21.1 C
Toronto
Friday, September 18, 2026
spot_img
Homeਪੰਜਾਬਕਿਰਨ ਖੇਰ ਨੇ 'ਆਪ' ਦੇ ਕੌਂਸਲਰਾਂ ਨੂੰ ਕਿਹਾ 'ਡੰਗਰ'

ਕਿਰਨ ਖੇਰ ਨੇ ‘ਆਪ’ ਦੇ ਕੌਂਸਲਰਾਂ ਨੂੰ ਕਿਹਾ ‘ਡੰਗਰ’

ਕਿਰਨ ਖੇਰ ਨੇ ‘ਆਪ’ ਦੇ ਕੌਂਸਲਰਾਂ ਨੂੰ ਕਿਹਾ ‘ਡੰਗਰ’ਚੰਡੀਗੜ੍ਹ : ਲੋਕ ਸਭਾ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਨਗਰ ਨਿਗਮ ਦੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਡੰਗਰ ਕਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਪਹਿਲੀ ਵਾਰ ਸਦਨ ਦੀ ਬੈਠਕ ‘ਚ ਆਏ ਤਾਂ ਉਨ੍ਹਾਂ ਸਦਨ ‘ਚ ਕਾਫੀ ਹੰਗਾਮਾ ਕੀਤਾ ਸੀ, ਅਜਿਹਾ ਜੰਗਲੀਪਨ ਪਹਿਲਾਂ ਕਦੇ ਨਹੀਂ ਦੇਖਿਆ, ਅਜਿਹਾ ਲੱਗਾ ਕਿ ਜਿਵੇਂ ਉਥੇ ਡੰਗਰ ਘੁੰਮ ਰਹੇ ਹੋਣ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਨਤਾ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ। ਉਨ੍ਹਾਂ ਨੂੰ ਸਦਨ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪੜ੍ਹੇ ਲਿਖੇ ਨਾਗਰਿਕ ਦੀ ਤਰ੍ਹਾਂ ਵਰਤਾਅ ਕਰਨਾ ਚਾਹੀਦਾ ਹੈ।

 

RELATED ARTICLES
POPULAR POSTS