ਨਿਊਜ਼ੀਲੈਂਡ ਦੇ ਵਿਕਟ ਕੀਪਰ ਟਾਮ ਲੈਥਮ ਨੇ ਬਣਾਈਆਂ 145 ਦੌੜਾਂ
ਆਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਨਿਊਜੀਲੈਂਡ ਪਹਿਲਾਂ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਭਾਰਤ ਨੇ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ। ਭਾਰਤ ਵੱਲੋਂ ਕਪਤਾਨ ਸ਼ਿਖਰ ਧਵਨ ਨੇ 72 , ਸ਼ੁਭਮਨ ਗਿੱਲ ਨੇ 50 ਅਤੇ ਸੁਰੇਸ਼ ਅੱਯਰ ਨੇ 80 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 47.1 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਜਦਕਿ ਨਿਊਜ਼ੀਲੈਂਡ ਦੀ ਟੀਮ ਦੇ 3 ਵਿਕਟ ਸਿਰਫ਼ 88 ਦੌੜਾਂ ’ਤੇ ਹੀ ਡਿੱਗ ਗਏ ਸਨ। ਕਪਤਾਨ ਕੇਨ ਵਿਲੀਅਮਸਨ ਨੇ 94 ਅਤੇ ਟਾਮ ਲੈਥਮ ਨੇ 145 ਦੌੜਾਂ ਬਣਾ ਕੇ ਨਾਟ ਆਊਟ ਰਹੇ। ਵਿਕਟ ਕੀਪਰ ਬੱਲੇਬਾਜ਼ ਟਾਮ ਲੈਥਮ ਨੇ ਆਪਣਾ 7ਵਾਂ ਵਨਡੇ ਇੰਟਰਨੈਸ਼ਨਲ ਸੈਂਕੜਾ ਜੜਿਆ। ਭਾਰਤ ਵੱਲੋਂ ਡੈਬਿਊ ਮੈਚ ਖੇਡ ਰਹੇ ਉਮਰਾਨ ਮਲਿਕ ਨੇ ਡੇਵੋਨ ਕਾਨਵੇ ਨੂੰ ਆਊਟ ਕਰਕੇ ਆਪਣੇ ਵਨਡੇ ਕੈਰੀਅਰ ਦਾ ਪਹਿਲਾ ਵਿਕਟ ਹਾਸਲ ਕੀਤਾ ਇਸ ਤੋਂ ਛੇਤੀ ਬਾਅਦ ਹੀ ਮਲਿਕ ਨੇ ਡੇਰਿਲ ਮਿਚੇਲ ਨੂੰ ਵੀ ਆਊਟ ਕਰ ਦਿੱਤਾ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …