Breaking News
Home / ਖੇਡਾਂ / ਡਰੱਗੀ ਖਿਡਾਰੀਆਂ ਦੇ ਨਾਂ ਨਸ਼ਰ

ਡਰੱਗੀ ਖਿਡਾਰੀਆਂ ਦੇ ਨਾਂ ਨਸ਼ਰ

ਆਓ ਕਬੱਡੀ ਡਰੱਗ ਮੁਕਤ ਕਰੀਏ
ਪ੍ਰਿੰ.ਸਰਵਣ ਸਿੰਘ
2018-19 ਦੇ ਪੰਜਾਬ ਦੇ ਕਬੱਡੀ ਸੀਜ਼ਨ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਵਾਰਨਿੰਗ ਦਿੱਤੀ ਸੀ ਪਈ 19 ਜਨਵਰੀ 2019 ਤਕਆਪਣੇ ਆਪ ਨੂੰ ਡਰੱਗ ਮੁਕਤ ਕਰਲਓ। 20 ਜਨਵਰੀ ਤੋਂ 20 ਫਰਵਰੀਤਕਐਟਰੈਂਡਮ ਡਰੱਗ ਟੈੱਸਟਕੀਤੇ ਜਾਣਗੇ। ਜਿਹੜੇ ਖਿਡਾਰੀ ਡਰੱਗੀ ਸਾਬਤਹੋਣਗੇ ਉਨ੍ਹਾਂ ਨੂੰ ਸੁਧਰਨ ਲਈ 20 ਫਰਵਰੀ 2019 ਤੋਂ 20 ਫਰਵਰੀ 2020 ਤਕਕਿਤੇ ਵੀ ਕਬੱਡੀ ਖੇਡਣ ਤੋਂ ਬੈਨਕੀਤਾਜਾਵੇਗਾ। 20 ਫਰਵਰੀ 2020 ਤੋਂ ਬਾਅਦ ਉਹ ਮੁੜ ਕਬੱਡੀ ਖੇਡਸਕਣਗੇ।
ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ 170 ਖਿਡਾਰੀਆਂ ਦੇ ਡੋਪਟੈੱਸਟਕਰਵਾਏ ਜਿਨ੍ਹਾਂ ਵਿਚੋਂ 52 ਖਿਡਾਰੀ ਡਰੱਗੀ ਨਿਕਲੇ। ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ 185 ਖਿਡਾਰੀਆਂ ਦੇ ਡੋਪਟੈਸਟਕਰਵਾਏ ਜਿਨ੍ਹਾਂ ‘ਚੋਂ 37 ਖਿਡਾਰੀਡੋਪੀਸਾਬਤ ਹੋਏ। ਡਰੱਗੀ ਖਿਡਾਰੀਆਂ ਦੀਆਂ ਸੂਚੀਆਂ ਸੋਸ਼ਲਮੀਡੀਏ ‘ਚ ਨਸ਼ਰ ਹੋ ਚੁੱਕੀਆਂ ਹਨ। ਇਹ ਸੂਚੀਆਂ ਪੱਛਮੀ ਮੁਲਕਾਂ ਦੀਆਂ ਸਭਨਾਂ ਕਬੱਡੀ ਫੈਡਰੇਸ਼ਨਾਂ ਨੂੰ ਭੇਜ ਦਿੱਤੀਆਂ ਗਈਆਂ ਹਨ ਤਾਂ ਕਿ ਕੋਈ ਕਬੱਡੀ ਫੈਡਰੇਸ਼ਨ ਡਰੱਗੀ ਖਿਡਾਰੀਆਂ ਨੂੰ ਨਾ ਸੱਦੇ।
ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨਮਈ ਤੋਂ ਅਕਤੂਬਰਤਕਚਲਦਾ ਹੈ। ਹੁਣ ਕਬੱਡੀ ਖਿਡਾਰੀਆਂ ਦੇ ਵੀਜ਼ੇ ਲੁਆਉਣਦੀ ਰੁੱਤ ਹੈ। ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਕਈ ਹੋਰ ਮੁਲਕਾਂ ਵਿਚ ਸੌ ਕੁ ਕਬੱਡੀ ਟੂਰਨਾਮੈਂਟ ਹੁੰਦੇ ਹਨਜਿਨ੍ਹਾਂ ਨੂੰ ਕਬੱਡੀ ਮੇਲੇ ਵੀ ਕਿਹਾ ਜਾਂਦੈ।ਇਨ੍ਹਾਂ ਖੇਡਮੇਲਿਆਂ ਬਾਰੇ ਮੈਂ ‘ਮੇਲੇ ਕਬੱਡੀ ਦੇ’ ਪੁਸਤਕ ਵੀਲਿਖੀ ਹੈ।
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਮਾਂ ਦਾਦਰਜਾਬਹੁਤ ਉੱਚਾ ਹੁੰਦੈ। ਮਾਂ ਨੂੰ ਕੋਈ ਹੀਮਕੀਮ ਹੋ ਜਾਵੇ ਤਾਂ ਧੀਆਂ ਪੁੱਤਰ ਸੌ ਓਹੜਪੋਹੜਕਰਦੇ ਹਨ। ਜੇ ਅਸੀਂ ਕਬੱਡੀ ਨੂੰ ਸੱਚਮੁੱਚ ਹੀ ਮਾਂ ਖੇਡਸਮਝਦੇ ਹਾਂ ਤੇ ਉਸ ਦੇ ਸੱਚੇ ਪੁੱਤਰ ਹਾਂ ਤਾਂ ਕਬੱਡੀ ਨੂੰ ਡਰੱਗ ਮੁਕਤ ਕਰਨਾਸਾਡਾਸਭਦਾਫਰਜ਼ ਹੈ। ਅਨੇਕਾਂ ਖਿਡਾਰੀਅਪਾਹਜ ਤੇ ਨਿਪੁੰਸਕ ਹੋ ਰਹੇ ਹਨਅਤੇ ਕੁਝ ਮਰਵੀਰਹੇ ਹਨ।ਨਵੇਂ ਖਿਡਾਰੀਰੀਸੋ-ਰੀਸਟੀਕਿਆਂ ‘ਤੇ ਲੱਗ ਰਹੇ ਹਨ। ਪੰਜਾਬ ਦੇ ਕਿਸੇ ਵੀ ਕਬੱਡੀ ਟੂਰਨਾਮੈਂਟ’ਤੇ ਜਾਓ, ਉਹਲੇ ਵਾਲੀਆਂ ਥਾਵਾਂ ‘ਤੇ ਸਰਿੰਜਾਂ ਖਿੰਡੀਆਂ ਦਿਸਪੈਣਗੀਆਂ।
ਕਦੇ ਮੈਂ ਲਿਖਿਆ ਸੀ: ਪੰਜਾਬੀ ਕਬੱਡੀ ਦੇ ਦੀਵਾਨੇ ਹਨ।ਆਸ਼ਕਹਨ, ਮਸਤਾਨੇ ਹਨ। ਬੇਸ਼ੱਕ ਬਿਜਲੀਕੜਕਦੀਹੋਵੇ, ਝੱਖੜ ਝੁਲਦਾਹੋਵੇ, ਨਦੀਚੜ੍ਹੀਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣਪਰਪਤਾ ਲੱਗ ਜਾਵੇ ਸਹੀ ਕਿ ਪਰਲੇ ਪਾਰ ਕਬੱਡੀ ਦਾਕਾਂਟੇਦਾਰਮੈਚ ਹੋ ਰਿਹੈ।ਫੇਰਕਿਹੜਾ ਪੰਜਾਬੀ ਹੈ ਜਿਹੜਾਵਗਦੀਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ ਸ਼ੀਹਾਂ ਦੀਵੀਪਰਵਾਹਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾਉਵੇਂ ਕੁਲ ਦੁਨੀਆ ‘ਚ ਖਿਲਰੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।
ਵੀਰਮੇਰਿਓ, ਕੀ ਹੁਣਵੀ ਪੰਜਾਬੀ ਨਦੀਆਂ ਠਿੱਲ੍ਹ ਕੇ ਕਬੱਡੀ ਦੇ ਪਿੜ ਦੁਆਲੇ ਜੁੜਦੇ ਹਨ? ਕੀ ਕਬੱਡੀ ਦੇ ਪਹਿਲਾਂ ਜਿੰਨੇ ਦਰਸ਼ਕਜੁੜਦੇ ਹਨ?ਕੀ ਹੁਣਵੀ ਕਬੱਡੀ ਦੇ ਖਿਡਾਰੀਨਸ਼ੇ ਪੱਤੇ ਬਗ਼ੈਰ ਜੁੱਸੇ ਕਮਾ ਕੇ, ਕਬੱਡੀ ਦੇ ਤਕੜੇ ਖਿਡਾਰੀਬਣ ਕੇ ਹੀ ਹਵਾਈ ਜਹਾਜ਼ ਚੜ੍ਹਦੇ ਹਨ?ਕਿਤੇ ਸਾਲਦਰਸਾਲਨਸ਼ੇ ਪੱਤੇ ਦੇ ਸਹਾਰੇ ਹੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਤਾਂ ਨਹੀਂ ਭੋਟੀਜਾਂਦੇ?
ਜਿਹੜੇ ਖਿਡਾਰੀ ਡਰੱਗਾਂ ਦੇ ਸਿਰ’ਤੇ ਰੇਡਾਂ ਪਾਉਂਦੇ ਜਾਂ ਜੱਫੇ ਲਾਉਂਦੇ ਹਨ ਕੀ ਉਹ ਖਰੇ ਖਿਡਾਰੀਆਂ ਦਾ ਹੱਕ ਨਹੀਂ ਮਾਰਰਹੇ? ਕੀ ਨਵੇਂ ਖਿਡਾਰੀਆਂ ਨੂੰ ਡਰੱਗਾਂ ਵੱਲ ਨਹੀਂ ਧੱਕ ਰਹੇ?ਕੀ ਦੇਣ ਹੈ ਅਜਿਹੇ ਡਰੱਗੀ ਖਿਡਾਰੀਆਂ ਦੀ ਮਾਂ ਖੇਡ ਕਬੱਡੀ ਨੂੰ?ਕਾਹਦੇ ਲਈ ਅਜਿਹੇ ਖਿਡਾਰੀਆਂ ਦੇ ਮੋਟਰਸਾਈਕਲਾਂ, ਕਾਰਾਂ, ਲੰਡੀਆਂ ਜੀਪਾਂ, ਟ੍ਰੈਕਟਰਾਂ ਤੇ ਕੰਬਾਈਨਾਂ ਨਾਲਮਾਨਸਨਮਾਨਕਰੀਜਾਂਦੇ ਓ?ਇਹ ਕਿਹੋ ਜਿਹੀ ਕਬੱਡੀ ਪ੍ਰੋਮੋਸ਼ਨ ਹੋਈ?
ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈਆਂ ਝਗੜਿਆਂ ਤੋਂ ਬਚਾਉਣ, ਵਧੀਆਇਨਸਾਨਬਣਾਉਣ, ਸਰੀਰਾਂ ‘ਚ ਪੈਦਾ ਹੋ ਰਹੀਵਾਧੂਊਰਜਾਦਾ ਸਹੀ ਨਿਕਾਸਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀਭਾਵਨਾਉਪਜਾਉਣ, ਸਿਹਤਮੰਦ ਮਨੋਰੰਜਨ ਕਰਨਅਤੇ ਐਕਸੇਲੈਂਸਭਾਵਖੇਡ ਨੂੰ ਸਿਖਰ’ਤੇ ਪੁਚਾਉਣ ਤੇ ਦਰਸਾਉਣਲਈ ਹੁੰਦੀਆਂ ਹਨ।ਖੇਡਾਂ ਖਿਡਾਰੀਆਂ ਨੂੰ ਨਸ਼ਿਆਂ ‘ਤੇ ਲਾ ਕੇ ਕੱਪ ਜਿੱਤਣ ਲਈਨਹੀਂ ਹੁੰਦੀਆਂ।
2006 ਵਿਚਜਦੋਂ ਮੈਂ ਕਬੱਡੀ ਨੂੰ ਲੱਗ ਰਿਹਾ ‘ਡਰੱਗ ਦਾ ਜੱਫਾ’ ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦੇ ਧਿਆਨਵਿਚਲਿਆਂਦਾ ਸੀ ਤਾਂ ਫੈਡਰੇਸ਼ਨਾਂ ਨੇ ਮਤੇ ਪਾਸਕੀਤੇ ਸਨ ਕਿ 2007 ਦਾ ਕਬੱਡੀ ਸੀਜ਼ਨਕੈਨੇਡਾ ਤੇ ਇੰਗਲੈਂਡ ਵਿਚਡੋਪਟੈੱਸਟਕਰਾ ਕੇ ਹੀ ਖਿਡਾਇਆਜਾਵੇਗਾ। ਪਰਉਹਦੇ ਉਤੇ ਅਮਲਨਾਕੀਤਾ ਗਿਆ। ਬਹੁਤੇ ਕਲੱਬਾਂ ਨੇ ਕਿਹਾ ਕਿ ਡੋਪਟੈਸਟਕਰਾਉਣੇ ਰਹਿਣਦਿਓ ਕਿਉਂਕਿ ਖਿਡਾਰੀਮਸਾਂ ਕੈਨੇਡਾ ਤੇ ਇੰਗਲੈਂਡ ਵਿਚ ਸੱਦੇ ਨੇ!
ਇਸ ਖੁੱਲ੍ਹ ਦਾਫਾਇਦਾਉਠਾਉਂਦਿਆਂ ਜਿਨ੍ਹਾਂ ਖਿਡਾਰੀਆਂ ਨੇ ਡਰਦਿਆਂ ਟੀਕੇ ਲਾਉਣੇ ਛੱਡ ਦਿੱਤੇ ਸਨ ਉਹ ਦੁਬਾਰਾ ਲਾਉਣ ਲੱਗ ਪਏ ਤੇ ਪਿੱਛੇ ਤਾਰਾਂ ਖੜਕਾ ਦਿੱਤੀਆਂ ਪਈਏਥੇ ਤਾਂ ਹਰੀ ਝੰਡੀ ਐ! ਆਉਣਵਾਲੇ ਮਾਲ ਮੱਤਾ ਲਈਆਉਣ ਕਿਉਂਕਿ ਕੈਨੇਡਾ ‘ਚ ਮਿਲਦਾਨਹੀਂ ਜਾਂ ਬਹੁਤ ਮਹਿੰਗਾ ਮਿਲਦੈ।ਜਦੋਂ ਮਾਲ ਮੱਤੇ ਨਾਲਲੈਸ ਇਕ ਖਿਡਾਰੀਵੈਨਕੂਵਰਹਵਾਈ ਅੱਡੇ ‘ਤੇ ਫੜਿਆ ਗਿਆ ਤਾਂ ਕਬੱਡੀ ਫੈਡਰੇਸ਼ਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਕਬੱਡੀ ਕਲੱਬਾਂ ਨੂੰ ਫੰਡ ਦੇਣਵਾਲੇ ਵੀਕਹਿਣ ਲੱਗ ਪਏ ਕਿ ਕਬੱਡੀ ਟੂਰਨਾਮੈਂਟਕਰਾਉਣਦੀ ਥਾਂ ਸਾਥੋਂ ਡੋਪਟੈਸਟਕਰਾਉਣਦਾ ਈ ਫੰਡ ਲੈਲਵੋ ਪਰ ਕਬੱਡੀ ਨੂੰ ਡਰੱਗ ਮੁਕਤ ਕਰੋ। ਕਬੱਡੀ ਸੀਜ਼ਨ 2008 ਤੋਂ ਪਹਿਲਾਂ ਉਨਟਾਰੀਓ, ਬੀ. ਸੀ.ਤੇ ਯੂ. ਕੇ.ਦੀਆਂ ਕਬੱਡੀ ਫੈਡਰੇਸ਼ਨਾਂ ਨੇ ਫਿਰਮਤੇ ਪਾਏ ਪਈਐਤਕੀਂ ਹਰਹਾਲਤਵਿਚਖਿਡਾਰੀਆਂ ਦੇ ਡੋਪਟੈਸਟਕਰਾਏ ਜਾਣਗੇ। 2008 ਵਿਚਕੈਨੇਡਾ ਪਹੁੰਚੇ ਕਬੱਡੀ ਖਿਡਾਰੀਆਂ ਦੇ 350 ਅਤੇ ਇੰਗਲੈਂਡ ਪਹੁੰਚਿਆਂ ਦੇ 250 ਡੋਪਟੈੱਸਟਕੀਤੇ ਗਏ ਜਿਨ੍ਹਾਂ ਰਾਹੀਂ 119 ਖਿਡਾਰੀ ਡਰੱਗੀ ਨਿਕਲੇ।ਟੈਸਟਾਂ ‘ਤੇ ਖਰਚਾ ਤਾਂ ਕਾਫੀ ਹੋਇਆ ਪਰਓਨਾਫਿਰਵੀਨਹੀਂ ਹੋਇਆ ਜਿੰਨਾ ਖਿਡਾਰੀ ਡਰੱਗਾਂ ਉਤੇ ਖਰਚਦੇ ਸਨ। ਇਹ ਤਸੱਲੀ ਵਾਲੀ ਗੱਲ ਸੀ ਕਿ 8 ਅਗੱਸਤ 2008 ਦੀ ਮੀਟਿੰਗ ਵਿਚਉਨਟਾਰੀਓ, ਬੀ. ਸੀ.,ਯੂ. ਕੇ. ਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਸਰਬ ਸੰਮਤੀ ਨਾਲਫੈਸਲਾਕੀਤਾ ਕਿ ਡੋਪਟੈਸਟਵਿਚ ਡਰੱਗੀ ਸਾਬਤ ਹੋਏ ਕਿਸੇ ਵੀਖਿਡਾਰੀ ਨੂੰ ਕਿਸੇ ਵੀਦੇਸ਼ਵਿਚ ਕੋਈ ਕਲੱਬ ਕਬੱਡੀ ਨਹੀਂ ਖਿਡਾਏਗਾ। ਪਰ ਇਸ ਉਤੇ ਅਮਲਨਾਕੀਤਾ ਗਿਆ।
ਕਬੱਡੀ ਕਲੱਬਾਂ, ਫੈਡਰੇਸ਼ਨਾਂ ਤੇ ਟੂਰਨਾਮੈਂਟਕਰਾਉਣਵਾਲਿਆਂ ਨੂੰ ਚਾਹੀਦਾ ਸੀ ਕਿ ਜਿੰਨੇ ਸਮੇਂ ਲਈ ਡਰੱਗੀ ਖਿਡਾਰੀਆਂ ਦੇ ਖੇਡਣਉਤੇ ਪਾਬੰਦੀ ਸੀ ਓਨਾਸਮਾਂ ਉਨ੍ਹਾਂ ਨੂੰ ਨਾਖਿਡਾਇਆਜਾਂਦਾ ਸਗੋਂ ਸੁਧਰਨ ਦਾ ਮੌਕਾ ਦਿੱਤਾ ਜਾਂਦਾ। ਇਸ ਦੌਰਾਨ ਕਬੱਡੀ ਦੀਆਂ ਪੈਰਲਲਫੈਡਰੇਸ਼ਨਾਂ ਬਣ ਗਈਆਂ ਜੋ ਡੋਪਟੈਸਟਕਰਾ ਕੇ ਡਰੱਗੀ ਖਿਡਾਰੀਆਂ ਨੂੰ ਆਪਣੇ ਹੱਥੋਂ ਨਹੀਂ ਸਨ ਗੁਆਉਣਾ ਚਾਹੁੰਦੀਆਂ। ਡਰੱਗ ਦੇ ਵਪਾਰੀਵੀਨਹੀਂ ਸੀ ਚਾਹੁੰਦੇ ਕਿ ਉਹਨਾਂ ਦਾਕਾਰੋਬਾਰ ਬੰਦ ਹੋਵੇ।ਜਿਹੜੇ ‘ਕਬੱਡੀ ਪ੍ਰਮੋਟਰ’ਡੋਪੀਖਿਡਾਰੀਆਂ ਨੂੰ ਡਾਲਰਾਂ ਨਾਲਨਿਵਾਜਦੇ ਹਨ ਉਹ ਉਨ੍ਹਾਂ ਦਾਭਲਾਕਰਨਦੀ ਥਾਂ ਉਨ੍ਹਾਂ ਦਾ ਬੁਰਾ ਕਰਦੇ ਹਨ ਜੋ ਉਨ੍ਹਾਂ ਨੂੰ ਬਾਅਦਵਿਚਪਤਾ ਲੱਗੇਗਾ। ਕਬੱਡੀ ਵਿਚ ਆਈ ਡਰੱਗ ਨੇ ਚੰਗੀ ਸੋਚ ਵਾਲੇ ਲੋਕਾਂ ਦਾ ਕਬੱਡੀ ਤੋਂ ਮੋਹ ਭੰਗ ਕਰ ਦਿੱਤਾ ਹੈ।
2010 ਵਿਚ ਪੰਜਾਬ ਦੇ ਪਹਿਲੇ ਕਬੱਡੀ ਵਰਲਡ ਕੱਪ ਸਮੇਂ ਡੋਪਟੈਸਟਕੀਤੇ ਤਾਂ 23 ਖਿਡਾਰੀਟਰਾਇਲਾਂ ਸਮੇਂ ਤੇ 9 ਟੂਰਨਾਮੈਂਟ ਦੌਰਾਨ ਪਾਜ਼ੇਟਿਵਪਾਏ ਗਏ ਸਨ। ਪੰਜਾਬ ਦੇ ਦੂਜੇ ਕਬੱਡੀ ਵਰਲਡ ਕੱਪ-2011 ਲਈਭਾਰਤੀਟੀਮਦੀਚੋਣਕਰਨਵੇਲੇ 51 ਖਿਡਾਰੀਆਂ ਦੇ ਡੋਪਟੈਸਟਕੀਤੇ ਜਿਨ੍ਹਾਂ ਵਿਚੋਂ 20 ਖਿਡਾਰੀਪਾਜ਼ੇਟਿਵਨਿਕਲੇ। ਕੱਪ ਦੌਰਾਨ ਹਰਮੈਚ ਪਿੱਛੋਂ ਦੋਹਾਂ ਟੀਮਾਂ ਦੇ 2-2 ਖਿਡਾਰੀਆਂ ਦੇ ਸੈਂਪਲਲਏ ਜਾਂਦੇ ਰਹੇ ਤੇ ਦੋ ਦਿਨਾਂ ਬਾਅਦਨਤੀਜਾਨਸ਼ਰਕੀਤਾਜਾਂਦਾਰਿਹਾ।ਦੂਜੇ ਵਿਸ਼ਵ ਕੱਪ ਵਿਚਕੁਲ 311 ਡੋਪਟੈਸਟਕੀਤੇ ਗਏ ਜਿਨ੍ਹਾਂ ਉਤੇ 47 ਲੱਖ ਰੁਪਏ ਖਰਚ ਹੋਏ। ਕੱਪ ਦੌਰਾਨ 52 ਤੇ ਟਰਾਇਲਾਂ ਦੌਰਾਨ 20 ਖਿਡਾਰੀਜੋੜ ਕੇ ਕੁਲ 72 ਖਿਡਾਰੀ ਡਰੱਗੀ ਨਿਕਲੇ।ਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ 8, ਅਮਰੀਕਾ 8, ਸਪੇਨ 7, ਆਸਟ੍ਰੇਲੀਆ 6, ਇਟਲੀ 6, ਨਾਰਵੇ 3, ਭਾਰਤ 1, ਪਾਕਿਸਤਾਨ 1, ਜਰਮਨੀ 1 ਅਤੇ ਅਰਜਨਟੀਨਾਦਾਵੀ 1 ਖਿਡਾਰੀ ਸੀ। ਟਰਾਇਲਾਂ ਦੌਰਾਨ ਭਾਰਤ ਦੇ 20 ਖਿਡਾਰੀ ਡਰੱਗੀ ਨਿਕਲੇ ਸਨਜਿਨ੍ਹਾਂ ਵਿਚ 1 ਜੋੜ ਕੇ ਕੁਲ 21 ਬਣਦੇ ਸਨ!
ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਪੰਜਾਬ ਤੋਂ ਕੇਵਲਉਨ੍ਹਾਂ ਖਿਡਾਰੀਆਂ ਨੂੰ ਹੀ ਸੱਦਣ ਜਿਹੜੇ ਵੀਜ਼ਾਅਰਜ਼ੀਨਾਲਵਾਡਾ/ਨਾਡਾ ਤੋਂ ਡੋਪਟੈੱਸਟਕਰਵਾਏ ਜਾਣਦਾਸਰਟੀਫਿਕੇਟਲਾਉਣ। ਸੱਦੇ ਗਏ ਖਿਡਾਰੀਆਂ ਦੇ ਐਟਰੈਡਮਡੋਪਟੈਸਟਵੀਹੋਣ। ਕਬੱਡੀ ਨੂੰ ਡਰੱਗ ਦੀਮਾਰ ਤੋਂ ਬਚਾਉਣਲਈਨੇਕਨੀਅਤੀਦੀਲੋੜ ਹੈ। ਐਵੇਂ ਜਾਅ੍ਹਲੀਡੋਪਟੈਸਟਕਰਾਉਣਦਾਡਰਾਮਾਰਚ ਕੇ ਕਬੱਡੀ ਪ੍ਰੇਮੀਆਂ ਤੇ ਖਰੇ ਖਿਡਾਰੀਆਂ ਦੀਆਂ ਅੱਖਾਂ ਵਿਚ ਘੱਟਾ ਨਹੀਂ ਪਾਉਣਾਚਾਹੀਦਾ।
ਓਨਟਾਰੀਓ ਕਬੱਡੀ ਫੈਡਰੇਸ਼ਨ ਨੇ 2018 ਦੇ ਕਬੱਡੀ ਸੀਜ਼ਨਵਿਚਲਗਭਗ ਸੌ ਕੁ ਖਿਡਾਰੀਆਂ ਦੇ ਸੈਂਪਲਲਏ ਸਨ।ਪਹਿਲੇ ਟੂਰਨਾਮੈਂਟ ਤੋਂ ਹੀ ਪਤਾ ਲੱਗ ਗਿਆ ਸੀ ਕਿ ਅੱਧੋਂ ਵੱਧ ਖਿਡਾਰੀ ਡਰੱਗੀ ਸਨ।ਵਿਦੇਸਾਂ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਚਾਹੀਦੈ ਕਿ 2019 ਦੇ ਕਬੱਡੀ ਸੀਜ਼ਨਲਈ ਕੋਈ ਵੀ ਡਰੱਗੀ ਖਿਡਾਰੀਨਾ ਸੱਦਣ। ਵੇਖਣਾਹੁਣ ਇਹ ਹੈ ਕਿ ਕੌਣ ਡਰੱਗੀ ਕਬੱਡੀ ਦੇ ਹੱਕ ਵਿਚ ਹੈ ਤੇ ਕੌਣ ਕਬੱਡੀ ਨੂੰ ਡਰੱਗ ਮੁਕਤ ਕਰਨ ਦੇ?
: :::

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …