Breaking News
Home / ਸੰਪਾਦਕੀ / ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਦਾ ਹੱਲ ਕੀ ਹੋਵੇ?

ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਦਾ ਹੱਲ ਕੀ ਹੋਵੇ?

ਲੰਘੀਆਂ ਪੰਜਾਬਵਿਧਾਨਸਭਾਚੋਣਾਂ ‘ਚ ਸੂਬੇ ‘ਚ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਤੇ ਚਰਚਿਤ ਮੁੱਦਾ ਰਿਹਾਹੈ।ਨਸ਼ਿਆਂ ਦੀਦਲਦਲਵਿਚੋਂ ਪੰਜਾਬ ਨੂੰ ਕੱਢਣ ਦੀਹਰਵਿਅਕਤੀ, ਸਿਆਸੀ ਆਗੂ ਤੇ ਸਮਾਜਚਿੰਤਕਚਿੰਤਾ ਤੇ ਚਿੰਤਨਵਿਚ ਲੱਗੇ ਰਹੇ ਹਨ।ਪੰਜਾਬ ‘ਚ ਨਸ਼ਿਆਂ ਦੇ ਮੁੱਦੇ ‘ਤੇ ਸੱਤਾਧਾਰੀ ਸ਼੍ਰੋਮਣੀਅਕਾਲੀਦਲ ਨੂੰ ਹਰਪਾਸੇ ਤੋਂ ਜ਼ਿੰਮੇਵਾਰਮੰਨਿਆ ਗਿਆ।
ਆਮਆਦਮੀਪਾਰਟੀ ਨੇ ਚੋਣਾਂ ਦੌਰਾਨ ਵਾਅਦਾਕੀਤਾ ਸੀ ਕਿ ਜੇਕਰ ਉਸ ਦੀਸਰਕਾਰਬਣੇਗੀ ਤਾਂ ਨਸ਼ਾਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਿਆ ਜਾਵੇਗਾ ਅਤੇ ਜਿਹੜੇ ਅਕਾਲੀ ਆਗੂ ਨਸ਼ਿਆਂ ਦੀਤਸਕਰੀ ‘ਚ ਕਥਿਤਸਰਪ੍ਰਸਤੀਦਿੰਦੇ ਰਹੇ, ਉਨ੍ਹਾਂ ਨੂੰ ਵੀਜੇਲ੍ਹਾਂ ਵਿਚ ਡੱਕਿਆ ਜਾਵੇਗਾ। ਕਾਂਗਰਸ ਦੇ ਕੈਪਟਨਅਮਰਿੰਦਰ ਸਿੰਘ ਨੇ ਬਠਿੰਡਾ ‘ਚ ਰੈਲੀ ਦੌਰਾਨ ਸਟੇਜ’ਤੇ ਹੱਥ ‘ਚ ਗੁਰਬਾਣੀ ਦਾਪਾਵਨ ਗੁਟਕਾ ਸਾਹਿਬਫੜ ਕੇ ਸਹੁੰ ਖਾਧੀ ਸੀ ਕਿ ਕਾਂਗਰਸਦੀਸਰਕਾਰਬਣਨ’ਤੇ ਚਾਰਹਫ਼ਤਿਆਂ ਦੇ ਅੰਦਰ-ਅੰਦਰਪੰਜਾਬਵਿਚੋਂ ਨਸ਼ਿਆਂ ਦਾਖ਼ਾਤਮਾਕਰ ਦਿੱਤਾ ਜਾਵੇਗਾ। ਕਾਂਗਰਸਦੀਸਰਕਾਰਬਣੀ ਨੂੰ ਇਕ ਮਹੀਨਾ ਦੇ ਲਗਭਗ ਪੂਰਾਹੋਣ ਜਾ ਰਿਹਾਹੈ। ਕਾਂਗਰਸਦੀਸਰਕਾਰਬਣਨ ਤੋਂ ਬਾਅਦਨਸ਼ਾਤਸਕਰੀ ਦੇ ਖਿਲਾਫ਼ ਥੋੜ੍ਹੀ-ਬਹੁਤੀ ਹਲਚਲ ਜ਼ਰੂਰ ਹੋਈ ਹੈ ਪਰ ਕੋਈ ਠੋਸ ਤੇ ਸਿੱਟਾਮੁਖੀ ਕਾਰਵਾਈ ਅਜੇ ਤੱਕ ਸਾਹਮਣੇ ਨਹੀਂ ਆਈ। ਕਾਂਗਰਸ ਦੇ ਵਿਧਾਇਕਾਂ ਵਲੋਂ ਆਪੋ-ਆਪਣੇ ਹਲਕਿਆਂ ਅੰਦਰਨਸ਼ਾਤਸਕਰੀ ‘ਚ ਲੱਗੇ ਲੋਕਾਂ ਨੂੰ ਬਾਜ਼ ਆਉਣ ਲਈ ਮੁਨਾਦੀ ਕਰਵਾਉਣ ਦੀਆਂ ਖ਼ਬਰਾਂ ਵੀ ਆਈਆਂ ਹਨ। ਬੇਸ਼ੱਕ ਨਸ਼ਾਤਸਕਰੀ ਦੇ ਮਾਮਲੇ ‘ਤੇ ਪੰਜਾਬ ਪੁਲਿਸ ਦੀਵਿਸ਼ੇਸ਼ ਜਾਂਚ ਟੀਮ ਨੇ ਪਿਛਲੇ ਹਫ਼ਤੇ ਦਿੱਤੀ ਆਪਣੀਰਿਪੋਰਟ ‘ਚ ਵੱਡੇ ਸਿਆਸੀ ਆਗੂਆਂ ਨੂੰ ਬਰੀਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਲਈ ਹੈ ਪਰਪੰਜਾਬ ਪੁਲਿਸ ਵਲੋਂ ਵੀਛੋਟੇ-ਮੋਟੇ ਨਸ਼ਾਤਸਕਰਾਂ ਦੇ ਖਿਲਾਫ਼ਖਾਨਾਪੂਰਤੀਦੀਆਂ ਕਾਰਵਾਈਆਂ ਕਰਨਦੀਆਂ ਖ਼ਬਰਾਂ ਮਿਲੀਆਂ ਹਨ।
ਪੰਜਾਬਸਰਕਾਰ ਦੇ ਅਧਿਕਾਰਤਬਿਆਨਾਂ ‘ਚ ਨਸ਼ਾਤਸਕਰਾਂ ਨੂੰ ਸਖ਼ਤਚਿਤਾਵਨੀਆਂ ਦੇ ਕੇ ਪੰਜਾਬ ‘ਚ ਨਸ਼ਾਖੋਰੀਦੀ ਸਮੱਸਿਆ ਨਾਲਸਖ਼ਤੀਨਾਲ ਨਜਿੱਠਣ ਦਾਪ੍ਰਭਾਵਦਿਖਾਇਆ ਜਾ ਰਿਹਾਹੈ। ਇਸ ਮਰਹੱਲੇ ਦੌਰਾਨ ਇਕ ਸਵਾਲਪੈਦਾ ਹੁੰਦਾ ਹੈ ਕਿ ਜੇਕਰ ਜੋ ਕੁਝ ਪਿੱਛੇ ਹੋਇਆ, ਉਸ ‘ਤੇ ਮਿੱਟੀ ਵੀਪਾ ਦਿੱਤੀ ਜਾਵੇ ਤਾਂ ਪੰਜਾਬਵਿਚੋਂ ਅੱਗੇ ਤੋਂ ਇੱਛਾ ਸ਼ਕਤੀਨਾਲਨਸ਼ਾਤਸਕਰੀਦਾਨੈੱਟਵਰਕਤੋੜਨਾਹੋਵੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਬਚਾਉਣਾ ਹੋਵੇ ਤਾਂ ਸਰਕਾਰ ਦੇ ਸੰਜੀਦਾ ਤੇ ਸੁਹਿਰਦ ਯਤਨ ਕੀ ਹੋਣੇ ਚਾਹੀਦੇ ਹਨ?
ਪੰਜਾਬਵਿਚੋਂ ਨਸ਼ਾਖੋਰੀ ਨੂੰ ਖ਼ਤਮਕਰਨਲਈ ਗੰਭੀਰਤਾਨਾਲ ਸੋਚਿਆ ਜਾਵੇ ਤਾਂ ਪਹਿਲਾਪਹਿਲੂ ਇਹ ਸਾਹਮਣੇ ਆਉਂਦਾ ਹੈ ਕਿ ਇਸ ਦੇ ਲਈ ਸਿਆਸੀ, ਨਸ਼ਾਤਸਕਰਅਤੇ ਪੁਲਿਸ ਦੇ ਨਾਪਾਕ ਗਠਜੋੜ ਨੂੰ ਤੋੜਨਾਪਵੇਗਾ ਅਤੇ ਪੁਲਿਸ ਨੂੰ ਹਲਕਾਇੰਚਾਰਜਾਂ ਦੇ ਚੁੰਗਲ ਵਿਚੋਂ ਕੱਢ ਕੇ ਇਸ ਸਮੱਸਿਆ ਨਾਲਨਿਪਟਣਲਈ ਸੁਤੰਤਰ ਕਰਨਾਪਵੇਗਾ। ਇਸ ਲਈ ਕੋਈ ਅਜਿਹੀ ਠੋਸਨੀਤੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਪੁਲਿਸ ‘ਤੇ ਨਿਯੰਤਰਣਕਾਨੂੰਨਦਾਰਹੇ, ਤਾਂ ਜੋ ਪੁਲਿਸ ਮਨਮਾਨੀਆਂ ਵੀਨਾਕਰ ਸਕੇ ਪਰ ਉਸ ਦੇ ਰੋਜ਼ਾਨਾ ਦੇ ਕੰਮਕਾਜਵਿਚ ਸਿਆਸੀ ਦਖ਼ਲਨਾਹੋਵੇ।ਦੂਜਾਪਹਿਲੂ ਇਹ ਕਿ, ਸਮਾਜਵਿਚਆਪਣੀਆਂ ਰਵਾਇਤੀਕਦਰਾਂ-ਕੀਮਤਾਂ ਵਿਚਗਿਰਾਵਟ ਨੂੰ ਰੋਕਣਅਤੇ ਨਵੀਂ ਪੀੜ੍ਹੀ ਨੂੰ ਉਸ ਨਾਲਜੋੜਨਅਤੇ ਉਨ੍ਹਾਂ ਵਿਚਰਾਸ਼ਟਰਵਾਦਦੀਭਾਵਨਾਪੈਦਾਕਰਨਲਈਪੂਰੀ ਸਿੱਖਿਆ ਪ੍ਰਣਾਲੀਵਿਚਸੋਧਕਰਨੀਪਵੇਗੀ। ਤਾਂ ਹੀ ਸਮਾਜਵਿਚ ਡਿੱਗ ਰਹੇ ਕਦਰਾਂ-ਕੀਮਤਾਂ ਦੇ ਪੱਧਰ ਨੂੰ ਰੋਕਿਆ ਜਾ ਸਕੇਗਾ।
ਤੀਜਾਪਹਿਲੂ ਇਹ ਕਿ, ਹਰਵਿਅਕਤੀ ਨੂੰ ਵਿਅਕਤੀਗਤ ਪੱਧਰ ‘ਤੇ ਨਸ਼ਿਆਂ ਦੇ ਖਿਲਾਫ਼ ਡੱਟਣਾ ਪਵੇਗਾ ਅਤੇ ਔਰਤਾਂ ਦੇ ਸਸ਼ਕਤੀਕਰਨ’ਤੇ ਧਿਆਨਦੇਣਾਪਵੇਗਾ। ਕਿਉਂਕਿ ਇਕੱਲੇ ਕਾਨੂੰਨਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਸ ਲਈਨਸ਼ੇ ਦੀਦਲਦਲਵਿਚੋਂ ਨਿਕਲਣਲਈਸਮਾਜ ਨੂੰ ਆਪਣੇ ਪੱਧਰ ‘ਤੇ ਕੰਮਕਰਨਾਪਵੇਗਾ। ਸਮਾਜਿਕ ਉਥਾਨ ਦਾਕੰਮਕੇਵਲਸਰਕਾਰਾਂ ਅਤੇ ਸਿਆਸੀ ਪਾਰਟੀਆਂ ‘ਤੇ ਹੀ ਨਹੀਂ ਛੱਡਿਆ ਜਾ ਸਕਦਾ। ਇਸ ਦੇ ਲਈ ਸਮੁੱਚੇ ਸਮਾਜ ਨੂੰ ਇਕਜੁੱਟ ਹੋਣਾਪਵੇਗਾ। ਇਹ ਗੱਲ ਸਾਹਮਣੇ ਰੱਖਣੀ ਪਵੇਗੀ ਕਿ ਨਸ਼ਿਆਂ ਦੀ ਸਮੱਸਿਆ ਕਿਸੇ ਇਕ ਤਰੀਕੇ ਨਾਲ ਹੱਲ ਨਹੀਂ ਹੋਣਵਾਲੀ, ਸਗੋਂ ਇਸ ਲਈ ਬਹੁ-ਪੱਧਰੀ ਮੁਹਿੰਮ ਚਲਾਉਣੀ ਪਵੇਗੀ।
ਸਰਕਾਰੀ ਪੱਧਰ ‘ਤੇ ਦੋ ਪਹਿਲੂ ਅਜਿਹੇ ਹਨ, ਜੇਕਰ ਉਨ੍ਹਾਂ ‘ਤੇ ਇੱਛਾ-ਸ਼ਕਤੀ ਨਾਲਕੰਮਕੀਤਾਜਾਵੇ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਜਾਲਵਿਚੋਂ ਕੱਢਿਆ ਜਾ ਸਕਦਾਹੈ।ਪਹਿਲਾ, ਪੰਜਾਬਵਿਚ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨਹੋਣਦਾ ਇਕ ਵੱਡਾ ਕਾਰਨ ਇਹ ਹੈ ਕਿ ਨੌਜਵਾਨ ਸਮਾਜਿਕਸਰੋਕਾਰਾਂ ਨਾਲੋਂ ਟੁੱਟ ਗਏ ਹਨ। ਕਿਉਂਕਿ ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੇਵਲਡਿਗਰੀਲੈਣ ਤੋਂ ਬਾਅਦ ਨੌਕਰੀ ਦੀਭਾਲਰਹਿੰਦੀ ਹੈ ਅਤੇ ਉਹ ਸਵੈਮੁਖੀ ਵਿਅਕਤੀਤਵ ਦੇ ਮਾਲਕਬਣਜਾਂਦੇ ਹਨ। ਕਿਸੇ ਵੇਲੇ ਜ਼ਮਾਨਾ ਸੀ ਕਿ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚਵਿਦਿਆਰਥੀਆਂ ਦੀਆਂ ਚੋਣਾਂ ਹੁੰਦੀਆਂ ਸਨ।ਚੋਣਪ੍ਰਕਿਰਿਆ ਤਾਂ 10-15 ਦਿਨਾਂ ਦੀ ਹੁੰਦੀ ਸੀ ਪਰਪੂਰਾਸਾਲਵਿਦਿਆਰਥੀਜਥੇਬੰਦੀਆਂ ਨਾਲ ਜੁੜੇ ਵਿਦਿਆਰਥੀ ਕਾਰਕੁੰਨ ਸਿੱਖਿਆ ਅਤੇ ਵਿਦਿਆਰਥੀਆਂ ਦੀਭਲਾਈਲਈਕੰਮਕਰਦੇ ਸਨ। ਇਹ ਵਿਦਿਆਰਥੀਚੋਣਾਂ ਸੂਬੇ ਦੀਸਿਆਸਤਲਈਵੀਨਰਸਰੀਦਾਕੰਮਕਰਦੀਆਂ ਸਨ।ਪਰ ਹੁਣ ਸਿਆਸੀ ਨੇਤਾਪੈਰਾਸ਼ੂਟਰਾਹੀਂ ਆਉਣ ਲੱਗੇ ਹਨਅਤੇ ਸਿਆਸਤਪੀੜ੍ਹੀ-ਦਰ-ਪੀੜ੍ਹੀ ਚੱਲਣ ਲੱਗੀ ਹੈ। ਇਸ ਲਈਜੇਕਰਪੰਜਾਬਵਿਚਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਚੋਣਾਂ ਸ਼ੁਰੂ ਕਰਵਾ ਦਿੱਤੀਆਂ ਜਾਣ ਤਾਂ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਵੇਂ ਮੁੱਦੇ ਮਿਲਣਗੇ ਅਤੇ ਇਨ੍ਹਾਂ ਵਿਚਨਵੀਂ ਤਰ੍ਹਾਂ ਦੀਚਰਚਾ ਸ਼ੁਰੂ ਹੋਵੇਗੀ ਅਤੇ ਨੌਜਵਾਨ ਪੀੜ੍ਹੀ ਖੁਦ ਨਸ਼ਿਆਂ ਦੇ ਖਿਲਾਫ਼ਜਾਵੇਗੀ। ਕਿਉਂਕਿ ਨੌਜਵਾਨ ਕਦੇ ਵੀ ਕਿਸੇ ਨਸ਼ੇੜੀ ਜਾਂ ਨਸ਼ਾਦੇਣਵਾਲੇ ਨੂੰ ਅੱਗੇ ਨਹੀਂ ਆਉਣ ਦੇਣਗੇ।
ਪੰਜਾਬਵਿਚ ਯੁਵਕ ਸੇਵਾਵਾਂ ਵਿਭਾਗ ਅਤੇ ਕੇਂਦਰਦਾਨਹਿਰੂ ਯੁਵਾ ਕੇਂਦਰ ਦੋ ਅਜਿਹੀਆਂ ਨੌਜਵਾਨਾਂ ਲਈਕੰਮਕਰਨਵਾਲੀਆਂ ਸਰਕਾਰੀਜਥੇਬੰਦੀਆਂ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਪੰਜਾਬਵਿਚਨਾ-ਮਾਤਰ ਹੋ ਗਈਆਂ ਹਨ।ਪੰਜਾਬਸਰਕਾਰ ਨੇ ਕਈ ਸਾਲਾਂ ਤੋਂ ਆਪਣੇ ਯੁਵਾ ਵਿਭਾਗ ਨੂੰ ਗਰਾਂਟ ਤੱਕ ਹੀ ਜਾਰੀਨਹੀਂ ਕੀਤੀ। ਜੋ ਕੇਂਦਰ ਤੋਂ ਗਰਾਂਟਆਉਂਦੀ ਹੈ ਉਸ ਵਿਚਵੀਸਰਕਾਰਆਪਣਾ ਹਿੱਸਾ ਪਾਉਣ ਦੀ ਥਾਂ ਇਸ ਗਰਾਂਟ ਨੂੰ ਅਣਵਰਤਿਆਂ ਹੀ ਮੋੜਦਿੰਦੀਹੈ।ਜੇਕਰਪੰਜਾਬਸਰਕਾਰਆਪਣੇ ਯੁਵਾ ਭਲਾਈਵਿਭਾਗ ਅਤੇ ਕੇਂਦਰ ਦੇ ਨਹਿਰੂ ਯੁਵਾ ਕੇਂਦਰ ਦੇ ਨਾਲ-ਨਾਲਐਨ.ਸੀ.ਸੀ., ਐਨ.ਐਸ.ਐਸ., ਸਕਾਊਟਸਐਂਡ ਗਾਈਡਸਵਰਗੀਆਂ ਨੌਜਵਾਨ ਜਥੇਬੰਦੀਆਂ ਦੇ ਨਾਲ ਨੌਜਵਾਨਾਂ ਨੂੰ ਪ੍ਰਭਾਵਸ਼ਾਲੀਤਰੀਕੇ ਨਾਲਜੋੜੇ ਤਾਂ ਉਹ ਨਸ਼ੇ ਦੇ ਖਿਲਾਫ਼ ਇਕ ਵੱਡੀ ਸ਼ਕਤੀ ਦੇ ਰੂਪਵਿਚਖੜ੍ਹੇ ਹੋ ਸਕਦੇ ਹਨ। ਇਹ ਉਹੀ ਜਥੇਬੰਦੀਆਂ ਹਨ, ਜਿਨ੍ਹਾਂ ਵਿਚਏਕਤਾ, ਅਨੁਸ਼ਾਸਨ ਅਤੇ ਸਮਾਜਪ੍ਰਤੀਸਮਰਪਣਦੀਭਾਵਨਾ ਨੌਜਵਾਨਾਂ ਵਿਚ ਕੁਟ-ਕੁਟ ਕੇ ਭਰੀਜਾਂਦੀਹੈ। ਅਜਿਹੇ ਅਮਲੀਕਦਮ ਉਠਾਉਣ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਜਾਲਵਿਚੋਂ ਕੱਢਿਆ ਜਾ ਸਕਦਾਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …