ਬਰੈਪਟਨ/ਬਿਊਰੋ ਨਿਊਜ਼ : ਪੰਜਾਬੀਭਾਈਚਾਰੇ ਵਿਚਜਾਣੀਪਹਿਚਾਣੀਸਖ਼ਸ਼ੀਅਤਰਮਜ਼ ਪੰਜਾਬੀ ਦੇ ਹੋਸਟ ਤੇ ਪ੍ਰੋਡਿਊਸਰਹਰਜਿੰਦਰ ਸਿੰਘ ਗਿੱਲ ਨੂੰ ਪਿਛਲੇ ਦਿਨੀਬਰੈਪਟਨਬੋਰਡਆਫ਼ਟ੍ਰੇਡਵਲੋਂ ਟਾਪ-40 ਅੰਡਰ-40 ਐਵਾਰਡਨਾਲਸਨਮਾਨਿਤਕੀਤਾ ਗਿਆ ਹੈ। ਬਰੈਪਟਨਬੋਰਡਆਫ਼ਟ੍ਰੇਡਬਰੈਂਪਟਨਸ਼ਹਿਰਵਿਚ 130 ਸਾਲਾਂ ਤੋਂ ਭਾਈਚਾਰੇ ਦੀਆਰਥਿਕਤਾ ਤੇ ਵਿਭਿੰਨਤਾ ਨੂੰ ਮਜਬੂਤਕਰਨਲਈਕੰਮਕਰਦੀ ਆ ਰਹੀ ਹੈ। ਬਰੈਂਪਟਨਬੋਰਡਆਫ਼ਟ੍ਰੇਡਵਲੋਂ ਬਰੈਂਪਟਨਵਿਚਸਾਰਾਸਾਲਵੱਖ-ਵੱਖਕਿੱਤਿਆਂ ਵਿਚਵੱਖ-ਵੱਖਪ੍ਰੋਗਰਾਮਉਲੀਕੇ ਜਾਂਦੇ ਹਨ। ਟਾਪ-40 ਅੰਡਰ-40 ਐਵਾਰਡਇਨ੍ਹਾਂ ਦਾ ਇਕ ਬਹੁਤ ਹੀ ਮਹੱਤਵਪੂਰਨਐਵਾਰਡ ਹੈ। ਇਸ ਐਵਾਰਡਲਈਵੱਖ-ਵੱਖਕੈਟਾਗਰੀਆਂ ਵਿਚੋਂ ਵੱਖ-ਵੱਖ ਨੌਜਵਾਨ ਵਰਗ ਦੇ ਲੋਕਾਂ ਨੂੰ ਚੁਣਿਆਜਾਂਦਾ ਹੈ। ਜਿਨ੍ਹਾਂ ਨੇ ਕਮਿਊਨਿਟੀਵਿਚਕਿਤੇ ਨਾਕਿਤੇ ਆਪਣਾਅਹਿਮ ਯੋਗਦਾਨਪਾਇਆਹੋਵੇ। ਟਾਪ-40 ਅੰਡਰ-40 ਐਵਾਰਡਵਿਚ 40 ਸਾਲ ਤੋ ਘੱਟਉਮਰ ਦੇ ਪੂਰੇ ਬਰੈਂਪਟਨਸ਼ਹਿਰਵਿਚੋਂ ਵੱਖ-ਵੱਖਖੇਤਰਾਂ ਵਿਚਮਾਰਕਾਮਾਰ ਚੁੱਕੇ ਨੌਜਵਾਨਾਂ ਨੂੰ ਚੁਣਿਆਜਾਂਦਾ ਹੈ। ਹਰਜਿੰਦਰ ਗਿੱਲ ਨੂੰ ਇਕ ਕਾਮਯਾਬਮੀਡੀਆ ਗਰੁੱਪ ਚਲਾਉਣਕਰਨ ਦੇ ਨਾਲ-ਨਾਲਟੀਮ 4 ਇੰਟਰਟੇਨਮੈਂਟ ਦੇ ਸੰਚਾਲਕ ਦੇ ਵਜੋਂ ਵੀਲਿਆ ਗਿਆ ਹੈ। ਟੀਮ 4 ਇੰਟਰਟੇਨਮੈਂਟਵਲੋਂ ਜਿਥੇ ਕਪਿਲਸ਼ਰਮਾ, ਮਨਮੋਹਨਵਾਰਸ, ਦਿਲਜੀਤਦੋਸਾਂਝ ਤੇ ਹੋਰਵੱਡੇ ਚੋਟੀ ਦੇ ਸਿਤਾਰਿਆਂ ਦੇ ਸ਼ੋਅਕਰਵਾਏ ਗਏ, ਉਸ ਦੇ ਨਾਲ-ਨਾਲ ਕਈ ਲੋਕਲਸ਼ੋਅਵੀਇਨ੍ਹਾਂ ਵਲੋਂ ਆਯੋਜਿਤਕੀਤੇ ਜਾਂਦੇ ਰਹੇ ਹਨ।
ਹਰਜਿੰਦਰ ਸਿੰਘ ਗਿੱਲ, ਜਿਹੜੇ ਕਿ ਕੈਨੇਡੀਅਨਜਰਨਲਿਸਟ ਤੇ ਬਰਾਡਕਾਸਟਰਹਨ, ਇਨ੍ਹਾਂ ਵਲੋਂ ਮਾਸਕਮਿਉਨੀਕੇਸ਼ਨ ਤੇ ਜਰਨਲਿਸਜ਼ ਵਿਚਮਾਸਟਰਜ਼ ਡਿਗਰੀਹਾਸਿਲਕੀਤੀ ਹੋਈ ਹੈ ਤੇ ਪੋਸਟ ਗ੍ਰੈਜੂਏਟਡਿਪਲੋਮਾਕੰਪਿਊਟਰਐਪਲੀਕੇਸ਼ੰਜ਼ ਵਿਚ ਤੇ ਇਸ ਤੋਂ ਇਲਾਵਾਆਰਕੀਮੈਕਸਵੱਖ-ਵੱਖਸਾਫ਼ਟਵੇਅਰਵਰਤਣਲਈਡਿਪਲੋਮਾਇਨ੍ਹਾਂ ਵਲੋਂ ਹਾਸਿਲਕੀਤਾ ਗਿਆ ਹੈ। ਹੁਣ ਇਹ ਜਿਥੇ ਰਮਜ਼ ਪੰਜਾਬੀਰਾਹੀਲੋਕਾਂ ਨਾਲਮੁਖਾਤਿਬ ਹੁੰਦੇ ਆ ਰਹੇ ਹਨ, ਉਥੇ ਹੀ ਪੰਜਆਬਟੀਵੀ ਤੇ ਹੋਰਟੀਵੀਪ੍ਰੋਗਰਾਮਾਂ ਉਤੇ ਵੀਇਨ੍ਹਾਂ ਦੇ ਸ਼ੋਅਚੱਲ ਚੁੱਕੇ ਹਨ। ਹਰਜਿੰਦਰ ਸਿੰਘ ਗਿੱਲ ਇਕ ਨੌਜਵਾਨ ਇੰਟਰਪ੍ਰੀਨਿਓਰ ਹੈ ਤੇ ਇਹ ਹੋਰਬਹੁਤਸਾਰੇ ਨੌਜਵਾਨਾਂ ਲਈ ਇਕ ਰੋਲਮਾਡਲ ਹੋ ਕੇ ਵਿਚਰਰਹੇ ਹਨ। ਕੈਨੇਡੀਅਨਪੰਜਾਬੀਬਰਾਡਕਾਸਟਰਜ਼ ਐਸੋਸੀਏਸ਼ਨ ਦੇ ਇਹ ਇਸ ਸਮੇ ਕੋਆਰਡੀਨੇਟਰਹਨ ਤੇ ਐਸੋਸੀਏਸ਼ਨਵਿਚਰਹਿ ਕੇ ਕਈ ਪ੍ਰੋਗਰਾਮਇਨ੍ਹਾਂ ਵਲੋ ਕਮਿਊਨਿਟੀ ਨੂੰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਵਿਰਾਸਤ ਏ ਖਾਲਸਾ ਦੇ ਪ੍ਰੋਗਰਾਮਕਰਵਾਉਣਵਿਚਵੀਇਨ੍ਹਾਂ ਦਾਅਹਿਮ ਯੋਗਦਾਨਰਿਹਾ ਹੈ। ਹਰਜਿੰਦਰ ਸਿੰਘ ਗਿੱਲ ਨੇ ਸਾਡੇ ਨਾਲ ਗੱਲਬਾਤਕਰਦਿਆਂ ਦੱਸਿਆ ਕਿ ਮੈਂ ਇਸ ਐਵਾਰਡ ਨੂੰ ਹਾਸਲਕਰਕੇ ਜਿਥੇ ਮਾਣਮਹਿਸੂਸਕਰਰਿਹਾ ਹਾਂ, ਉਥੇ ਹੀ ਆਪਣੇ ਆਪ ਨੂੰ ਇਸ ਭਾਈਚਾਰੇ ਦਾਹੋਰ ਜ਼ਿੰਮੇਵਾਰਵਿਅਕਤੀਸਮਝਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਾਰੇ ਮਿੱਤਰਾਂ ਦਾ ਤੇ ਕਮਿਉਨਿਟੀਵਿਚਵੱਖ-ਵੱਖਸੰਸਥਾਵਾਂ ਦੇ ਉਨ੍ਹਾਂ ਆਗੂਆਂ ਦਾਧੰਨਵਾਦਵੀਕੀਤਾ, ਜਿਨ੍ਹਾਂ ਨੇ ਹਰਜਿੰਦਰ ਗਿੱਲ ਨੂੰ ਇਸ ਮੌਕੇ ਉਤੇ ਮੁਬਾਰਕਵਾਦਦਿੱਤੀ। ਇਸੇ ਤਰ੍ਹਾਂ ਬਰੈਂਪਟਨ ਦੇ ਵੱਖ-ਵੱਖਸਿਆਸਤਦਾਨ, ਜਿਨ੍ਹਾਂ ਵਿਚਮੈਬਰਪਾਰਲੀਮੈਂਟ, ਮੈਂਬਰਪ੍ਰੋਵਿਨਸ਼ੀਅਲਪਾਰਲੀਮੈਟ ਤੇ ਸਿਟੀਨਾਲਸਬੰਧਤਸਿਆਸਤਦਾਨਾਂ ਨੇ ਵੀਹਰਜਿੰਦਰ ਸਿੰਘ ਗਿੱਲ ਨੂੰ ਮੁਬਾਰਕਵਾਦਦਿੱਤੀ।
1947 ਤੋਂ ਪਹਿਲਾਂ ਪਾਕਿ-ਪੰਜਾਬ ਦੇ ਲਈਖੇਡਦੇ ਸਨਸਾਹਿਬ ਸਿੰਘ, ਫਿਰੋਜ਼ਪੁਰ ਆ ਕੇ ਪੁੱਤਰਾਂ-ਭਤੀਜਿਆਂ ਨਾਲ ਨੌਜਵਾਨਾਂ ਨੂੰ ਵੀਕੀਤਾਟ੍ਰੇਂਡ
ਸਾਹਿਬ ਸਿੰਘ ਤੇ ਸੋਹਨ ਸਿੰਘ ਨੇ ਜਗਾਈ ਨੌਜਵਾਨਾਂ ‘ਚ ਹਾਕੀ ਦੀਅਲਖ, ਸਹੂਲਤਾਂ ਦੀਘਾਟ ਦੇ ਬਾਵਜੂਦਦੇਸ਼ ਨੂੰ ਦਿੱਤੇ 3 ਹਾਕੀ ਉਲੰਪੀਅਨ, ਸੱਤ ਇੰਟਰਨੈਸ਼ਨਲ ਤੇ ਚਾਰਨੈਸ਼ਨਲਪਲੇਅਰ
ਫਿਰੋਜ਼ਪੁਰ/ਬਿਊਰੋ ਨਿਊਜ਼ : ਹਾਕੀ ‘ਚ ਸੂਬੇ ਅਤੇ ਦੇਸ਼ਦਾ ਨਾਂ ਦੁਨੀਆ ‘ਚ ਰੌਸ਼ਨ ਕਰਨਵਾਲੀਫਿਰੋਜ਼ਪੁਰ ਦੀਛੋਟੀ ਜਿਹੀ ਬਸਤੀ ਗੋਬਿੰਦਨਗਰੀ ਅੱਜ ਪੂਰੇ ਵਿਸ਼ਵਵਿਚਮਿੰਨੀ ਸੰਸਾਰਪੁਰ ਦੇ ਨਾਮਨਾਲਜਾਣੀਜਾਂਦੀਹੈ।ਖੇਡਸਹੂਲਤਾਂ ਦੀਘਾਟ ਦੇ ਚਲਦੇ ਵੀ ਇਸ ਬਸਤੀ ਨੇ ਦੇਸ਼ ਨੂੰ 3 ਉਲੰਪੀਅਨ, 7 ਇੰਟਰਨੈਸ਼ਨਲਅਤੇ 4 ਨੈਸ਼ਨਲਪਲੇਅਰ ਦਿੱਤੇ। ਇਸ ਦਾਸਿਹਰਾਵੰਡ ਦੇ ਦੌਰਾਨ ਗੁੱਜਰਾਂਵਾਲੀ (ਪਾਕਿਸਤਾਨ) ਤੋਂ ਇਥੇ ਆ ਕੇ ਵਸੇ ਦੋ ਭਰਾਵਾਂ ਸਾਹਿਬ ਸਿੰਘ ਅਤੇ ਸੋਹਣ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਥੇ ਦੇ ਨੌਜਵਾਨਾਂ ‘ਚ ਹਾਕੀ ਖੇਡਣਦੀਅਲਖ ਜਗਾਈ ਅਤੇ ਜਿੱਤ ਦਾਜਜ਼ਬਾਪੈਦਾਕੀਤਾ। ਅੱਜ ਦੀ ਇਸ ਤੀਜੀਪੀੜ੍ਹੀ ‘ਚੋਂ ਮਨਮੀਤ ਸਿੰਘ ਆਪਣੇ ਫਰਜ਼ ਨੂੰ ਗੋਬਿੰਦਨਗਰੀ ਦੇ ਖਿਡਾਰੀਆਂ ਨੂੰ ਹਾਕੀ ਦੀਟ੍ਰੇਨਿੰਗ ਦੇ ਬਾਖੂਬੀਨਿਭਾਅਰਿਹਾ ਹੈ। ਵਰਤਮਾਨ ‘ਚ ਸ਼ਹੀਦਭਗਤ ਸਿੰਘ ਸਟੇਡੀਅਮ ‘ਚ ਲਗਭਗ 150 ਖਿਡਾਰੀਟ੍ਰੇਨਿੰਗ ਲੈਰਹੇ ਹਨ।ਇਨ੍ਹਾਂ ‘ਚੋਂ ਗੋਬਿੰਦਨਗਰੀ ਦੇ ਹੀ 10 ਸਟੇਟਅਤੇ 10 ਜ਼ਿਲ੍ਹਾ ਪੱਧਰ ਦੇ ਖਿਡਾਰੀਸ਼ਾਮਲਹਨ।
ਸੋਹਣ ਸਿੰਘ ਦੇ ਦੋ ਪੁੱਤਰ ਅਤੇ ਪੋਤਾ ਉਲੰਪੀਅਨ
ਸੋਹਣ ਸਿੰਘ ਦੇ ਚਾਰ ਪੁੱਤਰ ਹਨ।ਹਰਮੀਕ ਸਿੰਘ 1968 ਅਤੇ 1972 ‘ਚ ਉਲੰਪੀਅਨ ਰਹੇ। ਗੁਰਚਰਨ ਸਿੰਘ ਨੈਸ਼ਨਲਪਲੇਅਰਰਹੇ, ਬਲਜੀਤ ਸਿੰਘ ਖੇਡ ਦੇ ਦੌਰਾਨ ਜ਼ਖਮੀ ਹੋਏ ਤਾਂ ਖੇਡਣਾ ਛੱਡ ਗਏ। ਅਜੀਤ ਸਿੰਘ 1972 ‘ਚ ਉਲੰਪੀਅਨ ਰਹੇ। ਹੁਣ ਅਜੀਤ ਸਿੰਘ ਬੇਟਾ ਗਗਨਜੀਤ ਸਿੰਘ ਉਲੰਪੀਅਨ ਹਨ।ਬਲਜੀਤ ਸਿੰਘ ਦੇ ਬੇਟੇ ਨਵਸ਼ੇਰ ਸਿੰਘ ਅਤੇ ਦਿਲੇਰ ਸਿੰਘ ਇੰਟਰਨੈਸ਼ਨਲਪਲੇਅਰਰਹੇ। ਗੁਰਚਰਨ ਸਿੰਘ ਦਾਬੇਟਾ ਸੁਖਜੀਤ ਨੈਸ਼ਨਲ ਗੋਲਡਮੈਡਲਿਸਟਰਿਹਾਹੈ।ਹਰਮੀਕ ਸਿੰਘ ਦਾਬੇਟਾਐਥਲੈਟਿਕਸਪਲੇਅਰਰਿਹਾਹੈ। ਗੋਬਿੰਦਨਗਰੀ ਦੇ ਰਾਮਲਾਲਇੰਟਰਨੈਸ਼ਨਲਪਲੇਅਰਰਹੇ। ਉਨ੍ਹਾਂ ਨੇ 1980 ‘ਚ ਜੂਨੀਅਰਟੀਮ ਦੇ ਨਾਲਯੂਰਪਦਾਟੂਰਵੀਲਗਾਇਆ। ਸੁਨੀਲ ਕੁਮਾਰ ਨੈਸ਼ਨਲ ਗੋਲਡਮੈਡਲਿਸਟਅਤੇ ਜੋਗਿੰਦਰ ਸਿੰਘ ਨੈਸ਼ਨਲਪਲੇਅਰਰਹੇ।ਸਾਹਿਬ ਸਿੰਘ ਦੇ ਤਿੰਨ ਪੁੱਤਰ ਅਤੇ ਪੋਤਾਇੰਟਰਨੈਸ਼ਨਲਪਲੇਅਰ : ਸਾਹਿਬ ਸਿੰਘ ਦੇ ਤਿੰਨ ਪੁੱਤਰ ਐਚਐਨ ਸਿੰਘ ਲਾਡੀ, ਭੋਪਾਲ ਸਿੰਘ, ਅਤੇ ਕੁਲਜੀਤ ਸਿੰਘ ਹਨ।ਲਾਡੀਆਲਇੰਡੀਆਯੂਨੀਵਰਸਿਟੀ ਹਾਕੀ ਅਤੇ ਜਾਪਾਨ ਦੇ ਨਾਲ 3 ਟੈਸਟਮੈਚਖੇਡ ਚੁੱਕੇ ਹਨ।ਲਾਡੀ ਦੇ ਬੇਟੇ ਮਨਮੀਤ ਸਿੰਘ ਜੂਨੀਅਰਇੰਟਰਨੈਸ਼ਨਲਪਲੇਅਰਰਹੇ ਹਨਅਤੇ ਹੁਣ ਹਾਕੀ ਦੇ ਕੋਚ ਹਨ।
ਸਾਹਿਬ ਸਿੰਘ, ਸੋਹਣ ਸਿੰਘ
ਸਾਹਿਬ ਸਿੰਘ ਵੰਡ ਤੋਂ ਪਹਿਲਾਂ ਪਿੰਡ ਗੁੱਜਰਾਂਵਾਲੀ ‘ਚ ਰਹਿੰਦੇ ਹੋਏ ਪੰਜਾਬ ਦੇ ਲਈ ਹਾਕੀ ਖੇਡਦੇ ਸਨ।ਸੋਹਣ ਸਿਘ ਸ਼ੌਕ ਦੇ ਲਈਖੇਡਦੇ ਸਨ। 1947 ‘ਚ ਵੰਡ ਤੋਂ ਬਾਅਦ ਗੋਬਿੰਦਨਗਰੀ ‘ਚ ਆ ਵਸੇ।ਸ਼ਹਿਰ ਦੇ ਪਾਰਕ (ਅੱਜ ਭਗਤ ਸਿੰਘ ਸਟੇਡੀਅਮ) ‘ਚ ਖੇਡਣਾ ਸ਼ੁਰੂ ਕੀਤਾ। ਪੁਤਰਾਂ ਅਤੇ ਭਤੀਜਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਉਨ੍ਹਾਂ ਨੂੰ ਖੇਡਦਾਦੇਖਬਸਤੀ ਦੇ ਹੋ ਨੌਜਾਵਨਾਂ ‘ਚ ਵੀ ਇੱਛਾ ਜਤਾਈ ਤਾਂ ਉਨ੍ਹਾਂ ਨੇ ਵੀਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਦੇਖਦੇ-ਦੇਖਦੇ ਖਿਡਾਰੀ ਮੁਕਾਮ ਹਾਸਲਕਰਨ ਲੱਗੇ।
Home / ਖੇਡਾਂ / ਰਮਜ਼ ਪੰਜਾਬੀ ਦੇ ਹਰਜਿੰਦਰ ਸਿੰਘ ਗਿੱਲ ਬਰੈਂਪਟਨਬੋਰਡਆਫ਼ਟ੍ਰੇਡਵਲੋਂ ਟਾਪ-40 ਅੰਡਰ-40 ਐਵਾਰਡਨਾਲਸਨਮਾਨਿਤ
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …