16.6 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਉੱਚਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ 'ੳ ਅ'

ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਉੱਚਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ੳ ਅ’

ਹਰਜਿੰਦਰ ਸਿੰਘ ਜਵੰਦਾ
ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਆਪਣੀ ਮਾਂ ਬੋਲੀ ਲਈ ਫ਼ਿਕਰਮੰਦ ਹੋਇਆ ਹੈ। ਅੱਜ ਦੇ ਅੰਗਰੇਜੀ ਸਕੂਲਾਂ ਦੀ ਭਰਮਾਰ ਨੇ ਮਾਂ ਬੋਲੀ ਦੇ ਰੁਤਬੇ ਨੂੰ ઠਠੇਸ ਪਹੁੰਚਾਈ ਹੈ। ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ। ਸਰਕਾਰੀ ਸਕੂਲਾਂ ਦੀ ਤਰਸ਼ਯੋਗ ਹਾਲਤ ਵੇਖਦਿਆਂ ਹਰੇਕ ਮਾਂ-ਬਾਪ ਆਪਣੇ ਬੱਚਿਆਂ ਨੂੰ ਕੌਨਵੈਂਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਪਹਿਲ ਦਿੰਦੇ ਹਨ।ਮਹਿੰਗੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਹਨ ਜੋ ਮਾੜਾ ਰੁਝਾਨ ਹੈ।
ਅਜਿਹੇ ਮੁੱਦਿਆਂ ਨੂੰ ਸਿਨੇਮਾ ਮਾਧਿਆਮ ਰਾਹੀਂ ઠਲੋਕ ਆਵਾਜ਼ ਬਣਾਉਣਾ ਇੱਕ ਚੰਗੀ ਗੱਲ ਹੈ। ਇਕ ਫਰਵਰੀ ਨੂੰ ਰਿਲੀਜ਼ ਹੋਣ ਵਾਲੀ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’, ‘ਨਰੇਸ਼ ਕਥੂਰੀਆ ਫ਼ਿਲਮਜ਼’ ਅਤੇ ‘ਸਿਤਿਜ਼ ਚੌਧਰੀ ਫ਼ਿਲਮਜ਼’ ਬੈਨਰ ਹੇਠ ਬਣੀ ਅਤੇ ਨਿਰਮਾਤਾ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਵੱਲੋਂ ਪ੍ਰੋਡਿਊਸ ਪੰਜਾਬੀ ਫ਼ਿਲਮ ‘ੳ ਅ’ ਅਜੌਕੇ ਦੌਰ ਦੀ ਸਿੱਖਿਆ ਪ੍ਰਣਾਲੀ ਤੇ ਮਾਂ ਬੋਲੀ ਦੇ ਘਟਦੇ ਸਤਿਕਾਰ ‘ਤੇ ਚਿੰਤਾ ਪ੍ਰਗਟਾਉਂਦੀ ਇੱਕ ਵਿਅੰਗਮਈ ਕਾਮੇਡੀ ਫ਼ਿਲਮ ਹੈ। ਇਹ ਫਿਲਮ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦੇਵੇਗੀ। ਇਹ ਫ਼ਿਲਮ ਪੰਜਾਬ ਦੇ ਡਿਜੀਟਿਲ ਹੋ ਰਹੇ ਵਿੱਦਿਅਕ ਅਦਾਰਿਆਂ ਦੀ ਕਾਰਜ ਪ੍ਰਣਾਲੀ ਤੇ ਮਹਿੰਗੇ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦੀ ਦੌੜ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕਰੇਗੀ।
ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨੀਰੂ ਬਾਜਵਾ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਤੇ ਪਟਕਥਾ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਦੇ ਇਹ ਲੇਖਕ ਅਤੇ ਨਿਰਦੇਸ਼ਕ ਬਤੌਰ ਨਿਰਮਾਤਾ ਵੀ ਇਸ ਫ਼ਿਲਮ ਨਾਲ ਜੁੜੇ ਹੋਏ ਹਨ। ઠਫ਼ਿਲਮ ਦੀ ਨਿਰਮਾਤਰੀ ਰੁਪਾਲੀ ਗੁਪਤਾ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਮਨੋਰੰਜਨ ਭਰਪੂਰ ਕਹਾਣੀ ਦਾ ਆਧਾਰ ਹੈ ਜੋ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ਹੋਈ ઠਸਾਰਥਕ ਕਾਮੇਡੀ ਤੇ ਸੰਗੀਤਮਈ ઠਮਨੋਰੰਜਨ ਦਾ ਸੁਮੇਲ ਹੈ। ਇਸ ਫ਼ਿਲਮ ਰਾਹੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ઠਪਸਾਰ ਅਤੇ ਸਤਿਕਾਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ ਹੈ। ਇੱਕ ਫ਼ਰਵਰੀ ਨੂੰ ਓਮ ਜੀ ਗਰੁੱਪ ਵਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਨੇ ਮਿਲ ਕੇ ਕੀਤਾ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਦੀ ਵੀ ਗੱਲ ਕਰੇਗੀ।

RELATED ARTICLES
POPULAR POSTS