ਸਾਬਕਾ ਉਲੰਪੀਅਨ ਅਤੇ ਪਦਮਸ੍ਰੀ ਹਾਕੀ ਖਿਡਾਰੀਬਲਬੀਰ ਸਿੰਘ ਸੀਨੀਅਰ ਨੇ ਕਿਹਾ ਮੈਂ ਨਹੀਂ ਚਾਹੁੰਦਾ ਮੇਰੀਵਜ੍ਹਾਨਾਲਮੇਰੇ ਦੇਸ਼ਦਾਅਪਮਾਨਹੋਵੇ
ਚੰਡੀਗੜ੍ਹ/ਬਿਊਰੋ ਨਿਊਜ਼ : ਹਾਕੀ ਦੇ ਮਹਾਨਖਿਡਾਰੀ, ਸਾਬਕਾ ਉਲੰਪੀਅਨ ਅਤੇ ਪਦਮਸ੍ਰੀਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਉਲੰਪਿਕ ਮੈਡਲ ਉਨ੍ਹਾਂ ਦੀ ਜ਼ਿੰਦਗੀਭਰਦੀਕਮਾਈ ਸੀ, ਜੋ ਸਪੋਰਟਸਅਥਾਰਟੀਆਫ਼ਇੰਡੀਆ (ਸਾਈ), ਪਟਿਆਲਾਦੀਲਾਪਰਵਾਹੀਨਾਲ ਖੋ ਗਏ ਹਨਪ੍ਰੰਤੂ ਦੇਸ਼ਦੀ ਸਾਖ ਦੇ ਲਈਮੈਂ ਐਫ ਆਈ ਆਰਦਰਜਨਹੀਂ ਕਰਵਾਵਾਂਗਾ। ਮੈਨੂੰਮੇਰਾਦੇਸ਼ ਖੁਦ ਤੋਂ ਜ਼ਿਆਦਾਪਿਆਰਾਹੈ।ਮੈਂ ਨਹੀਂ ਚਾਹੁੰਦਾ ਕਿ ਮੇਰੀਵਜ੍ਹਾਨਾਲਦੇਸ਼ਦਾਅਪਮਾਨਹੋਵੇ।
ਬਲਬੀਰ ਸਿੰਘ ਨੇ 1985 ‘ਚ ਸਪੋਰਟਸਮਿਊਜ਼ੀਅਮ ‘ਚ ਰੱਖਣ ਦੇ ਲਈ ਸਾਈ ਪਟਿਆਲਾ ਨੂੰ ਆਪਣੇ 36 ਮੈਡਲ 120 ਤਸਵੀਰਾਂ ਅਤੇ ਉਲੰਪਿਕ ਦੇ 2 ਬਲੇਜਰ ਸੌਂਪੇ ਸਨ।ਜਿਨ੍ਹਾਂ ਦੇ ਗੁੰਮ ਹੋਣਦੀਜਾਣਕਾਰੀ ਉਨ੍ਹਾਂ ਨੂੰ 2012 ‘ਚ ਉਸ ਸਮੇਂ ਮਿਲੀਜਦੋਂ ਲੰਦਨ ਉਲੰਪਿਕ ‘ਚ ਸਨਮਾਨਿਤਕਰਨ ਦੇ ਲਈ ਉਨ੍ਹਾਂ ਨੂੰ ਬੁਲਾਇਆ ਗਿਆ। ਲੰਦਨ ਉਲੰਪਿਕ ‘ਚ ਸਨਮਾਨਿਤਹੋਣਵਾਲੇ ਖਿਡਾਰੀਆਂ ਨੂੰ ਆਪਣਾਕਲੈਕਸ਼ਨਡਿਸਪਲੇਅਕਰਨਾ ਸੀ। ਜਦੋਂ ਬਲਬੀਰ ਸਿੰਘ ਸੀਨੀਅਰ ਨੇ ਡਿਸਪਲੇਅ ਦੇ ਲਈਆਪਣੇ ਮੈਡਲ ਸਾਈ ਤੋਂ ਮੰਗੇ ਤਾਂ ਪਤਾ ਚੱਲਿਆ ਕਿ ਉਹ ਮਿਊਜ਼ੀਅਮ ‘ਚੋਂ ਗੁੰਮ ਹੋ ਚੁੱਕੇ ਹਨ।
ਸਾਬਕਾ ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੇ ਮੈਡਲਦੀਭਾਲ ‘ਚ ਜੁਟ ਗਏ। ਉਨ੍ਹਾਂ ਨੂੰ ਵਾਪਸ ਪਾਉਣ ਦੇ ਲਈ ਉਹ ਕੇਂਦਰੀਖੇਡਮੰਤਰਾਲੇ, ਖੇਡਮੰਤਰੀਆਂ ਅਤੇ ਸਾਈ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨਪ੍ਰੰਤੂ ਅਜੇ ਉਨ੍ਹਾਂ ਦੇ ਹੱਥ ਖਾਲੀਹਨ। ਉਨ੍ਹਾਂ ਦਾਕਹਿਣਾ ਹੈ ਕਿ ਆਪਣੀਵਿਰਾਸਤ ਨੂੰ ਵਾਪਸ ਪਾਉਣ ਦੀਲਲਕ ਤਾਂ ਹੈ, ਪ੍ਰੰਤੂ ਇਸ ਦੇ ਲਈ ਉਹ ਪੁਲਿਸ ਦਾਸਹਾਰਾਕਦੇ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਲਈਖੇਡੇ ਹਨ। ਇਹ ਦੇਸ਼ ਹੀ ਉਨ੍ਹਾਂ ਦੀ ਜ਼ਿੰਦਗੀ ਹੈ, ਭਾਵੇਂ ਹਾਕੀ ਉਨ੍ਹਾਂ ਦਾਪਹਿਲਾਪਿਆਰ ਹੈ ਪਰਦੇਸ਼ ਤੋਂ ਵਧ ਕੇ ਕੁਝ ਨਹੀਂ ਹੈ।ਜੇਕਰ ਉਹ ਐਫਆਈਆਰਦਰਜ ਕਰਵਾਉਂਦੇ ਹਨ ਤਾਂ ਵਿਦੇਸ਼ ‘ਚ ਵੀ ਇਹ ਸੁਰਖੀਆਂ ਬਣਨਗੀਆਂ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ।ਬਲਬੀਰ ਸਿੰਘ ਸੀਨੀਅਰਇਨ੍ਹੀਂ ਦਿਨੀਂ ਆਪਣੀਬੇਟੀ ਦੇ ਨਾਲਚੰਡੀਗੜ੍ਹ ਦੇ ਸੈਕਟਰ-36 ‘ਚ ਰਹਿਰਹੇ ਹਨ।
ਮੈਡਲਦੇਸ਼ ਨੂੰ ਕਰਾਂਗਾ ਸਮਰਪਿਤ :ਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਮੈਡਲਵਾਪਸਮਿਲਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤਕਰਦੇਣਗੇ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …