Breaking News
Home / ਖੇਡਾਂ / ਆਸਟਰੇਲੀਆਦੀਧਰਤੀ’ਤੇ ਭਾਰਤ ਨੇ ਜਿੱਤੀ ਪਹਿਲੀਟੈਸਟਸੀਰੀਜ਼

ਆਸਟਰੇਲੀਆਦੀਧਰਤੀ’ਤੇ ਭਾਰਤ ਨੇ ਜਿੱਤੀ ਪਹਿਲੀਟੈਸਟਸੀਰੀਜ਼

71 ਸਾਲਾਂ ਬਾਅਦਭਾਰਤ ਨੇ ਰਚਿਆਇਤਿਹਾਸ
ਸਿਡਨੀ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਨੇ 71 ਸਾਲਦੀਉਡੀਕਖ਼ਤਮਕਰਦਿਆਂ ਆਸਟਰੇਲਿਆਈਧਰਤੀ’ਤੇ ਪਹਿਲੀਵਾਰਟੈਸਟਲੜੀਜਿੱਤ ਕੇ ਆਪਣੇ ਕ੍ਰਿਕਟਇਤਿਹਾਸਵਿੱਚਸੁਨਹਿਰੀਪੰਨਾਜੋੜਲਿਆ ਹੈ। ਸਿਡਨੀਕ੍ਰਿਕਟ ਗਰਾਊਂਡ ‘ਤੇ ਚੌਥਾ ਅਤੇ ਆਖ਼ਰੀਟੈਸਟਮੈਚਖ਼ਰਾਬ ਮੌਸਮ ਅਤੇ ਮੀਂਹਕਾਰਨਡਰਾਅਰਿਹਾਅਤੇ ਇਸ ਤਰ੍ਹਾਂ ਭਾਰਤਲੜੀਵਿੱਚ 2-1 ਨਾਲਆਪਣੇ ਨਾਮਕਰਨਵਿੱਚਸਫਲਰਿਹਾ। ਟੈਸਟਕ੍ਰਿਕਟਲੜੀਵਿੱਚਆਸਟਰੇਲੀਆ ਨੂੰ ਉਸ ਦੀਧਰਤੀ’ਤੇ ਹਰਾਉਣਾਵਾਲਾਭਾਰਤਪਹਿਲਾਏਸ਼ਿਆਈਮੁਲਕਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰਟਰਾਫੀਵੀਆਪਣੇ ਕੋਲਬਰਕਰਾਰਰੱਖੀ ਹੈ। ਭਾਰਤ ਨੇ 2017 ਵਿੱਚਆਪਣੇ ਘਰੇਲੂ ਮੈਦਾਨ’ਤੇ ਲੜੀ 2-1 ਨਾਲਜਿੱਤ ਕੇ ਇਸ ਟਰਾਫ਼ੀ’ਤੇ ਕਬਜ਼ਾਕੀਤਾ ਸੀ।
ਭਾਰਤ ਨੇ ਅਜ਼ਾਦੀਮਿਲਣ ਤੋਂ ਕੁੱਝ ਦਿਨਬਾਅਦਪਹਿਲੀਵਾਰ 1947-48 ਵਿੱਚਲਾਲਾਅਮਰਨਾਥਦੀਅਗਵਾਈਵਿੱਚਆਸਟਰੇਲੀਆਦਾ ਦੌਰਾ ਕੀਤਾ ਸੀ। ਉਦੋਂ ਉਸ ਦਾਸਾਹਮਣਾਸਰਡਾਨਬਰੈਡਮੈਨਦੀਆਸਟਰੇਲੀਆਟੀਮਨਾਲ ਸੀ। ਉਦੋਂ ਤੋਂ ਲੈ ਕੇ ਹੁਣਤੱਕਭਾਰਤਲੜੀਜਿੱਤਣਦੀਉਡੀਕਕਰਰਿਹਾ ਸੀ, ਜੋ ਹੁਣ ਵਿਰਾਟਕੋਹਲੀਦੀਟੀਮ ਨੇ ਖ਼ਤਮਕਰਦਿੱਤੀ। ਭਾਰਤ ਨੇ ਆਪਣੀਪਹਿਲੀਪਾਰੀਸੱਤਵਿਕਟਾਂ ‘ਤੇ 622 ਦੌੜਾਂ ਬਣਾ ਕੇ ਐਲਾਨੀ ਸੀ, ਜਿਸ ਦੇ ਜਵਾਬਵਿੱਚਆਸਟਰੇਲੀਆ 300 ਦੌੜਾਂ ‘ਤੇ ਢੇਰ ਹੋ ਗਿਆ ਅਤੇ ਉਸ ਨੂੰ ਆਪਣੀਧਰਤੀ’ਤੇ ਪਿਛਲੇ 30 ਸਾਲਾਂ ਵਿੱਚਪਹਿਲੀਵਾਰਫਾਲੋਆਨਲੈਣਲਈਮਜਬੂਰਹੋਣਾਪਿਆ। ਆਸਟਰੇਲੀਆ ਨੇ ਦੂਜੀਪਾਰੀਵਿੱਚਬਿਨਾਂ ਕਿਸੇ ਨੁਕਸਾਨ ਦੇ ਛੇ ਦੌੜਾਂ ਬਣਾਈਆਂ। ਮੀਂਹਕਾਰਨਪੰਜਵੇਂ ਅਤੇ ਆਖ਼ਰੀਦਿਨਦੀਖੇਡਨਹੀਂ ਹੋ ਸਕੀ ਅਤੇ ਅੰਪਾਇਰਾਂ ਨੇ ਲੰਚਮਗਰੋਂ ਮੈਚਡਰਾਅਕਰਨਦਾਫ਼ੈਸਲਾਕੀਤਾ। ਆਸਟਰੇਲੀਆ ਨੂੰ ਯਕੀਨਨਪਾਬੰਦੀਝੱਲਰਹੇ ਸਟੀਵਸਮਿੱਥਅਤੇ ਡੇਵਿਡਵਾਰਨਰਦੀਘਾਟਰੜਕੀ, ਪਰ ਇਸ ਦੇ ਬਾਵਜੂਦਕੋਹਲੀਅਤੇ ਉਸ ਦੀਟੀਮਦੀਪ੍ਰਾਪਤੀ ਨੂੰ ਘੱਟਨਹੀਂ ਮੰਨਿਆ ਜਾ ਸਕਦਾ। ਇਸ ਜਿੱਤਨਾਲਭਾਰਤਦੀਆਂ ਵਿਦੇਸ਼ਾਂ ਵਿੱਚਇਤਿਹਾਸਕਜਿੱਤਾਂ ਵਿੱਚਸ਼ੁਮਾਰਕੀਤਾਜਾਵੇਗਾ। ਇਸ ਜਿੱਤ ਨੂੰ ਅਜੀਤਵਾਡੇਕਰਦੀਅਗਵਾਈਵਾਲੀਟੀਮ (1971 ਦੌਰਾਨ) ਦੀਵੈਸਟਇੰਡੀਜ਼ ਅਤੇ ਇੰਗਲੈਂਡਵਿੱਚ, ਕਪਿਲਦੇਵਦੀਟੀਮ (1986) ਦੀ ਇੰਗਲੈਂਡਵਿੱਚਅਤੇ ਰਾਹੁਲਦਰਾਵਿੜਦੀਅਗਵਾਈਵਾਲੀਟੀਮਦੀ (2007) ਇੰਗਲੈਂਡਵਿੱਚਜਿੱਤ ਦੇ ਬਰਾਬਰਮੰਨਿਆਜਾਵੇਗਾ। ਚੇਤੇਸ਼ਵਰਪੁਜਾਰਾ ਨੂੰ ‘ਮੈਨਆਫਦਿਮੈਚ’ਅਤੇ ‘ਮੈਨਆਫਦਿਸੀਰੀਜ਼’ਵੀਚੁਣਿਆ ਗਿਆ।
ਇਹ ਮੇਰੀਸਭ ਤੋਂ ਵੱਡੀਪ੍ਰਾਪਤੀ: ਕੋਹਲੀ
ਸਿਡਨੀ: ਭਾਰਤੀਕਪਤਾਨਵਿਰਾਟਕੋਹਲੀ ਨੇ ਆਸਟਰੇਲਿਆਈਧਰਤੀ’ਤੇ ਇਤਿਹਾਸਕਜਿੱਤ ਨੂੰ ਆਪਣੀ’ਸਭ ਤੋਂ ਵੱਡੀਉਪਲਬਧੀ’ਦੱਸਿਆ, ਜਿਸ ਨਾਲ ਮੌਜੂਦਾ ਟੀਮ ਨੂੰ ਵੱਖਰੀਤਰ੍ਹਾਂ ਦੀਪਛਾਣਮਿਲੇਗੀ। ਮਹਿੰਦਰ ਸਿੰਘ ਧੋਨੀ ਨੇ ਅੱਠਸਾਲਪਹਿਲਾਂ ਵਾਨਖੇੜੇ ਵਿੱਚਜਦੋਂ ਵਿਸ਼ਵਕੱਪਟਰਾਫੀਹੱਥਵਿੱਚਫੜੀ ਸੀ ਤਾਂ ਕੋਹਲੀ ਉਸ ਟੀਮਦਾਸਭ ਤੋਂ ਨੌਜਵਾਨ ਖਿਡਾਰੀ ਸੀ, ਪਰ ਉਸ ਅਨੁਸਾਰ ਮੌਜੂਦਾ ਉਪਲਬਧੀ ਇਸ ਸੂਚੀ ਵਿੱਚਸਭ ਤੋਂ ਉਪਰਰਹੇਗੀ। ਕੋਹਲੀ ਨੇ ਮੈਚਮਗਰੋਂ ਕਿਹਾ, ”ਇਹ ਮੇਰੀਹੁਣਤੱਕਦੀਸਭ ਤੋਂ ਵੱਡੀਉਪਲਬਧੀ ਹੈ। ਇਹ ਸੂਚੀ ਵਿੱਚਸਭ ਤੋਂ ਉਪਰਰਹੇਗੀ। ਜਦੋਂ ਅਸੀਂ ਵਿਸ਼ਵਕੱਪਜਿੱਤਿਆ ਸੀ, ਤਾਂ ਮੈਂ ਟੀਮਦਾਸਭ ਤੋਂ ਗੱਭਰੂ ਮੈਂਬਰ ਸੀ। ਮੈਂ ਵੇਖਰਿਹਾ ਸੀ ਕਿ ਹੋਰਖਿਡਾਰੀਭਾਵੁਕ ਹੋ ਰਹੇ ਸਨ। ਇਸ ਲੜੀਵਿੱਚਜਿੱਤਨਾਲਸਾਨੂੰ ਇਕ ਟੀਮਵਜੋਂ ਵੱਖਰੀਪਛਾਣਮਿਲੇਗੀ। ਅਸੀਂ ਜੋ ਹਾਸਲਕੀਤਾ, ਮੈਨੂੰ ਉਸ ‘ਤੇ ਮਾਣ ਹੈ।” ਸਿਡਨੀਵਿੱਚ ਹੀ ਚਾਰਸਾਲਪਹਿਲਾਂ ਕੋਹਲੀਟੈਸਟਟੀਮਦਾਪੱਕਾਕਪਤਾਨਬਣਿਆ ਸੀ ਅਤੇ ਇਸੇ ਮੈਦਾਨ’ਤੇ ਉਸ ਦੀਟੀਮ ਨੇ ਨਵਾਂ ਇਤਿਹਾਸਸਿਰਜਿਆ।
ਭਾਰਤੀਟੀਮ ਨੂੰ ਆਸਟਰੇਲਿਆਈਧਰਤੀ’ਤੇ ਪਹਿਲੀਵਾਰਮਿਲੀ ਜਿੱਤ ਲਈਵਧਾਈ।ਕਮਾਲਦੀ ਗੇਂਦਬਾਜ਼ੀਕੀਤੀ ਤੇ ਪੂਰੀਟੀਮਦੀਕੋਸ਼ਿਸ਼ ਨੇ ਸਾਨੂੰਸਨਮਾਨਿਤਕੀਤਾ।
ਰਾਮਨਾਥਕੋਵਿੰਦ, ਰਾਸ਼ਟਰਪਤੀ
ਆਸਟਰੇਲੀਆ ‘ਚ ਇਤਿਹਾਸਕ ਜਿੱਤ। ਭਾਰਤੀਟੀਮਨੂੰ ਵਧਾਈ। ਇਸ ਸੀਰੀਜ਼ ‘ਚ ਯਾਦਗਾਰਪ੍ਰਦਰਸ਼ਨਨਾਲਟੀਮ ਇਕਜੁਟ ਰਹੀ। ਅੱਗੇ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ।
ਨਰਿੰਦਰਮੋਦੀ, ਪ੍ਰਧਾਨਮੰਤਰੀ

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …