19.6 C
Toronto
Wednesday, July 22, 2026
spot_img
HomeਕੈਨੇਡਾFrontਕੇਂਦਰੀ ਪੰਜਾਬੀ ਲੇਖਕ ਸਭਾ ਨੇ ਮੈਂਬਰਸ਼ਿਪ ਨਵਿਆਉਣ ਅਤੇ ਨਵੀਂ ਮੈਂਬਰਸ਼ਿਪ ਦੀ ਮਿਤੀ 31 ਜੁਲਾਈ...

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਮੈਂਬਰਸ਼ਿਪ ਨਵਿਆਉਣ ਅਤੇ ਨਵੀਂ ਮੈਂਬਰਸ਼ਿਪ ਦੀ ਮਿਤੀ 31 ਜੁਲਾਈ ਤੱਕ ਵਧਾਈ

ਚੰਡੀਗੜ੍ਹ, 20 ਜੁਲਾਈ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਭਾ ਦੀਆਂ ਤਿੰਨ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਇਸ ਸਾਲ 31 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣੀਆਂ ਹਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰ ਬਣਾਉਣ ਦੀ ਆਖ਼ਰੀ ਮਿਤੀ 31 ਜੁਲਾਈ 2026 ਤੱਕ ਵਧਾ ਦਿੱਤੀ ਗਈ ਹੈ 

 ਉਨ੍ਹਾਂ ਸਭਾ ਨਾਲ ਸੰਬੰਧਿਤ ਸਮੂਹ ਸਾਹਿਤ ਸਭਾਵਾਂਉਨ੍ਹਾਂ ਦੇ ਅਹੁਦੇਦਾਰਾਂਕਾਰਜਕਾਰਨੀ ਮੈਂਬਰਾਂ ਅਤੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਦੀਆਂ ਸਾਹਿਤ ਸਭਾਵਾਂ ਨਾਲ ਤਾਲਮੇਲ ਕਰਕੇ ਆਪਣੀ ਮੈਂਬਰਸ਼ਿਪ ਨਵਿਆਉਣ ਅਤੇ ਨਵੇਂ ਮੈਂਬਰਾਂ ਦੇ ਵੇਰਵੇ 31 ਜੁਲਾਈ ਤੱਕ ਕੇਂਦਰੀ ਦਫ਼ਤਰ ਨੂੰ ਭੇਜਣ

 ਉਨ੍ਹਾਂ ਦੱਸਿਆ ਕਿ ਸਾਲਾਨਾ ਮੈਂਬਰਸ਼ਿਪ ਫ਼ੀਸ 200 ਰੁਪਏ ਅਤੇ ਜੀਵਨ ਮੈਂਬਰਸ਼ਿਪ ਫ਼ੀਸ 1000 ਰੁਪਏ ਨਿਰਧਾਰਿਤ ਕੀਤੀ ਗਈ ਹੈ ਨਵੀਂ ਮੈਂਬਰਸ਼ਿਪ ਲਈ ਬਿਨੈਕਾਰ ਕੋਲ ਘੱਟੋ-ਘੱਟ ਇੱਕ ਸਾਹਿਤਕ ਪੁਸਤਕ ਪ੍ਰਕਾਸ਼ਿਤ ਹੋਣੀ ਲਾਜ਼ਮੀ ਹੈ ਜੇਕਰ ਪੁਸਤਕ ਪ੍ਰਕਾਸ਼ਨ ਅਧੀਨ ਹੈ ਤਾਂ ਉਸ ਦਾ ਖਰੜਾ ਵੀ ਪ੍ਰਵਾਨਯੋਗ ਹੋਵੇਗਾ  ਇਸ ਤੋਂ ਇਲਾਵਾ ਕਿਸੇ ਨਾਮਵਰ ਅਖ਼ਬਾਰ ਜਾਂ ਸਾਹਿਤਕ ਰਸਾਲੇ ਵਿੱਚ ਘੱਟੋ-ਘੱਟ ਵੀਹ ਮੌਲਿਕ ਰਚਨਾਵਾਂ ਪ੍ਰਕਾਸ਼ਿਤ ਹੋਣ ਨੂੰ ਵੀ ਯੋਗਤਾ ਵਜੋਂ ਸਵੀਕਾਰ ਕੀਤਾ ਜਾਵੇਗਾ

 ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜਮੀਤ ਪ੍ਰਧਾਨ ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀਸ਼ੈਲਿੰਦਰਜੀਤ ਸਿੰਘ ਰਾਜਨਸਕੱਤਰ ਸੁਰਿੰਦਰ ਪ੍ਰੀਤ ਘਣੀਆਕਾਰਜਕਾਰਨੀ ਮੈਂਬਰ ਡਾ. ਸ਼ਿੰਦਰਪਾਲ ਸਿੰਘਜਤਿੰਦਰ ਮਾਹਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਵੀ ਹਾਜ਼ਰ ਸਨ

 ਜਾਰੀ ਕਰਤਾ

ਸੁਸ਼ੀਲ ਦੁਸਾਂਝ

ਜਨਰਲ ਸਕੱਤਰਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)

ਸੰਪਰਕ ਨੰਬਰ-98887-99870

RELATED ARTICLES
POPULAR POSTS