23 C
Toronto
Sunday, August 16, 2026
spot_img
HomeਕੈਨੇਡਾFrontਫੀਫਾ ਵਿਸ਼ਵ ਕੱਪ ’ਚ ਕਤਰ ਨੂੰ ਹਰਾ ਕੇ ਕੈਨੇਡਾ ਨੇ ਰਚਿਆ ਇਤਿਹਾਸ

ਫੀਫਾ ਵਿਸ਼ਵ ਕੱਪ ’ਚ ਕਤਰ ਨੂੰ ਹਰਾ ਕੇ ਕੈਨੇਡਾ ਨੇ ਰਚਿਆ ਇਤਿਹਾਸ

ਫੀਫਾ ਵਿਸ਼ਵ ਕੱਪ ’ਚ ਕਤਰ ਨੂੰ ਹਰਾ ਕੇ ਕੈਨੇਡਾ ਨੇ ਰਚਿਆ ਇਤਿਹਾਸ
ਵੈਨਕੂਵਰ /ਬਿਊਰੋ ਨਿਊਜ਼
ਫੁੱਟਬਾਲ ਦੇ ਫੀਫਾ ਵਿਸ਼ਵ ਕੱਪ 2026 ਵਿਚ ਮੇਜ਼ਬਾਨ ਕੈਨੇਡਾ ਨੇ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿਚ ਕਤਰ ਨੂੰ 6-0 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਕੈਨੇਡਾ ਦੀ ਪੁਰਸ਼ ਫ਼ੀਫ਼ਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਜਿੱਤ ਹੈ, ਜਿਸ ਨਾਲ ਪੂਰੇ ਸਟੇਡੀਅਮ ਵਿਚ ਜਸ਼ਨ ਦਾ ਮਾਹੌਲ ਬਣ ਗਿਆ। ਕੈਨੇਡੀਅਨ ਟੀਮ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕਤਰ ਦੀ ਟੀਮ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਕਾਈਲ ਲਾਰਿਨ, ਜੋਨਾਥਨ ਡੇਵਿਡ ਅਤੇ ਸਾਲੀਬਾ ਸਮੇਤ ਕੈਨੇਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਗੋਲਾਂ ਦੀ ਵਰਖਾ ਕਰ ਦਿੱਤੀ।  ਬੀ.ਸੀ. ਪਲੇਸ ਵਿਚ ਮੌਜੂਦ ਹਜ਼ਾਰਾਂ ਦਰਸ਼ਕ ਹਰ ਗੋਲ ਨਾਲ ਖੁਸ਼ੀ ਵਿੱਚ ਝੂਮ ਉੱਠੇ। ਮੈਚ ਦੀ ਸਮਾਪਤੀ ’ਤੇ ਆਖ਼ਰੀ ਸੀਟੀ ਵੱਜਦੇ ਹੀ ਸਟੇਡੀਅਮ ‘ਕੈਨੇਡਾ, ਕੈਨੇਡਾ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅਤੇ ਖਿਡਾਰੀਆਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ। ਇਸ ਇਤਿਹਾਸਕ ਜਿੱਤ ਨਾਲ ਕੈਨੇਡਾ ਨੇ ਨਾ ਸਿਰਫ਼ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ, ਸਗੋਂ ਅਗਲੇ ਗੇੜ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਵੀ ਕਾਫ਼ੀ ਮਜ਼ਬੂਤ ਕਰ ਲਿਆ ਹੈ। ਫੁੱਟਬਾਲ ਦਾ ਇਹ ਵਿਸ਼ਵ ਕੱਪ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚ ਖੇਡਿਆ ਜਾ ਰਿਹਾ ਹੈ।

RELATED ARTICLES
POPULAR POSTS