Breaking News
Home / ਖੇਡਾਂ / ਕਿਲ੍ਹਾ ਰਾਏਪੁਰ ਦੀਆਂ ਖੇਲ੍ਹਾਂ

ਕਿਲ੍ਹਾ ਰਾਏਪੁਰ ਦੀਆਂ ਖੇਲ੍ਹਾਂ

ਪੇਂਡੂ ਉਲੰਪਿਕਸ ਦੇ ਨਾਂ ਉਤੇ ਪੇਂਡੂਖੇਡਾਂ ਕਿ ਸਰਕਸੀਤਮਾਸ਼ੇ?
ਪ੍ਰਿੰ.ਸਰਵਣ ਸਿੰਘ
ਕਦੇ ਮੈਂ ਲਿਖਿਆ ਸੀ, ”ਜੀਹਨੇ ਪੰਜਾਬ ਦੀਰੂਹ ਦੇ ਦਰਸ਼ਨਕਰਨੇ ਹੋਣ ਉਹ ਕਿਲਾ ਰਾਇਪੁਰ ਦਾਖੇਡਮੇਲਾਵੇਖਲਵੇ।” ਉਹ ਪੰਜਾਬੀ ਸਭਿਆਚਾਰਦੀ ਮੂੰਹ ਬੋਲਦੀਤਸਵੀਰ ਹੁੰਦਾ ਜਿਥੇ ਖੇਡਦੇ ਮੱਲ੍ਹਦੇ ਤੇ ਨੱਚਦੇ ਟੱਪਦੇ ਪੰਜਾਬ ਦੇ ਦਰਸ਼ਨਦੀਦਾਰ ਹੁੰਦੇ ਹਨ।ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ ਗਤਕੇ ਤਕਸਭ ਕੁਝ ਹੁੰਦਾ ਹੈ। ਗਭਰੂਆਂ ਦੇ ਡੌਲੇ, ਮੁਟਿਆਰਾਂ ਦੀਆਂ ਪੰਜੇਬਾਂ ਤੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ।ਉਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜ਼ਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤਬ ਤੇ ਕੁੜੀਆਂ ਮੁੰਡਿਆਂ ਦੀ ਹਾਕੀ। ਵਿਚੇ ਭੰਗੜੇ ਪਈਜਾਂਦੇ ਹਨ ਤੇ ਵਿਚੇ ਊਠਾਂ ਘੋੜੀਆਂ ਦੀ ਦੌੜ ਹੋਈ ਜਾਂਦੀ ਹੈ। ਕੋਈ ਜੁਆਨਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਫੇਰੀਜਾਂਦਾ ਹੈ। ਉਥੇ ਤੇਜ਼ ਤਰਾਰ ਤੇ ਲੰਮੀਆਂ ਦੌੜਾਂ ਲਾਉਣਵਾਲੇ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਆਏ ਸਾਲਰਿਕਾਰਡ ਟੁੱਟਦੇ ਤੇ ਨਵੇਂ ਰਿਕਾਰਡ ਰੱਖੇ ਜਾਂਦੇ ਹਨ।ਵਿਚੇ ਸਾਈਕਲਸਵਾਰਘੁਕਾਟਪਾਈਜਾਂਦੇ ਹਨ, ਖੱਚਰ ਰੇਹੜੇ ਦੌੜਦੇ ਹਨ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ।ਕਿਧਰੇ ਊਠ’ਤੇ ਖੜ੍ਹਾਸਵਾਰਪਾਣੀਦਾ ਛੰਨਾ ਹਥੇਲੀਉਤੇ ਟਿਕਾਈਜਾਂਦਾ ਹੈ ਤੇ ਕਿਧਰੇ ਕੋਈ ਨਿਹੰਗ ਦੋ ਘੋੜਿਆਂ ਉਤੇ ਖੜ੍ਹਾਘੋੜਿਆਂ ਦੀਜੋੜੀ ਨੂੰ ਬਰਾਬਰਉਡਾਈਜਾਂਦਾਦਿਸਦਾ ਹੈ। ਰਵਾਇਤੀ ਪੇਂਡੂ ਖੇਡਾਂ ਦਾਮਘਦਾ ਜਲੌਅ ਹੁੰਦਾ ਹੈ। ਕਿਸੇ ਕੋਨੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦੇ ਹੌਂਕ ਰਹੇ ਹੁੰਦੇ ਹਨ।ਨਾਲਦੀਨਾਲਕੁਮੈਂਟਰੀ ਗੂੰਜਦੀ ਹੈ:
-ਲੈਬਈ ਮੁੰਡਿਆ ਲਾਛਾਲ ਕਿ ਤੈਨੂੰਵੀ ਕੋਈ ਢੋਲ-ਢੂਲਆਲਾਚਾਹੀਦੈ?
-ਬੀਂਡੀਜੁੜਿਆਬਾਬਾ ਗੱਡੀ ਖੜ੍ਹਾਪੈਰ।ਲੈ ਇਹ ਨੀ ਹਿੱਲਦਾ ਹੁਣ।
-ਔਹ ਡਿੱਗ-ਪੀ ਝੰਡੀ। ਆਉਂਦੇ ਆ ਵਹਿੜੇ ‘ਵਾ ਨੂੰ ਗੰਢਾਂ ਦਿੰਦੇ। ਪਰ੍ਹੇ-ਪਰ੍ਹੇ ਹੋ-ਜੋ, ਹੋਰਨਾ ਕਿਸੇ ਦੀ ਜਾਹ ਜਾਂਦੀ ਹੋ-ਜੇ। ਗੱਡੀਆਂ ਵਾਲਿਆਂ ਦੇ ਬਰੇਕਨੀ ਹੁੰਦੇ।ਉਥੇ ਝੰਡੇ ਝੂਲਦੇ, ਬੈਂਡ ਵੱਜਦੇ ਤੇ ਗਾਇਕ ਪਾਰਟੀਆਂ ਦਾ ਗੀਤ ਸੰਗੀਤ ਹੁੰਦਾ ਹੈ। ਜਿਮਨਾਸਟਕਲਾਬਾਜ਼ੀਆਂ ਵਿਖਾਉਂਦੇ ਹਨ ਤੇ ਪੈਰਾਸ਼ੂਟਰਅਸਮਾਨ ‘ਚ ਉਡਦੇ ਹਨ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾਰਚੀਜਾਂਦੀ ਹੈ ਜੀਹਦਾਨਜ਼ਾਰਾਫੇਰਸਾਲਭਰਨਹੀਂ ਭੁੱਲਦਾ। ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦਾਮੇਲਾਦੇਸ਼ ਤੋਂ ਬਾਹਰਪਰਦੇਸਾਂ ਵਿਚਵੀਮਸ਼ਹੂਰ ਹੋ ਗਿਆ ਹੈ ਤੇ ਮੀਡੀਏ ਨੇ ਇਸ ਨੂੰ ਪੇਂਡੂ ਓਲੰਪਿਕਸਦਾਨਾਂਅ ਦੇ ਦਿੱਤਾ ਹੈ।”
‘ਕਿਲਾ ਰਾਇਪੁਰ ਦੀਆਂ ਖੇਲ੍ਹਾਂ’ ਵਾਲਾ ਇਹ ਲੇਖਸਕੂਲਾਂ ਦੀਆਂ ਪਾਠ ਪੁਸਤਕਾਂ ‘ਚ ਪੜ੍ਹਾਇਆਜਾਂਦਾਰਿਹਾ। ਮੈਂ ਇਹ ਖੇਡਮੇਲਾਬਚਪਨ ਤੋਂ ਬੁਢਾਪੇ ਤਕਅਨੇਕਾਂ ਵਾਰਵੇਖਿਆ ਹੈ। ਇਹ 1934 ਵਿਚ ਸ਼ੁਰੂ ਹੋਇਆ ਸੀ ਜੋ 2018 ਵਿਚ82ਵੀਂ ਵਾਰਮਨਾਇਆ ਗਿਆ। ਮੈਂ 2-3 ਫਰਵਰੀ ਨੂੰ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਦਿੱਲੀ ਜਾਣਾਹੋਣਕਰਕੇ ਇਸ ਵਾਰਮੇਰਾ ਇਹ ਮੇਲਾਵੇਖਣਦਾ ਕੋਈ ਪ੍ਰੋਗਰਾਮਨਹੀਂ ਸੀ। ਪਰ ਦਿੱਲੀ ਵਿਖੇ ਬੀ.ਬੀ.ਸੀ. ਦੇ ਪੰਜਾਬੀ ਟੀ.ਵੀ.ਚੈਨਲਵਾਲਾਦਲਜੀਤਅਮੀਮਿਲਿਆ ਜੋ ਜ਼ੋਰ ਦੇਣ ਲੱਗਾ ਪਈ ਜੇ 4 ਫਰਵਰੀ ਨੂੰ ਕਿਲਾ ਰਾਇਪੁਰ ਪਹੁੰਚ ਸਕੋਂ ਤਾਂ ਖੇਲ੍ਹਾਂ ਬਾਰੇ ਬੀ.ਬੀ.ਸੀ. ਨੂੰ ਤੁਹਾਡਾਲਾਈਵਤਬਸਰਾਚਾਹੀਦੈ। ਉੱਦਣਖੇਲ੍ਹਾਂ ਦਾਆਖ਼ਰੀਦਿਨ ਸੀ। ਮੈਂ ਹਾਂ ਕਰ ਦਿੱਤੀ।
ਬੀ.ਬੀ.ਸੀ. ਦੀਟੀਮਕਿਲਾ ਰਾਏਪੁਰ ਦੇ ਸਟੇਡੀਅਮਵਿਚ ਪੁੱਜੀ ਤਾਂ ਮੈਨੂੰਪਹਿਲਾਂ ਨਾਲੋਂ ਬੜੇ ਘੱਟ ਦਰਸ਼ਕਵੇਖ ਕੇ ਮਾਯੂਸੀ ਹੋਈ। ਖੇਡ ਮੁਕਾਬਲੇ ਵੀ ਕੋਈ ਖ਼ਾਸਨਹੀਂ ਸਨ ਹੋ ਰਹੇ। ਪਿੰਡ ਪੱਧਰ ਦੇ ਕਬੱਡੀ ਮੈਚਾਂ ਲਈਵੀਵਾਰਵਾਰਆਵਾਜ਼ਾਂ ਮਾਰੀਆਂ ਜਾ ਰਹੀਆਂ ਸਨਪਰਖਿਡਾਰੀਨਹੀਂ ਸਨਨਿਕਲਰਹੇ।ਟਰੈਕਵਿਚਵੀਪਹਿਲਾਂ ਵਰਗੀਸਰਗਰਮੀਨਹੀਂ ਸੀ। ਹਾਕੀ ਦਾਮੈਚਵੀਸਾਧਾਰਨ ਸੀ। ਓਲੰਪਿਕਪੈਟਰਨਦੀ ਕੋਈ ਹੋਰਖੇਡਨਹੀਂ ਸੀ ਹੋ ਰਹੀ। ਪੰਜਾਬ ਦੀਆਂ ਰਵਾਇਤੀਖੇਡਾਂ ‘ਚੋਂ ਵੀ ਕੋਈ ਖੇਡਨਹੀਂ ਸੀ ਚੱਲ ਰਹੀ।ਖੇਲ੍ਹਾਂ ਬੁਝੀਆਂ-ਬੁਝੀਆਂ ਲੱਗੀਆਂ। ਮੈਨੂੰ ਲੱਗਾ ਕਿਤੇ ਮੇਰੀਨਿਗ੍ਹਾ ਵਿਚ ਹੀ ਤਾਂ ਫਰਕਨਹੀਂ ਪੈ ਗਿਆ?
ਮੁਛ ਕੇ ਧਿਆਨਨਾਲਨਿਗ੍ਹਾ ਮਾਰੀ ਤਾਂ ਕੁਝ ਖੇਡਤਮਾਸ਼ੇ ਹੋ ਰਹੇ ਸਨ।ਉਨ੍ਹਾਂ ਨੂੰ ਸਟੰਟ ਖੇਡਾਂ ਕਹਿ ਲਓ ਜਾਂ ਸਰਕਸੀਕਰਤਬ। ਕੋਈ ਹੱਥ ਛੱਡੀ ਮੋਟਰਸਾਈਕਲ’ਤੇ ਖੜ੍ਹਾ ਸੀ, ਕੋਈ ਇੱਟ ਉਤੇ ਬੋਤਲਟਿਕਾ ਕੇ ਉਹਦੇ ਉਤੇ! ਕੋਈ ਗੋਡਣੀਏਂ ਹੋਇਆ ਬੈਠਾ ਸੀ, ਕੋਈ ਸਿਰਪਰਨੇ। ਕੋਈ ਦੰਦਾਂ ‘ਚ ਹਲ ਚੁੱਕੀ ਖੜ੍ਹਾ ਸੀ ਤੇ ਕੋਈ ਰੱਸੀ ਨਾਲ ਪੰਦਰਾਂ ਵੀਹ ਇੱਟਾਂ ਬੰਨ੍ਹ ਕੇ ਰੱਸੀ ਦੰਦਾਂ ‘ਚ ਫੜੀਖੜ੍ਹਾ ਸੀ। ਕੋਈ ਛਾਤੀ’ਤੇ ਫੱਟਾ ਰੱਖ ਕੇ ਉਤੋਂ ਦੀਮੋਟਰਸਾਈਕਲਲੰਘਵਾਰਿਹਾ ਸੀ ਤੇ ਕੋਈ ਕੰਨਾਂ ਨਾਲਮੋਟਰਸਾਈਕਲ ਖਿੱਚ ਰਿਹਾ ਸੀ। ਕੋਈ ਮੁੱਛਾਂ ‘ਤੇ ਨਿੰਬੂਟਿਕਾਉਣਦੀਕੋਸ਼ਿਸ਼ਕਰਰਿਹਾ ਸੀ। ਕੋਈ ਕੁੱਕੜ ਲਈਫਿਰਦਾ ਸੀ, ਕੋਈ ਬਟੇਰਾ।ਹਾਥੀਆਂ ਤੇ ਬੋਤਿਆਂ ਉਤੇ ਰੰਗੀਨ ਝੁੱਲ ਦਿੱਤੇ ਹੋਏ ਸਨ। ਇਕ ਅਮਲੀ ਜਿਹਾ ਬੰਦਾ ਘੰਡੀ ਨਾਲਸਰੀਆਦੂਹਰਾਕਰਰਿਹਾ ਸੀ। ਇਕ ਪਾਸੇ ਟ੍ਰੈਕਟਰਾਂ ਨਾਲਤਵੀਆਂ ਦੀਵਾਹੀ ਦੇ ਮੁਕਾਬਲੇ ਹੋ ਰਹੇ ਸਨ। ਦੋ ਟਰਾਲੀਆਂ ਬੋਰੀਆਂ ਨਾਲ ਲੱਦੀਆਂ ਖੜ੍ਹੀਆਂ ਸਨ।ਭੁਕਾਨਿਆਂ ਵਾਲੇ ਵੱਖ ਤੁਰੇ ਫਿਰਦੇ ਸਨ, ਪਤੰਗਾਂ ਵਾਲੇ ਵੱਖ। ਕੋਈ ਟੱਲੀਆਂ ਲਈਫਿਰਦਾ ਸੀ, ਕੋਈ ਛੈਣੇ।ਖਿਡਾਰੀਆਂ ਦੀ ਥਾਂ ਮੀਡੀਆਕਾਰਾਂ ਦੀਆਂ ਟੋਲੀਆਂ ਖੇਡਮੈਦਾਨ ਮੱਲੀ ਖੜ੍ਹੀਆਂ ਸਨ। ਇਕ ਮੋਟਰਸਾਈਕਲਵਾਲਾਮੋੜ ਕੱਟਦਾ ਡਿੱਗ ਪਿਆ ਸੀ ਪਰਉਠਖੜ੍ਹਾ ਹੋਇਆ ਸੀ। ਇਕ ਅੱਖਾਂ ਬੰਨ੍ਹੀ ਨਿਸ਼ਾਨਾਲਾਰਿਹਾ ਸੀ। ਕੈਸੀਆਂ ਸਨ ਇਹ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ?’ ਬੀ.ਬੀ.ਸੀ. ਲਈ ਕੀ ਤਬਸਰਾਕਰਦਾਮੈਂ?
ਨਾਉਥੇ ਭਗਵੰਤ ਮੈਮੋਰੀਅਲ ਗੋਲਡ ਕੱਪ ਦਿਸਿਆ ਜੋ ਸੌ ਤੋਲੇ ਸ਼ੁਧ ਸੋਨੇ ਦਾਬਣਿਆ ਹੋਇਐ ਤੇ ਨਾ 1934 ਵਾਲਾਜਿਸਤੀ ਕੱਪ। ਪੁੱਛਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਕੱਪ ਬੈਂਕ ਦੇ ਲਾਕਰਵਿਚਹਨ। ਕੌਣ ਲਿਆਵੇ ਤੇ ਮੁੜ ਪੁਚਾਵੇ? ਮੈਂ ਸੋਚਿਆ ਸੀ, ਬੀ.ਬੀ.ਸੀ. ਦੇ ਦਰਸ਼ਕਾਂ ਨੂੰ ਉਨ੍ਹਾਂ ਕੱਪਾਂ ਦੇ ਦਰਸ਼ਨਕਰਵਾ ਕੇ ਉਨ੍ਹਾਂ ਦੀਅਹਿਮੀਅਤ ਦੱਸਾਂਗੇ। ਬੈਲ ਗੱਡੀਆਂ ਦੀਆਂ ਦੌੜਾਂ, ਘੋੜ ਦੌੜਾਂ, ਨਿਹੰਗਾਂ ਦੀ ਨੇਜ਼ਾਬਾਜ਼ੀ, ਸੁਹਾਗਾ ਦੌੜਾਂ ਤੇ ਖੱਚਰ ਰੇੜ੍ਹਾ ਦੌੜਾਂ ਕੁਝ ਵੀਨਹੀਂ ਸੀ ਉਥੇ।ਓਲੰਪਿਕਖੇਡਾਂ ਵਿਚਲੀਆਂ ਖੇਡਾਂ ਦੇ ਮੁਕਾਬਲੇ ਨਾਮਾਤਰਸਨ। ਬੱਸ ਭੂੰਡ ਪਟਾਕੇ ਸਨ, ਕੁੱਤੇ-ਬਿੱਲੇ ਅਤੇ ਹਾਥੀ ਤੇ ਬੋਤੇ ਖੜ੍ਹੇ ਝੂਲਰਹੇ ਸਨ।ਨਾਪਹਿਲਾਂ ਜਿਹੀਆਂ ਕਬੱਡੀਆਂ ਸਨ, ਨਾਰਿਕਾਰਡਤੋੜਵੇਂ ਅਥਲੈਟਿਕਈਵੈਂਟ।ਅਸਲੀਖੇਡਪ੍ਰੇਮੀਗ਼ੈਰਹਾਜ਼ਰਸਨ, ਤਮਾਸ਼ਬੀਨ ਜ਼ਰੂਰਹਾਜ਼ਰਸਨ। ਕਿੰਨੀਆਂ ਬਦਲ ਗਈਆਂ ਸਨਕਿਲਾ ਰਾਇਪੁਰ ਦੀਆਂ ‘ਖੇਲ੍ਹਾਂ’! ਪ੍ਰਬੰਧਕ ਵੀਰ ਬੁਰਾ ਨਾਮਨਾਉਣ।ਵੀਰਮੇਰਿਓਰਤਾ ਅੰਦਰ ਝਾਤਮਾਰ ਕੇ ਵੇਖੋ। ਜਿੰਨਾ ਵੱਡਾ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ’ ਦਾ ਨਾਂ ਹੈ, ਕੀ 84 ਸਾਲਾਂ ਵਿਚਆਪਣੇ ਇਲਾਕੇ ਵਿਚੋਂ ਉਨੇ ਵੱਡੇ ਪੱਧਰ ਦੇ ਖਿਡਾਰੀਪੈਦਾਕੀਤੇ ਹਨ?ਕਿੰਨੇ ਬਣਾਏ ਹਨਨੈਸ਼ਨਲ ਜਾਂ ਇੰਟਰਨੈਸ਼ਨਲ ਚੈਂਪੀਅਨ? ਸਟੰਟ/ਤਮਾਸ਼ੇ, ਖੇਡਾਂ ਨਹੀਂ ਕਹੇ ਜਾਂਦੇ।ਕਿਤੇ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਮਾਰੀਆਂ ਮੱਲਾਂ ਦੀ ਹੀ ਖੱਟੀ ਤਾਂ ਨਹੀਂ ਖਾਈ ਜਾ ਰਹੇ?
ਯਾਦਕਰੋ 1943 ਵਿਚ ਕਲਕੱਤੇ ਦਾਟਰਾਂਸਪੋਰਟਰਦਲੀਪ ਸਿੰਘ ਗਰੇਵਾਲਮੇਲੇ ‘ਚ ਸ਼ਾਮਲ ਹੋਇਆ ਸੀ। ਉਸ ਕੋਲਮਾਇਆਦੀਸੋਟਕਰਨਵਾਲਾਦਿਲਵੀ। ਉਹ ਮੇਲੇ ਵਿਚਖਿਡਾਰੀਆਂ ਉਤੋਂ ਦੀਰੁਪਈਆਂ ਦਾਮੀਂਹਵਰ੍ਹਾਉਣ ਲੱਗਾ। ਉਹਨੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾਨੋਟਵੇਖਿਆਵੀਨਹੀਂ ਸੀ ਉਹ ਕਬੱਡੀ ਦੇ ਇਕ-ਇਕ ਪੁਆਇੰਟ ਉਤੇ ਸੌ-ਸੌ ਦੇ ਨੋਟਇਨਾਮਦੇਣ ਲੱਗਾ। ਸੌ ਦਾਪਹਿਲਾਨੋਟਕਬੱਡੀ ਦੇ ਮਸ਼ਹੂਰਖਿਡਾਰੀ ਬਿੱਲੂ ਰਾਜੇਆਣੀਏਂ ਨੂੰ ਮਿਲਿਆਜਦੋਂ ਉਸ ਨੇ ਇਕ ਕਹਿੰਦੇ ਕਹਾਉਂਦੇ ਧਾਵੀ ਨੂੰ ਗੁੱਟੋਂ ਫੜ ਕੇ ਹੀ ਡੱਕ ਲਿਆ।ਮੇਲੇ ਤੋਂ ਮੁੜਦੇ ਖਿਡਾਰੀ ਕਹਿੰਦੇ ਜਾਂਦੇ ਸਨ, ”ਕਿਲਾ ਰਾਇਪੁਰ ਦੀਆਂ ਖੇਲ੍ਹਾਂ ਨੇ ਸਾਡਾਪੂਰਾ ਮੁੱਲ ਪਾਇਆ।”
ਮੰਦੇ ਦੇ ਉਹਨਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉਥੋਂ ਹਜ਼ਾਰ-ਹਜ਼ਾਰ ਦੇ ਇਨਾਮਹਾਸਲਕੀਤੇ।ਖੇਡਵਿਭਾਗ ਦੀਸਾਬਕਾਅਫਸਰਸ੍ਰੀਮਤੀ ਸੁਨੀਤਾ ਧੀਰ ਦੱਸਦੀ ਹੁੰਦੀ ਸੀ ਕਿ ਉਹ ਅਜੇ ਵਿਦਿਆਰਥਣ ਸੀ ਜਦੋਂ ਕਿਲਾ ਰਾਇਪੁਰ ਦੌੜਨ ਗਈ ਤੇ ਅੱਠ ਸੌ ਰੁਪਏ ਦੇ ਇਨਾਮਲੈ ਕੇ ਪਰਤੀ।ਉਦੋਂ ਏਨੇ ਪੈਸਿਆਂ ਨਾਲ ਇਕ ਏਕੜ ਜ਼ਮੀਨ ਆ ਜਾਂਦੀ ਸੀ। ਕਬੱਡੀ ਦੀਕੁਮੈਂਟਰੀਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿਚੋਂ ਜਨਮੀ ਸੀ। ਪੀ. ਟੀ. ਜੋਗਿੰਦਰ ਸਿੰਘ ਇਸ ਦਾਜਨਮਦਾਤਾ ਸੀ।
ਇਸ ਖੇਡਮੇਲੇ ਵਿਚ ਹਾਕੀ ਦੇ ਜਾਦੂਗਰਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀਖੇਡ ਦੇ ਜੌਹਰ ਵਿਖਾਉਂਦੇ ਰਹੇ।ਦੇਸਭਰ ‘ਚੋਂ ਚੋਟੀ ਦੇ ਅਥਲੀਟ ਇਸ ਦੇ ਟਰੈਕਵਿਚ ਦੌੜਦੇ ਰਹੇ।ਇਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਆਇਆ, ਡਿਸਕਸਵਾਲਾਬਲਕਾਰ ਸਿੰਘ ਵੀ ਤੇ ਹੈਮਰ ਸੁੱਟਣ ਵਾਲਾਪਰਵੀਨਕੁਮਾਰਵੀ।ਇਥੇ ਕੁਸ਼ਤੀਆਂ ਭਾਵੇਂ ਨਹੀਂ ਹੁੰਦੀਆਂ ਰਹੀਆਂ ਪਰਕਰਤਾਰ ਸਿੰਘ ਤੋਂ ਲੈ ਕੇ ਦਾਰਾ ਸਿੰਘ ਤਕਪਹਿਲਵਾਨਦਰਸ਼ਨ ਦਿੰਦੇ ਰਹੇ।
1953 ‘ਚ ਲਹਿੰਦੇ ਪੰਜਾਬ ਦੀ ਕਬੱਡੀ ਟੀਮਏਥੇ ਆਈ ਸੀ। ਉਦੋਂ ਬਿੱਲੂ, ਕਿਰਪਾਲਸਾਧ, ਮਾਲੜੀ ਤੇ ਤੋਖੀਹੋਰਾਂ ਦੀਆਂ ਚੜ੍ਹ ਮੱਚੀਆਂ ਸਨ।70ਵਿਆਂ ‘ਚ ਇੰਗਲੈਂਡ ਦੀ ਕਬੱਡੀ ਟੀਮਵੀਇਥੇ ਢੁੱਕੀ। ਕਿਲਾ ਰਾਇਪੁਰ ਦੇ ਖੇਡਮੇਲੇ ਨੇ ਪੰਜਾਬ ਦੇ ਪਿੰਡਾਂ ਵਿਚਖੇਡਮੇਲਿਆਂ ਦੀ ਅਜਿਹੀ ਜਾਗ ਲਾਈ ਕਿ ਕੋਈ ਦਿਨਖਾਲੀਨਹੀਂ ਜਾਂਦਾਜਦੋਂ ਕਿਸੇ ਪਿੰਡ ਖੇਡਾਂ ਨਾ ਹੋ ਰਹੀਆਂ ਹੋਣ।
ਇਸ ਪੇਂਡੂ ਖੇਡਮੇਲੇ ਦੀਮਸ਼ਹੂਰੀਦਾ ਇਹ ਹਾਲਰਿਹਾ ਕਿ ਪੱਚੀ ਤੀਹਵਰ੍ਹੇ ਪਹਿਲਾਂ ਹੀ ਇਸ ਦੀਆਂ ਫਿਲਮਾਂ ਜਰਮਨੀ ਤੇ ਇੰਗਲੈਂਡ ਜਾ ਪੁੱਜੀਆਂ ਸਨ।ਬੀ.ਬੀ.ਸੀ. ਨੇ ਆਪਣੇ ਪ੍ਰੋਗਰਾਮਵਿਚ ਇਸ ਦੀਫਿਲਮਵਿਖਾਈ ਸੀ। ਸਾਂਫਰਾਂਸਿਸਕੋ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਇਨ੍ਹਾਂ ਖੇਡਾਂ ਬਾਰੇ ਵਿਸ਼ੇਸ਼ਲੇਖਛਾਪਿਆ ਸੀ। ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ ਤੇ ਐੱਮ.ਐੱਲ. ਕਪੂਰਵਰਗੇ ਮੰਨੇ ਦੰਨੇ ਪੱਤਰਕਾਰ ਮੈਦਾਨਵਿਚਲੰਮੇ ਪੈ ਕੇ ਖੇਡਾਂ ਵੇਖਦੇ ਸਨ ਤੇ ਆਪੋ ਆਪਣੇ ਅਖ਼ਬਾਰਾਂ ਵਿਚਖੇਲ੍ਹਾਂ ਦੀਆਂ ਗੱਲਾਂ ਮਸਾਲੇ ਲਾ ਕੇ ਪ੍ਰਕਾਸ਼ਤਕਰਦੇ ਸਨ।ਇਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀਵਰਗੇ ਲੇਖਕ ਤੇ ਸ਼ਿਵਕੁਮਾਰਬਟਾਲਵੀਵਰਗੇ ਕਵੀ ਆਉਂਦੇ ਰਹੇ। ਗੁਰਬਖ਼ਸ਼ ਸਿੰਘ ਨੇ ਇਨ੍ਹਾਂ ਖੇਡਾਂ ਬਾਰੇ ਇਕ ਪਰਸੰਸਾਮਈ ਲੇਖਪ੍ਰੀਤਲੜੀਵਿਚਛਾਪਿਆ ਸੀ।
ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸਦੀਆਂ ਓਲੰਪਿਕਖੇਡਾਂ-1984 ‘ਚੋਂ ਸਾਈਕਲ ਦੌੜ ਵਿਚਸੋਨੇ ਦਾਤਮਗ਼ਾ ਜਿੱਤਿਆ। ਅਲੈਕਸੀਦੀ ਮਾਂ ਜਰਮਨਮੂਲਦੀ ਹੈ ਤੇ ਪਿਤਾ ਪੰਜਾਬ ਦਾਸਰਦਾਰ।ਐਤਕੀਂ ਅਲੈਕਸੀ ਗਰੇਵਾਲਮੇਲੇ ‘ਚ ਪਧਾਰਿਆ ਤਾਂ ਉਹਦਾਐਵੇਂ ਨਾਂ ਦਾ ਹੀ ਮਾਣਸਨਮਾਨਕੀਤਾ ਗਿਆ। ਓਲੰਪਿਕਚੈਂਪੀਅਨਹੋਣਾਬੜੀ ਵੱਡੀ ਗੱਲ ਹੁੰਦੀ ਹੈ। ਟੋਕੀਓ-1964ਦੀਆਂ ਉਲੰਪਿਕਖੇਡਾਂ ਵਿਚ 110 ਮੀਟਰਹਰਡਲਜ਼ ਦੌੜ ‘ਚੋਂ 5ਵਾਂ ਸਥਾਨਹਾਸਲਕਰਨਵਾਲਾ ਗੁਰਬਚਨ ਸਿੰਘ ਰੰਧਾਵਾ ਵੀਮੇਲੇ ‘ਚ ਆਇਆ ਤੇ ਭਾਰਤੀ ਮੁੱਕੇਬਾਜ਼ੀ ਦਾ ਮੁੱਖ ਕੋਚ ਗੁਰਬਖ਼ਸ਼ ਸਿੰਘ ਸੰਧੂ ਵੀ।ਉਨ੍ਹਾਂ ਦਾਵੀਮਾਮੂਲੀਮਾਣਸਨਮਾਨ ਹੋਇਆ। ਪੰਜਾਬ ਦੇ ਤਿੰਨ ਮੰਤਰੀ ਮੇਲੇ ‘ਚ ਆਏ ਜਿਨ੍ਹਾਂ ਨੇ ਪੰਜਾਹ ਕੁ ਲੱਖ ਦੀਆਂ ਗਰਾਂਟਾਂ ਦਿੱਤੀਆਂ। ਕੀ ਕਿਲਾ ਰਾਇਪੁਰੀਏ ਪੇਂਡੂ ਖੇਡਮੇਲਿਆਂ ਦੀ ਮਾਂ ਕਹੀਆਂ ਜਾਂਦੀਆਂ ‘ਕਿਲਾ ਰਾਇਪੁਰ ਦੀਆਂ ਖੇਲ੍ਹਾਂ’ ਨੂੰ ਅਗਲੇ ਸਾਲ ਸੱਚੀਮੁੱਚੀ ਦੀਆਂ ਅਸਲੀਖੇਡਾਂ ਬਣਾਉਣਗੇ ਜਾਂ ਨਿਰੇ ਖੇਲ੍ਹ-ਤਮਾਸ਼ੇ ਕਰਾ ਕੇ ਹੀ ਗਰਾਂਟਾਂ ਲਈਜਾਣਗੇ?

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …