Breaking News
Home / ਸੰਪਾਦਕੀ / ਪੰਜਾਬ ਦੇ ਕਿਸਾਨੀ ਸੰਕਟ’ਤੇ ਮੀਡੀਆ ਦੀ ਭੂਮਿਕਾ ਕੀ ਹੋਵੇ

ਪੰਜਾਬ ਦੇ ਕਿਸਾਨੀ ਸੰਕਟ’ਤੇ ਮੀਡੀਆ ਦੀ ਭੂਮਿਕਾ ਕੀ ਹੋਵੇ

ਜਿਵੇਂ 80 ਅਤੇ 90ਵੇਂ ਦੇ ਦਹਾਕੇ ਦੌਰਾਨ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨੇ ਝੂਠੇ ਪੁਲਿਸ ਮੁਕਾਬਲਿਆਂ ਵਿਚਬੇਕਸੂਰਪੰਜਾਬੀਆਂ ਦੇ ਮਾਰੇ ਜਾਣਦੀਆਂ ਖ਼ਬਰਾਂ ਨਾਲਭਰੇ ਹੁੰਦੇ ਸਨ। ਹੁਣ ਉਵੇਂ ਹੀ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨਿਆਂ ‘ਤੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨਦੀਆਂ ਖ਼ਬਰਾਂ ਸਵੇਰੇ-ਸਵੇਰੇ ਅਖ਼ਬਾਰਪੜ੍ਹਨਵਾਲੇ ਹਰੇਕਪੰਜਾਬਦਰਦੀ ਦੇ ਦਿਲ ਨੂੰ ਵਲੂੰਧਰਰਹੀਆਂ ਹਨ।ਪਰ ਇਸ ਦੇ ਬਾਵਜੂਦਪੰਜਾਬਸਰਕਾਰ ਦੇ ਕੰਨ੍ਹ ‘ਤੇ ਜਿਵੇਂ ਜੂੰਅ ਤੱਕ ਨਹੀਂ ਸਰਕਰਹੀ।ਸੂਬਾਸਰਕਾਰਦੀਆਂ ਨੀਤੀਆਂ ਵਿਚ ਵੱਡੇ-ਵੱਡੇ ਉਦਯੋਗਪਤੀਆਂ ਤੇ ਧਨਾਢਾਂ ਦੇ ਹੱਕ ਤਾਂ ਸੁਰੱਖਿਅਤ ਹਨ, ਪਰਪੰਜਾਬਦਾਕਿਸਾਨ, ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫ਼ਸਲਾਂ ਉਗਾਉਂਦਾ ਹੈ, ਕਰਜ਼ੇ ਚੁੱਕ ਕੇ ਫ਼ਸਲਾਂ ਨੂੰ ਸਪਰੇਆਂ ਤੇ ਦਵਾਈਆਂ ਦਿੰਦਾ ਹੈ ਅਤੇ ਫ਼ੇਰਜਦੋਂ ਕੁਦਰਤੀ ਆਫ਼ਤ ਆ ਜਾਣ ਜਾਂ ਸਰਕਾਰ ਦੇ ਮਾੜੇ ਮੰਡੀਪ੍ਰਬੰਧਾਂ ਕਾਰਨ ਉਸ ਦੀ ‘ਪੁੱਤਾਂ ਵਾਂਗ ਪਾਲੀਫ਼ਸਲ’ਬੇਕਦਰੀਨਾਲਮੰਡੀਆਂ ਵਿਚ ਰੁਲਦੀ ਦੇਖ ਕੇ ਉਹ ਅੰਦਰੋ-ਅੰਦਰੀ ਰੋਜ਼ ਮਰਦਾ ਹੈ, ਪਰ ਉਸ ਦੀ ਕੋਈ ਵੀਸਰਕਾਰਦਰਦੀਨਹੀਂ ਬਣਦੀ।
ਕਿਸਾਨੀਪੰਜਾਬਦੀਆਰਥਿਕਤਾਦਾਥੰਮਕਿਸਾਨੀ ਹੈ ਅਤੇ ਸਰਕਾਰੀਨੀਤੀਆਂ ਵਿਚ ਬੇਰੁਖ਼ੀ ਤੇ ਅਣਦੇਖੀਦਾਸ਼ਿਕਾਰਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਰਿਹਾਹੈ।ਪੰਜਾਬਵਿਚ ਔਸਤਨ ਰੋਜ਼ਾਨਾ 3 ਕਿਸਾਨ ਖੁਦਕੁਸ਼ੀਆਂ ਕਰਰਹੇ ਹਨ। ਅਸੀਂ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਦੀਆਂ ਗਿਣਤੀਆਂ-ਮਿਣਤੀਆਂ ਜਾਂ ਏ.ਸੀ.ਕਮਰਿਆਂ ਵਿਚਬੈਠ ਕੇ ਕਿਸਾਨੀਸੰਕਟ’ਤੇ ਸਰਵੇਖਣਕਰਨਵਾਲੇ ਲਾਲਫ਼ੀਤਾਸ਼ਾਹਾਂ ਦੀਆਂ ਰਿਪੋਰਟਾਂ ਵੱਲ ਨਹੀਂ ਜਾਂਦੇ, ਮੋਟੀ ਜਿਹੀ ਗੱਲ ਹੈ ਕਿ ਪੰਜਾਬਦਾਕਿਸਾਨਆਪਣੀਆਰਥਿਕਤਾਦਾ ਲੱਕ ਟੁੱਟ ਜਾਣਕਾਰਨ ਖੁਦਕੁਸ਼ੀਆਂ ਕਰਨਲਈਮਜਬੂਰ ਹੋ ਰਿਹਾਹੈ।ਭਾਵੇਂਕਿ ਹਰੀ ਕ੍ਰਾਂਤੀ ਨੂੰ ਕਿਸਾਨੀਇਨਕਲਾਬਦਾਨਾਂਅ ਦਿੱਤਾ ਗਿਆ ਸੀ ਪਰ ਉਸ ਇਨਕਲਾਬਕਾਰਨਖੇਤੀਬਾੜੀਵਿਚਮਸ਼ੀਨਰੀ ਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਦੀਵਰਤੋਂ ਵਿਚਵਾਧਾ ਹੋਇਆ ਤੇ ਕਿਸਾਨੀ ਕੁਦਰਤ-ਪੱਖੀ ਨਾਰਹਿ ਕੇ ਮੁਨਾਫ਼ਾ-ਪੱਖੀ ਹੋ ਗਈ, ਪਰ ਇਸ ਵਿਚ ਮੁਨਾਫ਼ਾ ਵੀਕਿਸਾਨ ਨੂੰ ਨਹੀਂ, ਸਗੋਂ ਫ਼ਸਲਾਂ ਦੇ ਬੀਜ਼ ਬਣਾਉਣ ਵਾਲੀਆਂ, ਨਦੀਨਾਂ, ਖਾਦਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਸਰਮਾਏਦਾਰਾਂ ਦੀਆਂ ਕੰਪਨੀਆਂ ਨੂੰ ਹੀ ਹੋਇਆ। ਬੀਜਾਂ ਤੱਕ ਉੱਤੇ ਕਾਰਪੋਰੇਟਕੰਪਨੀਆਂ ਦੇ ਮਾਲਕੀ ਹੱਕ ਰਾਖ਼ਵੇਂ ਹੋ ਗਏ। ਖੇਤੀਬਾੜੀਵਿਚਖਰਚਾਲਗਾਤਾਰ ਵੱਧਦਾ ਗਿਆ ਪਰ ਇਸ ਦੇ ਮੁਕਾਬਲੇ ਮੁਨਾਫ਼ਾ ਲਗਾਤਾਰ ਘੱਟਦਾ ਹੀ ਗਿਆ। ਕਿਸਾਨਲਗਾਤਾਰਕਰਜ਼ਿਆਂ ਦੇ ਬੋਝਹੇਠਾਂ ਦੱਬਿਆ ਜਾਂਦਾਰਿਹਾ।ਬੈਂਕਾਂ ਅਤੇ ਸ਼ਾਹੂਕਾਰਾਂ ਦੇ ਮੱਕੜਜਾਲ ਨੇ ਕਿਸਾਨ ਨੂੰ ਅਜਿਹਾ ਉਲਝਾਇਆ ਕਿ ਇਨ੍ਹਾਂ ਦੇ ਚੁੰਗਲ ਵਿਚਫ਼ਸਿਆਕਿਸਾਨ ਜਾਂ ਤਾਂ ਬੇਜ਼ਮੀਨਾ ਹੋ ਜਾਂਦਾ ਹੈ ਜਾਂ ਫ਼ਿਰ ਉਸ ਨੂੰ ਆਪਣੀਅਲਖ ਮੁਕਾਉਣ ਲਈਮਜਬੂਰਹੋਣਾਪੈਂਦਾਹੈ।
ਪੰਜਾਬਵਿਚਲਗਾਤਾਰਦਰਮਿਆਨੀ ਤੋਂ ਛੋਟੀਕਿਸਾਨੀਖ਼ਤਮ ਹੋ ਰਹੀਹੈ। ਇਕ ਸਰਵੇਖਣਵਿਚ ਪਿੱਛੇ ਜਿਹੇ ਇਹ ਚਿੰਤਾਜਨਕਅੰਕੜੇ ਸਾਹਮਣੇ ਆਏ ਸਨ ਕਿ ਪਿਛਲੇ ਇਕ ਦਹਾਕੇ ਦੌਰਾਨ ਦੋ ਲੱਖ ਦੇ ਕਰੀਬਪੰਜਾਬ ਦੇ ਦੋ ਏਕੜ ਤੋਂ ਲੈ ਕੇ ਪੰਜਏਕੜ ਜ਼ਮੀਨਵਾਲੇ ਕਿਸਾਨ ਬੇਜ਼ਮੀਨੇ ਹੋ ਚੁੱਕੇ ਹਨ। ਇਹ ਵਰਤਾਰਾਲਗਾਤਾਰਜਾਰੀ ਹੈ ਅਤੇ ਇਹ ਕਿੱਥੇ ਜਾ ਕੇ ਮੁਕਦਾ ਹੈ, ਇਸ ਬਾਰੇ ਫ਼ਿਲਹਾਲ ਕੁਝ ਨਹੀਂ ਆਖਿਆ ਜਾ ਸਕਦਾ।
ਇਕ ਕਿਸਾਨਬੜੀਆਂ ਆਸਾਂ-ਉਮੀਦਾਂ ਅਤੇ ਆਪਣੇ ਪਰਿਵਾਰ ਦੇ ਬਿਹਤਰੀਨਪਾਲਣ-ਪੋਸ਼ਣਲਈਫ਼ਸਲਦੀਬਿਜਾਈਕਰਦਾਹੈ।ਜਦੋਂ ਬੇਮੌਸਮੇ ਮੀਂਹਾਂ ਜਾਂ ਹੋਰ ਕੁਦਰਤੀ ਆਫ਼ਤਾਂ ਕਾਰਨਫ਼ਸਲਤਬਾਹ ਹੋ ਜਾਂਦੀ ਹੈ ਤਾਂ ਕਿਸਾਨ ਦੇ ਸਿਰ’ਤੇ ਕੀ ਗੁਜ਼ਰਦੀ ਹੈ, ਇਸ ਦਾ ਸੱਲ੍ਹ ਸਿਰਫ਼ਕਿਸਾਨ ਹੀ ਜਾਣਸਕਦਾਹੈ।ਕਿਸਾਨ ਦੇ ਨਾਲ-ਨਾਲ ਉਸ ਦੇ ਪਰਿਵਾਰ ਨੇ ਵੀਫ਼ਸਲ ਚੰਗੀ ਨਿਕਲਣਦੀਆਸ ਦੇ ਨਾਲਘਰਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ, ਵਸਤਾਂ, ਕੱਪੜੇ ਲਿਆਉਣ ਦੇ ਸੁਪਨੇ ਸਿਰਜੇ ਹੁੰਦੇ ਹਨ।ਪਰਜਦੋਂ ਇਹ ਸੁਪਨੇ ਪਾਣੀ ਦੇ ਬੁਲਬੁਲੇ ਵਾਂਗ ਫ਼ੁੱਟ ਜਾਂਦੇ ਹਨ ਤਾਂ ਕਿਸਾਨਦੀਆਤਮਾਮਰਦੀਹੈ।
ਪੰਜਾਬ ਜਾਂ ਭਾਰਤਸਰਕਾਰ ਦੇ ਵੱਖ-ਵੱਖ ਕਿਸਾਨਮਸਲਿਆਂ ‘ਤੇ ਹੋਏ ਸਰਵੇਖਣਾਂ ਵਿਚ ਬਹੁਤ ਕੁਝ ਸੱਚ ਸਾਹਮਣੇ ਆਇਆ ਹੈ ਪਰਇਨ੍ਹਾਂ ਸਰਵੇਖਣਾਂ ਦੀਆਂ ਰਿਪੋਰਟਾਂ ਅਤੇ ਮਾਹਰਾਂ ਦੀਆਂ ਸਿਫ਼ਾਰਿਸ਼ਾਂ ‘ਤੇ ਅਮਲਨਹੀਂ ਹੋਇਆ। ਜੇਕਰਅਮਲ ਹੁੰਦਾ ਤਾਂ ਡਾ.ਸਵਾਮੀਨਾਥਨਕਮਿਸ਼ਨਦੀਸਿਫ਼ਾਰਿਸ਼ਨਾਲ ਹੀ ਕਿਸਾਨੀਸੰਕਟਦਾਰਾਮ-ਬਾਣ ਹੱਲ ਹੋ ਜਾਣਾ ਸੀ। ਡਾ.ਸਵਾਮੀਨਾਥਨ ਨੇ ਫ਼ਸਲਾਂ ਦੇ ਭਾਅਲਾਗਤਖਰਚੇ ਦੇ ਹਿਸਾਬਨਾਲ ਮੁਨਾਫ਼ੇ ਨੂੰ ਜੋੜ ਕੇ ਮਿੱਥਣ ਦੀਸਿਫ਼ਾਰਿਸ਼ਕੀਤੀ ਸੀ। ਜੇਕਰ ਇਹ ਸਿਫ਼ਾਰਿਸ਼ਮਨਜ਼ੂਰ ਹੋਈ ਹੁੰਦੀ ਤਾਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਭਾਅ ਜਾਇਜ਼ ਮਿਲਦੇ ਤੇ ਉਹ ਖੁਦਕੁਸ਼ੀਆਂ ਕਰਨਲਈਮਜਬੂਰਨਾ ਹੁੰਦੇ। ਅਫ਼ਸੋਸਦੀ ਗੱਲ ਹੈ ਕਿ ਭਾਰਤਦੀਸਰਕਾਰ ਜਾਂ ਪੰਜਾਬਦੀਸਰਕਾਰਖੇਤੀਬਾੜੀ ਨੂੰ ਲਗਾਤਾਰਰਸਾਤਲ ਵੱਲ ਜਾਣ ਤੋਂ ਰੋਕਣਲਈ ਬਿਲਕੁਲ ਵੀਸੰਜੀਦਾਅਤੇ ਗੰਭੀਰਨਹੀਂ ਹੈ।
ਸਰਮਾਏਦਾਰੀਨੀਤੀਆਂ ਰਾਹੀਂ ਭਾਰਤ ਨੂੰ ਵਿਕਾਸਦੀਪਟੜੀ’ਤੇ ਸਰਪਟ ਦੌੜਾਉਣ ਦੇ ਸੁਪਨੇ ਦੇਖਰਹੀਆਂ ਸਰਕਾਰਾਂ ਸ਼ਾਇਦ ਇਸ ਤੱਥ ਨੂੰ ਅਣਗੌਲਿਆਂ ਕਰਰਹੀਆਂ ਹਨ ਕਿ ਭਾਰਤਦੀਆਰਥਿਕਤਾਦਾਥੰਮਖੇਤੀਬਾੜੀ ਹੀ ਹੈ।ਭਾਰਤਵਿਚਪਿਛਲੇ ਚਾਰਹਜ਼ਾਰਸਾਲ ਤੋਂ ਲੋਕਖੇਤੀਬਾੜੀਕਰਦੇ ਆ ਰਹੇ ਹਨ।ਜੇਕਰਖੇਤੀਬਾੜੀ ਨੂੰ ਹੀ ਨਹੀਂ ਬਚਾਇਆਜਾਂਦਾ ਤਾਂ ਭਾਰਤਦੀਆਰਥਿਕਸੰਪੰਨਤਾ ਦੇ ਇਰਾਦੇ ਵੀ ‘ਮੁੰਗੇਰੀਲਾਲ ਦੇ ਸੁਪਨਿਆਂ’ ਵਰਗੇ ਹੀ ਸਾਬਤਹੋਣਗੇ। ਕਿਸਾਨੀਦੀਭਾਰਤਦੀਆਰਥਿਕਤਾ ਤੇ ਜੀਵਨਵਿਚ ਮਹੱਤਤਾ ਕਾਰਨ ਹੀ ਵਿਦਵਾਨਲੋਕਮਾਨਿਆਤਿਲਕ ਨੇ ਕਿਹਾ ਹੈ ਕਿ ”ਕਿਸਾਨਰਾਸ਼ਟਰਦੀਆਤਮਾਹਨ, ਉਨ੍ਹਾਂ ਉੱਪਰਪੈਰਹੀਉਦਾਸੀਦੀ ਛਾਂ ਨੂੰ ਹਟਾਇਆਜਾਵੇ ਤਾਂ ਹੀ ਭਾਰਤਦੀਭਲਾਈ ਹੋ ਸਕਦੀ ਹੈ।” ਪੰਜਾਬਸਰਕਾਰ ਨੂੰ ਕਿਸਾਨਾਂ ਦੀਸ਼ਾਹੂਕਾਰਾਂ ਤੇ ਆੜ੍ਹਤੀਆਂ ਹੱਥੋਂ ਹੁੰਦੀ ਲੁੱਟ ਨੂੰ ਰੋਕਣਲਈ ਇਕ ਪ੍ਰਭਾਵੀਕਾਨੂੰਨ ਤੁਰੰਤ ਬਣਾਉਣਾ ਚਾਹੀਦਾਹੈ।ਖੇਤੀਬਾੜੀ ਨੂੰ ਕੁਦਰਤ-ਪੱਖੀ ਅਤੇ ਮਨੁੱਖਤਾ-ਪੱਖੀ ਬਣਾਉਣ ਦੀਦਿਸ਼ਾ ਵੱਲ ਵੀਵਧੇਰੇ ਸੋਚਣਾਪਵੇਗਾ। ਕੁਦਰਤ-ਪੱਖੀ ਖੇਤੀਬਾੜੀ ਹੀ ਕਿਸਾਨ ਨੂੰ ਕੁਦਰਤ ਪ੍ਰਤੀਵੀਵਧੇਰੇ ਸੰਵੇਦਨਸ਼ੀਲਬਣਾਵੇਗੀ ਅਤੇ ਕਿਸਾਨਵੀ ਸਵੈ-ਪੱਖੀ ਨਾ ਹੋ ਕੇ ਸਰਬ-ਪੱਖੀ ਸੋਚ ਦਾਧਾਰਨੀਬਣ ਸਕੇਗਾ। ਜਿੱਥੋਂ ਤੱਕ ਕਿਸਾਨੀਸੰਕਟ ਦੇ ਹੱਲ ਲਈਮੀਡੀਆਦੀਭੂਮਿਕਾਦੀ ਗੱਲ ਹੈ, ਪੰਜਾਬਦਾਮੀਡੀਆਕਿਸਾਨੀਸੰਕਟ ਨੂੰ ਲੈ ਕੇ ਹਾਂ-ਪੱਖੀ ਭੂਮਿਕਾ ਤਾਂ ਨਿਭਾਅਰਿਹਾ ਹੈ, ਪਰ ਇਸ ਤੋਂ ਵੀਬਿਹਤਰੀਨ ਤੇ ਸਾਰਥਿਕਭੂਮਿਕਾਨਿਭਾਉਂਦਿਆਂ ਮੀਡੀਆ ਨੂੰ ਕਾਰਪੋਰੇਟਘਰਾਣਿਆਂ ਦੀਤਰਫ਼ਦਾਰੀਕਰਨਦੀ ਥਾਂ ਸਾਡੇ ਭੂਗੋਲਿਕ, ਸੱਭਿਆਚਾਰਕ ਅਤੇ ਵਾਤਾਵਰਨ-ਮੁਖੀ ਖੇਤੀਬਾੜੀਮਾਡਲ ਨੂੰ ਵਧੇਰੇ ਉਤਸ਼ਾਹਿਤ ਕਰਨਵਿਚਆਪਣਾ ਯੋਗਦਾਨ ਪਾਉਣਾ ਚਾਹੀਦਾਹੈ।ਕਾਰਪੋਰੇਟਲਾਬੀ ਦੇ ਹੱਥੇ ਚੜ੍ਹ ਕੇ ਕਿਸਾਨੀਸਮਾਜ ਨੂੰ ਸਰਮਾਏਦਾਰੀਦਿਖਾਵੇ ਵਾਲੇ ਸੱਭਿਆਚਾਰ ਵੱਲ ਉਤੇਜਿਤ ਕਰਨਦੀ ਥਾਂ ਸੰਜਮ, ਸੁਹਜ, ਸਿਆਣਪਅਤੇ ਸਾਦਗੀਵਿਚਰਹਿਣਲਈ ਉਤਸ਼ਾਹਿਤ ਕਰਨਾਚਾਹੀਦਾਹੈ।ਪੰਜਾਬ ‘ਚ ਜੈਵਿਕਖੇਤੀਬਾੜੀ ਨੂੰ ਪ੍ਰਫ਼ੁਲਤ ਕਰਨਵਿਚਵੀਮੀਡੀਆ ਵੱਡੀ ਭੂਮਿਕਾਨਿਭਾਅਸਕਦਾਹੈ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …