16 C
Toronto
Tuesday, August 25, 2026
spot_img
Homeਪੰਜਾਬਧਰਮਸੋਤ ਨੇ ਮਹਿਲਾ ਕਿਸਾਨ ਆਗੂ ਤੋਂ ਮੁਆਫ਼ੀ ਮੰਗੀ

ਧਰਮਸੋਤ ਨੇ ਮਹਿਲਾ ਕਿਸਾਨ ਆਗੂ ਤੋਂ ਮੁਆਫ਼ੀ ਮੰਗੀ

ਧਰਮਸੋਤ ਨੇ ਮਹਿਲਾ ਕਿਸਾਨ ਆਗੂ ਤੋਂ ਮੁਆਫ਼ੀ ਮੰਗੀਭਾਦਸੋਂ/ਬਿਊਰੋ ਨਿਊਜ਼ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਚੱਲ ਰਿਹਾ ਰੇੜਕਾ ਉਸ ਵੇਲੇ ਖ਼ਤਮ ਹੋ ਗਿਆ, ਜਦੋਂ ਕੈਬਨਿਟ ਮੰਤਰੀ ਨੇ ਜਨਤਕ ਤੌਰ ‘ਤੇ ਮਹਿਲਾ ਕਿਸਾਨ ਆਗੂ ਸਰਬਜੀਤ ਕੌਰ ਤੋਂ ਮੁਆਫ਼ੀ ਮੰਗ ਲਈ।
ਕਿਸਾਨ ਆਗੂ ਸਰਬਜੀਤ ਕੌਰ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ ਨੇ ਕਿਹਾ ਕਿ ਜਥੇਬੰਦੀ ਨੇ ਕੈਬਨਿਟ ਮੰਤਰੀ ਨੂੰ ਮੁਆਫ਼ ਕਰ ਦਿੱਤਾ ਹੈ। ਹੁਣ ਇਹ ਮਸਲਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਸਬਾ ਚਹਿਲ ਵਿੱਚ ਜੰਗਲਾਤ ਮੰਤਰੀ 28 ਜੂਨ ਨੂੰ ਸੜਕ ਦਾ ਨੀਂਹ ਪੱਥਰ ਰੱਖਣ ਗਏ ਸਨ, ਜਿੱਥੇ ਕਿਸਾਨਾਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਥੇਬੰਦੀ ਦੀ ਕਿਸਾਨ ਆਗੂ ਸਰਬਜੀਤ ਕੌਰ ਨੇ ਦੋਸ਼ ਲਾਏ ਸਨ ਕਿ ਕੈਬਨਿਟ ਮੰਤਰੀ ਧਰਮਸੋਤ ਨੇ ਉਸ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਹੈ।

 

RELATED ARTICLES
POPULAR POSTS