Breaking News
Home / ਘਰ ਪਰਿਵਾਰ / ਭਾਰ ਕਾਬੂ ‘ਚ ਰੱਖਣ ਲਈ ਭੁੱਖੇ ਰਹਿਣ ਦੀ ਲੋੜ ਨਹੀਂ

ਭਾਰ ਕਾਬੂ ‘ਚ ਰੱਖਣ ਲਈ ਭੁੱਖੇ ਰਹਿਣ ਦੀ ਲੋੜ ਨਹੀਂ

ਮਹਿੰਦਰ ਸਿੰਘ ਵਾਲੀਆ
ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ਉੱਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ ਅਤੇ ਤਬਾਕੂਨੋਸ਼ੀ ਜਿੰਨਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਵਸੋਂ ਮੈਟੀਰੋਲ ਭਾਰਤ ਵਿਚ ਪੰਜਾਬੀਆਂ ਦੀਆਂ ਗੋਗੜਾਂ ਪਹਿਲੇ ਸਥਾਨ ਉੱਤੇ ਹਨ, ਜਿਥੇ 30 ਪ੍ਰਤੀਸ਼ਤ ਪੁਰਸ਼ ਅਤੇ 37 ਪ੍ਰਤੀਸ਼ਤ ਔਰਤਾਂ ਮੋਟੇ ਹਨ। ਚਾਹੇ ਮੋਟਾਪੇ ਦੇ ਕਈ ਕਾਰਨ ਹਨ ਪ੍ਰੰਤੂ ਲੋੜ ਤੋਂ ਵੱਧ ਕੈਲੋਰੀਜ਼ ਦੇ ਸੇਵਨ ਮੁੱਖ ਦੋਸ਼ੀ ਹੈ। ਵਾਧੂ ਕੈਲੋਰੀਜ਼ ਸਰੀਰ ਵਿਚ ਚਰਬੀ ਦਾ ਰੂਪ ਲੈ ਲੈਂਦੀਆਂ ਹਨ ਅਤੇ ਭਾਰ ਵਧ ਜਾਂਦਾ ਹੈ।
ਮਾਹਿਰ ਭਾਰ ਉੱਤੇ ਕਾਬੂ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਦਸਦੇ ਹਨ। ਉਨ੍ਹਾਂ ਵਿਚ ਭੋਜਨ ਦੀ ਚੋਣ ਅਹਿਮ ਭੂਮਿਕਾ ਨਿਭਾਉਂਦੀ ਹੈ।
ਭੋਜਨ ਦੀ ਚੋਣ ਬਾਰੇ ਇਕ ਆਧੁਨਿਕ ਖੋਜ ਪ੍ਰਕਾਸ਼ਿਤ ਹੋਈ ਹੈ, ਜਿਸ ਅਨੁਸਾਰ ਸਰੀਰ ਵਿਚ ਤਾਕਤ ਘਟ ਹੋਣ ਸਮੇਂ ਭੁੱਖ ਮਹਿਸੂਸ ਹੁੰਦੀ ਹੈ। ਭੋਜਨ ਖਾਣ ਦੀ ਲੋੜ ਪੈਦਾ ਹੁੰਦੀ ਹੈ। ਭੁੱਖ ਕੇਵਲ ਭੋਜਨ ਖਾਣ ਨਾਲ ਹੀ ਖਤਮ ਹੁੰਦੀ ਹੈ। ਤਾਕਤਵਰ ਅਤੇ ਨਰੋਆ ਵਿਅਕਤੀ ਕਈ ਹਫਤੇ ਤੋਂ ਬਿਨਾਂ ਰਹਿ ਸਕਦਾ ਹੈ। ਸਰੀਰ ਵਿਚ ਤ੍ਰਿਪਤੀ ਵੱਖੋ-ਵੱਖ ਭੋਜਨ ਅਲਗ-ਅਲਗ ਦਿੰਦੇ ਹਨ। ਇਸ ਮਹੱਤਵਪੂਰਨ ਵਿਸ਼ੇ ਉੱਤੇ ਅਸਟਰੇਲੀਆ ਦੇਸ਼ ਦੀ ਸਿਡਨੀ ਯੂਨੀਵਰਸਿਟੀ ਵਿਚ ਡਾਕਟਰ ਸੁਸ਼ਾਨਾ ਹੋਲਟ ਅਤੇ ਸਾਥੀਆਂ ਨੇ 1995 ਵਿਚ ਖੋਜ ਪ੍ਰਕਾਸ਼ਿਤ ਕੀਤੀ। ਖੋਜ ਵਿਚ ਵੱਖੋ-ਵੱਖ ਭੋਜਨਾਂ ਦਾ ਪੇਟ ਵਿਚ ਸਮਾਂ ਬਤੀਤ ਕਰਨਾ ਅਤੇ ਤ੍ਰਿਪਤੀ ਪ੍ਰਦਾਨ ਕਰਨ ਦਾ ਵਿਸ਼ਾ ਸੀ।
ਇਕ ਸਿਲੈਕਟ ਗਰੁੱਪ ਨੂੰ 240 ਕੈਲੋਰੀਜ਼ ਵਾਲੇ 38 ਭੋਜਨ ਖਿਲਾਏ ਗਏ ਅਤੇ ਉਨ੍ਹਾਂ ਦੇ ਸਮੇਂ-ਸਮੇਂ ਤ੍ਰਿਪਤੀ ਬਾਰੇ ਪ੍ਰਤੀਕਰਮ ਲਏ ਗਏ। ਖੋਜ ਖਤਮ ਹੋਣ ਉੱਤੇ ਭੋਜਨਾਂ ਨੂੰ ਤ੍ਰਿਪਤੀ ਅੰਕ (ਸੋਟਾਈਟੀ ਇੰਡੈਕਸ਼ਨ) ਨਿਸ਼ਚਿਤ ਕੀਤੇ ਗਏ।
ਤ੍ਰਿਪਤੀ ਅੰਕ (ਸੋਟਾਈਟੀ ਇੰਡੈਕਸ਼ਨ)
ਚਿੱਟੀ ਡਬਲ ਰੋਟੀ
(240 ਕੈਲੋਰੀਜ਼) ਨੂੰ ਆਧਾਰ ਬਣਾਇਆ ਗਿਆ ਅਤੇ 100 ਅੰਕ ਪ੍ਰਦਾਨ ਕੀਤਾ ਗਿਆ।
ਨੰ: ਭੋਜਨ ਅੰਕ
1. ਕੇਕ 65
2. ਕੈਂਡੀਬਾਰ 70
3. ਮੂੰਗਫਲੀ 84
4. ਕੁਕੀ 120
ਖੋਜ ਅਤੇ ਅੰਕੜਿਆਂ ਤੋਂ ਸਿੱਟਾ ਨਿਕਲਿਆ ਕਿ (ਸੋਟਾਈਟੀ ਅੰਕ) ਤ੍ਰਿਪਤੀ ਅੰਕ ਹੇਠ ਲਿਖੇ ਕਾਰਨਾ ਉੱਤੇ ਨਿਰਭਰ ਕਰਦਾ ਹੈ। 1. ਪ੍ਰੋਟੀਨ :- ਜ਼ਿਆਦਾ ਪ੍ਰੋਟੀਨ ਵਾਲੇ ਭੋਜਨ ਤ੍ਰਿਪਤੀ ਨਾਲ ਸਬੰਧਤ ਹਾਰਮੋਨਾ ਉੱਤੇ ਪ੍ਰਭਾਵ ਪਾਉਂਦੇ ਹਨ ਅਤੇ ਜ਼ਿਆਦਾ ਦੇਰ ਤਕ ਰੱਜਿਆਂ-ਰੱਜਿਆਂ ਮਹਿਸੂਸ ਕਰਵਾਉਂਦੇ ਹਨ।
2. ਫਾਈਬਰ :- ਜ਼ਿਆਦਾ ਫਾਈਬਰ (ਰੇਸ਼ੇ) ਵਾਲੇ ਭੋਜਨ ਹੋਲੀ ਹਜੂਮ ਹੁੰਦੇ ਹਨ ਅਤੇ ਜਲਦੀ ਭੁੱਖ ਮਹਿਸੂਸ ਨਹੀਂ ਲਗਦੀ।
3. ਜ਼ਿਆਦਾ ਪਾਣੀ ਜਾਂ ਹਵਾ ਵਾਲੇ ਭੋਜਨ ਤ੍ਰਿਪਤੀ ਜ਼ਿਆਦਾ ਦਿੰਦੇ ਹਨ।
4. ਖੰਡ ਅਤੇ ਸੁਧਰੇ ਕਾਰਬੋ ਨੂੰ ਛੱਡ ਕੇ ਬਾਕੀ ਕਾਰਬੋ ਜਲਦੀ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ।
5. ਉਹ ਭੋਜਨ ਜਿਨ੍ਹਾਂ ਵਿਚ ਭਾਰ ਦੇ ਮੁਕਾਬਲੇ ਘੱਟ ਕੈਲੋਰੀਜ਼ ਹੁੰਦੀਆਂ ਹਨ।
6. ਫੈਟ : ਤ੍ਰਿਪਤੀ ਲਈ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
ਭੋਜਨ ਤੋਂ ਤ੍ਰਿਪਤੀ ਲੈਣ ਲਈ ਖੁਸ਼ਬੋ, ਸਵਾਦ, ਦਿਖ, ਖਾਣ ਸਮੇਂ ਵਾਤਾਵਰਣ, ਮਾਨਸਿਕ ਸਥਿਤੀ ਆਦਿ ਪ੍ਰਭਾਵ ਪਾਉਂਦੇ ਹਨ, ਪ੍ਰੰਤੂ ਤ੍ਰਿਪਤੀ ਅੰਕ ਦੀ ਮਦਦ ਨਾਲ ਯੋਗ ਭੋਜਨ ਦੀ ਚੋਣ ਲਈ ਅੰਦਾਜੇ ਲਗਾਏ ਜਾ ਸਕਦੇ ਹਨ।
ਜ਼ਿਆਦਾ ਅੰਕ ਵਾਲੇ ਭੋਜਨ ਜ਼ਿਆਦਾ ਸਮਾਂ ਰਜਿਆ ਰਖਦੇ ਹਨ। ਜਲਦੀ-ਜਲਦੀ ਭੁੱਖ ਨਹੀਂ ਲਗਦੀ।
ਜਿਨ੍ਹਾਂ ਭੋਜਨ ਦਾ ਇਹ ਅੰਕ ਘਟ ਹੋਵੇ ਉਹ ਕੈਲੋਰੀਜ਼ ਤਾਂ ਦਿੰਦੇ ਹਨ, ਪ੍ਰੰਤੂ ਤ੍ਰਿਪਤੀ ਨਹੀਂ ਦਿੰਦੇ, ਅਰਥਾਤ ਭੁੱਖ ਦੂਰ ਨਹੀਂ ਕਰਦੇ। ਇਹੋ ਜਿਹੇ ਭੋਜਨਾਂ ਤੋਂ ਖਾਧੀਆਂ ਕੈਲੋਰੀਜ਼ ਕੇਵਲ ਸਰੀਰ ਵਿਚ ਫੈਟ ਬਣਦੀਆਂ ਹਨ ਅਤੇ ਭਾਰ਀ਿ ਵਚ ਵਾਧਾ ਕਰਦੀਆਂ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਨਾਂ ਪੇਸ਼ ਹਨ।
240 ਕੈਲੋਰੀਜ਼ ਵਾਲੇ ਉਬਲੇ ਆਲੂਆਂ ਦਾ (ਸਭ ਤੋਂ ਵੱਧ) ਅੰਕ 323 ਹੈ। ਬਾਕੀ ਭੋਜਨ ਤੋਂ ਇੰਨੀ ਤ੍ਰਿਪਤੀ ਲੈਣ ਲਈ ਕੈਲੋਰੀਜ਼ ਦੀ ਮਾਤਰਾ ਹੇਠ ਲਿਖੇ ਅਨੁਸਾਰ ਲੈਣੀ ਹੋਵੇਗੀ।
1. ਕੇਕ ਦਾ ਇਹ ਅੰਕ 65 ਹੈ। ਇਨ੍ਹਾਂ ਕੇਕ ਖਾਣਾ ਹੋਵੇਗਾ ਜੋ 1220 ਕੈਲੋਰੀਜ਼ ਦੇਵੇ।
2. ਮੂੰਗਫਲੀ ਦਾ ਅੰਕ 840 ਇੰਨੀ ਮੂੰਗਫਲੀ ਖਾਣੀ ਹੋਵੇਗੀ ਜੋ 940 ਕੈਲੋਰੀਜ਼।
3. ਚਿੱਟੀ ਡਬਲ ਰੋਟੀ ਦਾ ਅੰਕ 100 ਹੈ। ਕੈਲੋਰੀਜ਼ 740 ਦੀ ਲੋੜ
4. ਅੰਡੇ ਦਾ ਅੰਕ 150 ਹੈ। ਕੈਲੋਰੀਜ਼ 520 ਸੰਗਤਰੇ ਦਾ ਅੰਕ 202 ਹੈ। ਕੇਲੇ ਨਾਲੋਂ ਲਗਭਗ ਦੁਗਣੀ ਸੰਤੁਸ਼ਟੀ ਦਿੰਦਾ ਹੈ।
ਡਾਈਟਿੰਗ ਕਰਕੇ ਭਾਰ ਘਟ/ਕਾਬੂ ਰੱਖਣ ਨਾਲੋਂ ਜ਼ਿਆਦਾ ਅੰਕ ਵਾਲੇ ਭੋਜਨ ਖਾਣ ਵਿਚ ਸਿਆਣਪ ਹੈ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕਨੇਡਾ) 647-856-4280

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …