Breaking News
Home / ਖੇਡਾਂ / ਟੋਕੀਓ ਪੈਰਾ ਉਲੰਪਿਕ ’ਚ ਭਾਰਤ ਦੀ ਝੋਲੀ ਪੈ ਚੁੱਕੇ ਹਨ 8 ਮੈਡਲ

ਟੋਕੀਓ ਪੈਰਾ ਉਲੰਪਿਕ ’ਚ ਭਾਰਤ ਦੀ ਝੋਲੀ ਪੈ ਚੁੱਕੇ ਹਨ 8 ਮੈਡਲ

ਸਿੰਘਰਾਜ ਨੇ ਏਅਰ ਪਿਸਟਲ ਮੁਕਾਬਲੇ ’ਚ ਜਿੱਤਿਆ ਕਾਂਸੇ ਦਾ ਤਮਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਕੀਓ ਪੈਰਾ ਉਲੰਪਿਕ ਖੇਡਾਂ ਨੂੰ ਅੱਜ ਸੱਤਵਾਂ ਦਿਨ ਹੈ ਅਤੇ ਲੰਘੇ ਕੱਲ੍ਹ ਭਾਰਤ ਨੇ ਦੋ ਸੋਨੇ ਦੇ ਮੈਡਲਾਂ ਸਣੇ 5 ਮੈਡਲ ਜਿੱਤੇ ਸਨ। ਅੱਜ ਪੈਰਾ ਉਲੰਪਿਕ ਖੇਡਾਂ ਦੀ ਸੱਤਵੇਂ ਦਿਨ ਦੀ ਸ਼ੁਰੂਆਤ ਵੀ ਸ਼ਾਨਦਾਰ ਦੇਖਣ ਨੂੰ ਮਿਲੀ। ਇਸ ਦੌਰਾਨ 10 ਮੀਟਰ ਏਅਰ ਪਿਸਟਲ ਦੇ ਫਾਈਨਲ ਮੁਕਾਬਲੇ ਵਿਚ 39 ਸਾਲਾ ਸਿੰਘਰਾਜ ਅਧਾਨਾ ਨੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ। ਇਸ ਦੇ ਨਾਲ ਹੀ ਟੋਕੀਓ ਪੈਰਾ ਉਲੰਪਿਕ ਵਿਚ ਭਾਰਤ ਦੇ ਹੁਣ ਤੱਕ 8 ਮੈਡਲ ਹੋ ਗਏ ਹਨ, ਜਿਨ੍ਹਾਂ ਵਿਚ ਦੋ ਗੋਲਡ, 4 ਸਿਲਵਰ ਅਤੇ ਦੋ ਕਾਂਸੇ ਦੇ ਮੈਡਲ ਹਨ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਫੋਨ ਕਰਕੇ ਵਧਾਈ ਦੇ ਰਹੇ ਹਨ ਅਤੇ ਅੱਜ ਉਨ੍ਹਾਂ ਕਾਂਸੇ ਦਾ ਮੈਡਲ ਜਿੱਤਣ ਵਾਲੇ ਸਿੰਘਰਾਜ ਨੂੰ ਵੀ ਵਧਾਈ ਦਿੱਤੀ।

 

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …