱਖ ਖਿਡਾਰੀਖੇਡੇ।ਇਓਂ ਲੱਗਦਾ ਸੀ ਜਿਵੇਂ ਮੈਚ ਦੋ ਮੁਲਕਾਂ ਵਿਚਾਲੇ ਨਹੀਂ, ਖ਼ਾਲਸਾਕਾਲਜਾਂ ਦੀਆਂ ਦੋ ਟੀਮਾਂ ਵਿਚਾਲੇ ਹੋ ਰਿਹਾਹੋਵੇ। ਉਂਜ ਉਹ ਮੈਚ ਇੰਡੀਆ ਤੇ ਕੀਨੀਆਦੀਆਂ ਟੀਮਾਂ ਵਿਚਕਾਰ ਸੀ। ਮੈਚ ਇੰਡੀਆ ਦੀਟੀਮ ਨੇ 3-2 ਗੋਲਾਂ ਨਾਲ ਜਿੱਤਿਆ ਸੀ ਜਿਸ ਦੇ ਪੰਜੇ ਗੋਲ ਸਿੱਖ ਖਿਡਾਰੀਆਂ ਦੀਆਂ ਹਾਕੀਆਂ ਨਾਲ ਹੋਏ ਸਨ। ਦੋ ਗੋਲ ਮੁਖਬੈਨ ਸਿੰਘ ਨੇ ਕੀਤੇ, ਦੋ ਦਵਿੰਦਰ ਸਿੰਘ ਨੇ ਤੇ ਇਕ ਹਰਮੀਕ ਸਿੰਘ ਨੇ।ਉਦੋਂ ਹੁਣ ਵਾਂਗ ਸਿੱਖ ਖਿਡਾਰੀਸਿਰਨਹੀਂ ਸਨ ਮੁਨਾਉਣ ਲੱਗੇ। ਸਿੱਖ ਖਿਡਾਰੀਆਂ ਦੇ ਸਿਰਾਂ ਉਤੇ ਜੂੜੇ ਤੇ ਰੁਮਾਲ ਸੋਂਹਦੇ ਸਨ।
ਮਿਊਨਿਖਵਿਚ ਇੰਡੀਆ, ਕੀਨੀਆ, ਯੂਗੰਡਾ ਤੇ ਮਲੇਸ਼ੀਆਦੀਆਂ ਟੀਮਾਂ ‘ਚ ਖੇਡਣਵਾਲੇ ਸਿੱਖ ਖਿਡਾਰੀਆਂ ਦੀਗਿਣਤੀ 30 ਸੀ। ਉਨ੍ਹਾਂ ਨੇ 35 ਗੋਲ ਕੀਤੇ। ਯੂਗੰਡਾ ਤੇ ਜਰਮਨੀਦਾਪੂਲਮੈਚ 1-1 ਗੋਲ ਨਾਲਬਰਾਬਰਰਿਹਾ ਸੀ। ਆਮਦਰਸ਼ਕਸਮਝਰਹੇ ਸਨ ਕਿ ਮੁਕਾਬਲੇ ਦਾ ਇਹ ਮੈਚ ਇੰਡੀਆ ਤੇ ਜਰਮਨੀਵਿਚਕਾਰ ਹੈ। ਕਿਸੇ ਅਫਰੀਕੀ ਮੁਲਕ ਦੀਟੀਮਵਿਚਏਨੇ ਸਿੱਖ ਖਿਡਾਰੀਆਂ ਦਾਖੇਡਣਾ ਮੰਨਣ ਵਿਚਨਹੀਂ ਸੀ ਆ ਰਿਹਾ। ਰਾਜਿੰਦਰ ਸਿੰਘ ਸੰਧੂ ਦੀਕਪਤਾਨੀਵਿਚ ਸਿੱਖ ਖਿਡਾਰੀਆਂ ਨਾਲਲੈਸ ਯੂਗੰਡਾ ਦੀਟੀਮ ਨੇ ਜਰਮਨੀਦੀ ਉਸ ਟੀਮਨਾਲਮੈਚਬਰਾਬਰ ਰੱਖ ਲਿਆ ਸੀ ਜਿਸ ਨੇ ਮਿਊਨਿਖ ਤੋਂ ਹਾਕੀ ਦਾ ਗੋਲਡਮੈਡਲ ਜਿੱਤਿਆ।
ਸਾਰੀਆਂ ਖੇਡਾਂ ਵਿਚੋਂ ਫੀਲਡ ਹਾਕੀ ਦੀਖੇਡ ਹੈ ਜਿਸ ਵਿਚ ਸਿੱਖ ਖਿਡਾਰੀਆਂ ਨੇ ਸਭ ਤੋਂ ਵੱਧ ਮੱਲਾਂ ਮਾਰੀਆਂ ਹਨ। 1928 ਤੋਂ 2012 ਤਕਦੀਆਂ ਓਲੰਪਿਕਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ 137 ਸਿੱਖ ਖਿਡਾਰੀ ਹਾਕੀ ਦਾ ਘੱਟੋਘੱਟ ਇਕ ਮੈਚ ਜ਼ਰੂਰਖੇਡੇ ਹਨ।ਉਨ੍ਹਾਂ ਨੇ 254 ਗੋਲ ਕੀਤੇ ਹਨ। ਦੁਨੀਆ ਦੇ 9 ਮੁਲਕ, ਇੰਡੀਆ, ਕੀਨੀਆ, ਮਲੇਸ਼ੀਆ, ਸਿੰਗਾਪੁਰ, ਯੂਗੰਡਾ, ਕੈਨੇਡਾ, ਗ੍ਰੇਟਬਰਤਾਨੀਆ, ਤਨਜ਼ਾਨੀਆ ਤੇ ਹਾਂਗਕਾਂਗ ਹਨਜਿਨ੍ਹਾਂ ਦੀਆਂ ਓਲੰਪਿਕ ਹਾਕੀ ਟੀਮਾਂ ਵਿਚ ਸਿੱਖ ਖਿਡਾਰੀਖੇਡ ਚੁੱਕੇ ਹਨ।ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਿਜ਼ੀਆਦਵਿਚਵੀ ਹਾਕੀ ਦੇ ਸਿੱਖ ਖਿਡਾਰੀ ਮੌਜੂਦ ਹਨਪਰ ਉਹ ਅਜੇ ਉਹਨਾਂ ਮੁਲਕਾਂ ਦੀਆਂ ਓਲੰਪਿਕਟੀਮਾਂ ਵਿਚ ਥਾਂ ਨਹੀਂ ਬਣਾ ਸਕੇ। ਕਿਸੇ ਮੁਲਕ ਦੀ ਹਾਕੀ ਟੀਮਲਈਓਲੰਪਿਕਖੇਡਣਵਾਸਤੇ ਕੁਆਲੀਫਾਈਕਰਨਾਬੜਾ ਔਖਾ ਤੇ ਉਸ ਟੀਮਵਿਚ ਚੁਣਿਆ ਜਾਣਾ ਤਾਂ ਹੋਰਵੀ ਔਖਾ ਹੈ। ਪਰ ਸਿੱਖਾਂ ਨੂੰ ਬਖ਼ਸ਼ ਹੀ ਹੈ ਕਿ ਉਨ੍ਹਾਂ ਨੇ ਹਾਕੀ ਦੀਖੇਡਵਿਚਆਪਣੇ ਵਿਤਨਾਲੋਂ ਕਿਤੇ ਵੱਧ ਥਾਂ ਬਣਾਈ ਹੈ।
ਹਾਕੀ ਦੀਖੇਡਵਿਚ ਜੋ ਨਾਂ ਦੁਨੀਆ ਭਰ ‘ਚ ਸਭ ਤੋਂ ਵੱਧ ਮਸ਼ਹੂਰ ਹੋਇਆ ਉਹ ਹੈ ਬਲਬੀਰ ਸਿੰਘ। ਵੱਡਾ ਬਲਬੀਰ ਉਹ ਹੋਇਆ ਜਿਸ ਨੇ ਮੈਲਬੌਰਨ ਦੀਆਂ ਓਲੰਪਿਕਖੇਡਾਂ ਵਿਚਲਗਾਤਾਰਛੇਵੀਂ ਵਾਰ ਗੋਲਡਮੈਡਲ ਜਿੱਤਣ ਵਾਲੀਭਾਰਤੀਟੀਮਦੀਕਪਤਾਨੀਕੀਤੀ।ਦੂਜਾਬਲਬੀਰ ਉਹ ਜਿਹੜਾਟੋਕੀਓਦੀਆਂ ਏਸ਼ਿਆਈਖੇਡਾਂ ਵਿਚ ਵੱਡੇ ਬਲਬੀਰਨਾਲਖੇਡਿਆ।ਤੀਜਾਬਲਬੀਰਰੇਲਵੇ ਦਾਜੀਹਨੇ 1966 ਵਿਚਬੈਂਕਾਕਦੀਆਂ ਏਸ਼ਿਆਈਖੇਡਾਂ ਦੇ ਫਾਈਨਲਮੈਚ ‘ਚ ਪਾਕਿਸਤਾਨਦੀਟੀਮਸਿਰ ਗੋਲ ਕਰ ਕੇ ਭਾਰਤਲਈ ਗੋਲਡਮੈਡਲਹਾਸਲਕੀਤਾ ਸੀ। ਉਸ ਬਲਬੀਰਨਾਲ ਦੋ ਬਲਬੀਰਹੋਰਖੇਡੇ ਸਨ। ਇਕ ਫੌਜ ਦਾ ਤੇ ਦੂਜਾ ਪੰਜਾਬ ਪੁਲਿਸ ਦਾ। ਇਕੋ ਟੀਮਵਿਚਗਿਆਰਾਂ ‘ਚੋਂ ਤਿੰਨ ਬਲਬੀਰ! ਉਸੇ ਸਾਲਨਹਿਰੂ ਹਾਕੀ ਟੂਰਨਾਮੈਂਟਵਿਚ ਨੌਂ ਬਲਬੀਰਖੇਡੇ ਸਨ!!
ਹਾਕੀ ਦਾ ਇਕ ਘਾਗ ਖਿਡਾਰੀ ਸੀ ਊਧਮ ਸਿੰਘ। ਉਹ ਪੰਜ ਓਲੰਪਿਕਸਖੇਡਣਲਈ ਚੁਣਿਆ ਗਿਆ ਸੀ ਪਰ ਇਕ ਵਾਰ ਸੱਟ ਲੱਗ ਜਾਣਕਾਰਨਚਾਰਓਲੰਪਿਕਸਖੇਡ ਸਕਿਆ। ਉਸ ਨੇ ਓਲੰਪਿਕਖੇਡਾਂ ‘ਚੋ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਮਗ਼ੇ ਜਿੱਤੇ। ਉਹਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲਵੀਖੇਡਿਆ ਤੇ ਪੋਤਰਿਆਂ ਨੂੰ ਵੀਡਾਹੀਨਹੀਂ ਸੀ ਦਿੰਦਾ। ਪ੍ਰਿਥੀਪਾਲ ਸਿੰਘ ਨੂੰ ਪੈਨਲਟੀਕਾਰਨਰਦਾ ਕਿੰਗ ਕਿਹਾ ਜਾਂਦਾ ਸੀ। ਹਰਮੀਕ ਸਿੰਘ ਨੇ ਏਸ਼ੀਅਨਆਲਸਟਾਰਜ਼ ਟੀਮਦੀਕਪਤਾਨੀਕੀਤੀ ਸੀ। ਪਰਗਟ ਸਿੰਘ ਇਕੋ ਇਕ ਖਿਡਾਰੀ ਹੈ ਜੋ ਦੋ ਓਲੰਪਿਕਸਵਿਚਭਾਰਤੀ ਹਾਕੀ ਟੀਮਦਾਕਪਤਾਨਬਣਿਆ। ਫੁੱਲ ਬੈਕ ਸੁਰਜੀਤ ਸਿੰਘ ਨੂੰ ਚੀਨਦੀ ਕੰਧ ਕਿਹਾ ਜਾਂਦਾ ਸੀ।
ਐਮਸਟਰਡਮ-1928 ਵਿਚ ਇੰਡੀਆ ਦੀ ਹਾਕੀ ਟੀਮ ਨੇ ਪਹਿਲੀਵਾਰਓਲੰਪਿਕਖੇਡਾਂ ‘ਚ ਭਾਗ ਲਿਆ ਤੇ ਗੋਲਡਮੈਡਲ ਜਿੱਤਿਆ। ਉਦੋਂ ਕਿਹਰ ਸਿੰਘ ਗਿੱਲ ਪਹਿਲਾ ਸਿੱਖ ਖਿਡਾਰੀ ਸੀ ਜੋ ਇੰਡੀਆ ਦੀਟੀਮ ਵੱਲੋਂ ਖੇਡਿਆ। ਉਸ ਪਿਛੋਂ ਇਕ ਵੀ ਐਸੀ ਓਲੰਪਿਕਸਨਹੀਂ ਜਿਸ ਵਿਚ ਸਿੱਖ ਖਿਡਾਰੀਨਾਖੇਡੇ ਹੋਣ। ਇੰਡੀਆ ਦੀਟੀਮ ਨੇ 1928, 32 ਤੇ 36 ਦੀਆਂ ਓਲੰਪਿਕਖੇਡਾਂ ‘ਚੋਂ ਲਗਾਤਾਰ ਤਿੰਨ ਗੋਲਡਮੈਡਲ ਜਿੱਤੇ। 1940 ਤੇ 44 ਦੀਆਂ ਓਲੰਪਿਕਖੇਡਾਂ ਦੂਜੀਵਿਸ਼ਵ ਜੰਗ ਦੀਭੇਟਾਚੜ੍ਹ ਗਈਆਂ। ਲੰਡਨਓਲੰਪਿਕ-1948ਵਿਚਭਾਰਤਦੀਟੀਮ ਵੱਲੋਂ ਤਿੰਨ ਸਿੱਖ ਖਿਡਾਰੀਬਲਬੀਰ ਸਿੰਘ, ਬਾਵਾਤਰਲੋਚਨ ਸਿੰਘ ਤੇ ਗ੍ਰਹਿਨੰਦਨ ਸਿੰਘ ਨੰਦੀਖੇਡੇ। 1952 ਵਿਚ ਹੈਲਸਿੰਕੀ ਦੀਆਂ ਓਲੰਪਿਕਖੇਡਾਂ ਵਿਚਵੀ ਤਿੰਨ ਸਿੱਖ ਖਿਡਾਰੀਸਨਬਲਬੀਰ ਸਿੰਘ, ਨੰਦੀ ਸਿੰਘ ਤੇ ਧਰਮ ਸਿੰਘ। ਹੈਲਸਿੰਕੀ ਵਿਚਭਾਰਤੀਟੀਮ ਦੇ ਕੁਲ 13 ਗੋਲਾਂ ਵਿਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ।ਫਾਈਨਲਮੈਚ ਇੰਡੀਆ ਤੇ ਹਾਲੈਂਡਵਿਚਕਾਰਖੇਡਿਆ ਗਿਆ ਜਿਸ ਵਿਚਬਲਬੀਰ ਸਿੰਘ ਨੇ 5 ਗੋਲ ਕੀਤੇ ਜੋ ਅਜੇ ਤਕਓਲੰਪਿਕਰਿਕਾਰਡ ਹੈ।
1956 ਵਿਚ ਮੈਲਬੌਰਨ ਦੀਆਂ ਓਲੰਪਿਕਖੇਡਾਂ ‘ਚ ਸਿੱਖ ਖਿਡਾਰੀਆਂ ਦੀ ਗੁੱਡੀ ਹੋਰਚੜ੍ਹੀ।ਭਾਰਤੀਟੀਮਦਾਕਪਤਾਨਪਹਿਲੀਵਾਰ ਇਕ ਸਿੱਖ ਖਿਡਾਰੀਬਲਬੀਰ ਸਿੰਘ ਨੂੰ ਬਣਾਇਆ ਗਿਆ। ਉਹਦੇ ਨਾਲਊਧਮ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ, ਹਰਦਿਆਲ ਸਿੰਘ, ਅਮਿੱਤ ਸਿੰਘ ਬਖਸ਼ੀ ਤੇ ਬਾਲਕ੍ਰਿਸ਼ਨ ਸਿੰਘ ਖੇਡੇ।ਹਰਬੇਲ ਸਿੰਘ ਕੋਚ ਸੀ ਤੇ ਗਿਆਨ ਸਿੰਘ ਇੰਟਰਨੈਸ਼ਨਲ ਅੰਪਾਇਰ। ਮੈਲਬੌਰਨ ਵਿਚਊਧਮ ਸਿੰਘ ਨੇ ਸਭ ਤੋਂ ਵੱਧ ਗੋਲ ਕੀਤੇ ਤੇ ਭਾਰਤੀਟੀਮ ਨੇ ਲਗਾਤਾਰਛੇਵਾਂ ਗੋਲਡਮੈਡਲ ਜਿੱਤਿਆ। ਮੈਲਬੌਰਨ ਓਲੰਪਿਕਸਵਿਚਕੀਨੀਆਦੀਟੀਮਪਹਿਲੀਵਾਰਸ਼ਾਮਲ ਹੋਈ। ਇਸ ਟੀਮਵਿਚ ਅੱਠ ਖਿਡਾਰੀ ਸਿੱਖ ਸਨ ਜਿਸ ਨੂੰ ਸਿੱਖ ਕੋਚ ਮਹਾਂ ਸਿੰਘ ਨੇ ਤਿਆਰਕੀਤਾ ਸੀ। ਟੀਮਦਾਕਪਤਾਨ ਸੁਰਜੀਤ ਸਿੰਘ ਦਿਓਲ ਸੀ। ਮਲੇਸ਼ੀਆਦੀਟੀਮ ‘ਚ ਗਿਆਨ ਸਿੰਘ ਨਾਂ ਦਾ ਸਿੱਖ ਖਿਡਾਰੀਖੇਡਰਿਹਾ ਸੀ ਤੇ ਸਿੰਗਾਪੁਰ ਦੀਟੀਮਵਿਚਅਜੀਤ ਸਿੰਘ ਗਿੱਲ ਸੀ।
ਰੋਮਓਲੰਪਿਕ-1960 ‘ਚ ਪ੍ਰਿਥੀਪਾਲ ਸਿੰਘ ਨੇ ਸਭ ਤੋਂ ਵੱਧ ਗੋਲ ਕੀਤੇ।ਕੀਨੀਆਦੀਟੀਮਵਿਚ 8 ਸਿੱਖ ਖਿਡਾਰੀਸਨਜਿਨ੍ਹਾਂ ‘ਚ ਅਵਤਾਰ ਸਿੰਘ ਤੇ ਸੁਰਜੀਤ ਸਿੰਘ ਵੀਸਨ ਜੋ ਚਾਰਚਾਰਓਲੰਪਿਕਸਖੇਡੇ।ਭਾਰਤੀਟੀਮਵਿਚਪ੍ਰਿਥੀਪਾਲ ਸਿੰਘ, ਊਧਮ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ ਤੇ ਬਾਲਕ੍ਰਿਸ਼ਨ ਸਿੰਘ ਸਨ।
1964 ਵਿਚਟੋਕੀਓਦੀਆਂ ਓਲੰਪਿਕਖੇਡਾਂ ‘ਚ ਹਾਂਗਕਾਂਗ ਦੀਟੀਮਵੀਸ਼ਾਮਲ ਹੋਈ ਜਿਸ ਵਿਚ ਤਿੰਨ ਸਿੱਖ ਖਿਡਾਰੀ ਸੁਰਿੰਦਰ ਸਿੰਘ ਢਿੱਲੋਂ, ਹਰਨਾਮ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਖੇਡੇ।ਭਾਰਤੀਟੀਮਵਿਚ ਅੱਧੇ ਖਿਡਾਰੀ ਸਿੱਖ ਸਨਜਿਨ੍ਹਾਂ ‘ਚ ਪ੍ਰਿਥੀਪਾਲ ਸਿੰਘ, ਧਰਮ ਸਿੰਘ, ਗੁਰਬਖ਼ਸ਼ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਊਧਮ ਸਿੰਘ ਤੇ ਬਲਬੀਰ ਸਿੰਘ ਸਨ।ਟੋਕੀਓ ਤੋਂ ਭਾਰਤੀਟੀਮ ਨੇ ਸੱਤਵਾਂ ਗੋਲਡਮੈਡਲ ਜਿੱਤਿਆ।
1966 ਵਿਚਜਕਾਰਤਾਦੀਆਂ ਏਸਿਆਈ ਖੇਡਾਂ ‘ਚੋਂ ਭਾਰਤੀਟੀਮ ਨੇ ਪਹਿਲੀਵਾਰਸੋਨੇ ਦਾਤਮਗ਼ਾ ਜਿੱਤਿਆ। ਉਦੋਂ ਪਾਕਿਸਤਾਨ ਵਿਰੁੱਧ ਫਾਈਨਲਮੈਚਖੇਡਣਵਾਲੇ ਗਿਆਰਾਂ ਖਿਡਾਰੀਆਂ ‘ਚੋਂ ਦਸਖਿਡਾਰੀ ਸਿੱਖ ਸਨ ਤੇ ਦਸਾਂ ਦੇ ਹੀ ਜੂੜੇ ਰੱਖੇ ਹੋਏ ਸਨ। 1968 ਵਿਚਮੈਕਸੀਕੋ ਦੀਆਂ ਓਲੰਪਿਕਖੇਡਾਂ ਸਮੇਂ ਭਾਰਤੀਟੀਮ ਦੇ ਸਿੱਖ ਖਿਡਾਰੀਆਂ ਦੀਗਿਣਤੀ 13 ਸੀ। ਕੋਚ ਬਾਲਕ੍ਰਿਸ਼ਨ ਸਿੰਘ ਸੀ। ਕੀਨੀਆਦੀਟੀਮਵਿਚ 9 ਸਿੱਖ ਖਿਡਾਰੀਸਨ ਜਿਸ ਦੀਕਪਤਾਨੀਅਵਤਾਰ ਸਿੰਘ ਤਾਰੀਕਰਰਿਹਾ ਸੀ ਤੇ ਉਸ ਦਾ ਕੋਚ ਹਰਦਿਆਲ ਸਿੰਘ ਸੀ। ਮਲੇਸ਼ੀਆਦੀਟੀਮਵਿਚਹਰਨਾਹਲ ਸਿੰਘ ਖੇਡਰਿਹਾ ਸੀ। ਭਾਰਤੀਟੀਮ ਦੇ ਦੋ ਕਪਤਾਨਸਨਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ। ਤਿੰਨ ਖਿਡਾਰੀਆਂ ਦੇ ਨਾਂ ਬਲਬੀਰ ਸਿੰਘ ਸਨ। 1972 ਵਿਚਮਿਊਨਿਖਦੀਆਂ ਓਲੰਪਿਕਖੇਡਾਂ ‘ਚ ਸਿੱਖ ਹਾਕੀ ਖਿਡਾਰੀਆਂ ਦੀਗਿਣਤੀਸਭ ਤੋਂ ਵੱਧ ਸੀ। ਹਰਮੀਕ ਸਿੰਘ ਭਾਰਤੀ ਹਾਕੀ ਟੀਮਦਾਕਪਤਾਨ ਸੀ, ਅਵਤਾਰ ਸਿੰਘ ਕੀਨੀਆਦੀਟੀਮਦਾ ਤੇ ਰਾਜਿੰਦਰ ਸਿੰਘ ਸੰਧੂ ਯੂਗੰਡਾ ਦੀਟੀਮਦਾਕਪਤਾਨ। ਤਿੰਨ ਮੁਲਕਾਂ ਦੇ ਸਿੱਖ ਕਪਤਾਨ! ਉਥੇ ਸਿੱਖ ਖਿਡਾਰੀਆਂ ਨੇ 35 ਗੋਲ ਦਾਗੇ। ਭਾਰਤੀਟੀਮਵਿਚਹਰਮੀਕ ਸਿੰਘ ਦੇ ਨਾਲਅਜੀਤਪਾਲ ਸਿੰਘ, ਮੁਖਬੈਨ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ ਤੇ ਹਰਚਰਨ ਸਿੰਘ ਖੇਡੇ। 1971 ਵਿਚ ਸ਼ੁਰੂ ਹੋਏ ਪਹਿਲੇ ਵਿਸ਼ਵ ਹਾਕੀ ਕੱਪ ਵਿਚਭਾਰਤੀਟੀਮਦੀਕਪਤਾਨੀਅਜੀਤਪਾਲ ਸਿੰਘ ਨੇ ਕੀਤੀ।ਅਜੀਤਪਾਲ ਸਿੰਘ ਨੇ ਵਿਸ਼ਵ ਕੱਪਾਂ, ਏਸ਼ਿਆਈਖੇਡਾਂ ਤੇ ਓਲੰਪਿਕਖੇਡਾਂ ਵਿਚਭਾਰਤੀ ਹਾਕੀ ਟੀਮਾਂ ਦੀਆਂ ਸਭ ਤੋਂ ਵੱਧ ਕਪਤਾਨੀਆਂ ਕੀਤੀਆਂ।ਅਵਤਾਰ ਸਿੰਘ ਤਾਰੀਓਲੰਪਿਕਖੇਡਾਂ ‘ਚ ਤਿੰਨ ਵਾਰਕੀਨੀਆਦੀਟੀਮਦਾਕਪਤਾਨਬਣਿਆ।
1976 ਵਿਚ ਮੌਂਟਰੀਅਲ ਦੀਆਂ ਓਲੰਪਿਕਖੇਡਾਂ ‘ਚ ਕਪਤਾਨਅਜੀਤਪਾਲ ਦੇ ਨਾਲ ਅੱਠ ਸਿੱਖ ਖਿਡਾਰੀਸਨ।ਟੀਮਦਾ ਕੋਚ ਗੁਰਬਖ਼ਸ਼ ਸਿੰਘ ਸੀ। ਅਜੀਤ ਸਿੰਘ ਪਹਿਲਾਖਿਡਾਰੀ ਹੈ ਜਿਸ ਨੇ ਪਹਿਲਾ ਗੋਲ ਮੈਚ ਦੇ 15ਵੇਂ ਸਕਿੰਟ ਵਿਚਕੀਤਾ।ਕੈਨੇਡਾਦੀ ਹਾਕੀ ਟੀਮਵਿਚ ਤਿੰਨ ਸਿੱਖ ਖਿਡਾਰੀਸਰਬਜੀਤ ਸਿੰਘ ਦੁਸਾਂਝ, ਬੱਬਲੀ ਚੌਹਾਨ ਤੇ ਕੁਲਦੀਪ ਸਿੰਘ ਖੇਡੇ।ਮਾਸਕੋ ਓਲੰਪਿਕ-1980 ਵਿਚਭਾਰਤੀਟੀਮਵਿਚ ਪੰਜ ਸਿੱਖ ਖਿਡਾਰੀਸਨ ਤੇ ਕੋਚ ਬਾਲਕ੍ਰਿਸ਼ਨ ਸਿੰਘ ਸੀ। ਮਾਸਕੋ ਵਿਚ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਬਹੁਤੇ ਗੋਲ ਕੀਤੇ ਤੇ ਭਾਰਤੀਟੀਮ ਨੇ ਅੱਠਵੀਂ ਵਾਰ ਗੋਲਡਮੈਡਲ ਜਿੱਤਿਆ। ਉਥੇ ਤਨਜ਼ਾਨੀਆਦੀਟੀਮਵਿਚਜਸਬੀਰ ਸਿੰਘ ਤੇ ਜੈਪਾਲ ਸਿੰਘ ਖੇਡੇ।
1984 ਵਿਚਲਾਸ ਏਂਜਲਸਦੀਆਂ ਓਲੰਪਿਕਖੇਡਾਂ ‘ਚੋਂ ਗ੍ਰੇਟਬਰਤਾਨੀਆਦੀਟੀਮ ਨੇ ਤਾਂਬੇ ਦਾਤਮਗ਼ਾ ਜਿੱਤਿਆ ਜਿਸ ਵਿਚਕੁਲਬੀਰ ਸਿੰਘ ਭੌਰਾ ਖੇਡਿਆ। ਗ੍ਰੇਟਬਰਤਾਨੀਆ ਨੇ 1988 ਵਿਚਸਿਓਲ ਤੋਂ ਸੋਨੇ ਦਾਤਮਗ਼ਾ ਜਿੱਤਿਆ। ਉਸ ਸਮੇਂ ਕੁਲਬੀਰ ਸਿੰਘ ਸੋਨਤਮਗ਼ਾਜੇਤੂ ਟੀਮਦਾਮੈਂਬਰ ਸੀ।
1992 ਵਿਚਬਾਰਸੀਲੋਨਾ ਤੇ 1996 ਵਿਚਐਟਲਾਂਟਾਵਿਖੇ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮਾਂ ਦੀਕਪਤਾਨੀਕੀਤੀ।ਸਿਡਨੀਓਲੰਪਿਕ-2000 ਵਿਚਰਮਨਦੀਪ ਸਿੰਘ ਭਾਰਤੀ ਹਾਕੀ ਟੀਮਦਾਕਪਤਾਨ ਸੀ। 2004 ਦੀਆਂ ਓਲੰਪਿਕਖੇਡਾਂ ਵਿਚਏਥਨਜ਼ ਵਿਖੇ ਵੀ ਸਿੱਖ ਖਿਡਾਰੀਖੇਡੇ ਜਦ ਕਿ 2008 ਵਿਚ ਬੀਜਿੰਗ ਦੀਆਂ ਓਲੰਪਿਕਖੇਡਾਂ ਲਈਭਾਰਤੀਟੀਮਕੁਆਲੀਫਾਈ ਹੀ ਨਹੀਂ ਸੀ ਕਰ ਸਕੀ। ਬੀਜਿੰਗ ਲਈਕੈਨੇਡਾਦੀਟੀਮਕੁਆਲੀਫਾਈਕਰ ਗਈ ਸੀ ਜਿਸ ਵਿਚਚਾਰ ਸਿੱਖ ਖਿਡਾਰੀ ਰੰਜੀਵ ਸਿੰਘ ਦਿਓਲ, ਰਵਿੰਦਰ ਸਿੰਘ ਕਾਹਲੋਂ, ਬਿੰਦੀ ਸਿੰਘ ਕੁਲਾਰ ਤੇ ਸੁਖਵਿੰਦਰ ਸਿੰਘ ਗੱਬਰ ਖੇਡੇ। ਉਹ ਪੱਗਾਂ ਬੰਨ੍ਹ ਕੇ ਮਾਰਚਪਾਸਟਵਿਚਸ਼ਾਮਲ ਹੋਏ ਅਤੇ ਭਾਰਤੀ ਹਾਕੀ ਟੀਮ ਦੇ ਓਲੰਪਿਕਖੇਡਾਂ ਵਿਚੋਂ ਬਾਹਰ ਹੋ ਜਾਣ ਦੇ ਬਾਵਜੂਦ ਹਾਕੀ ਵਿਚ ਸਿੱਖ ਖਿਡਾਰੀਆਂ ਦੀਹਾਜ਼ਰੀਲੁਆ ਗਏ।
ਕੈਨੇਡਾਦੀ ਹਾਕੀ ਟੀਮ ਨੇ ਛੇ ਵਾਰਓਲੰਪਿਕਖੇਡਾਂ ਵਿਚਭਾਗ ਲਿਆ ਹੈ। 1964 ਵਿਚ ਕੋਈ ਸਿੱਖ ਖਿਡਾਰੀਨਹੀਂ ਸੀ ਪਰਬਾਅਦਵਿਚਹਰਵਾਰ ਸਿੱਖ ਖਿਡਾਰੀਕੈਨੇਡਾਦੀਆਂ ਕੌਮੀ ਟੀਮਾਂ ਵਿਚਸ਼ਾਮਲ ਹੁੰਦੇ ਰਹੇ।ਕੈਨੇਡਾ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ, ਮਲੇਸ਼ੀਆ, ਨਿਊਜ਼ੀਲੈਂਡ, ਕੀਨੀਆ ਤੇ ਕੁਝ ਹੋਰ ਮੁਲਕ ਹਨਜਿਥੇ ਸਿੱਖ ਕਾਫੀਗਿਣਤੀਵਿਚਵਸਦੇ ਹਨ।ਉਥੋਂ ਦੀਆਂ ਸਿੱਖ ਸੰਸਥਾਵਾਂ ਖਿਡਾਰੀਆਂ ਨੂੰ ਕੋਚਿੰਗ ਦੇ ਦੁਆ ਕੇ ਉਨ੍ਹਾਂ ਮੁਲਕਾਂ ਦੀਆਂ ਟੀਮਾਂ ਵਿਚ ਸਿੱਖ ਖਿਡਾਰੀਆਂ ਨੂੰ ਸ਼ਾਮਲਕਰਵਾਸਕਦੀਆਂ ਹਨ।ਭਾਰਤੀਟੀਮਵਿਚ ਤਾਂ ਸਿੱਖ ਖਿਡਾਰੀਆਂ ਨੇ ਖੇਡਣਾ ਹੀ ਹੈ। ਸਿੱਖਾਂ ਲਈਮਾਣਦੀ ਗੱਲ ਹੈ ਕਿ ਉਹ ਅਨੇਕਾਂ ਮੁਲਕਾਂ ਦੀਆਂ ਹਾਕੀ ਟੀਮਾਂ ਵਿਚਖੇਡਰਹੇ ਹਨ। ਸਿੱਖ ਸੰਸਥਾਵਾਂ ਨੂੰ ਇਨ੍ਹਾਂ ਖਿਡਾਰੀਆਂ ਦਾਸਨਮਾਨਕਰਨਾਚਾਹੀਦੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …