Breaking News
Home / ਖੇਡਾਂ / ਭਾਰਤ ਨੇ ਜਿੱਤਿਆ ਏਸ਼ੀਆ ਕ੍ਰਿਕਟ ਕੱਪ

ਭਾਰਤ ਨੇ ਜਿੱਤਿਆ ਏਸ਼ੀਆ ਕ੍ਰਿਕਟ ਕੱਪ

ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਹਰਾਇਆ
ਨਵੀਂ ਦਿੱਲੀ : ਭਾਰਤੀਕ੍ਰਿਕਟਟੀਮ ਨੇ ਏਸ਼ੀਆਕ੍ਰਿਕਟ ਕੱਪ ਜਿੱਤ ਲਿਆਹੈ।ਸ੍ਰੀਲੰਕਾਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾਸਟੇਡੀਅਮਵਿਚ ਅੱਜ 17 ਸਤੰਬਰਦਿਨਐਤਵਾਰ ਨੂੰ ਭਾਰਤਅਤੇ ਸ੍ਰੀਲੰਕਾਦੀਆਂ ਕ੍ਰਿਕਟਟੀਮਾਂ ਵਾਲੇ ਏਸ਼ੀਆ ਕੱਪ ਦਾਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਇਕ ਰੋਜ਼ਾ ਮੁਕਾਬਲੇ ਦੌਰਾਨ ਸ੍ਰੀਲੰਕਾਦੀਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਦਾਫੈਸਲਾਲਿਆ।ਇਸਦੇ ਚੱਲਦਿਆਂ ਸ੍ਰੀਲੰਕਾਦੀਪੂਰੀਟੀਮ 15.2 ਓਵਰਾਂ ਵਿਚਸਿਰਫ 50 ਦੌੜਾਂ ਬਣਾ ਹੀ ਆਊਟ ਹੋ ਗਈ ਅਤੇ ਭਾਰਤ ਨੂੰ ਜਿੱਤਣ ਲਈ 51 ਦੌੜਾਂ ਦਾਟੀਚਾਮਿਲਿਆ ਸੀ। ਭਾਰਤੀਟੀਮ ਨੇ ਅਸਾਨੀਨਾਲਫਾਈਨਲ ਮੁਕਾਬਲਾ ਜਿੱਤ ਲਿਆ।
ਮੁਹੰਮਦ ਸਿਰਾਜ ਦੇ ਸੀਮ ਤੇ ਸਵਿੰਗ ਦੇ ਮਿਸ਼ਰਣਵਾਲੀਜਾਦੂਈ ਗੇਦਬਾਜ਼ੀਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲਸ਼ਿਕਸਤ ਦਿੰਦਿਆਂ ਏਸ਼ੀਆ ਕੱਪ ਜਿੱਤਿਆ ਹੈ।ਭਾਰਤ ਨੇ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਖਿਤਾਬਆਪਣੇ ਨਾਮਕੀਤਾ ਹੈ। ਉਂਜ ਭਾਰਤਦਾ ਇਹ ਸੱਤਵਾਂ ਏਸ਼ੀਆ ਕੱਪ ਖਿਤਾਬ ਤੇ ਇਕ ਰੋਜ਼ਾ ਮੈਚ ਵਿੱਚ ਬਾਕੀ ਰਹਿੰਦੀਆਂ ਗੇਂਦਾਂ (263 ਗੇਂਦਾਂ) ਦੇ ਅਧਾਰ’ਤੇ ਸਭ ਤੋਂ ਵੱਡੀ ਜਿੱਤ ਹੈ। ਸਿਰਾਜ ਦੇ ਸ਼ਾਨਦਾਰਪ੍ਰਦਰਸ਼ਨਸਦਕਾਸਾਬਕਾਚੈਂਪੀਅਨਸ੍ਰੀਲੰਕਾਦੀਪਾਰੀ 15.2 ਓਵਰਾਂ ਵਿੱਚ 50 ਦੌੜਾਂ ‘ਤੇ ਸਿਮਟ ਗਈ। ਭਾਰਤਲਈਸ਼ੁਭਮਨ ਗਿੱਲ (27) ਤੇ ਇਸ਼ਾਨਕਿਸ਼ਨ (23) ਦੀਸਲਾਮੀਜੋੜੀ ਨੇ ਮਹਿਜ਼ 6.1 ਓਵਰਾਂ ਵਿਚਜੇਤੂ ਟੀਚੇ ਨੂੰ ਹਾਸਲਕਰਲਿਆ।ਏਸ਼ੀਆ ਕੱਪ 2018 ਮਗਰੋਂ ਭਾਰਤਦਾਬਹੁ-ਮੁਲਕੀ ਟੂਰਨਾਮੈਂਟਾਂ ਵਿੱਚ ਇਹ ਪਲੇਠਾਖਿਤਾਬ ਹੈ। ਇਸ ਜਿੱਤ ਨਾਲਭਾਰਤਸਾਲ 2000 ਵਿੱਚ ਸ਼ਾਰਜਾਹ ਵਿੱਚ ਚੈਂਪੀਅਨਜ਼ ਟਰਾਫ਼ੀ ਦੌਰਾਨ ਸ੍ਰੀਲੰਕਾ ਹੱਥੋਂ ਮਿਲੀਨਮੋਸ਼ੀਜਨਕਹਾਰ ਦੇ ਸਦਮੇ ‘ਚੋਂ ਵੀਉਭਰ ਆਇਆ ਹੈ। ਭਾਰਤੀਟੀਮਉਦੋਂ 54 ਦੌੜਾਂ ਦੇ ਸਕੋਰ’ਤੇ ਆਲਆਊਟ ਹੋ ਗਈ ਸੀ। ਪ੍ਰੇਮਦਾਸਾਸਟੇਡੀਅਮਵਿਚਖੇਡੇ ਮੁਕਾਬਲੇ ਨੂੰ ਸਿਰਾਜਦੀ ਗੇਂਦਬਾਜ਼ੀਲਈਯਾਦਕੀਤਾਜਾਵੇਗਾ। ਹੈਦਰਾਬਾਦਨਾਲ ਸਬੰਧਤ ਸਿਰਾਜ ਨੇ ਮੈਚ ਵਿੱਚ ਪਾਰੀਦੀਬ੍ਰੇਕ ਦੌਰਾਨ ਕਿਹਾ, ”ਜਿੰਨਾ ਨਸੀਬ ਵਿੱਚ ਹੁੰਦਾ ਹੈ, ਉਹੀ ਮਿਲਦਾ ਹੈ… ਅੱਜ ਮੇਰਾਨਸੀਬ ਸੀ।”
ਸਿਰਾਜ ਇਕ ਰੋਜ਼ਾ ਕ੍ਰਿਕਟ ਦੇ ਇਤਿਹਾਸਵਿਚ ਚੌਥਾ ਗੇਂਦਬਾਜ਼ ਬਣ ਗਿਆ ਹੈ, ਜਿਸ ਨੇ ਇਕ ਓਵਰ ਵਿੱਚ ਚਾਰਵਿਕਟਲਏ ਹਨ।ਭਾਰਤੀ ਗੇਂਦਬਾਜ਼ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਚਾਮਿੰਡਾ ਵਾਸਦੀਵੀਬਰਾਬਰੀਕੀਤੀ ਹੈ। ਇਨ੍ਹਾਂ ਦੋਵਾਂ ਦੇ ਨਾਂ ਹੁਣ 16 ਗੇਂਦਾਂ ਵਿੱਚ ਪੰਜ ਵਿਕਟਾਂ ਲੈਣਦਾਰਿਕਾਰਡ ਹੈ। ਸਿਰਾਜ ਨੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਵਕਾਰਯੂਨਸ ਵੱਲੋਂ 1990 ਵਿੱਚ ਸ਼ਾਰਜਾਹ ‘ਚ 26 ਦੌੜਾਂ ਬਦਲੇ 6 ਵਿਕਟਾਂ ਲੈਣ ਦੇ ਰਿਕਾਰਡ ਨੂੰ ਵੀਤੋੜਿਆ।
ਪ੍ਰਧਾਨ ਮੰਤਰੀ ਨੇ ਕ੍ਰਿਕਟਟੀਮ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀਕ੍ਰਿਕਟਟੀਮ ਵੱਲੋਂ ਏਸ਼ੀਆ ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰਮੋਦੀ ਨੇ ਕਿਹਾ ਕਿ ਟੀਮ ਨੇ ਪੂਰੇ ਟਰਨਾਮੈਂਟ ਦੌਰਾਨ ਬਹੁਤਵਧੀਆਪ੍ਰਦਰਸ਼ਨਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰਖਿਡਾਰੀਆਂ ਨੂੰ ਵੀਟੀਮ ਤੋਂ ਪ੍ਰੇਰਣਾਲੈਣੀਚਾਹੀਦੀ ਹੈ।
ਭਗਵੰਤਮਾਨ ਵੱਲੋਂ ਭਾਰਤੀਕ੍ਰਿਕਟਟੀਮ ਨੂੰ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਆ ਕੱਪ ਵਿਚਸ੍ਰੀਲੰਕਾਖਿਲਾਫ਼ਮਿਲੀਖਿਤਾਬੀ ਜਿੱਤ ਲਈਭਾਰਤੀਕ੍ਰਿਕਟਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀਕ੍ਰਿਕਟਟੀਮ ਨੇ ਦੇਸ਼ਦਾ ਨਾਂ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਹੰਮਦ ਸਿਰਾਜਦੀਸ਼ਾਨਦਾਰ ਗੇਂਦਬਾਜ਼ੀ ਨੇ ਮੈਚ ਨੂੰ ਇਕਪਾਸੜਬਣਾ ਦਿੱਤਾ।
ਸਿਰਾਜ ਨੇ ਇਨਾਮੀਰਾਸ਼ੀ ਗਰਾਊਂਡ ਸਟਾਫ਼ ਨੂੰ ਦਾਨਕੀਤੀ
ਕੋਲੰਬੋ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਫਾਈਨਲ ਵਿੱਚ ਵਿਖਾਈਸ਼ਾਨਦਾਰਖੇਡਲਈਮਿਲੀ 5000 ਅਮਰੀਕੀਡਾਲਰਦੀ’ਪਲੇਅਰਆਫ਼ਦਿਮੈਚ’ਨਗ਼ਦਰਾਸ਼ੀਸ੍ਰੀਲੰਕਾ ਦੇ ਗਰਾਊਂਡ ਸਟਾਫ਼ ਨੂੰ ਦਾਨਕਰ ਦਿੱਤੀ। ਸਿਰਾਜ ਨੇ ਕਿਹਾ ਕਿ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਮੀਂਹ ਕਈ ਵਾਰ ਅੜਿੱਕਾ ਬਣ ਕੇ ਆਇਆ ਤੇ ਗਰਾਊਂਡ ਸਟਾਫ਼ ਨੇ ਇਸ ਦੌਰਾਨ ਅਣਥੱਕ ਮਿਹਨਤਕੀਤੀ, ਜਿਸ ਲਈ ਉਹ ਇਸ ਰਾਸ਼ੀ ਦੇ ਅਸਲ ਹੱਕਦਾਰ ਹਨ।ਸਿਰਾਜ ਨੇ ਕਿਹਾ ਕਿ ਗਰਾਊਂਡ ਸਟਾਫ਼ਦੀਮਿਹਨਤਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …