ਬੈਡਮਿੰਟਨਅਤੇ ਟੇਬਲਟੈਨਿਸਖਿਡਾਰੀਆਂ ਨੇ ਜਿੱਤੇ ਗੋਲਡਮੈਡਲ
ਗੋਲਡਕੋਸਟ/ਬਿਊਰੋ ਨਿਊਜ਼ : ਕਿਦੰਬੀਸ੍ਰੀਕਾਂਤਅਤੇ ਸਾਇਨਾਨੇਹਵਾਲਦੀਅਗਵਾਈਵਿੱਚਬੈਡਮਿੰਟਨਟੀਮ, ਅਚੰਤਸ਼ਰਤਕਮਲਦੀਅਗਵਾਈਵਿੱਚਪੁਰਸ਼ਟੇਬਲਟੈਨਿਸਟੀਮਅਤੇ ਸਟਾਰਨਿਸ਼ਾਨੇਬਾਜ਼ ਜੀਤੂ ਰਾਏ ਦੇ ਸੁਨਹਿਰੀਪ੍ਰਦਰਸ਼ਨਨਾਲਭਾਰਤ ਨੇ 21ਵੀਆਂ ਰਾਸ਼ਟਰਮੰਡਲਖੇਡਾਂ ਵਿੱਚਸੋਨਤਗ਼ਮੇ ਜਿੱਤ ਲਏ ਹਨ।ਤਮਗਿਆਂ ਦੀ ਸੂਚੀ ਵਿੱਚਭਾਰਤਹੁਣਤੀਜੇ ਸਥਾਨ’ਤੇ ਪਹੁੰਚ ਗਿਆ ਹੈ। ਭਾਰਤ ਦੇ ਇਨ੍ਹਾਂ ਖੇਡਾਂ ਵਿੱਚ 11 ਸੋਨੇ, 4 ਚਾਂਦੀਅਤੇ 6 ਕਾਂਸੀ ਸਣੇ 21 ਤਮਗੇ ਹੋ ਗਏ ਹਨ। ਵੇਟਲਿਫਟਰਾਂ ਨੇ ਆਪਣੀਸ਼ਾਨਦਾਰਮੁਹਿੰਮਦਾਅੰਤਪ੍ਰਦੀਪ ਸਿੰਘ (105 ਕਿਲੋ) ਦੇ ਚਾਂਦੀ ਦੇ ਤਗ਼ਮੇ ਨਾਲਕੀਤਾ। ਭਾਰਤ ਦੇ ਹੀ ਓਮਪ੍ਰਕਾਸ਼ਮਿਠਾਰਵਲ ਨੇ ਨਿਸ਼ਾਨੇਬਾਜ਼ੀਵਿੱਚ ਕਾਂਸੀ ਦਾਤਮਗਾਜਿੱਤਿਆਅਥਲੈਟਿਕਸਦੀਪੁਰਸ਼ ਉੱਚੀ ਛਾਲਵਿੱਚਤੇਜਸਵਿਨਸ਼ੰਕਰਪੰਜਵੇਂ ਸਥਾਨ’ਤੇ ਰਿਹਾ। ਮਹਿਲਾ 400 ਮੀਟਰਹਿਟਜ਼ ਵਿੱਚਪੁਵੱਮਾਰਾਜੂ ਮਾਚੇਤਿਰਾਪੰਜਵੇਂ, ਹਿਮਾਦਾਸਤੀਜੇ ਸਥਾਨ’ਤੇ ਰਹੀਆਂ। ਪੁਰਸ਼ ਗੋਲਾ ਸੁੱਟਣ ਦੇ ਫਾਈਨਲਵਿੱਚਤੇਜਿੰਦਰ ਸਿੰਘ ਅੱਠਵੇਂ ਸਥਾਨ’ਤੇ ਰਿਹਾ। ਮਹਿਲਾ 10,000 ਮੀਟਰਫਾਈਨਲਵਿੱਚਸੂਰਿਆ ਲੋਗਨਾਥਨ13ਵੇਂ ਸਥਾਨ’ਤੇ ਰਹੀ। ਮੁੱਕੇਬਾਜ਼ੀਵਿੱਚਪੁਰਸ਼ (60 ਕਿਲੋ) ਦੇ ਕੁਆਰਟਰਫਾਈਨਲਵਿੱਚਮਨੀਸ਼ ਕੌਸ਼ਿਕ ਨੇ ਮਾਈਕਲਅਲੈਕਜ਼ੈਂਡਰ ਨੂੰ 4-0 ਨਾਲ, ਜਦਕਿ 52 ਕਿਲੋ ਦੇ ਇਸੇ ਮੁਕਾਬਲੇ ਵਿੱਚ ਗੌਰਵ ਸੋਲੰਕੀ ਨੇ ਅਕਿਸਮੋ ਅਨੰਗ ਅਮਫਿਯਾਹ ਨੂੰ 5-0 ਨਾਲਹਰਾਇਆ। ਲਾਨਬਾਲ ਦੇ ਮਹਿਲਾਡਬਲਜ਼ ਵਿੱਚਭਾਰਤ ਨੇ ਵੇਲਜ਼ ਨੂੰ 20-16 ਨਾਲਹਰਾਇਆ, ਜਦਕਿਟ੍ਰਿਪਲਸੈਕਸਨਲਪਲੇਅਵਿੱਚਫਿਜੀ ਨੇ ਭਾਰਤ ਨੂੰ 23-15 ਨਾਲਸ਼ਿਕਸਤਦਿੱਤੀ। ਪੁਰਸ਼ ਸਿੰਗਲ ਸੈਕਸਨਲਪਲੇਅਵਿੱਚਕ੍ਰਿਸ਼ਨਾਜਾਲਸੋ ਨੇ ਸੇਫਾਸਕਿਤਵਾਕਿਕਿਮਾਨੀ ਨੂੰ 21-12 ਨਾਲਮਾਤਦਿੱਤੀ। ਨਿਸ਼ਾਨੇਬਾਜ਼ੀਵਿੱਚਸ਼ੀਰਾਜਸ਼ੇਖ ਨੇ ਕੁਆਲੀਫਾਈਨਹੀਂ ਕੀਤਾ। ਤੈਰਾਕੀ ਦੇ ਪੁਰਸ਼ 50 ਮੀਟਰਫਰੀਸਟਾਈਲਵਿੱਚਵੀਰਧਵਲਖਾੜੇ ਆਪਣੀਹੀਟਵਿੱਚਛੇਵੇਂ ਸਥਾਨ’ਤੇ ਰਹੇ। ਪੁਰਸ਼ 200 ਮੀਟਰਬੈਕਸਟ੍ਰੋਕਵਿੱਚਸ੍ਰੀਹਰਿਨਟਰਾਜਆਪਣੀਹੀਟਵਿੱਚਛੇਵਾਂ ਸਥਾਨਮੱਲਿਆ। ਵੇਟਲਿਫਟਿੰਗ ਵਿੱਚਪ੍ਰਦੀਪ ਨੇ ਚਾਂਦੀਦਾਤਗ਼ਮਾਜਿੱਤਿਆ। ਪੁਰਸ਼ 105 ਕਿਲੋ ਤੋਂ ਵੱਧਵਿੱਚ ਗੁਰਦੀਪ ਸਿੰਘ ਚੌਥੇ ਨੰਬਰ’ਤੇ ਰਿਹਾ। ઠਭਾਰਤਦੀਮਿਕਸਡਬੈਡਮਿੰਟਨਟੀਮ ਨੇ ਦੋ ਵਾਰਚੈਂਪੀਅਨਰਹੇ ਮਲੇਸ਼ੀਆ ਨੂੰ 3-1 ਨਾਲਹਰਾ ਕੇ ਰਾਸ਼ਟਰਮੰਡਲਖੇਡਾਂ ਵਿੱਚਪਹਿਲੀਵਾਰਸੋਨਤਮਗਾਜਿੱਤਲਿਆ। ਵਿਸ਼ਵਦੀਸਾਬਕਾਅੱਵਲਨੰਬਰਖਿਡਾਰਨਸਾਇਨਾਨੇਹਵਾਲ ਨੇ ਮਲੇਸ਼ੀਆਦੀਸੋਨੀਆਚਿਯਾਹ ਨੂੰ 21-11, 19-21, 21-9 ਨਾਲਹਰਾ ਕੇ ਭਾਰਤਦੀਝੋਲੀਸੋਨਾਪਾਇਆ। ਭਾਰਤ ਨੇ ਪਿਛਲੀਆਂ ਗਲਾਸਗੋ ਰਾਸ਼ਟਰਮੰਡਲਖੇਡਾਂ ਦੌਰਾਨ ਬੈਡਮਿੰਟਨਵਿੱਚ ਸਿੰਗਲ ਦੇ ਪੁਰਸ਼ਵਰਗ ਵਿੱਚਸੋਨਾ, ਮਹਿਲਾਵਾਂ ਦੇ ਸਿੰਗਲ ਵਿਚ ਕਾਂਸੀ, ਪੁਰਸ਼ ਸਿੰਗਲ ਵਿਚ ਕਾਂਸੀ ਅਤੇ ਮਹਿਲਾਡਬਲਜ਼ ਵਿੱਚਚਾਂਦੀਦਾਤਗ਼ਮਾਜਿੱਤਿਆ ਸੀ। ਇਸ ਵਾਰਕਿਦੰਬੀਸ੍ਰੀਕਾਂਤਅਤੇ ਸਾਇਨਾਨੇਹਵਾਲ ਦੇ ਕਮਾਲ ਦੇ ਪ੍ਰਦਰਸ਼ਨਨਾਲਭਾਰਤ ਨੇ ਬੈਡਮਿੰਟਨਵਿੱਚਸ਼ਾਨਦਾਰਪ੍ਰਦਰਸ਼ਨਕਰਦਿਆਂ ਟੀਮਮੁਕਾਬਲੇ ਦਾਸੋਨਤਮਗਾਜਿੱਤਲਿਆ।
‘ਸੋਨਚਿੜੀ’ਬਣੀਆਂ ਮਨੂ, ਪੂਨਮ ਤੇ ਮਾਨਿਕਾ
ਗੋਲਡਕੋਸਟ : ਭਾਰਤੀਖਿਡਾਰਨਾਂ ਦਾ21ਵੀਆਂ ਰਾਸ਼ਟਰਮੰਡਲਖੇਡਾਂ ‘ਚ ਦਬਦਬਾਕਾਇਮਰਿਹਾ, ਜਿਨ੍ਹਾਂ ਨੇ ਦੇਸ਼ਦੀਝੋਲੀਤਿੰਨਸੋਨਤਮਗੇ ਪਾਏ। ਨਿਸ਼ਾਨੇਬਾਜ਼ੀਵਿੱਚਮਨੂ ਭਾਕਰ ਨੇ ਸੋਨਾ, ਹੀਨਾਸਿੱਧੂ ਨੇ ਚਾਂਦੀਅਤੇ ਰਵੀਕੁਮਾਰ ਨੇ ਕਾਂਸੀ ਦਾਤਮਗਾਜਿੱਤਿਆ, ਜਦੋਂਕਿ ਟੇਬਲਟੈਨਿਸ ਦੇ ਸਿੰਗਲ ਮੁਕਾਬਲੇ ਵਿੱਚਮਾਨਿਕਾਬਤਰਾ ਨੇ ਸੋਨਤਮਗਾਆਪਣੇ ਨਾਮਕੀਤਾ। ਵੇਟਲਿਫਟਿੰਗ ਦੇ ਮੁਕਾਬਲੇ ਵਿੱਚਪੂਨਮਯਾਦਵ ਨੇ ਦੇਸ਼ ਨੂੰ ਪੰਜਵਾਂ ਸੋਨਤਮਗਾਦਿਵਾਇਆ, ਜਦੋਂਕਿ ਵਿਕਾਸਠਾਕੁਰ ਨੂੰ ਕਾਂਸੀ ਦੇ ਤਮਗੇ ਨਾਲਸਬਰਕਰਨਾਪਿਆ। ਇਸ ਤਰ੍ਹਾਂ ਭਾਰਤਸੱਤਸੋਨ, ਦੋ ਚਾਂਦੀ ਤੇ ਤਿੰਨ ਕਾਂਸੇ ਸਣੇ ਕੁੱਲ 12 ਤਮਗਿਆਂ ਨਾਲ ਚੌਥੇ ਸਥਾਨ’ਤੇ ਕਾਇਮ ਹੈ, ਜਦੋਂਕਿ ਮੇਜ਼ਬਾਨਆਸਟਰੇਲੀਆ 83 ਤਮਗਿਆਂ ਨਾਲਚੋਟੀ’ਤੇ ਚੱਲਰਿਹਾ ਹੈ। ਭਾਰਤੀਮੁਟਿਆਰਮਨੂ ਭਾਕਰ ਨੇ 10 ਮੀਟਰਏਅਰਪਿਸਟਲਮੁਕਾਬਲੇ ਵਿੱਚ 240.9 ਦਾਸਕੋਰਬਣਾ ਕੇ ਰਾਸ਼ਟਰਮੰਡਲਖੇਡਾਂ ਦਾਰਿਕਾਰਡਬਣਾਇਆ। ਦੂਜੇ ਸਥਾਨ’ਤੇ ਰਹੀਉਨ੍ਹਾਂ ਦੀਸੀਨੀਅਰਹਮਵਤਨਨਿਸ਼ਾਨੇਬਾਜ਼ ਹੀਨਾਦਾਸਕੋਰ 234 ਸੀ। ਉਹ ਹੀਨਾ ਤੋਂ 6.9 ਅੰਕ ਅੱਗੇ ਰਹੀ। ਕਾਂਸੇ ਦਾਤਮਗਾਆਸਟਰੇਲੀਆਦੀਐਲਨਾ ਗਾਲਿਆਬੋਵਿਚ ਨੂੰ ਮਿਲਿਆ, ਜਿਸ ਦਾਸਕੋਰ 214.9 ਸੀ। ਦੂਜੇ ਪਾਸੇ ਮਨੂ ਵਾਂਗ ਹੀ ਆਪਣੀਆਂ ਪਹਿਲੀਆਂ ਰਾਸ਼ਟਰਮੰਡਲਖੇਡਾਂ ਵਿੱਚ ਹਿੱਸਾ ਲੈਰਹੇ ਰਵੀਕੁਮਾਰ (224.1) ਨੇ ਸ਼ੂਟਆਫ਼ਮਗਰੋਂ ਪੁਰਸ਼ਾਂ ਦੇ 10 ਮੀਟਰਏਅਰਰਾਈਫਲਮੁਕਾਬਲੇ ਵਿੱਚ ਕਾਂਸੀ ਦਾਤਗ਼ਮਾਜਿੱਤਿਆ। 10 ਮੀਟਰਏਅਰਰਾਇਫਲਵਿੱਚਇੱਕ-ਦੂਜੇ ਭਾਰਤੀਖਿਡਾਰੀਦੀਪਕਕੁਮਾਰਛੇਵੇਂ ਸਥਾਨ’ਤੇ ਰਿਹਾ, ਜਦਕਿਮਹੇਸ਼ਵਰੀ ਚੌਹਾਨ ਸਕੀਟ ਦੇ ਫਾਈਨਲਵਿੱਚ ਥਾਂ ਨਹੀਂ ਬਣਾ ਸਕੀ।
ਪੰਜਾਬਦੀਧੀਹਿਨਾ ਸਿੱਧੂ ਨੇ ਜਿੱਤਿਆ ਸੋਨਾ
21ਵੀਆਂ ਰਾਸ਼ਟਰਮੰਡਲਖੇਡਾਂ ਦੇ ਛੇਵੇਂ ਦਿਨਨਿਸ਼ਾਨੇਬਾਜ਼ੀਵਿਚ 25 ਮੀਟਰਪਿਸਟਲ ਮੁਕਾਬਲੇ ਵਿਚਪੰਜਾਬਦੀਧੀਹਿਨਾ ਸਿੱਧੂ ਨੇ ਭਾਰਤਦੀਝੋਲੀਵਿਚ ਗੋਲਡਮੈਡਲ ਪੁਆ ਦਿੱਤਾ। ਇਸਦੇ ਨਾਲ ਹੀ ਭਾਰਤ ਦੇ ਗੋਲਡਮੈਡਲਾਂ ਦੀਗਿਣਤੀ 11 ਹੋ ਗਈ ਹੈ।ਹਿਨਾ ਨੇ ਫਾਈਨਲਵਿਚਰਿਕਾਰਡ 38 ਅੰਕ ਪ੍ਰਾਪਤਕੀਤੇ। ਇਸ ਤੋਂ ਪਹਿਲਾਂ ਹਿਨਾ ਨੇ ਔਰਤਾਂ ਦੇ 10 ਮੀਟਰਏਅਰਪਿਸਟਲ ਮੁਕਾਬਲੇ ਵਿਚਸਿਲਵਰ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀਮਹਿਲਾਵਾਂ ਦੇ ਇਤਿਹਾਸਕਸੋਨਤਮਗੇ ਮਗਰੋਂ ਪੁਰਸ਼ਟੀਮ ਨੇ ਵੀਸ਼ਾਨਦਾਰਪ੍ਰਦਰਸ਼ਨਕਰਦਿਆਂ ਨਾਈਜੀਰੀਆ ਨੂੰ 3-0 ਨਾਲਹਰਾ ਕੇ ਟੇਬਲਟੈਨਿਸਮੁਕਾਬਲੇ ਵਿੱਚਸੋਨਤਮਗਾਜਿੱਤਲਿਆ ਹੈ। ਭਾਰਤਦੀਆਂ ਪੁਰਸ਼ਅਤੇ ਮਹਿਲਾਟੀਮਾਂ ਨੇ ਇਸ ਤਰ੍ਹਾਂ ਪਹਿਲੀਵਾਰਰਾਸ਼ਟਰਮੰਡਲਖੇਡਾਂ ਵਿੱਚ ਦੋ ਸੋਨਤਮਗਾਹਾਸਲਕੀਤੇ ਹਨ।
ਰਾਸ਼ਟਰਮੰਡਲਖੇਡਾਂ ਵਿਚਭਾਰਤੀਪਹਿਲਵਾਨਾਂ ਨੇ ਕੀਤਾਝੰਡਾ ਬੁਲੰਦ
ਸੁਸ਼ੀਲਕੁਮਾਰ ਤੇ ਅਵਾਰੇ ਨੇ ਭਾਰਤ ਨੂੰ ਦਿਵਾਏ ਸੋਨੇ ਦੇ ਤਮਗੇ
ਨਵੀਂ ਦਿੱਲੀ : ਆਸਟਰੇਲੀਆ ਦੇ ਗੋਲਡਕੋਸਟਵਿਚ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲਖੇਡਾਂ ਵਿਚਭਾਰਤੀਪਹਿਲਵਾਨਾਂ ਨੇ ਦੇਸ਼ਦਾਝੰਡਾ ਬੁਲੰਦ ਕੀਤਾਹੈ।ਬਬਿਤਾ ਫੋਗਾਟ ਨੇ ਚਾਂਦੀ ਦੇ ਤਮਗੇ ਨਾਲਪਹਿਲਵਾਨੀਵਿਚਦੇਸ਼ਦਾਖਾਤਾਖੋਲ੍ਹਿਆ। ਇਸ ਤੋਂ ਬਾਅਦ ਸੁਸੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਸੋਨਤਮਗੇ ਜਿੱਤੇ ਅਤੇ ਕਿਰਨ ਨੂੰ ਕਾਂਸੇ ਦਾਤਮਗਾਮਿਲਿਆ।ਹਰਿਆਣਾ ਦੇ ਪਹਿਲਵਾਨ ਸੁਸ਼ੀਲ ਨੇ ਸੋਨੇ ਦਾਤਮਗਾ ਜਿੱਤ ਕੇ ਰਾਸ਼ਟਰਮੰਡਲਖੇਡਾਂ ਵਿਚਆਪਣੀਹੈਟ੍ਰਿਕਵੀਪੂਰੀਕਰਲਈ ਹੈ। ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮਭਾਰਵਰਗ ਵਿਚ ਇਕ ਮਿੰਟ 20 ਸਕਿੰਟਵਿਚ ਹੀ ਦੱਖਣੀਅਫਰੀਕਾ ਦੇ ਪਹਿਲਵਾਨ ਨੂੰ ਹਰਾ ਦਿੱਤਾ।
ਵੇਟਲਿਫਟਿੰਗ ‘ਚ ਪ੍ਰਦੀਪ ਸਿੰਘ ਨੂੰ ਮਿਲਿਆਚਾਂਦੀਦਾਤਮਗਾ
ਭਾਰਤੀਵੇਟਲਿਫਟਰਾਂ ਦੀਮੁਹਿੰਮ ਨੂੰ ਅੱਗੇ ਵਧਾਉਂਦਿਆਂ ਪ੍ਰਦੀਪ ਸਿੰਘ ਨੇ ਪੁਰਸ਼ਾਂ ਦੇ 105 ਕਿਲੋ ਭਾਰਵਰਗ ਵਿੱਚਚਾਂਦੀਜਿੱਤਲਈ ਹੈ, ਜਦਕਿਪੂਰਨਿਮਾਪਾਂਡੇ ਮਹਿਲਾਵਾਂ ਦੇ 90 ਕਿਲੋਗ੍ਰਾਮ ਤੋਂ ਵੱਧਵਰਗ ਵਿੱਚਛੇਵੇਂ ਅਤੇ ਲਾਲਛੇਨਿਮੀ 90 ਕਿਲੋ ਵਰਗ ਵਿੱਚਅੱਠਵੇਂ ਸਥਾਨ’ਤੇ ਰਹੀਆਂ। ਪ੍ਰਦੀਪ ਨੇ ਆਪਣੇ ਭਾਰਵਰਗ ਵਿੱਚ ਕੁੱਲ 352 ਕਿਲੋ ਵਜ਼ਨ ਚੁੱਕਿਆ। ਉਸ ਨੇ ਸਨੈਚਵਿੱਚ 152 ਕਿਲੋ ਅਤੇ ਕਲੀਨਐਂਡ ਜ਼ਰਕਵਿੱਚ 200 ਕਿਲੋ ਭਾਰ ਚੁੱਕ ਕੇ ਚਾਂਦੀਦਾਤਗ਼ਮਾਆਪਣੇ ਨਾਮਕੀਤਾ।
ਨਿਸ਼ਾਨੇਬਾਜ਼ੀਵਿਚਜੀਤੂ ਨੂੰ ਸੋਨਾਅਤੇ ਮੇਹੁਲੀ ਨੂੰ ਚਾਂਦੀਮਿਲੀ
ਭਾਰਤ ਦੇ ਨਿਸ਼ਾਨੇਬਾਜ਼ ਜੀਤੂ ਰਾਏ ਨੇ ਉਮੀਦਾਂ ‘ਤੇ ਖਰਾਉਤਰਦਿਆਂ ਰਾਸ਼ਟਰਮੰਡਲਖੇਡਾਂ ਦੇ 10 ਮੀਟਰਏਅਰਪਿਸਟਲਮੁਕਾਬਲੇ ਵਿੱਚਨਵੇਂ ਰਿਕਾਰਡਨਾਲਸੋਨਤਮਗਾਅਤੇ ਓਮਪ੍ਰਕਾਸ਼ਮਿਠਾਰਵਾਲ, ਜਦਕਿਮਹਿਲਾਵਾਂ ਦੇ ਇਸੇ ਮੁਕਾਬਲੇ ਵਿੱਚਮੇਹੁਲੀਘੋਸ਼ ਨੂੰ ਚਾਂਦੀਅਤੇ ਅਪੂਰਵੀਚੰਦੇਲਾ ਨੂੰ ਕਾਂਸੀ ਦਾਤਗ਼ਮਾਮਿਲਿਆ। ઠ
ਪੁਰਸ਼ਾਂ ਦੇ ਸਕੀਟਫਾਈਨਲਵਿੱਚਸਮੀਤ ਸਿੰਘ ਨਮੋਸ਼ੀਜਨਕਪ੍ਰਦਰਸ਼ਨਕਰਦਿਆਂ ਛੇਵੇਂ ਸਥਾਨ’ਤੇ ਰਿਹਾ। ਇੱਥੇ ਬੇਲਮੋਂਟ ਸ਼ੂਟਿੰਗ ਸੈਂਟਰਵਿੱਚਵਿਸ਼ਵਚੈਂਪੀਅਨਸ਼ਿਪਚਾਂਦੀਦਾਤਗ਼ਮਾਜੇਤੂ ਜੀਤੂ ਰਾਏ ਨੇ ਪੁਰਸ਼ਾਂ ਦੇ 10 ਮੀਟਰਏਅਰਪਿਸਟਲਮੁਕਾਬਲੇ ਵਿੱਚਸਭ ਤੋਂ ਵੱਧ 235.1 ਅੰਕਾਂ ਨਾਲਚੋਟੀਦਾਸਥਾਨਹਾਸਲਕੀਤਾਅਤੇ ਸੋਨਤਗ਼ਮਾਜਿੱਤਿਆ, ਜਦੋਂਕਿ ਮਿਠਾਰਵਾਲ 214.3 ਦੇ ਸਕੋਰਨਾਲਤੀਜੇ ਸਥਾਨ’ਤੇ ਰਿਹਾ।
ਪ੍ਰਦੀਪ ਸਿੰਘ ਦੇ ਘਰ ਖੁਸ਼ੀ ਦੀਲਹਿਰ
ਜਲੰਧਰ : ਗੋਲਡਕੋਸਟਰਾਸ਼ਟਰਮੰਡਲਖੇਡਾਂ ਵਿਚੋਂ ਜ਼ਿਲ੍ਹਾਜਲੰਧਰ ਦੇ ਪਿੰਡਜੰਡਿਆਲਾ ਮੰਜ਼ਕੀ ਦੇ ਪ੍ਰਦੀਪ ਸਿੰਘ ਨੇ ਭਾਰਤੋਲਕ ਦੇ 105 ਕਿੱਲੋ ਭਾਰਵਰਗ ‘ਚੋਂ ਚਾਂਦੀਦਾਤਮਗਾਜਿੱਤ ਕੇ ਭਾਰਤਦਾਨਾਮ ਰੌਸ਼ਨ ਕੀਤਾ।ਪ੍ਰਦੀਪ ਸਿੰਘ ਨੇ 152 ਕਿੱਲੋ ਸਨੈਚ, 200 ਕਿੱਲੋ ਕਲੀਨਐਂਡਜਰਕ ਤੇ 352 ਕਿੱਲੋ ਕੁੱਲ ਭਾਰ ਚੁੱਕ ਕੇ ਇਹ ਮਾਣਮੱਤੀਪ੍ਰਾਪਤੀਹਾਸਲਕੀਤੀ।ਚਾਂਦੀਦਾਤਮਗਾਜਿੱਤਣ ਤੇ ਪਿਡਜੰਡਿਆਲਾ ਮੰਜ਼ਕੀ ਵਿਖੇ ਖੁਸ਼ੀਦੀਲਹਿਰ ਹੈ ਤੇ ਇਸ ਦੀਮਾਤਾਜਸਵਿੰਦਰ ਕੌਰ ਤੇ ਭੈਣਸੁਖਪ੍ਰੀਤ ਕੌਰ ਨੂੰ ਖੇਡਪ੍ਰੇਮੀ ਤੇ ਇਲਾਕਾਨਿਵਾਸੀਵਧਾਈਆਂ ਦੇ ਰਹੇ ਹਨ।ਪ੍ਰਦੀਪ ਸਿੰਘ ਜੌਹਲ ਦੀ ਇਸ ਪ੍ਰਾਪਤੀ’ਤੇ ਪ੍ਰਧਾਨਮੰਤਰੀਨਰਿੰਦਰਮੋਦੀ ਤੇ ਵਿੱਤਮੰਤਰੀਅਰੁਣਜੇਤਲੀ ਨੇ ਟਵਿੱਟਰ’ਤੇ ਜੌਹਲ ਨੂੰ ਵਧਾਈਦਿੱਤੀ।ਪ੍ਰਦੀਪ ਸਿੰਘ ਨੂੰ ਆਮਆਦਮੀਪਾਰਟੀ ਨੇ ਵਧਾਈਆਂ ਦਿੱਤੀਆਂ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …