Breaking News
Home / ਖੇਡਾਂ / ਪੰਜਾਬ ਦੇ ਹੀਰਿਆਂ ਦੀ ਗੱਲ ਕਰਦਿਆਂ

ਪੰਜਾਬ ਦੇ ਹੀਰਿਆਂ ਦੀ ਗੱਲ ਕਰਦਿਆਂ

ਹੀਰਿਆਂ ਦੀਖਾਣ ਹੈ ਪੰਜਾਬ
ਪ੍ਰਿੰ.ਸਰਵਣ ਸਿੰਘ
‘ਪੰਜਾਬ ਦੇ ਕੋਹੇਨੂਰ’ ਪੁਸਤਕ ਦਾਦੂਜਾਭਾਗ ਛਪਣਵੇਲੇ ਮੈਂ ਲਿਖਿਆ ਸੀ, ਕੀ ਪਤਾਪਾਠਕਮੈਥੋਂ ਤੀਜਾਭਾਗ ਵੀਲਿਖਵਾਲੈਣ। ਉਹੀ ਗੱਲ ਹੋਈ ਤੇ ਉਹ ਲਿਖਵਾ ਹੀ ਲਿਆ। ਪੰਜਾਬ ਹੀਰਿਆਂ ਦੀਖਾਣ ਹੈ। ਪਹਿਲੇ ਭਾਗ ਵਿਚ ਨੌਂ ਹੀਰਿਆਂ ਦੇ ਦਰਸ਼ਨਕਰਵਾਏ ਸਨ, ਦੂਜੇ ‘ਚ ਸੱਤਾਂ ਦੇ ਤੇ ਤੀਜੇ ਭਾਗ ਵਿਚ ਛੇ ਹੀਰਿਆਂ ਦੇ ਸ਼ਬਦ ਚਿੱਤਰ ਉਲੀਕੇ ਹਨ।ਇਨ੍ਹਾਂ ਵਿਚ ਕੋਈ ਨਾਟਕਕਾਰ ਹੈ, ਕੋਈ ਕਹਾਣੀਕਾਰ, ਕੋਈ ਕਵੀਸ਼ਰ, ਕੋਈ ਵਾਰਤਕਕਾਰ, ਕੋਈ ਮੀਡੀਆਕਾਰ ਤੇ ਕੋਈ ਗੀਤਕਾਰ।ਸਾਰੇ ਆਪੋ ਆਪਣੇ ਖੇਤਰਾਂ ਦੇ ਸ਼ਾਹਸਵਾਰਹਨ/ਸਨ।
ਅਜਮੇਰ ਔਲਖ ਕਿਸਾਨਾਂ-ਮਜਦੂਰਾਂ ਦਾਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ।ਹਜ਼ਾਰਾਂ ਲੋਕਾਂ ਨੇ ਉਹਦਾਲੋਕਨਾਟਕਕਾਰਵਜੋਂ ਪਿੰਡ ਰੱਲੇ ‘ਚ ਲੋਕਸਨਮਾਨਕੀਤਾ। ਉਸ ਨੂੰ ਭਾਰਤੀਸਾਹਿਤਅਕੈਡਮੀਅਵਾਰਡ, ਭਾਰਤੀ ਸੰਗੀਤ ਤੇ ਨਾਟਕਅਕੈਡਮੀਅਵਾਰਡ, ਭਾਸ਼ਾਵਿਭਾਗ ਪੰਜਾਬ ਦਾਸ਼੍ਰੋਮਣੀਨਾਟਕਕਾਰਅਵਾਰਡ, ਪੰਜਾਬੀ ਸਾਹਿਤਅਕਾਡਮੀਦਾਕਰਤਾਰ ਸਿੰਘ ਧਾਲੀਵਾਲਅਵਾਰਡ, ਇੰਟਰਨੈਸ਼ਨਲ ਪਾਸ਼ਮੈਮੋਰੀਅਲਅਵਾਰਡਅਤੇ ਹੋਰਅਨੇਕਾਂ ਮਾਨਸਨਮਾਨਮਿਲੇ। ਗੁਰੂਨਾਨਕਦੇਵਯੂਨੀਵਰਸਿਟੀ ਨੇ ਉਸ ਨੂੰ ਡੀ.ਲਿੱਟ. ਦੀਆਨਰੇਰੀਡਿਗਰੀ ਦੇ ਕੇ ਸਨਮਾਨਿਆ।ਅਸਹਿਣਸ਼ੀਲਤਾ ਦੇ ਮੁੱਦੇ ਉਤੇ ਉਸ ਨੇ ਭਾਰਤੀਸਾਹਿਤਅਕਾਡਮੀਦਾਇਨਾਮਮੋੜਵੀ ਦਿੱਤਾ ਸੀ। ਉਹ ਆਪਣੇ ਆਪ ਨੂੰ ਨਿਮਾਣੇ ਲੋਕਾਂ ਦਾਨਿਮਾਣਾ ਜਿਹਾ ਨਾਟਕਕਾਰ ਕਹਿੰਦਾ ਸੀ। ਉਸ ਦੇ ਨਾਟਕ ਪੰਜਾਬ ਤੇ ਹਰਿਆਣੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਤੋਂ ਲੈ ਕੇ, ਚੰਡੀਗੜ੍ਹ, ਦਿੱਲੀ, ਕੋਲਕਾਤਾ, ਮੁੰਬਈ, ਅਮਰੀਕਾ ਤੇ ਕੈਨੇਡਾਤਕਖੇਡੇ ਗਏ। ਉਹ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ‘ਚ ਪੜ੍ਹਾਏ ਜਾਂਦੇ ਹਨ।ਉਨ੍ਹਾਂ ਬਾਰੇ ਅਨੇਕਾਂ ਖੋਜ ਲੇਖ ਤੇ ਖੋਜ ਪ੍ਰਬੰਧ ਲਿਖੇ ਗਏ। ਉਹ ਨਾਟਕ ਤੇ ਰੰਗਮੰਚ ਦਾਤੁਰਦਾਫਿਰਦਾਇਨਸਾਈਕਲੋਪੀਡੀਆ ਸੀ।
ਉਹ ਮਾਲਵੇ ਦੀ ਮਿੱਟੀ ਵਿਚਭਾਵੇਂ ਭੱਖੜੇ ਵਾਂਗ ਉੱਗਿਆ ਸੀ ਪਰ ਚੰਦਨ ਵਾਂਗ ਮਹਿਕਦਾਰਿਹਾ।ਨਿਮਨਕਿਸਾਨੀਦਾ ਜੰਮਿਆ-ਜਾਇਆ ਸਾਰੀਉਮਰਨਿਮਨਕਿਸਾਨੀਲਈਜੀਵਿਆ। ਉਹ ‘ਨਿੱਕੇ ਸੂਰਜਾਂ ਦੀਲੜਾਈ’ਲੜਦਾਜਹਾਨ ਤੋਂ ਵਿਦਾ ਹੋਇਆ। ਕਿਰਤੀਆਂ ਕਾਮਿਆਂ ਨੂੰ ਸੇਧ ਦੇ ਗਿਆ ਕਿ ਸੰਘਰਸ਼ ਕਰਦਿਆਂ ਕਦੇ ਹਾਰਨਹੀਂ ਮੰਨਣੀ ਅਤੇ ਅੰਤਮ ਜਿੱਤ ਤਕਜੂਝਦੇ ਰਹਿਣਾ ਹੀ ਜੀਵਨਦੀ ਮੰਜ਼ਲ ਹੈ।
ਕਹਾਣੀਆਂ ਦਾਕੋਹੇਨੂਰਵਰਿਆਮ, ਵਰਿਆਮ ਹੀ ਹੈ। ਕਹਿਣੀ ਤੇ ਕਰਨੀਦਾ ਕੱਦਾਵਰ ਲੇਖਕ।ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ।ਉਹਦੀਕਹਾਣੀ ‘ਚੌਥੀ ਕੂਟ’ਭਾਰਤੀਭਾਸ਼ਾਵਾਂ ‘ਚੋਂ ਚੋਟੀਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਕਹਾਣੀ ਸੰਗ੍ਰਹਿ ‘ਮੈਮੋਰੇਬਲਸਟੋਰੀਜ਼ ਆਫ਼ ਇੰਡੀਆ: ਟੈੱਲਮੀ ਏ ਲੌਂਗ ਸਟੋਰੀ’ਵਿਚਪ੍ਰਕਾਸ਼ਤਕੀਤੀ ਗਈ। ਉਹ ਰਣ-ਤੱਤੇ ਵਿੱਚ ਵੀ ਜੂਝਿਆ ਤੇ ਰਚਨਾਵਾਂ ਵਿੱਚ ਵੀ ਜੂਝ ਰਿਹੈ। ਮੌਤ ਨੇ ਉਹਦੇ ਨਾਲ ਕਈ ਵਾਰ ਦੋ ਹੱਥ ਕੀਤੇ ਪਰ ਉਹ ਉਹਦੇ ਹੱਥ ਨਹੀਂ ਆਇਆ। ਪੰਜਾਬੀ ਦਾ ਉਹ ਮਾਣਮੱਤਾ ਤੇ ਸ਼ਾਨਾਂਮੱਤਾ ਲੇਖਕ ਹੈ।
ਡਾ. ਅਤਰ ਸਿੰਘ ਨੇ ਲਿਖਿਆ ਸੀ: ਪੰਜਾਬ ਜਿਸ ਘੋਰ ਸੰਕਟ ਵਿਚੋਂ ਲੰਘਿਆ ਹੈ ਉਸ ਦੀਥਾਹ ਅਜੇ ਕਿਸੇ ਨੇ ਨਹੀਂ ਪਾਈ। ਇਸ ਖੇਤਰਵਿਚਵਰਿਆਮ ਸੰਧੂ ਦੀਆਂ ਦੋ ਕਹਾਣੀਆਂ ‘ਭੱਜੀਆਂ ਬਾਹੀਂ’ਅਤੇ ‘ਮੈਂ ਹੁਣਠੀਕਠਾਕ ਹਾਂ’ ਪੰਜਾਬੀ ਕਹਾਣੀਦੀ ਵਡਮੁੱਲੀ ਪ੍ਰਾਪਤੀਹਨ।ਇਨ੍ਹਾਂ ਕਹਾਣੀਆਂ ਵਿਚ ਸੰਕਟ ਦੀਵਿਰਾਟਤਾਅਤੇ ਇਸ ਤੋਂ ਉਤਪੰਨ ਹੋਈਆਂ ਅਨੇਕਪਰਤਾਂ ਨੇ ਮਾਨਵੀਪਰਿਸਥਿਤੀਆਂ ਤੇ ਪ੍ਰਵਿਰਤੀਆਂ ਨੂੰ ਸਾਕਾਰਕਰਨਲਈ ਪੰਜਾਬੀ ਲੇਖਕਾਂ ਤੇ ਬੁਧੀਜੀਵੀਆਂ ਲਈਬੜੇ ਬਿਖਮਚੈਲੰਜਪੈਦਾਕੀਤੇ ਹਨ। ਇਸ ਸੰਕਟ ਵਿਚਬਹੁਤੇ ਲੇਖਕਆਪਣੇ ਮਾਨਵੀਆਦਰਸ਼ਾਂ ਤੋਂ ਡੋਲ ਗਏ ਸਨ।ਉਨ੍ਹਾਂ ਦਾ ਸੰਬੋਧਨ ਮਾਨਵਤਾਦੀ ਥਾਂ ਸਿੱਖੀ ਮਾਨਸਿਕਤਾਤਕਸੀਮਿਤ ਹੋ ਕੇ ਰਹਿ ਗਿਆ ਸੀ। ਵਰਿਆਮ ਸੰਧੂ ਨੇ ਆਪਣੇ ਮਾਨਵਵਾਦੀਪਰਿਪੇਖ ਨੂੰ ਹੋਰਵੀਨਿਸ਼ਟਾਨਾਲਕਾਇਮ ਰੱਖਿਆ। ਉਸ ਦਾ ਸੰਬੋਧਨ ਪੰਜਾਬੀ ਜਾਂ ਭਾਰਤੀਮਾਨਸਿਕਤਾਤਕਸੀਮਤਨਹੀਂ ਰਿਹਾ ਸਗੋਂ ਸਮੁੱਚੀ ਮਾਨਵਤਾਤਕਫੈਲ ਗਿਆ। ਮੇਰੀ ਜਾਚੇ ਇਹ ਦੋਵੇਂ ਕਹਾਣੀਆਂ ਮਾਡਰਨਵਰਲਡਕਲਾਸਿਕਸਵਿਚਆਪਣਾਸਥਾਨਪ੍ਰਾਪਤਕਰਨ ਦੇ ਸਮਰੱਥ ਹਨ।
ਰਣਜੀਤ ਸਿੰਘ ਸਿੱਧਵਾਂ ਕਵੀਸ਼ਰੀ ਦੇ ਅੰਬਰ ‘ਤੇ ਧਰੂਤਾਰੇ ਵਾਂਗ ਲਿਸ਼ਕਿਆ।ਉਹਦੀਕੋਇਲ ਵਾਂਗ ਕੂਕਵੀਂ ਆਵਾਜ਼ ਹਜ਼ਾਰਾਂ ਸਰੋਤਿਆਂ ਨੂੰ ਕੀਲਲੈਂਦੀ।ਲੰਮੀਲਮਕਵੀਂ ਹੇਕ ਦੂਰ-ਦੂਰਤਕਬੈਠੇ ਸਰੋਤਿਆਂ ਨੂੰ ਵਜਦ ਵਿੱਚ ਲਿਆ ਦਿੰਦੀ। ਲਾਊਡਸਪੀਕਰ ਤੋਂ ਬਿਨਾਂ ਹੀ ਉਹ ਹਜ਼ਾਰਾਂ ਦੇ ‘ਕੱਠਾਂ ਨੂੰ ਬੰਨ੍ਹ-ਬਿਠਾਉਂਦਾ।ਲੋਕ ਗੱਲਾਂ ਕਰਦੇ ਕਿ ਸਿੱਧਵਾਂ ਵਾਲਾਰਣਜੀਤਜਦੋਂ ਕੰਨ ‘ਤੇ ਹੱਥ ਰੱਖ ਕੇ ਉੱਚੀ ਹੇਕ ‘ਚ ਦੋਹਰਾਲਾਉਂਦੈ ਤਾਂ ਟਾਹਲੀਆਂ ਦੇ ਪੱਤੇ ਝਾੜ ਦਿੰਦੈ! ਅੱਜ ਵੀ ਬਜ਼ੁਰਗ ਗੱਲਾਂ ਕਰਦੇ ਹਨ ਕਿ ਉਹਦੀ’ਵਾਜ਼ ਮੀਲਾਂ ਲੰਮੀ ਸੀ! ਬੋਲ’ਤਾਂਹ ਨੂੰ ਚੜ੍ਹ ਜਾਂਦਾ ਤਾਂ ਕਿੰਨਾ-ਕਿੰਨਾ ਚਿਰਹੇਠਾਂ ਨਾ ਮੁੜਦਾ!
ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਦੇ ਜਥੇ ਨੇ ਕਵੀਸ਼ਰੀ ਨੂੰ ਏਨੀਇਜ਼ਤਬਖ਼ਸ਼ੀ ਕਿ ਉਨ੍ਹਾਂ ਦੀਰੀਸਨਾਲ ਜੱਟਾਂ-ਜ਼ਿਮੀਦਾਰਾਂ ਦੇ ਮੁੰਡੇ ਵੀਸਟੇਜਾਂ ‘ਤੇ ਗਾਉਣ ਲੱਗ ਪਏ! ਪਿੰਡਾਂ ਦੇ ਲੋਕ ਸੱਥਾਂ ‘ਚ ਗੱਲਾਂ ਕਰਦੇ, ”ਬਈਕਵੀਸ਼ਰ ਤਾਂ ਰਾਮੂਆਲੇ ਦੇ ਐ। ਜੈਤੋ ਦੀਹਰੇਕ ਮੰਡੀ ‘ਤੇ ਜਦੋਂ ਆਥਣੇ ਜੇ ਖਾੜਾਲਾਉਂਦੇ ਐ ਤਾਂ ਬਾਕੀਸਾਰਿਆਂ ਦੇ ਖਾੜੇ ਪੱਟ ਦਿੰਦੇ ਐ। ਰਾਮੂਆਲੇ ਦਾਕਰਨੈਲ ਸਿਹੁੰ ਜਦੋਂ ਵਖਿਆਨਕਰਦੈ ਤਾਂ ਪੂਰਨ ਤੇ ਲੂਣਾਅਤੇ ਦਹੂਦਬਾਦਸ਼ਾਹ ਤੇ ਬੇਗਮ ਨੂੰ ਸਾਹਮਣੇ ਖਲ੍ਹਾਰ ਦਿੰਦੈ। ਸਾਮਰਤੱਖ। ਜਦੋਂ ਹਸਾਉਂਦੈ ਤਾਂ ਹਸਾ-ਹਸਾ ਕੇ ਵੱਖੀਆਂ ਤੁੜਾ ਦਿੰਦੈ। ਉਹਦੇ ਨਾਲਜਿਹੜਾ ਪੱਕੇ ਜੇ ਰੰਗ ਤੇ ਪੋਚਵੀਂ ਜੀ ਪੱਗ ਵਾਲਾਰਣਜੀਤਸਿਓਂ ਐ ਨਾ, ਉਹ ਜਦੋਂ ਹੇਕ ਲਾਉਂਦੈ, ਨਾਲੇ ਹੱਥ ਉਤਾਂਹ ਨੂੰ ਚੱਕੀ ਜਾਂਦੈ, ਨਾਲੇ ‘ਵਾਜ਼ ਹੋਰ ਉੱਚੀ ਕਰ ਕੇ ਦੋਹਰਾਲਾਉਂਦੈ ਤਾਂ ‘ਵਾਜ਼ ਨੂੰ ਹੇਠਾਂ ਲਿਆਉਣਦਾ ਤਾਂ ਨਾਂ ਈ ਨੀਲੈਂਦਾ।”ਇਕਬਾਲਰਾਮੂਵਾਲੀਆ ਹਰਫ਼ਨਮੌਲਾ ਕਲਾਕਾਰ ਸੀ। ਕਵੀ, ਕਵੀਸ਼ਰ, ਗਾਇਕ, ਸਾਜ਼ਿੰਦਾ, ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਮੀਡੀਆਕਾਰ, ਭਾਸ਼ਨਕਾਰ, ਅਧਿਆਪਕ ਤੇ ਸਮਾਜਸੇਵਕ। ਉਸ ਨੂੰ ਅਨੇਕਾਂ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਕੋਈ ਉਸ ਨੂੰ ਢੋਲਾ ਕਹਿੰਦਾ, ਕੋਈ ਮੱਲਾ, ਕੋਈ ਕਵੀਸ਼ਰ ਕਾ ਅਕਬਾਲ, ਕੋਈ ਇਕਬਾਲ ਗਿੱਲ, ਕੋਈ ਬਾਲੀ ਗਿੱਲ ਤੇ ਕੋਈ ਇਕਬਾਲਰਾਮੂਵਾਲੀਆ। ਗੋਰੇ ਉਹਦਾ ਨਾਂ ਇੱਕਬੈੱਲ ਗਿੱਲ ਲੈਂਦੇ। ਕੁਝ ਕਵਿਤਾਵਾਂ ਉਸ ਨੇ ਐੱਸ. ਇਕਬਾਲ ਨਾਂ ਹੇਠਵੀਛਪਵਾਈਆਂ। ਉਸ ਦੇ ਅੱਧੀ ਦਰਜਨ ਤੋਂ ਵੱਧ ਨਾਵਾਂ ਵਿਚ ਇਕ ਨਾਂ ‘ਗੁਜਰੀ-ਆਲਾ’ਵੀਬੋਲਦਾਰਿਹਾ।ਇਕਬਾਲ ਕੀ ਕੀ ਸੀ? ਪਿਆਰਾਪਤੀ ਤੇ ਪਿਤਾ।ਭੈਣਾਂ ਦਾ ਛਿੰਦਾ ਵੀਰ।ਯਾਰਾਂ ਦਾਯਾਰ। ਸੰਸਾਰ ਪੱਧਰ ‘ਤੇ ਵਸਦੇ ਪੰਜਾਬੀਆਂ ਦੇ ਦੁਖ-ਸੁਖ ਨਾਲਜੁੜਵੇਂ ਤੇ ਭਖਦੇ ਮੁੱਦਿਆਂ ਬਾਰੇ ਬੇਬਾਕ, ਤਰਕਸੰਗਤ ਤੇ ਸੱਚੀ ਗੱਲ ਕਰਨਵਾਲਾ।ਆਪਣੀਲੜਾਈਲੜ ਕੇ ਸਮਾਜ ਤੇ ਜੀਵਨਵਿਚਆਪਣਾ ਥਾਂ ਬਨਾਉਣਵਿਚ ਲੱਗੇ ਸੰਘਰਸ਼ਸ਼ੀਲ ਲੋਕਾਂ ਦਾ ਪ੍ਰਸੰਸਕ। ਉਹਨੂੰ ਕਿਸੇ ਦਾ ਅੱਗੇ ਵਧਣਲਈਕੀਤਾ ਸੰਘਰਸ਼ ਵੇਖ-ਸੁਣ ਕੇ ਚਾਅ ਚੜ੍ਹ ਜਾਂਦਾ ਸੀ। ਜਿਥੇ ਤੇ ਜਦੋਂ ਵੀ ਕਿਸੇ ਮਦਦਦੀਲੋੜ ਹੁੰਦੀ, ਉਹ ਦਿਲ ਦੇ ਸਾਰੇ ਚਾਅ ਨਾਲਉਹਦੇ ਲਈਆਪਣਾਆਪਅਰਪਣਕਰ ਦਿੰਦਾ। ਮਹਾਨਸ਼ਖ਼ਸੀਅਤ, ਨਿੱਘਾ ਤੇ ਮਿਲਣਸਾਰਇਨਸਾਨ, ਪੰਜਾਬੀ ਵਾਰਤਕਦਾਅਨੂਠਾਰਚਨਹਾਰਾ, ਸੱਚ ਦਾਸੂਰਜ, ਮਿਲਾਪੜਾ ਤੇ ਰੂਹ ਨੂੰ ਟੁੰਬਣ ਵਾਲਾਇਨਸਾਨ।ਨਿਮਾਣਿਆਂ ਨਿਤਾਣਿਆਂ ਦਾਯਾਰ। ਉਹ ਰੌਣਕੀ ਬੰਦਾ ਸੀ, ਮਖੌਲ ਕਰਵੀਲੈਂਦਾ ਤੇ ਸਹਿ ਵੀਲੈਂਦਾ। ਕਿਆ ਬਾਤਾਂ ਉਹਦੀਸ਼ਾਇਰੀ, ਵਾਰਤਕ ਤੇ ਬੇਬਾਕੀਦੀਆਂ।ਅਜਮੇਰ ਔਲਖ ਦੇ ਮਗਰੇ ਪੰਜਾਬੀ ਦਾ ਇਕ ਹੋਰਹੀਰਾਤੁਰ ਗਿਆ। ਬੰਦਾ ਤੁਰਜਾਂਦਾ ਹੈ, ਪਿੱਛੇ ਯਾਦਾਂ ਰਹਿਜਾਂਦੀਆਂ ਨੇ।
ਇਕਬਾਲਮਾਹਲਦੀ ਪੁਸਤਕ ‘ਸੁਰਾਂ ਦੇ ਸੁਦਾਗਰ’ ‘ਚੋਂ ਗਾਇਕਾਂ ਦੀਆਂ ਕਈ ਗੁੱਝੀਆਂ ਗੱਲਾਂ ਦਾਪਤਾ ਲੱਗਾ। ਵਿਚਲੀ ਗੱਲ ਇਹ ਸਮਝ ਆਈ ਕਿ ਕਿਤਾਬਦਾ ਨਾਂ ਬੇਸ਼ਕ ਸੁਰਾਂ ਦੇ ਸੁਦਾਗਰ ਰੱਖਿਆ ਗਿਆ ਪਰਮਾਹਲਆਪ ‘ਸੁਰਾਂ ਦਾ ਸੁਦਾਗਰ’ ਨਹੀਂ ਬਣਿਆ।ਆਪ ਤਾਂ ਉਹ ‘ਸੁਰਾਂ ਦਾਸਰੋਵਰ’ ਹੀ ਰਿਹਾ। ਸੁਰਾਂ ਨੂੰ ਆਪਣੇ ਨਿਰਮਲਨੀਰਨਾਲਇਸ਼ਨਾਨਕਰਾਉਣਵਾਲਾ। ਗਾਇਕ ਆਉਂਦੇ ਰਹੇ, ਸਰੋਵਰ ‘ਚ ਇਸ਼ਨਾਨਕਰਦੇ ਰਹੇ ਤੇ ਤਰਜਾਂਦੇ ਰਹੇ।ਸਰੋਵਰਨਿਰਮਲਦਾਨਿਰਮਲ ਤੇ ਭਰਪੂਰਦਾਭਰਪੂਰਰਿਹਾ।
ਹੁਣ ਕੋਈ ਮਾਹਲ ਨੂੰ ਸੁਰਾਂ ਦਾਵਿਚੋਲਾ ਕਹਿੰਦਾ ਹੈ, ਕੋਈ ਸੁਰਾਂ ਦਾਪਾਰਸ, ਸੁਰਾਂ ਦਾਵਣਜਾਰਾ, ਸੁਰ-ਸ਼ਬਦ ਦੀਟਕਸਾਲ, ਸੁਰਾਂ ਦਾ ਵਹਿੰਦਾ ਦਰਿਆ, ਸਟੇਜਦਾਧਨੀ, ਸ਼ਬਦਾਂ ਦਾਜਾਦੂਗਰ, ਪੰਜਾਬੀ ਸਭਿਆਚਾਰਦਾ ਮੁਦੱਈ, ਪੰਜਾਬ ਦਾਇਕਬਾਲ, ਪੰਜਾਬੀਅਤ ਦਾਸ਼ੈਦਾਈ, ਸੌ ਫੀਸਦੀ ਜੱਟ, ਜ਼ਿੰਦਗੀ ਦਾਆਸ਼ਕ, ਸੁਹਿਰਦ ਮਿੱਤਰ ਤੇ ਕੋਈ ਪੰਜਾਬੀ ਮਾਂ ਬੋਲੀਦਾਸਰਵਣ ਪੁੱਤਰ ਆਖਦਾ ਹੈ। ਉਹ ਟੋਰਾਂਟੋ ਵਿਚ ਪੰਜਾਬੀ ਰੇਡੀਓ ਤੇ ਟੀ.ਵੀ. ਬਰਾਡਕਾਸਟਿੰਗ ਦਾ ਮੋਹੜੀਗੱਡ ਹੈ। ਸੰਗੀਤਮਈ ਸ਼ਾਮਾਂ, ਅਦਬੀਮਹਿਫ਼ਲਾਂ ਤੇ ਸਟੇਜੀਸ਼ੋਆਂ ਦਾ ਝੰਡਾਬਰਦਾਰ। ਮਿਲਣਸਾਰ, ਸੇਵਾਭਾਵੀ, ਪਰਉਪਕਾਰੀ ਤੇ ਮਹਿਮਾਨਨਿਵਾਜ਼। ਉਹ ਸੁਹਿਰਦ ਹੈ, ਸ਼ਾਹਖਰਚ ਹੈ ਤੇ ਸੰਵੇਦਨਸ਼ੀਲ ਹੈ। ਘਰਫੂਕਤਮਾਸ਼ਾਵੇਖਣਵਾਲਾਨਹੀਂ, ਹੋਰਨਾਂ ਨੂੰ ਤਮਾਸ਼ਾਵਿਖਾਉਣਵਾਲਾ ਹੈ। ਉਸ ਦੀਵਿਸ਼ੇਸ਼ਪਛਾਣਰੇਡੀਓ/ਟੀਵੀਹੋਸਟ ਤੇ ਗਾਇਕੀ ਦਾਸ਼ੋਅਪ੍ਰਮੋਟਰਹੋਣਦੀ ਹੈ। ਪੰਜਾਬੀ ਬ੍ਰਾਡਕਾਸਟਰ ਤੇ ਸੰਗੀਤਕਾਰੀ ਦੇ ਪ੍ਰਮੋਟਰਵਜੋਂ ਉਸ ਨੇ ਨਾਮਣਾ ਤਾਂ ਬਹੁਤ ਖੱਟਿਆ ਪਰਨਾਵੇਂ ਵੱਲੋਂ ਸਾਵਾਂ ਹੀ ਰਿਹਾ। ਇਸ ਗੱਲੋਂ ਧੰਨ ਹੈ ਉਹਦੀ’ਘਾਲਕਮਾਈ’!
ਕੋਈ ਸਮਾਂ ਸੀ ਜਦੋਂ ਕੁਸ਼ਤੀ ਦੇ ਅਖਾੜਿਆਂ ‘ਚ ਦਾਰਾ-ਦਾਰਾ ਹੁੰਦੀ ਸੀ, ਟ੍ਰੈਕ ‘ਚ ਮਿਲਖਾ-ਮਿਲਖਾ ਤੇ ਹਾਕੀ ਦੇ ਮੈਦਾਨਾਂ ਵਿਚਬਲਬੀਰ-ਬਲਬੀਰ।ਫਿਰਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿਚਸ਼ਮਸ਼ੇਰ-ਸ਼ਮਸ਼ੇਰਹੋਣ ਲੱਗੀ। ਜਿਵੇਂ ਦਾਰਾ’ਭਲਵਾਨਾਂ ਦਾਭਲਵਾਨ’ ਸੀ ਉਵੇਂ ਸ਼ਮਸ਼ੇਰ’ਗੀਤਕਾਰਾਂ ਦਾ ਗੀਤਕਾਰ’ ਹੈ। ਤਦੇ ਉਸ ਨੂੰ ਪੰਜਾਬੀ ਗੀਤਕਾਰੀਦਾਦਾਰਾਭਲਵਾਨ ਕਿਹਾ ਜਾਂਦੈ।ਉਹਦੇ ਅਨੇਕਾਂ ਗੀਤਾਂ ਨੇ ਝੰਡੀਆਂ ਕੀਤੀਆਂ ਤੇ ਗੁਰਜਾਂ ਜਿੱਤੀਆਂ। ਕੁਝ ਗੀਤਰੁਸਤਮੇ ਪੰਜਾਬ ਬਣੇ, ਕੁਝ ਰੁਸਤਮੇ ਹਿੰਦ ਤੇ ਕੁਝ ਰੁਸਤਮੇ ਜ਼ਮਾਂ ਬਣਨਤਕ ਗਏ। ਉਨ੍ਹਾਂ ਦੀਮਸ਼ਹੂਰੀਬੀ.ਬੀ.ਸੀ. ਤਕ ਹੋਈ। ਉਨ੍ਹਾਂ ਨੇ ਲੁਧਿਆਣੇ, ਲਾਹੌਰ ਤੋਂ ਲੈ ਕੇ ਲਾਸ ਏਂਜਲਸ ਤੇ ਲੰਡਨਤਕ ਜਾ ਝੰਡੀਆਂ ਪੁੱਟੀਆਂ।
ਕਦੇ ਦੁਪੱਟਾ ਸੱਤ ਰੰਗ ਦਾਲਹਿਰਾਇਆ, ਕਦੇ ਪੇਕੇ ਹੁੰਦੇ ਮਾਵਾਂ ਨਾਲ ਨੇ ਰੁਆਇਆ ਤੇ ਕਦੇ ਮੁਖੜਾ ਦੇਖਣ ਨੇ ਭਰਮਾਇਆ।ਉਹਦੇ ਗੀਤਾਂ ਵਿਚਲੋਕਾਂ ਦੇ ਦੁੱਧ ਦੀ ਥਾਂ ਜੈਕੁਰਦਾਪਾਣੀਵਿਕਦਾਰਿਹਾ, ਕਚਹਿਰੀਆਂ ‘ਚ ਮੇਲੇ ਲੱਗਦੇ ਰਹੇ ਤੇ ਰਕਾਨਾਂ ‘ਚੋਂ ਯਾਰਬੋਲਦੇ ਰਹੇ। ਇਕੋ ਤਾਰ ਸੌ-ਸੌ ਤਾਰਾਂ ਦੀ ਬੱਸ ਕਰਾਉਂਦੀਰਹੀ ਤੇ ਗਾਉਣਵਾਲਿਆਂ ਨੂੰ ਡਿਸਕੋ ਬੁਖ਼ਾਰ ਚੜ੍ਹਾਉਂਦੀਰਹੀ। ਕਈ ਗੀਤ ਸੱਚੀਆਂ ਸੁਣਾਉਂਦੇ ਰਹੇ: ਨਾ ਧੁੱਪ ਰਹਿਣੀਨਾ ਛਾਂ ਬੰਦਿਆ, ਇਕ ਰਹਿਣਾ ਰੱਬ ਦਾ ਨਾਂ ਬੰਦਿਆ। ਕੁਝ ਗੀਤਝੂਰਦੇ ਰਹੇ: ਗੁੰਮ ਗਈਆਂ ਕਿਧਰੇ ਦੁਆਨੀਆਂ ਚੁਆਨੀਆਂ ਏਸੇ ਤਰ੍ਹਾਂ ਗੁੰਮਗੇ ਜੁਆਨ ਤੇ ਜੁਆਨੀਆਂ। ਕੁਝ ਗੀਤਨਾਚਨਚਦੇ ਰਹੇ: ਸੰਮੀ ਮੇਰੀਵਾਰਮੈਂ ਵਾਰੀਮੇਰੀ ਸੰਮੀਏ… ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ, ਏਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ, ਸੰਧੂ ਤੇਰੇ ਉਤੋਂ ਬਲਿਹਾਰੇ ਮੇਰੀ ਸੰਮੀਏ, ਸੰਮੀ ਮੇਰੀਵਾਰ…।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …