ਨਿਸ਼ਾਨੇਬਾਜ਼ੀ ‘ਚ ਹਿਨਾ ਸਿੱਧੂ ਨੇ ਜਿੱਤਿਆ ਕਾਂਸੇ ਦਾ ਤਮਗਾ
ਜਕਾਰਤਾ/ਬਿਊਰੋ ਨਿਊਜ਼
18ਵੀਆਂ ਏਸ਼ੀਆਈ ਖੇਡਾਂ ਵਿਚ ਟੈਨਿਸ ਦੀ ਖੇਡ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਖਿਡਾਰੀ ਰੋਹਨ ਬੋਪੰਨਾ ਅਤੇ ਦਿਵਜ ਸ਼ਰਣ ਦੀ ਜੋੜੀ ਨੇ ਭਾਰਤ ਦੀ ਝੋਲੀ ਸੋਨ ਤਮਗਾ ਪਾਇਆ ਹੈ। ਭਾਰਤੀ ਜੋੜੀ ਨੇ ਖਿਤਾਬੀ ਮੁਕਾਬਲੇ ਵਿਚ ਕਜਾਕਿਸਤਾਨ ਦੀ ਜੋੜੀ ਨੂੰ ਹਰਾਇਆ। ਬੋਪੰਨਾ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਹੈ। ਇਸੇ ਦੌਰਾਨ ਸਟਾਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਵੀ ਏਸ਼ੀਆਈ ਖੇਡਾਂ ਵਿਚ ਅੱਜ ਕਾਂਸੇ ਦਾ ਤਮਗਾ ਜਿੱਤਿਆ ਹੈ। ਉਨ੍ਹਾਂ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਵਿਚ ਇਹ ਤਮਗਾ ਆਪਣੇ ਨਾਮ ਕੀਤਾ। ਸ਼ੂਟਿੰਗ ਵਿਚ ਭਾਰਤ ਦਾ ਇਹ 10ਵਾਂ ਤਮਗਾ ਹੈ। ਕਬੱਡੀ ਵਿਚ ਕੁੜੀਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਡਿਆਂ ਵਾਂਗ ਕੁੜੀਆਂ ਦੀ ਟੀਮ ਵੀ ਇਰਾਨ ਕੋਲੋਂ ਹਾਰ ਗਈ। ਫਰਕ ਬਸ ਏਨਾ ਹੈ ਕਿ ਮੁੰਡਿਆਂ ਦੀ ਟੀਮ ਕਾਂਸੀ ਦਾ ਤਮਗਾ ਹੀ ਜਿੱਤ ਸਕੀ ਸੀ ਜਦੋਂ ਕਿ ਕੁੜੀਆਂ ਦੀ ਟੀਮ ਫਾਈਨਲ ਵਿਚ ਹਾਰ ਕੇ ਚਾਂਦੀ ਜਿੱਤਣ ਵਿਚ ਕਾਮਯਾਬ ਹੋਈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …