ਸੁਸ਼ੀਲ ਕੁਮਾਰ ਤੇ ਅਵਾਰੇ ਨੇ ਭਾਰਤ ਨੂੰ ਦਿਵਾਏ ਸੋਨੇ ਦੇ ਤਮਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਗੋਲਡ ਕੋਸਟ ਵਿਚ ਚੱਲ ਰਹੀਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਪਹਿਲਵਾਨਾਂ ਨੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਬਬਿਤਾ ਫੋਗਾਟ ਨੇ ਚਾਂਦੀ ਦੇ ਤਮਗੇ ਨਾਲ ਪਹਿਲਵਾਨੀ ਵਿਚ ਦੇਸ਼ ਦਾ ਖਾਤਾ ਖੋਲਿ•ਆ। ਇਸ ਤੋਂ ਬਾਅਦ ਸੁਸੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਸੋਨ ਤਮਗੇ ਜਿੱਤੇ ਅਤੇ ਕਿਰਨ ਨੂੰ ਕਾਂਸੇ ਦਾ ਤਮਗਾ ਮਿਲਿਆ। ਹਰਿਆਣਾ ਦੇ ਪਹਿਲਵਾਨ ਸੁਸ਼ੀਲ ਨੇ ਸੋਨੇ ਦਾ ਤਮਗਾ ਜਿੱਤ ਕੇ ਰਾਸ਼ਟਰ ਮੰਡਲ ਖੇਡਾਂ ਵਿਚ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ ਹੈ। ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ ਵਿਚ ਇਕ ਮਿੰਟ 20 ਸਕਿੰਟ ਵਿਚ ਹੀ ਦੱਖਣੀ ਅਫਰੀਕਾ ਦੇ ਪਹਿਲਵਾਨ ਨੂੰ ਹਰਾ ਦਿੱਤਾ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …