Home / ਸੰਪਾਦਕੀ / ਪੰਜਾਬ ਵਿਧਾਨ ਸਭਾ ‘ਚ ਸਿਆਸੀ ਅਨੈਤਿਕਤਾ ਦਾ ਮੁਜ਼ਾਹਰਾ

ਪੰਜਾਬ ਵਿਧਾਨ ਸਭਾ ‘ਚ ਸਿਆਸੀ ਅਨੈਤਿਕਤਾ ਦਾ ਮੁਜ਼ਾਹਰਾ

ਉਂਝ ਮੌਜੂਦਾ ਭਾਰਤੀਰਾਜਨੀਤਕਪਰੰਪਰਾ ਤੋਂ ਸੁਹਜ, ਸੱਭਿਅਕਤਾ ਅਤੇ ਸ਼ਾਲੀਨਤਾਦੀ ਆਸ ਕਰਨੀ ਹੀ ਭਰਮਸਿਰਜਣ ਵਾਂਗ ਹੈ, ਪਰਪਿਛਲੇ ਦਿਨੀਂ ਬਜਟਸੈਸ਼ਨ ਦੌਰਾਨ ਪੰਜਾਬਵਿਧਾਨਸਭਾ ‘ਚ ਜੋ ਘਟਨਾਕ੍ਰਮਵਾਪਰੇ ਹਨ, ਉਹ ਸਾਡੇ ਸਮਿਆਂ ਦੇ ਰਾਜਨੀਤਕਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀਸਿਖ਼ਰ ਹੀ ਹਨ।
28 ਮਾਰਚ ਨੂੰ ਵਿਧਾਨਸਭਾਅੰਦਰਪੰਜਾਬ ਦੇ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲਅਤੇ ਸਾਬਕਾਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਵਿਚਾਲੇ ਹੋਈ ਮਿਹਣੇਬਾਜ਼ੀਦੀਸਾਰੇ ਪਾਸੇ ਚਰਚਾਹੈ।ਭਾਵੇਂਕਿ ਇਸ ਦੌਰਾਨ ਸਾਬਕਾ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਅਤੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਸਦਨਵਿਚੋਂ ਗ਼ੈਰ-ਹਾਜ਼ਰਰਹੇ, ਪਰਮਨਪ੍ਰੀਤ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੇ ਨਾਲਮਿਹਣੋ-ਮਿਹਣੀ ਹੁੰਦਿਆਂ ਬਹੁਤ ਨੀਵੇਂ ਅਤੇ ਨਿੱਜੀ ਕਿਸਮ ਦੇ ਤਾਹਨੇ ਅਤੇ ਮਿਹਣੇ ਦਿੱਤੇ। ਭਾਰੀਸ਼ੋਰ-ਸ਼ਰਾਬੇ ਕਾਰਨਸਦਨਦੀਕਾਰਵਾਈ 20 ਮਿੰਟ ਤੱਕ ਰੋਕਣੀਪਈ।ਮਨਪ੍ਰੀਤਬਾਦਲ ਨੇ ਤਾਂ ਆਪਣੇ ‘ਸ਼ਰੀਕਾਂ’ ਉੱਪਰ ਲਫ਼ਜ਼ੀਹਮਲੇ ਦੌਰਾਨ ਪੰਜਾਬੀਦੀਕਹਾਵਤ’ਘਰਦਾਭੇਤੀ ਲੰਕਾ ਢਾਹੇ’ਦੀਵਰਤੋਂ ਕਰਦਿਆਂ ਕਿਹਾ, ‘ਜਦੋਂ ਮਜੀਠੀਆਪਰਿਵਾਰ ਨੇ ਆਪਣੀਧੀਸਾਡੇ ਘਰਵਿਆਹੀ ਸੀ ਤਾਂ ਦਾਜਵਿਚਕਾਰਵੀਕਿਸ਼ਤਾਂ ‘ਤੇ ਲੈ ਕੇ ਦਿੱਤੀ ਸੀ ਅਤੇ ਅੱਜ ਉਹ ਕਰੋੜ-ਕਰੋੜ ਰੁਪਏ ਦੀਆਂ ਕਾਰਾਂ ਵਿਚ ਘੁੰਮਦੇ ਹਨ।’
ਮਨਪ੍ਰੀਤਬਾਦਲ ਨੇ ਬਾਦਲਪਰਿਵਾਰ’ਤੇ ਹਮਲੇ ਕਰਦਿਆਂ ਕਿਹਾ ਕਿ ਬਾਦਲਪਰਿਵਾਰ ਨੇ ਗੁੜਗਾਓਂ ‘ਚ ਦੇਵੀਲਾਲ ਤੋਂ 18 ਏਕੜ ਜ਼ਮੀਨਸਤਲੁਜ ਯਮੁਨਾ ਲਿੰਕ ਨਹਿਰਦਾ ਸੌਦਾ ਕਰਕੇ ਲਈਅਤੇ ਉਥੇ ਸੱਤ ਤਾਰਾਹੋਟਲਬਣਾਇਆ ਹੋਇਆ ਹੈ।
ਇਸ ਤੋਂ ਇਕ ਦਿਨਪਹਿਲਾਂ ਵਿਧਾਨਸਭਾ ‘ਚ ਕਾਂਗਰਸ ਦੇ ਕੈਬਨਿਟਮੰਤਰੀਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲਕਰ ਦਿੱਤਾ ਸੀ ਕਿ, ਉਹ ਦੱਸਣ ਕਿ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਜਾਂ ਨਹੀਂ? ਇਸ ‘ਤੇ ਸੁਖਬੀਰ ਸਿੰਘ ਬਾਦਲ ਕੋਈ ਜਵਾਬਨਹੀਂ ਦੇ ਸਕੇ ਅਤੇ ਕਾਂਗਰਸੀਮੰਤਰੀ ਨੇ ਸੁਖਬੀਰ ਨੂੰ ਘੇਰਦਿਆਂ ਆਖਿਆ ਕਿ ਉਹ ਝੂਠੇ ਹਨਅਤੇ ਉਨ੍ਹਾਂ ਨੇ ਸ਼੍ਰੋਮਣੀਅਕਾਲੀਦਲਦਾਪ੍ਰਧਾਨਬਣਨਵੇਲੇ ਸਿੱਖ ਕੌਮ ਨਾਲਅੰਮ੍ਰਿਤ ਛਕਿਆ ਹੋਣਬਾਰੇ ਝੂਠਬੋਲਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀਅਕਾਲੀਦਲ ਦੇ ਹੁਣ ਤੱਕ ਦੇ ਸਾਰੇ ਪ੍ਰਧਾਨਅੰਮ੍ਰਿਤਧਾਰੀ ਗੁਰਸਿੱਖ ਹੋਏ ਹਨਅਤੇ ਸੁਖਬੀਰ ਸਿੰਘ ਬਾਦਲ ਨੇ ਅਕਾਲੀਦਲ ਦੇ ਮਹਾਨਇਤਿਹਾਸ’ਤੇ ਧੱਬਾ ਲਗਾ ਦਿੱਤਾ ਹੈ।
ਲੰਘੀ 22 ਅਤੇ 24 ਮਾਰਚ ਨੂੰ ਪੰਜਾਬਵਿਧਾਨਸਭਾ ਦੇ ਬਜਟਸੈਸ਼ਨ ਦੌਰਾਨ ਸਥਾਨਕਸਰਕਾਰਾਂ ਦੇ ਮੰਤਰੀਨਵਜੋਤ ਸਿੰਘ ਸਿੱਧੂ ਅਤੇ ਸਾਬਕਾਅਕਾਲੀਮੰਤਰੀਬਿਕਰਮ ਸਿੰਘ ਮਜੀਠੀਆ ਨੇ ਇਕ ਦੂਜੇ ਖ਼ਿਲਾਫ਼ਅਤਿਦਰਜੇ ਦੀਨੀਵੀਂ ਭਾਸ਼ਾ ‘ਚ ਮਿਹਣੇਬਾਜ਼ੀਕੀਤੀ, ਜਿਸ ਦੀਚਾਰੇ ਪਾਸੇ ਚਰਚਾਹੈ।ਦੋਵਾਂ ਵਲੋਂ ਇਕ ਦੂਜੇ ਦੇ ਖ਼ਿਲਾਫ਼ ਇਹੋ ਜਿਹੇ ਸ਼ਬਦਵਰਤੇ ਗਏ, ਜਿਨ੍ਹਾਂ ਨੂੰ ਅਨਪੜ੍ਹ ਅਤੇ ਜਹਾਲਕਿਸਮ ਦੇ ਲੋਕਆਪਸਵਿਚਲੜਦੇ ਵਕਤਬੋਲਦੇ ਹੋਣ। ਉਨ੍ਹਾਂ ਦੀ ਇਕ-ਦੂਜੇ ਖ਼ਿਲਾਫ਼ ਭੱਦੀ ਸ਼ਬਦਾਵਲੀਕਾਰਨਵਿਰੋਧੀਧਿਰ ਦੇ ਆਗੂ ਸੁਖਪਾਲਖਹਿਰਾ ਨੇ ਨਾ-ਸੁਣਨਯੋਗ ਸ਼ਬਦਾਂ ਦਾ ਮੁੱਦਾ ਸਪੀਕਰਕੋਲਉਠਾਇਆਪਰ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਤੱਕ ਸਦਨਵਿਚਦੋਹਾਂ ਦੇ ਕੁਬੋਲਾਂ ਨੂੰ ਚੁੱਪ ਕਰਕੇ ਸੁਣਦੇ ਰਹੇ। ਸਪੀਕਰ ਨੇ ਦੋਵਾਂ ਨੂੰ ਚੁੱਪ ਕਰਵਾਉਣਦਾਯਤਨਕੀਤਾਅਤੇ ਦੋਵਾਂ ਵਲੋਂ ਵਰਤੇ ਇਤਰਾਜ਼ਯੋਗ ਸ਼ਬਦਸਦਨਦੀਕਾਰਵਾਈਵਿਚੋਂ ਕਟਵਾ ਦਿੱਤੇ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾਵੀਉਠ ਕੇ ਦੋਵਾਂ ਵਲੋਂ ਵਾਰ-ਵਾਰਸਦਨ ‘ਚ ਇਤਰਾਜ਼ਯੋਗ ਸ਼ਬਦਵਰਤਣਉਪਰਇਤਰਾਜ਼ ਕਰਦਿਆਂ ਕੁਝ ਤਿੱਖੇ ਸ਼ਬਦਬੋਲ ਗਏ ਅਤੇ ਸਪੀਕਰ ਨੂੰ ਉਨ੍ਹਾਂ ਦੇ ਸ਼ਬਦਵੀਕਟਵਾਉਣੇ ਪਏ।
ਸਿਆਣੇ ਕਹਿੰਦੇ ਹਨ ਕਿ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ। ਇਸੇ ਕਰਕੇ ਲੋਕ ਸਿੱਖਿਆ ਵੀ ਹੈ ਕਿ ‘ਪਹਿਲਾਂ ਤੋਲੋ, ਫ਼ਿਰਬੋਲੋ’ ਜਾਂ ‘ਗੱਲ ਕਹਿੰਦੀਤੂੰ ਮੈਨੂੰਮੂੰਹੋਂ ਕੱਢ, ਮੈਂ ਤੈਨੂੰਪਿੰਡੋਂ ਕੱਢੂੰਂ।’ ਖ਼ਾਸਕਰਕੇ ਜਦੋਂ ਕੋਈ ਵਿਅਕਤੀਸਮਾਜ ਦੇ ਕਿਸੇ ਜ਼ਿੰਮੇਵਾਰ ਅਹੁਦੇ ‘ਤੇ ਹੋਵੇ ਤਾਂ ਉਸ ਦਾਆਧਾਰਹੀਣ, ਗੈਰ-ਸੱਭਿਅਕ, ਜ਼ਿਆਦਾਅਤੇ ਬੇਲੋੜਾਬੋਲਣਾ ਬਿਲਕੁਲ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਨੂੰ ਉਸ ਆਗੂ ਲਈਇਖਲਾਕਹੀਣਤਾਵੀ ਆਖਿਆ ਜਾ ਸਕਦਾਹੈ।ਪਰਭਾਰਤੀਰਾਜਨੀਤੀਵਿਚ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ-ਪ੍ਰਤੀਨਿਧਾਂ ਦਾਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਗੈਰ-ਸੱਭਿਅਕ ਅਤੇ ਬਿਨ੍ਹਾਂ ਸੋਚੇ, ਸਮਝੇ ਬੋਲਣਾ ਕੋਈ ਨਵਾਂ ਵਰਤਾਰਾਨਹੀਂ ਹੈ।ਸਾਲ 2014 ਦੀਆਂ ਲੋਕਸਭਾਚੋਣਾਂ ਵੇਲੇ ਸ੍ਰੀ ਅਨੰਦਪੁਰ ਸਾਹਿਬਹਲਕੇ ਤੋਂ ਸ਼੍ਰੋਮਣੀਅਕਾਲੀਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾਵਰਗੇ ਪੜ੍ਹੇ-ਲਿਖੇ ਅਤੇ ਸੁਲਝੇ ਹੋਏ ਆਗੂ ਦੇ ਮੂੰਹੋਂ ਵੀਆਪਣੇ ਸਿਆਸੀ ਵਿਰੋਧੀ ਤੇ ਕਾਂਗਰਸਦੀ ਉਮੀਦਵਾਰ ਸ੍ਰੀਮਤੀਅੰਬਿਕਾਸੋਨੀਪ੍ਰਤੀ’ਬੋਦਾਟਾਇਰ’ਵਰਗੇ ਇਖਲਾਕਹੀਣਸ਼ਬਦਨਿਕਲ ਗਏ ਸਨ।ਦਸੰਬਰ 2012 ਵਿਚਪੰਜਾਬਵਿਧਾਨਸਭਾ ਦੇ ਅੰਦਰ ਹੀ ਸ਼੍ਰੋਮਣੀਅਕਾਲੀਦਲ ਦੇ ਮਾਲਮੰਤਰੀਬਿਕਰਮ ਸਿੰਘ ਮਜੀਠੀਆਅਤੇ ਕਾਂਗਰਸ ਦੇ ਵਿਧਾਇਕਰਾਣਾ ਗੁਰਜੀਤ ਸਿੰਘ ਦੇ ਵਿਚਾਲੇ ਸ਼ਰ੍ਹੇਆਮ ਬੇਹੱਦ ਭੱਦੀਆਂ ਤੇ ਅਸ਼ਲੀਲ ਗਾਲਾਂ ਕੱਢਣ ਦੀਘਟਨਾ ਕਿਸ ਨੂੰ ਭੁੱਲੀ ਹੋਵੇਗੀ, ਜਿਸ ਦੇ ਕਿ ਵੀਡੀਓ ਕਲਿੱਪ ਸੋਸ਼ਲਮੀਡੀਆ’ਤੇ ਜ਼ੋਰ-ਸ਼ੋਰਨਾਲਵਾਇਰਲ ਹੋਏ ਸਨ।
ਗੁਰੂ ਨਾਨਕਸਾਹਿਬਦਾ ਇਕ ਪਵਿੱਤਰ ਫ਼ੁਰਮਾਨ ਹੈ, ”ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ”ਭਾਵ ਕਿ ਜੇਕਰ ਆਗੂ ਹੀ ਅੰਨ੍ਹਾਹੋਵੇ ਤਾਂ ਲੋਕਾਂ ਨੂੰ ਸਹੀ ਰਸਤਾਕਿਵੇਂ ਲੱਭ ਸਕਦਾ ਹੈ?ਸਾਡੀ ਇਹ ਮਨੁੱਖੀ ਦੁਨੀਆ ਇਕ ‘ਪਿੰਡ’ਦੀਨਿਆਈਂ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਦੇ ਆਪਣੀ ਸੱਭਿਅਤਾ ਦੇ ਵਿਕਾਸ ਦੌਰਾਨ ਸੁਹਜ ਤੇ ਸਮਝ ਨੂੰ ਵੀਨਿਖਾਰਿਆਹੈ। ਲਿੰਗ, ਜਾਤ-ਪਾਤ, ਊਚ-ਨੀਚ, ਅਮੀਰੀ ਤੇ ਗਰੀਬੀਦਾਪਾੜਾਖ਼ਤਮਕਰਕੇ ਅਜਿਹੇ ਸਮਾਜਦੀਸਿਰਜਣਾਦੀਕੋਸ਼ਿਸ਼ਕੀਤੀ ਹੈ ਜਿਸ ਵਿਚਹਰੇਕਦਾਆਤਮ-ਸਨਮਾਨਕਾਇਮਰਹੇ ਅਤੇ ਮਨੁੱਖੀ ਅਧਿਕਾਰਾਂ ਦੀਬਿਹਤਰੀਨਰਖਵਾਲੀਹੋਵੇ।ਇਨ੍ਹਾਂ ਹੀ ਚੰਗੇ ਉਦੇਸ਼ਾਂ ਵਾਲੇ ਆਦਰਸ਼ਕਸਮਾਜਦੀਸਿਰਜਣਾਲਈਸਮੇਂ-ਸਮੇਂ ਸਾਡੇ ਅਵਤਾਰ, ਰਿਸ਼ੀ-ਮੁੰਨੀ, ਗੁਰੂ, ਭਗਤ ਤੇ ਪੀਰ ਦੁਨੀਆ ਰੂਪੀਪਿੰਡ’ਤੇ ਆਏ ਹਨ।ਪਰ ਰਾਜਸੱਤਾ ‘ਤੇ ਕਾਬਜ਼ ਅਣਮਨੁੱਖੀ ਪ੍ਰਵਿਰਤੀ ਦੇ ਮਾਲਕਸਮੇਂ-ਸਮੇਂ ਦੇ ਤਾਨਾਸ਼ਾਹਹਾਕਮਾਂ ਨੇ ਸੱਤਾ ਦੇ ਗਰੂਰ ‘ਚ ਅੰਨ੍ਹੇ ਹੋ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਅਤੇ ਜ਼ਰ, ਜ਼ੋਰੂ ਤੇ ਜ਼ਮੀਨ’ਤੇ ਕਬਜ਼ੇ ਜਮਾਉਣ ‘ਚ ਕੋਈ ਕਸਰਨਹੀਂ ਛੱਡੀ। ਇਹੀ ਫ਼ਰਜ਼ ਹੁਣ ਸਾਡੇ ਲੋਕਤੰਤਰ ਦੇ ਹਾਕਮਬਿਹਤਰੀਨਅਦਾਕਰਰਹੇ ਹਨ।ਸਾਡੇ ਦੇਸ਼ਵਿਚਲੋਕਤੰਤਰੀਹਾਕਮਾਂ ਦੀਮਾਨਸਿਕਤਾਅੰਦਰ ਅਜੇ ਤੱਕ ਤਾਨਾਸ਼ਾਹਾਂ ਵਾਲਾਹੰਕਾਰ ਤੇ ਹੈਵਾਨ ਹੀ ਵੱਸਿਆ ਹੋਇਆ ਹੈ, ਜਿਸ ਕਰਕੇ ਹੀ ਉਪਰਲੀਆਂ ਘਟਨਾਵਾਂ ਵਰਗੀਆਂ ਘਟਨਾਵਾਂ ਆਏ ਦਿਨਵਾਪਰਰਹੀਆਂ ਹਨ।ਲੋਕਤੰਤਰ ਦੇ ਜ਼ਮਾਨੇ ਵਿਚ ਸਿਆਸੀ ਆਗੂਆਂ ਵਲੋਂ ਸੱਭਿਅਕਤਾ ਤੇ ਸ਼ਾਲੀਨਤਾ ਨੂੰ ਤਾਰ-ਤਾਰਕਰਨਵਾਲੀ’ਬੋਲੀ’ਬੋਲਣ ਨੂੰ ਲੋਕ-ਹਿੱਤਾਂ ਨਾਲੋਂ ਟੁੱਟੀ ਰਾਜਨੀਤੀਦਾ ਦੁਖਾਂਤ ਵੀ ਆਖਿਆ ਜਾ ਸਕਦਾਹੈ।ਜਦੋਂ ਤੱਕ ਹਉਮੈ ‘ਚ ਅੰਨ੍ਹੇ ਹੋਏ ਆਗੂ ਇਖ਼ਲਾਕਹੀਣਤਾਦਾ ਮੁਜ਼ਾਹਰਾ ਕਰਦੇ ਰਹਿਣਗੇ, ਉਦੋਂ ਤੱਕ ਸਾਡੇ ਸਮਾਜ ਨੂੰ ਵਧੇਰੇ ਸੱਭਿਅਕਤਾ, ਨੈਤਿਕਤਾ ਤੇ ਸੁਹਜ ਦਾਪਾਠ ਪੜ੍ਹਾਉਣ ਦੀਆਂ ਗੱਲਾਂ ਨਿਰੀਆਂ ਖਿਆਲੀ ਪੁਲਾਓ ਹਨ।

Check Also

ਕਿਸ ਪੱਤਣ ਲੱਗੇਗਾ ਕਿਸਾਨੀ ਸੰਘਰਸ਼?

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਖੇਤੀ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ …