9.4 C
Toronto
Friday, November 7, 2025
spot_img
Homeਖੇਡਾਂਅਮਰੀਕਾ 'ਚ ਦਸਤਾਰਧਾਰੀ ਖਿਡਾਰੀ ਨੂੰ ਟੀਮ 'ਚੋਂ ਕੱਢਿਆ

ਅਮਰੀਕਾ ‘ਚ ਦਸਤਾਰਧਾਰੀ ਖਿਡਾਰੀ ਨੂੰ ਟੀਮ ‘ਚੋਂ ਕੱਢਿਆ

ਵਾਸ਼ਿੰਗਟਨ : ਅਮਰੀਕਾ ਦੇ ਪੈਨਸਿਲਵੇਨੀਆਸੂਬੇ ਵਿਚ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੇ ਫੁੱਟਬਾਲ ਮੈਚਵਿਚੋਂ ਰੈਫਰੀ ਨੇ ਇਸ ਲਈਬਾਹਰ ਕੱਢ ਦਿੱਤਾ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਮਾਰਪਲ-ਨਿਊਟਨਸਕੂਲਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾਪਿਛਲੇ ਹਫਤੇ ਮੰਗਲਵਾਰ ਨੂੰ ਵਾਪਰੀ, ਜਦੋਂ ਹਾਈ ਸਕੂਲਦਾਵਿਦਿਆਰਥੀਕੋਨਸਟੋਗਾ ਹਾਈ ਸਕੂਲਟੀਮਖਿਲਾਫਮੈਚਖੇਡਰਿਹਾ ਸੀ। ਚਸ਼ਮਦੀਦਾਂ ਅਨੁਸਾਰ ਰੈਫਰੀ ਅਜਿਹਾ ਨਹੀਂ ਕਰਸਕਦਾ ਕਿਉਂਕਿ ਖਿਡਾਰੀ ਨੇ ਸਿੱਖ ਧਰਮਵਿਚ ਜ਼ਰੂਰੀਦਸਤਾਰ ਸਜਾਈ ਸੀ। ਦੂਸਰੇ ਪਾਸੇ ਰੈਫਰੀ ਨੇ ਕਿਹਾ ਕਿ ਉਹ ‘ਨੈਸ਼ਨਲਫੈਡਰੇਸ਼ਨਆਫ ਹਾਈ ਸਕੂਲਸਾਕਰਰੂਲਜ਼’ ਦੇ ਨਿਯਮਾਂ ਦੀਪਾਲਣਾਕਰਰਿਹਾ ਸੀ, ਜਿਨ੍ਹਾਂ ਅਨੁਸਾਰ ਕਿਸੇ ਵੀ ਅਜਿਹੇ ਖਿਡਾਰੀ ਨੂੰ ਖੇਡਣਦੀਇਜਾਜ਼ਤਨਹੀਂ ਦਿੱਤੀ ਜਾ ਸਕਦੀ, ਜਿਸ ਨੇ ਗੈਰਕਾਨੂੰਨੀਵਸਤਰਪਾਏ ਹੋਣ। ਉਧਰ ਪੈਨਸਿਲਵੇਨੀਆਇੰਟਰਸਕੋਲੈਸਟਿਕਐਥਲੈਟਿਕਸਐਸੋਸੀਏਸ਼ਨ ਨੇ ਕਿਹਾ ਕਿ ਜ਼ਿਲ੍ਹਾਅਧਿਕਾਰੀ ਕੁਝ ਅਜਿਹੇ ਖਿਡਾਰੀਆਂ ਨੂੰ ਸ਼ਰਤਾਂ ‘ਚ ਛੋਟ ਦੇ ਸਕਦੇ ਹਨ।ਸਕੂਲਪ੍ਰਬੰਧਕਾਂ ਮੁਤਾਬਕ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਕਿ ਕਿਤੇ ਧਾਰਮਿਕਅਧਿਕਾਰਾਂ ਦੀਅਣਦੇਖੀ ਤਾਂ ਨਹੀਂ ਹੋਈ।

RELATED ARTICLES

POPULAR POSTS