Breaking News
Home / ਸੰਪਾਦਕੀ / ਭਾਰਤ ਦੀਆਂ ਸੜਕਾਂ ‘ਤੇ ਮੌਤ ਨੱਚਦੀ…

ਭਾਰਤ ਦੀਆਂ ਸੜਕਾਂ ‘ਤੇ ਮੌਤ ਨੱਚਦੀ…

ਪੰਜਾਬ ਦੇ ਅਲਬੇਲੇ ਕਵੀਪ੍ਰੋ.ਪੂਰਨ ਸਿੰਘ ਲਿਖਦੇ ਹਨ, ‘ਜਦੋਂ ਮੈਨੂੰ ਕਿਸੇ ਨੇ ਪੁੱਛਿਆ ਕਿ ਅੱਜ ਦੇ ਆਰਟਦਾਆਦਰਸ਼ ਕੀ ਹੈ?, ਤਾਂ ਮੈਂ ਉਤਰ ਦਿੱਤਾ, ਸਪੀਡ। ਕਿਸੇ ਮੋਟਰਕਾਰਵਿਚਵੜਨਾ, ਸਭਝਮੇਲਿਆਂ ਤੋਂ ਮੁਕਤ ਹੋ ਕੇ। ਰਫ਼ਤਾਰ, ਤੇਜ਼, ਹੋਰ ਤੇਜ਼, ਪਹਾੜਨਾਲ ਟੱਕਰ ਅਤੇ ਟੋਟੇ-ਟੋਟੇ! ਉਹ ਮਾਸ ਦੇ ਲੋਥੜੇ ਡਿੱਗੇ ਪਏ ਹਨ।’ਤਕਰੀਬਨ ਪੌਣੀ ਸਦੀਪਹਿਲਾਂ ਪ੍ਰੋ. ਪੂਰਨ ਸਿੰਘ ਨੇ ਅੱਜ ਦੇ ਭਿਆਨਕਹਾਲਾਤਾਂ ਦੀਪੇਸ਼ੀਨਗੋਈ ਕਰ ਦਿੱਤੀ ਸੀ। ਸੱਚਮੁੱਚ ਅੱਜ ਮਨੁੱਖ ਦਾਆਦਰਸ਼ ਗਤੀ ਹੀ ਹੈ।ਹਰਆਦਮੀ ਇਕ ਦੂਜੇ ਤੋਂ ਕਾਹਲਾਹੈ।ਸੜਕਾਂ ‘ਤੇ, ਬਾਜ਼ਾਰਾਂ ‘ਚ, ਪੈਦਲ, ਮੋਟਰ ਗੱਡੀ ‘ਤੇ, ਗੁਰਦੁਆਰੇ, ਮੰਦਰ ਤੇ ਹਸਪਤਾਲਾਂ ਵਿਚਵੀਹਰਲ-ਹਰਲਕਰਦੀਆਂ ਮਨੁੱਖੀ ਭੀੜਾਂ ਨੂੰ ਦੇਖ ਕੇ ਹਰ ਕਿਸੇ ਦੀਆਪੋਧਾਪੀ ਤੇ ਕਾਹਲੀਦਾਅੰਦਾਜ਼ਾਲਗਾਇਆ ਜਾ ਸਕਦਾਹੈ।
ਇਸ ਆਪੋਧਾਪੀ ਤੇ ਕਾਹਲੀ ਨੇ ਮਨੁੱਖ ਨੂੰ ਦਿੱਤਾ ਕੀ ਹੈ? …. ਮੌਤ ਤੇ ਸਿਰਫ਼ ਮੌਤ। ਹਰਸਾਲ ਦੁਨੀਆ ਭਰਵਿਚ 13 ਲੱਖ ਲੋਕ ਇਸ ਕਾਹਲੀ ਤੇ ਆਪੋਧਾਪੀਕਾਰਨਸੜਕਹਾਦਸਿਆਂ ਦਾਸ਼ਿਕਾਰ ਹੋ ਕੇ ਫ਼ੌਤ ਹੋ ਰਹੇ ਹਨ।ਪੰਜਕਰੋੜਲੋਕਸੜਕਹਾਦਸਿਆਂ ਦੌਰਾਨ ਜ਼ਖ਼ਮੀ ਹੋ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਉਮਰ ਭਰਲਈਨਕਾਰਾ ਹੋ ਜਾਂਦੇ ਹਨ। ਪੱਛਮੀ ਦੇਸ਼ਅਤੇ ਹੋਰਵਿਕਸਿਤਦੇਸ਼ਆਪਣੇ ਆਵਾਜਾਈਸਾਧਨਾਂ ਦੇ ਨਾਲਸੜਕਾਂ ਅਤੇ ਆਵਾਜਾਈਵਿਵਸਥਾ ਨੂੰ ਵਿਕਸਿਤਕਰਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇਸ਼ਾਂ ‘ਚ ਸੜਕਹਾਦਸੇ ਘੱਟ ਹੁੰਦੇ ਹਨ, ਪਰਜਦੋਂ ਹੁੰਦੇ ਹਨ ਤਾਂ ਫ਼ਿਰਦਰਜਨਾਂ ਤੇ ਸੈਂਕੜੇ ਤੋਂ ਘੱਟ ਜਾਨਾਂ ਨਹੀਂ ਜਾਂਦੀਆਂ।ਦੂਜੇ ਪਾਸੇ ਭਾਰਤ ‘ਚ ਦੁਨੀਆ ਭਰ ਦੇ ਸਿਰਫ਼ 1 ਫ਼ੀਸਦੀਵਾਹਨਹਨ, ਪਰਇਥੇ ਸੜਕਹਾਦਸੇ ਦੁਨੀਆ ਦਾ 10 ਫ਼ੀਸਦੀ ਹੁੰਦੇ ਹਨ।
ਭਾਰਤਵਿਚ ਇਸ ਵੇਲੇ ਸੜਕਹਾਦਸੇ ਕਿਸੇ ਮਹਾਂਮਾਰੀ ਤੋਂ ਘੱਟ ਨੁਕਸਾਨ ਨਹੀਂ ਕਰਰਹੇ। ਅੱਜ ਅੱਤਵਾਦ ਨੂੰ ਵਿਸ਼ਵ ‘ਚ ਮਨੁੱਖਤਾ ਦਾਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾ ਰਿਹਾ ਹੈ, ਪਰਅੰਕੜਿਆਂ ‘ਤੇ ਝਾਤਮਾਰੀਏ ਤਾਂ ਭਾਰਤਵਿਚ ਇਸ ਵੇਲੇ ਸੜਕਹਾਦਸਿਆਂ ਵਿਚਮਰਨਵਾਲਿਆਂ ਦੀਗਿਣਤੀ ਅੱਤਵਾਦੀ ਹਿੰਸਾ ਵਿਚਮਰਨਵਾਲਿਆਂ ਨਾਲੋਂ 20 ਫ਼ੀਸਦੀਜ਼ਿਆਦਾਹੈ।ਭਾਰਤ ‘ਚ ਸੜਕਹਾਦਸਿਆਂ ਸਬੰਧੀ ਇਕ ਤਾਜ਼ਾਰਿਪੋਰਟ ਅਨੁਸਾਰ ਹਰਸਾਲਪੰਜ ਲੱਖ ਸੜਕਹਾਦਸੇ ਇਕੱਲੇ ਭਾਰਤ ‘ਚ ਵਾਪਰਦੇ ਹਨਜਿਨ੍ਹਾਂ ‘ਚ 1.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਿਛਲੇ ਤਿੰਨਸਾਲਾਂ ‘ਚ ਹਾਦਸਿਆਂ ਦੀਗਿਣਤੀ ‘ਚ 4 ਫ਼ੀਸਦੀਵਾਧਾ ਹੋਇਆ ਹੈ ਜਦਕਿਭਾਰਤਵਿਚਆਟੋਮੋਬਾਈਲਸੈਕਟਰ ਦੇ ਵਿਕਾਸਦੀਦਰਪ੍ਰਤੀਸਾਲ 22 ਫ਼ੀਸਦੀ ਹੈ। ਭਾਰਤ ‘ਚ ਲਗਭਗ 30 ਫ਼ੀਸਦੀਨਕਲੀਲਾਇਸੰਸਾਂ ਦੀਵਰਤੋਂ ਹੋ ਰਹੀ ਹੈ। ਸੜਕਹਾਦਸਿਆਂ ਕਾਰਨਸਾਲਾਨਾ 55 ਤੋਂ 65 ਹਜ਼ਾਰਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਪਰ ਇਸ ਸਭ ਦੇ ਬਾਵਜੂਦਸਾਡੀਆਂ ਸਰਕਾਰਾਂ ਸੜਕਹਾਦਸੇ ਰੋਕਣਲਈ ਗੰਭੀਰਨਹੀਂ ਹਨ।ਪਰ ਇਸ ਸਭ ਦੇ ਬਾਵਜੂਦਸਾਡੀਆਂ ਸਰਕਾਰਾਂ ਸੜਕਹਾਦਸੇ ਰੋਕਣਲਈ ਗੰਭੀਰਨਹੀਂ ਹਨ।ਪੰਜਾਬ ‘ਚ ਖਾੜਕੂਵਾਦ ਦੇ ਕਾਲੇ ਦੌਰ ਦੌਰਾਨ ਘਰੋਂ ਬਾਹਰ ਗਏ ਵਿਅਕਤੀ ਦੇ ਸੁੱਖੀ-ਸਾਂਦੀ ਘਰਵਾਪਸ ਆਉਣ ਤੱਕ ਜਿਸ ਤਰ੍ਹਾਂ ਦੀਡਰਭਰੀਮਾਨਸਿਕਪੀੜਾਵਿਚੋਂ ਪਰਿਵਾਰਵਾਲਿਆਂ ਨੂੰ ਲੰਘਣਾਪੈਂਦਾ ਸੀ, ਅਜਿਹਾ ਹੁਣ ਪਲ-ਪਲਵਾਪਰਦੇ ਸੜਕਹਾਦਸਿਆਂ ਸਦਕਾਵਾਪਰਰਿਹਾਹੈ। ਹੁਣ ਤਾਂ ਇੰਝ ਜਾਪਣ ਲੱਗ ਪਿਆ ਹੈ ਕਿ ਜਿਵੇਂ ਸੜਕ’ਤੇ ਚੱਲ ਰਹੀਹਰੇਕਕਾਰ, ਬੱਸ ਜਾਂ ਹੋਰਵਾਹਨ ‘ਚ ਸਵਾਰਲੋਕ ਮੌਤ ਦੀਸਵਾਰੀਕਰਰਹੇ ਹੋਣ।
ਪੰਜਾਬਵਿਚਹਰਸਾਲ 6982 ਹਾਦਸਿਆਂ ਵਿਚ 5004 ਵਿਅਕਤੀਆਪਣੀਜਾਨ ਗਵਾਉਂਦੇ ਹਨਜਦਕਿ 4310 ਗੰਭੀਰ ਜ਼ਖਮੀ ਹੋ ਰਹੇ ਹਨ।ਪੰਜਾਬਦੀਆਂ ਸੜਕਾਂ ‘ਤੇ ਦਰਜ ਮੁਕੱਦਮਿਆਂ ਅਨੁਸਾਰ 2011 ‘ਚ 6513, 2012 ‘ਚ 6341, 2013 ‘ਚ 6323, 2014 ‘ਚ 6391, 2015 ‘ਚ 6702, 2016 ‘ਚ 6982 ਸੜਮਹਾਦਸੇ ਵਾਪਰੇ, ਜਿਨ੍ਹਾਂ ਵਿਚਕ੍ਰਮਵਾਰ 4931, 4820, 4588, 4621, 4893, 5004 ਮੌਤਾਂ ਹੋਈਆਂ ਜਦਕਿਕ੍ਰਮਵਾਰ 4081, 3997, 4383, 4127, 4414, 4310 ਵਿਅਕਤੀ ਗੰਭੀਰਰੂਪਵਿਚ ਜ਼ਖਮੀ ਹੋਏ। ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਮੋਹਾਲੀ, ਜਲੰਧਰਵਿਚਸੜਕਹਾਦਸਿਆਂ ਦੌਰਾਨ 10 ਪ੍ਰਤੀਸ਼ਤ ਮੌਤਾਂ ਹੁੰਦੀਆਂ ਹਨਜਦਕਿਪੰਜਾਬ ਦੇ ਵੱਖ-ਵੱਖ ਕੋਨਿਆਂ ਵਿਚ ਰੋਜ਼ਾਨਾ 14 ਲੋਕ ਮੌਤ ਦੇ ਮੂੰਹ ਵਿਚਜਾਂਦੇ ਹਨ।ਸੜਕਹਾਦਸਿਆਂ ਵਿਚ ਮੌਤਾਂ ਸ਼ਹਿਰੀਖੇਤਰਵਿਚ 40 ਤੋਂ 50 ਫੀਸਦੀ ਹੁੰਦੀਆਂ ਹਨ।ਸੜਕਹਾਦਸਿਆਂ ਵਿਚਮਰਨਵਾਲਿਆਂ ‘ਚ ਸਭ ਤੋਂ ਵੱਧ ਮੌਤਾਂ ਸ਼ਰਾਬਪੀ ਕੇ ਵਾਹਨਚਲਾਉਣਨਾਲ ਹੋ ਰਹੀਆਂ ਹਨ।ਪੰਜਾਬਦੀਆਬਾਦੀਭਾਵੇਂ ਭਾਰਤਦੀ ਕੁੱਲ ਆਬਾਦੀਦਾ 2.30 ਪ੍ਰਤੀਸ਼ਤ ਹੀ ਹੈ, ਪਰਸੜਕਹਾਦਸਿਆਂ ਦੀਦਰ 3.3 ਫੀਸਦੀ ਤੋਂ 3.5 ਫੀਸਦੀ ਹੈ। ਪੰਜਾਬਦੀਆਂ ਸੜਕਾਂ ‘ਤੇ ਹਰਸਾਲ 10 ਫੀਸਦੀ ਤੋਂ 11 ਫੀਸਦੀਵਾਹਨਉਤਰਦੇ ਹਨ।
ਵੱਖ-ਵੱਖ ਅਧਿਐਨਾਂ ਅਨੁਸਾਰ ਵੱਧ ਰਹੇ ਸੜਕਹਾਦਸਿਆਂ ਦਾ ਮੁੱਖ ਕਾਰਨ ਗੱਡੀਆਂ ਦੀ ਵੱਧ ਰਹੀਗਿਣਤੀ, ਤੇਜ਼ ਰਫ਼ਤਾਰ, ਗੈਰਮਿਆਰੀਸੜਕਾਂ, ਅਣਗਹਿਲੀਅਤੇ ਮੋਬਾਈਲਫ਼ੋਨਾਂ ਦੀਵਰਤੋਂ ਹੈ। 70 ਫ਼ੀਸਦੀਸੜਕਹਾਦਸੇ ਡਰਾਈਵਰਾਂ ਦੀ ਗਲਤੀਕਾਰਨਵਾਪਰਦੇ ਹਨ, 60 ਫ਼ੀਸਦੀਹਾਦਸਿਆਂ ਦਾਕਾਰਨ ਗੱਡੀ ਨੂੰ ਲੋੜੋਂ ਵੱਧ ਭਜਾਉਣਾ, 38 ਫ਼ੀਸਦੀਕਾਰਨਡਰਾਈਵਰਵਲੋਂ ਨਸ਼ਾਕੀਤਾਹੋਣਾਅਤੇ 40 ਫ਼ੀਸਦੀਹਾਦਸੇ ਸੜਕਾਂ ਦੀਠੀਕਬਣਤਰਨਾਹੋਣਕਾਰਨਵਾਪਰਦੇ ਹਨ।ਹਾਦਸਿਆਂ ਦਾ ਇਕ ਅਹਿਮਕਾਰਨਅਣਗਹਿਲੀਹੈ। ਇਕ ਦੂਜੇ ਤੋਂ ਅੱਗੇ ਲੰਘਣਦੀਕਾਹਲਵਿਚ ਕਈ ਵਾਰਸੜਕਾਂ ‘ਤੇ ਡਰਾਈਵਰਇੰਨੇ ਜ਼ਿਆਦਾ ਜ਼ੋਖਮਲੈਲੈਂਦੇ ਹਨ ਕਿ ਉਹ ਕਈ ਜਾਨਾਂ ਦਾ ਖੌਅ ਬਣਜਾਂਦਾਹੈ।ਸੜਕਹਾਦਸਿਆਂ ਦਾ ਇਕ ਹੋਰਅਹਿਮਕਾਰਨਸੜਕ ਸੁਰੱਖਿਆ ਨਿਯਮਾਂ ਦੀਜਾਣਕਾਰੀਨਾਹੋਣਾ ਜਾਂ ਪਾਲਣਾਨਾਕਰਨਾਹੈ।ਭਾਰਤਵਿਚ ਗੱਡੀਆਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਅਤੇ ਸੜਕੀਚਿੰਨ੍ਹਾਂ ਦੀਪੂਰੀਜਾਣਕਾਰੀਨਹੀਂ ਹੁੰਦੀ। ਭਾਰਤਦੀਆਂ ਸੜਕਾਂ ਨੂੰ ਜੇਕਰ ਪੱਛਮੀ ਜਾਂ ਵਿਕਸਿਤਦੇਸ਼ਾਂ ਦੇ ਮਿਆਰਾਂ ‘ਤੇ ਪਰਖੀਏ ਤਾਂ ਸ਼ਾਇਦ ਹੀ ਕੋਈ ਕੌਮੀ ਜਾਂ ਰਾਜਮਾਰਗ ਉਨ੍ਹਾਂ ਮਿਆਰਾਂ ‘ਤੇ ਕਿਸੇ ਇਕ ਪੱਖੋਂ ਵੀਪੂਰਾ ਉਤਰ ਸਕੇ। ਇਕੋ ਸੜਕ’ਤੇ ਟਾਂਗਾ, ਸਾਈਕਲ, ਟਰਾਲੀ, ਬੱਸਾਂ, ਟਰੱਕ, ਸਕੂਟਰਅਤੇ ਕਾਰਾਂ ਤੱਕ ਚੱਲਦੀਆਂ ਹਨ। ਬਹੁਤ ਸਾਰੇ ਭਿਆਨਕਹਾਦਸੇ ਤਾਂ ਸੜਕ’ਤੇ ਵਾਹਨ ਦੇ ਅੱਗੇ ਅਚਾਨਕਅਵਾਰਾਪਸ਼ੂਆਂ ਦੇ ਆ ਜਾਣਕਾਰਨਵਾਪਰਦੇ ਹਨ।
ਪੰਜਾਬਸਰਕਾਰ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਵਾਂਗ ਪੰਜਾਬਵਿਚਮਿਆਰੀਜਨਤਕਟਰਾਂਸਪੋਰਟਪ੍ਰਬੰਧ ਮੁਹੱਈਆ ਕਰਵਾਉਣੇ ਚਾਹੀਦੇ ਹਨ।ਸੂਬੇ ਦੇ ਮੁੱਖ ਸ਼ਹਿਰਾਂ ਦਰਮਿਆਨ’ਮੈਟਰੋ ਰੇਲਾਂ’ਵਰਗੇ ਪ੍ਰਾਜੈਕਟਸੂਬੇ ਵਿਚ ਵੱਧ ਰਹੇ ਆਵਾਜਾਈਸੰਕਟ ਨੂੰ ਕਾਬੂਕਰਸਕਦੇ ਹਨ।ਸਰਕਾਰ ਨੂੰ ਸੜਕ’ਤੇ ਚੱਲਣ ਵਾਲੇ ਹਰਵਿਅਕਤੀ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਪ੍ਰਤੀਪੂਰੀਤਰ੍ਹਾਂ ਜਾਗਰੂਕਅਤੇ ਸੁਚੇਤ ਕਰਨਾਚਾਹੀਦਾਹੈ।ਟ੍ਰੈਫ਼ਿਕ ਪੁਲਿਸ ਦੀ ਜ਼ਿੰਮੇਵਾਰੀਸਿਰਫ਼ਆਪਣੀਖਾਨਾਪੂਰਤੀਲਈਚਲਾਨ ਕੱਟਣ ਤੱਕ ਹੀ ਸੀਮਤਨਹੀਂ ਰਹਿਣੀਚਾਹੀਦੀ, ਲੋਕਾਂ ਨੂੰ ਆਵਾਜਾਈਨਿਯਮਾਂ ਪ੍ਰਤੀਜਾਗਰੂਕਅਤੇ ਸਿੱਖਿਅਤ ਕਰਨਾਟ੍ਰੈਫ਼ਿਕ ਪੁਲਿਸ ਦਾ ਸਮਾਂਬੱਧ ਟੀਚਾਹੋਣਾਚਾਹੀਦਾਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …