Breaking News
Home / ਖੇਡਾਂ / ਤੁਰਕੀ ‘ਚ ਸਿੱਖ ਪਹਿਲਵਾਨਨਾਲਵਿਤਕਰਾ: ਜਸਕੰਵਰ ਗਿੱਲ ਨੂੰ ਪਟਕਾਬੰਨ੍ਹ ਕੇ ਖੇਡਣ ਤੋਂ ਰੋਕਿਆ

ਤੁਰਕੀ ‘ਚ ਸਿੱਖ ਪਹਿਲਵਾਨਨਾਲਵਿਤਕਰਾ: ਜਸਕੰਵਰ ਗਿੱਲ ਨੂੰ ਪਟਕਾਬੰਨ੍ਹ ਕੇ ਖੇਡਣ ਤੋਂ ਰੋਕਿਆ

ਤਰਨਤਾਰਨ/ਬਿਊਰੋ ਨਿਊਜ਼ : ਸਿੱਖਾਂ ਨਾਲਵਿਤਕਰੇ ਦੀਆਂ ਖਬਰਾਂ ਰੋਜ਼ਾਨਾ ਹੀ ਪੜ੍ਹਨ ਤੇ ਸੁਣਨ ਨੂੰ ਮਿਲਜਾਂਦੀਆਂ ਹਨ। ਇਸੇ ਤਹਿਤ ਹੁਣ ਭਾਰਤ ਦੇ ਮਸ਼ਹੂਰ ਦੰਗਲ ਸਟਾਰਜਸਕੰਵਰ ਗਿੱਲ ਤੁਰਕੀਵਿਚਚਲਰਹੇ ਵਿਸ਼ਵਰੈਸਲਿੰਗ ਟੂਰਨਾਮੈਂਟਵਿਚਆਪਣੇ ਅੰਤਰਰਾਸ਼ਟਰੀਖੇਡਜੀਵਨਦੀਸ਼ੁਰੂਆਤਕਰਨ ਤੋਂ ਖੁੰਝ ਗਏ। ਇਸ ਭਾਰਤੀਪਹਿਲਵਾਨ ਦੇ ਖੁੰਝਣਦਾਕਾਰਨਕੇਵਲ ਇਹ ਸੀ ਕਿ ਉਸ ਨੂੰ ਮੈਟ’ਤੇ ਪਟਕਾਬੰਨ੍ਹ ਕੇ ਖੇਡਣ ਤੋਂ ਮਨਾਂ ਕਰਦਿੱਤਾ ਗਿਆ। ਉਸ ਦੇ ਲੰਬੇ ਵਾਲਾਂ ਕਾਰਨ ਕਿਹਾ ਕਿ ਉਸ ਨੂੰ ਕੁੜੀਆਂ ਵਾਂਗ ਵਾਲਬੰਨ ਕੇ ਖੇਡਣਾਹੋਵੇਗਾ। ਇਸ ਦੇ ਜਵਾਬਵਿਚਜਸਕੰਵਰ ਨੇ ਕਿਹਾ ਕਿ ਧਾਰਮਿਕਕਾਰਨਾਂ ਕਰਕੇ ਉਹ ਇਸ ਤਰ੍ਹਾਂ ਨਹੀਂ ਕਰਸਕਦਾ, ਕਿਉਂਕਿ ਇਸ ਤਰ੍ਹਾਂ ਕਰਨਾ ਉਸ ਦੇ ਸਿੱਖ ਧਰਮ ਦੇ ਖ਼ਿਲਾਫ਼ ਹੈ। ਜਸਕੰਵਰ ਦੇ ਇਸ ਜਵਾਬ ਤੋਂ ਬਾਅਦ ਉਸ ਨੂੰ ਮੁਕਾਬਲੇ ਵਿਚਭਾਗ ਲੈਣ ਤੋਂ ਮਨਾਂ ਕਰਦਿੱਤਾ ਗਿਆ। ਜਾਣਕਾਰੀਅਨੁਸਾਰਅੰਤਰਰਾਸ਼ਟਰੀਕੁਸ਼ਤੀ ਦੇ ਨਿਯਮਖਿਡਾਰੀਆਂ ਨੂੰ ਪਟਕਾਬੰਨ੍ਹ ਕੇ ਖੇਡਣਦੀ ਆਗਿਆ ਦਿੰਦੇ ਹਨ।ਪਟਕਾਵਿਰੋਧੀਖਿਡਾਰੀ ਨੂੰ ਬਾਊਟ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨਵੀਨਹੀਂ ਪਹੁੰਚਾਉਂਦਾ ਹੈ। ਮੈਚਰੈਫਰੀ ਨੇ ਗਿੱਲ ਨੂੰ ਕੁੜੀਆਂ ਵਾਂਗ ਵਾਲਬੰਨ੍ਹ ਕੇ ਖੇਡਣ’ਤੇ ਜ਼ੋਰ ਦਿੱਤਾਅਤੇ ਜਸਕੰਵਰਦਾਮਨਾਂ ਕਰਨ’ਤੇ ਵਿਰੋਧੀਖਿਡਾਰੀ ਨੂੰ ਵਾਕਆਊਟ ਦੇ ਦਿੱਤਾ ਗਿਆ। ਇੱਥੇ ਅੰਤਰਰਾਸ਼ਟਰੀਸੰਸਥਾਯੂਨਾਈਟਿਡਵਿਸ਼ਵਰੈਸਲਿੰਗ ਅਤੇ ਤੁਰਕੀਵਿਚਪ੍ਰਬੰਧਕ ਇਕ ਦੂਜੇ ‘ਤੇ ਜ਼ਿੰਮੇਵਾਰੀ ਸੁੱਟਦੇ ਨਜ਼ਰ ਆਏ। ਭਾਰਤੀਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਸੁਣਵਾਈਤੱਕਨਹੀਂ ਹੋਈ। ਜਸਕੰਵਰ ਨੇ ਕਿਹਾ ਕਿ ਮੈਂ ਰੈਫਰੀ ਨੂੰ ਕਿਹਾ ਕਿ ਮੇਰੇ ਵਾਲਲੰਬੇ ਹਨਅਤੇ ਮੈਨੂੰਪਟਕਾਬੰਨ੍ਹ ਕੇ ਖੇਡਣਦੀ ਜ਼ਰੂਰਤ ਹੁੰਦੀ ਹੈ। ਮੈਂ ਉੱਥੇ ਸਾਰਿਆਂ ਨੂੰ ਇਹ ਸਮਝਾਉਣਦੀਕੋਸ਼ਿਸ਼ਕੀਤੀ ਕਿ ਇਸ ਤਰ੍ਹਾਂ ਧਾਰਮਿਕਕਾਰਨਾਂ ਕਰਕੇ ਕਰਨਾਪੈਂਦਾ ਹੈ। ਇੱਥੋਂ ਤੱਕ ਕਿ ਗਿੱਲ ਦੇ ਕੋਚ ਨੇ ਵੀ ਇਹ ਸਮਝਾਉਣਦੀਕੋਸ਼ਿਸ਼ਕੀਤੀਪਰਉਨ੍ਹਾਂ ‘ਤੇ ਕੋਈ ਅਸਰਨਹੀਂ ਹੋਇਆ।
ਤੁਰਕੀਫੈੱਡਰੇਸ਼ਨ ਨੇ ਆਪਣੀਭੂਮਿਕਾ ਤੋਂ ਕੀਤਾਇਨਕਾਰઠ
ਤੁਰਕੀ ਦੇ ਕੁਸ਼ਤੀਫੈਡਰੇਸ਼ਨ ਨੇ ਇਸ ਮਾਮਲੇ ਵਿਚਆਪਣੀ ਕੋਈ ਭੂਮਿਕਾਹੋਣ ਤੋਂ ਇਨਕਾਰਕਰਦਿੱਤਾ ਹੈ।
ਫੈਡਰੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਇਸ ਵਿਚਸਾਡੀ ਗਲਤੀਨਹੀਂ ਹੈ। ਯੂ.ਡਬਲਯੂ.ਡਬਲਯੂ.ਵਲੋਂ ਇਕ ਪ੍ਰਤੀਨਿਧੀਮੰਡਲਟੂਰਨਾਮੈਂਟਕਰਵਾਉਣ ਆਇਆ ਸੀ। ਸਾਡੇ ਹੱਥਵਿਚਨਿਯਮਬਦਲਣਾਨਹੀਂ ਸੀ। ਦੂਜੇ ਪਾਸੇ ਯੂ. ਡਬਲਯੂ.ਡਬਲਯੂ.ਨੇ ਕਿਹਾ ਕਿ ਉਸ ਨੂੰ ਭਾਰਤਵਲੋਂ ਕੋਈ ਵੀਸ਼ਿਕਾਇਤਨਹੀਂ ਮਿਲੀਅਤੇ ਇਸ ਲਈ ਉਹ ਇਸ ਵਿਚ ਕੁਝ ਨਹੀਂ ਕਰਸਕਦੇ। ਇਸ ਦੇ ਇਲਾਵਾਭਾਰਤੀਕੁਸ਼ਤੀ ਸੰਘ ਦੇ ਸਕੱਤਰਵਿਨੋਦਤੋਮਰ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾਦੀ ਕੋਈ ਜਾਣਕਾਰੀਨਹੀਂ ਹੈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …