ਪਾਬੰਦੀਸ਼ੁਦਾ ਸਟੇਰਾਇਡ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਰੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। 74 ਕਿਲੋਗ੍ਰਾਮ ਵਰਗ ਦਾ ਪਹਿਲਵਾਨ ਨਰਸਿੰਘ ਯਾਦਵ ਦੂਜੇ ਡੋਪਿੰਗ ਟੈਸਟ ਵਿਚ ਵੀ ਫੇਲ ਹੋ ਗਿਆ ਹੈ। ਹੁਣ ਨਰਸਿੰਘ ਯਾਦਵ ਅਗਲੇ ਮਹੀਨੇ ਸ਼ੁਰੂ ਹੋ ਰਹੇ ਰੀਓ ਓਲੰਪਿਕ ਤੋਂ ਬਾਹਰ ਹੋ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਤੇ ਨਰਸਿੰਘ ਯਾਦਵ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਫਸਾਇਆ ਹੈ ਅਤੇ ਉਸ ਦੇ ਖਾਣੇ ਵਿਚ ਕਿਸੇ ਨੇ ਧੋਖੇ ਨਾਲ ਕੁਝ ਮਿਲਾ ਦਿੱਤਾ ਹੈ। ਨਰਸਿੰਘ ਪਾਬੰਦੀਸ਼ੁਦਾ ਸਟੇਰਾਇਡ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਉਸ ਦਾ ‘ਬੀ’ ਨਮੂਨਾ ਵੀ ਪਾਜ਼ੇਟਿਵ ਨਿਕਲਿਆ ਹੈ। ਦੂਜੇ ਪਾਸੇ ਨਰਸਿੰਘ ਯਾਦਵ ਨੇ ਆਪਣੇ ਖਾਣੇ ਵਿਚ ਕਥਿਤ ਤੌਰ ‘ਤੇ ਕੁਝ ਮਿਲਾਉਣ ਵਾਲੇ ਸਾਜ਼ਿਸ਼ਕਰਤਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ।

