Breaking News
Home / ਪੰਜਾਬ / ਕੀਮਤੀ ਜ਼ਮੀਨ ਹੜੱਪਣ ਲਈ ਸ਼ਿਲਾਂਗ ਦੇ ਸਿੱਖਾਂ ‘ਤੇ ਹੋਏ ਹਮਲੇ

ਕੀਮਤੀ ਜ਼ਮੀਨ ਹੜੱਪਣ ਲਈ ਸ਼ਿਲਾਂਗ ਦੇ ਸਿੱਖਾਂ ‘ਤੇ ਹੋਏ ਹਮਲੇ

ਸਥਿਤੀ ਕਾਬੂ ਹੇਠ, ਪਰ ਮਾਹੌਲ ਹਾਲੇ ਵੀ ਤਣਾਅ ਵਾਲਾ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼ਿਲਾਂਗ ਵਿਚ ਸਿੱਖਾਂ ‘ਤੇ ਹੋਏ ਹਮਲੇ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਪਸ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ਿਲਾਂਗ ਵਿਚ ਸਥਿਤੀ ਕਾਬੂ ਹੇਠ ਹੈ ਪਰ ਮਾਹੌਲ ਹਾਲੇ ਵੀ ਤਣਾਅਪੂਰਨ ਬਣਿਆ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਜ਼ਮੀਨ ਹੈ ਜੋ ਕਾਫੀ ਕੀਮਤੀ ਹੈ। ਸਥਾਨਕ ਕਬੀਲੇ ਦੇ ਲੋਕ ਉਸ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਕਾਰਨ ਹੀ ਉੱਥੇ ਵਿਵਾਦ ਵਧਿਆ ਜਦਕਿ ਇਸ ਪਿੱਛੇ ਕਾਰਨ ਲੜਕੀਆਂ ਕਰਕੇ ਹੋਈ ਲੜਾਈ ਨੂੰ ਬਣਾਇਆ ਗਿਆ ਹੈ।
ਇਸੇ ਦੌਰਾਨ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਸ਼ਿਲਾਂਗ ਦੀ ਮੌਜੂਦਾ ਹਾਲਤ ਬਾਰੇ ਦੱਸਿਆ। ਉਨ੍ਹਾਂ ਕਿਹਾ, “ਕਮੇਟੀ ਬਣੀ ਹੈ ਪਰ ਅਸੀਂ ਮੇਘਲਿਆ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਕਾਨੂੰਨ ਮੁਤਾਬਕ ਸਿੱਖਾਂ ਨੂੰ ਜ਼ਮੀਨ ਮਿਲੇ। ਜੇ ਧੱਕਾ ਹੋਇਆ ਤਾਂ ਪੰਜਾਬ ਸਰਕਾਰ ਸ਼ਿਲਾਂਗ ਦੇ ਸਿੱਖਾਂ ਦੀ ਹਰ ਕਾਨੂੰਨੀ ਲੜਾਈ ਲੜੇਗੀ।

Check Also

ਬੀਬੀ ਜਗੀਰ ਕੌਰ ਨੇ ਢੀਂਡਸਾ ਦੇ ਹੱਕ ‘ਚ ਮਾਰਿਆ ਹਾਅ ਦਾ ਨਾਅਰਾ

ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਰੂਰ …