Breaking News
Home / ਖੇਡਾਂ / ਕਬੱਡੀ ਵਰਲਡ ਕੱਪ ਦੀ ਸਿਆਸਤ

ਕਬੱਡੀ ਵਰਲਡ ਕੱਪ ਦੀ ਸਿਆਸਤ

ਚਾਚਾ ਚਕਰੀਆ
ਸਿਆਸਤਦਾਨਾਂ ਨੇ ਜਿਵੇਂ ਧਰਮਵਰਤਿਆਉਵੇਂ ਖੇਡਾਂ ਵੀਸਿਆਸਤਲਈਵਰਤੀਆਂ ਜਾ ਰਹੀਆਂ। ਪੰਜਾਬ ਵਿਚ ਹੁੰਦਾ ਕਬੱਡੀ ਵਰਲਡ ਕੱਪ ਇਸ ਦੀ ਪਰਤੱਖ ਮਿਸਾਲ ਹੈ। ਕਬੱਡੀ ਵਰਲਡ ਕੱਪ ਦੀ ਇਕ ਵੀਡੀਓਵੇਖੋ।ਲੁਧਿਆਣੇ ਦਾ ਗੁਰੂਨਾਨਕਸਟੇਡੀਅਮ ਨੱਕੋ-ਨੱਕ ਭਰਿਆ ਹੋਇਐ। ਕਬੱਡੀ ਕੱਪ ਦਾਸਮਾਪਤੀਸਮਾਰੋਹ ਹੋ ਰਿਹੈ।ਹਜ਼ਾਰਾਂ ਦਰਸ਼ਕ ਮੌਕੇ ਉਤੇ ਹਾਜ਼ਰ ਤੇ ਲੱਖਾਂ ਦਰਸ਼ਕਟੀਵੀਰਾਹੀਂ ਸਮਾਰੋਹਨਾਲਜੁੜੇ ਹੋਏ ਨੇ। ਬਾਲੀਵੁੱਡ ਦੀ ਮਹਿੰਗੀ ਐਕਟ੍ਰੈੱਸਕੈਟਰੀਨਾਕੈਫਕਰੋੜਾਂ ਰੁਪਏ ਦਾਨਾਚ ਪੰਜ ਸੱਤ ਮਿੰਟਾਂ ਵਿਚ ਹੀ ਨੱਚ ਚੁੱਕੀ ਹੈ। ਸੁਖਵਿੰਦਰ ਤੇ ਦਲਜੀਤ ਦੁਸਾਂਝ ਹੋਰੀਂ ਲੱਖਾਂ ਰੁਪਏ ਦੇ ਗੀਤ ਗਾ ਚੁੱਕੇ ਹਨ। ਪੰਜਾਬੀ ਦੇ ਕਵੀ ਸੁਰਜੀਤ ਪਾਤਰ ਨੇ ਰਾਵੀਓਂ ਪਾਰਵਸਦੇ ਭਰਾਵਾਂ ਦੀਖ਼ੈਰ ਸੁਖ ਮੰਗਦਿਆਂ ਤਰੰਨਮ ਵਿਚਕਵਿਤਾਪੇਸ਼ਕੀਤੀ ਹੈ-ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮਆਖਣਾ, ਜੀ ਸਲਾਮਆਖਣਾ।ਫਿਰਭਾਰਤ ਤੇ ਪਾਕਿਸਤਾਨਦੀਆਂ ਟੀਮਾਂ ਵਿਚਕਾਰ ਤਿੰਨ ਕਰੋੜੀਫਾਈਨਲਮੈਚ ਸ਼ੁਰੂ ਹੁੰਦਾ ਹੈ। ਹਾਫ਼ਟਾਈਮਵਿਚਖਿਡਾਰੀਆਂ ਦੇ ਦਮਲੈਣਵੇਲੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲਮਾਈਕ ਤੋਂ ਕਹਿੰਦੇ ਹਨ, ”ਮੈਂ ਕਬੱਡੀ ਤਾਂ ਨਹੀਂ ਖੇਡੀਪਰਸਿਆਸਤਦੀ ਕਬੱਡੀ ਬਥੇਰੀਖੇਡੀ ਐ ਤੇ ਜਿੱਤਦਾ ਵੀਰਿਹਾਂ…।”
ਬਾਦਲਸਾਹਿਬ ਇਹ ਗੱਲ ਕਹਿ ਕੇ ਸਟੇਡੀਅਮਵਿਚ ਹਾਸੇ ਦੀਲਹਿਰਛੇੜ ਦਿੰਦੇ ਹਨ ਤੇ ਪੱਤਰਕਾਰਾਂ ਨੂੰ ਉਨ੍ਹਾਂ ਦੀ ਸਿਆਸੀ ਕਬੱਡੀ ਬਾਰੇ ਤਬਸਰਾਕਰਨਦਾ ਮੌਕਾ ਮਿਲਜਾਂਦੈ।ਬਾਦਲਸਾਹਿਬਵਿਰੋਧੀਟੀਮਾਂ ਦੇ ਖਿਡਾਰੀਆਂ ਨੂੰ ਤਾਂ ਤਾਰੇ ਵਿਖਾਉਂਦੇ ਹੀ ਰਹੇ, ਨਾਲਆਪਣੀਟੀਮ ਦੇ ਖਿਡਾਰੀਆਂ ਦੇ ਵੀਟਾਪੂਲੁਆਉਂਦੇ ਰਹੇ! ਵਿਰੋਧੀਟੀਮਾਂ ਨੂੰ ਹਰਾਉਣਲਈਪਹਿਲਾਂ ਆਪਣੀਟੀਮ ਦੇ ਖਿਡਾਰੀਆਂ ਨੂੰ ਪਾਲਦੇ ਪਲੋਸਦੇ, ਦਾਅਪੇਚਦਸਦੇ ਤੇ ਫਿਰਪੂਰੀਤਿਆਰੀਨਾਲਮੈਚਖਿਡਾਉਂਦੇ ਤੇ ਮੈਚ ਜਿੱਤਦੇ। ਜਿਵੇਂ ਹੰਢੇ ਹੋਏ ਉਸਤਾਦਆਪਣੇ ਪੱਠਿਆਂ ਨੂੰ ਸਿਰੇ ਦਾਦਾਅਨਹੀਂ ਦਸਦੇ ਕਿ ਉਹ ਉਸਤਾਦ ਨੂੰ ਹੀ ਨਾਪੈਜਾਣਉਵੇਂ ਉਨ੍ਹਾਂ ਨੇ ਵੀਆਪਣੀਟੀਮ ਦੇ ਮੈਂਬਰਾਂ ਨੂੰ ਉਹ ਦਾਅਨਹੀਂ ਦੱਸਿਆ। ਨਾ ਹੀ ਕਿਸੇ ਖਿਡਾਰੀ ਨੂੰ ਬਹੁਤਾਉਭਰਨ ਦਿੱਤਾ ਮਤਾਂ ਉਹਦੀਕਪਤਾਨੀ ਨੂੰ ਪੈਜਾਵੇ!
ਪੰਜਾਬ ਦੇ ਸਿਆਸਤਦਾਨਾਂ ‘ਚੋਂ ਜੇ ਕਿਸੇ ਨੂੰ ਬੈਸਟਰੇਡਰ ਚੁਣਨਾ ਹੋਵੇ ਤਾਂ ਬਾਦਲਸਾਹਿਬਦੀ ਝੰਡੀ ਹੈ। ਹਾਲੇ ਤਕਉਨ੍ਹਾਂ ਨੇ ਜੱਫਾ ਨੀਖਾਧਾ। ਉਹ ਝਕਾਨੀ ਦੇ ਕੇ ਨਿਕਲਜਾਣ ਦੇ ਮਾਹਿਰਹਨ। ਕਈ ਵਾਰ ਬੁਰੀ ਤਰ੍ਹਾਂ ਫਸੇ ਹੋਏ ਵੀਨਿਕਲਦੇ ਵੇਖੇ ਗਏ ਹਨ। ਉਹ ਵਿਰੋਧੀਆਂ ਨੂੰ ਹਲਕਾ ਜਿਹਾ ‘ਟੱਚ’ ਹੀ ਕਰਦੇ ਹਨ, ਜੱਫੋ-ਜੱਫੀ ਨਹੀਂ ਹੁੰਦੇ। ਦਮ ਰੱਖ ਕੇ ਰੇਡਪਾਉਂਦੇ ਹਨ ਤੇ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੰਦੇ। ਸਰਵੋਤਮਜਾਫੀ ਚੁਣਨਾ ਹੋਵੇ ਤਦਵੀਬਾਦਲਸਾਹਿਬ ਦੇ ਜੱਫੇ ‘ਚੋਂ ਕੋਈ ਮਾਈਦਾਲਾਲਨਿਕਲਦਾਨਹੀਂ ਵੇਖਿਆ।ਜਥੇਦਾਰ ਟੌਹੜੇ ਵਰਗੇ ਘਾਗ ਖਿਡਾਰੀ, ਸਰਦਾਰਬਰਨਾਲੇ ਵਰਗੇ ਛਾਂਟਵੇਂ ਰੇਡਰ ਤੇ ਜਥੇਦਾਰ ਤਲਵੰਡੀ ਜਿਹੇ ਧੱਕੜ ਧਾਵੀਵੀਬਾਦਲ ਤੋਂ ਠਿੱਬੀਆਂ ਖਾਂਦੇ ਤੇ ਕੈਂਚੀਆਂ ਲੁਆਉਂਦੇ ਰਹੇ। ਦੁਆਬੇ ਦਾ ਸਿਰਕੱਢਵਾਂ ਕੌਡਿਆਲ ਵਡਾਲਾਡਬਲ ਟੱਚ ਕਰ ਕੇ ਬਾਹਰ ਜਾ ਬੈਠਾ। ਕੁਝ ਰੇਡਰਬਾਦਲ ਦੇ ਜੱਫੇ ‘ਚ ਅਜਿਹੇ ਆਏ ਕਿ ਮੁੜ ਕਦੇ ਕੌਡੀ ਪਾਉਣ ਜੋਗੇ ਨਾਰਹੇ।ਮਾਨਕਿਰਪਾਨਲੈ ਕੇ ਕਬੱਡੀ ਪਾਉਣ ਗਿਆ ਤਾਂ ਰੈੱਡਕਾਰਡਲੈਬੈਠਾ। ਚੱਲ ਮੈਦਾਨੋਂ ਬਾਹਰ! ਉਹ ਅਜੇ ਤਕਤਾਬਨਹੀਂ ਆਇਆ।
ਕਪਤਾਨ ਕਹਾਉਂਦਾਮਹਾਰਾਜਾ ਖੂੰਡਾ ਲੈ ਕੇ ਰੇਡਪਾਉਣ ਆਇਆ ਤਾਂ ਬਾਦਲ ਨੇ ਖੂੰਡੇ ‘ਚ ਅੜਾਲਿਆ।ਉਹਨੂੰ ਖੂੰਡਾ ਈ ਲੈਬੈਠਾ। ਕਿਸੇ ਧਾਵੀਦੀਆਂ ਉਹਨੇ ਬਗਲਾਂ ਭਰੀਆਂ ਤੇ ਕਿਸੇ ਨੂੰ ਲੱਕੋਂ ਚੁੱਕ ਲਿਆ। ਭੱਠਲਾਂ ਦੀਬੀਬੀ ਨੂੰ ਹੱਲਾਸ਼ੇਰੀ ਦਿੱਤੀ, ਭਾਈਚੜ੍ਹ ਕੇ ਕੌਡੀ ਪਾ। ਉਹ ਚੜ੍ਹ ਕੇ ਕੌਡੀ ਪਾਉਂਦੀਬਾਹਰਲੀਲਾਈਨ ਤੋਂ ਈਂ ਬਾਹਰਨਿਕਲ ਗਈ! ਜਦੋਂ ਕੋਈ ਖਿਡਾਰੀਬਹੁਤਾ ਈ ਸਿਰਚੜ੍ਹਦਾਦਿਸਿਆ ਤਾਂ ਉਹਨੂੰਡੋਪ’ਤੇ ਲਾਤਾ। ਕਿਸੇ ਨੂੰ ਫੂਕ ਛਕਾ ਕੇ ਈ ਉਹਦੀਫੂਕ ਕੱਢਤੀ। ਜੇ ਹਰਕਿਸ਼ਨ ਸੁਰਜੀਤ ਸਿਆਸਤਦਾਰੁਸਤਮੇ ਹਿੰਦ ਸੀ ਤਾਂ ਪ੍ਰਕਾਸ਼ ਸਿੰਘ ਬਾਦਲਸਿਆਸਤਦਾਰੁਸਤਮੇ ਪੰਥ ਹੈ। ਐਵੇਂ ਤਾਂ ਨੀ ਪੰਥ ਰਤਨਦਾਖ਼ਿਤਾਬਮਿਲਿਆਉਹਨੂੰ।
ਬਾਦਲਸਾਹਿਬ ਸੌ ਸਾਲ ਨੂੰ ਢੁੱਕਣ ਵਾਲੇ ਹਨਪਰ ਉਹ ਦੋਂ ਜਣਿਆਂ ਦਾ ਹੱਥ ਫੜ ਕੇ ਤੁਰਦੇ ਹੋਏ ਵੀਸਿਆਸਤਦੀ ਕੌਡੀ ਖੇਡਣੀਨਹੀਂ ਛੱਡ ਰਹੇ।ਚੀੜ੍ਹੇ ਏਨੇ ਹਨ ਕਿ ਤੜਕੇ ਈ ਉਠ ਕੇ ਡੰਡ ਬੈਠਕਾਂ ਲਾਉਣ ਲੱਗ ਜਾਂਦੇ ਨੇ ਤੇ ਕਿਤੇ ਅੱਧੀ ਰਾਤ ਅੱਖ ਲਾਉਂਦੇ ਨੇ। ਹੋ ਸਕਦੈ ਉਹ ਬੰਗਾਲ ਦੇ ਜਿਓਤੀਬਾਸੂਦਾਰਿਕਾਡਤੋੜਦੇਣ। ਕਈ ਸਾਲਾਂ ਤੋਂ ਉਹ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਖੇਡ ਦੇ ਦਾਅ ਸਿਖਾ ਰਹੇ ਨੇ ਪਰਅਖ਼ੀਰਲਾਦਾਅਨਹੀਂ ਦੱਸਿਆ ਮਤਾਂ ਪਾਸਾ ਈ ਪਲਟਦੇਵੇ! ਛੋਟੇ ਬਾਦਲਸਾਹਿਬਸਿਆਸਤਦੀ ਕਬੱਡੀ ਨਹੀਂ, ਕਬੱਡੀ ਦੀਸਿਆਸਤਖੇਡਦੇ ਨੇ। ਉਹ ਆਪਣੇ ਧੱਕੜ ਸਟਾਈਲਨਾਲ ਕੌਡੀ ਪਾਉਂਦੇ ਨੇ ਜਿਸ ਕਰਕੇ ਜੱਫਾ ਲਾਉਣ ਤੋਂ ਹਰ ਕੋਈ ਡਰਦੈ। ਆਹ ਹੁਣਕੇਜਰੀਵਾਲਦੀਟੀਮ ‘ਚੋਂ ਵੇਖਦੇ ਹਾਂ ਜੇ ਕੋਈ ਜੱਫਾ ਲਾਉਣਦੀ ਹਿੰਮਤ ਕਰੇ।ਸ਼ਾਇਦ ਭਗਵੰਤ ਮਾਨ ਨੂੰ ਈ ਅੱਕ ਚੱਬਣਾ ਪਵੇ। ਭਗਵੰਤ ਨੂੰ ਸਲਾਹ ਹੈ ਕਿ ਰਹੇ ਬਚ ਕੇ। ਸਿੱਧਾ ਲੱਗਣ ਦੀ ਥਾਂ ਪੁੱਠੀ ਕੈਂਚੀ ਲਾਵੇ!
ਕਬੱਡੀ ਕੱਪਾਂ ਦੌਰਾਨ ਬੁਲਾਰੇ ਬਾਦਲਾਂ ਦੀ ਰੱਜ ਕੇ ਬੱਲੇ-ਬੱਲੇ ਕਰਦੇ ਹਨ।ਪੀਟੀਸੀਵਾਲੇ ਤਾਂ ਹੋਏ ਈ ਘਰਦੇ।ਕੈਮਰਿਆਂ ਦੇ ਮੂੰਹ ਉਧਰ ਈ ਰੱਖਦੇ ਨੇ ਜਿਧਰੋਂ ਸਰਦਾਰਬਾਦਲਦਿਸਦੇ ਹੋਣ।ਉਹਨਾਂ ਬਿਨਾਂ ਕਬੱਡੀ ਕੱਪ ਹੈ ਹੀ ਕਾਹਦੇ? ਬੱਸ ਇਸੇ ਨੂੰ ਕਹਿੰਦੇ ਆ ਕਬੱਡੀ ਦੀਸਿਆਸਤ। ਕਬੱਡੀ ਕੋਈ ਚੰਗੀ ਖੇਡੇ, ਮਾੜੀਖੇਡੇ, ਟੀਮਾਂ ਚੰਗੀਆਂ ਹੋਣ, ਮਾੜੀਆਂ ਹੋਣ, ਗੱਲ ਤਾਂ ਸਾਰੀ  ਬੱਲੇ-ਬੱਲੇ ਦੀ ਹੈ। ਇਹ ਬੱਲੇ-ਬੱਲੇ ਈ ਐ ਜਿਹੜੀ ਆਏ ਸਾਲ’ਵਰਲਡ ਕੱਪ’ ਕਰਾਈਜਾਂਦੀ ਐ!
ਜਦੋਂ ਸ. ਪਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਸੀ ਤਾਂ ਅਕਾਲੀਆਂ ਨੇ ਮੁਕਤਸਰ ਮਾਘੀ ਦੇ ਮੇਲੇ ‘ਚ ਕਾਨਫਰੰਸ ਰੱਖੀ। ਕੈਰੋਂ ਨੇ ਸਲਾਹਕਾਰਾਂ ਨੂੰ ਪੁੱਛਿਆ ਕਿ ਅਕਾਲੀਆਂ ਦੀ ਕਾਨਫਰੰਸ ਕਿਵੇਂ ਫੇਲ੍ਹ ਹੋਊ?ਉਦੋਂ ਜਗਤਪੁਰ ਦਾ ਮੁਖਤਾਰ ਸਿੰਘ ਬੀ.ਡੀ. ਓ. ਹੁੰਦਾ ਸੀ। ਉਸ ਨੇ ਕਿਹਾ, ”ਇਕ ਜੀਪ, ਇਕ ਲਾਊਡਸਪੀਕਰ ਤੇ ਇਕ ਅਨਾਊਂਸਰ ਦੇ ਦਿਓ।ਅਕਾਲੀ ਕਾਨਫਰੰਸ ਫੇਲ੍ਹ ਹੋਈ ਲਿਓ!”
ਕੈਰੋਂ ਸਾਹਿਬ ਨੇ ਹੁਕਮ ਦੇ ਦਿੱਤਾ ਤੇ ਮੁਖਤਾਰ ਸਿੰਘ ਨੇ ਮੇਲੇ ‘ਚ ਜੀਪਘੁਮਾ ਕੇ ਲਾਊਡਸਪੀਕਰ ਤੋਂ ਡੌਂਡੀ ਪਿਟਵਾ ਦਿੱਤੀ ਪਈਮਾਝੇ ਮਾਲਵੇ ਦਾ ਕਬੱਡੀ ਮੈਚ ਹੋ ਰਿਹੈ।ਫੇਰ ਕੀ ਸੀ ਅਕਾਲੀ ਕਾਨਫਰੰਸ ਦੀਆਂ ਡਿਊਟੀਆਂ ‘ਚ ਲੱਗੇ ਸੇਵਾਦਾਰ ਤੇ ਜਥੇਦਾਰਵੀਡਿਊਟੀਆਂ ਛੱਡ ਕੇ ਮਾਝੇ ਮਾਲਵੇ ਦਾ ਕਬੱਡੀ ਮੈਚਵੇਖਣ ਜਾ ਖੜ੍ਹੇ। ਕਾਨਫਰੰਸ ਵਿਚ ਕਾਂ ਬੋਲਣ ਲੱਗੇ ਤੇ ਕਾਨਫਰੰਸ ਫੇਲ੍ਹ ਹੋ ਗਈ!
ਗੱਲ ਫਿਰਕੈਟਰੀਨਾਕੈਫਦੀਕਰਦੇ ਆਂ। ਕਬੱਡੀ ਵਰਲਡ ਕੱਪ ਦੇ ਸਮਾਪਤੀਸਮਾਰੋਹਵੇਲੇ ਕਬੱਡੀ ਦੇ ਅਖਾੜੇ ਕੋਲਬੈਟਰੀ ਵਾਂਗ ਜਗਦੀਕੈਟਰੀਨਾਕੈਫ ਨੱਚੀ ਤਾਂ ਹਿੰਦ-ਪਾਕਿ ਦੇ ਫਾਈਨਲ ਕਬੱਡੀ ਮੈਚ ਨੂੰ ਵੇਖਣਲਈਦੇਸ਼ਬਦੇਸ਼ ਦੇ ਕਰੋੜਾਂ ਪੰਜਾਬੀਆਂ ਦੀਆਂ ਅੱਖਾਂ ਟੀਵੀਦੀਆਂ ਸਕਰੀਨਾਂ ‘ਤੇ ਲੱਗੀਆਂ ਹੋਈਆਂ ਸਨ। ਉਸ ਵੇਲੇ, ਐਨ ਉਸੇ ਵੇਲੇ, ਪੰਜਾਬ ਦੀ ਤਰੱਕੀ ਦੀ ਜੋ ਡਾਕੂਮੈਂਟਰੀਟੀਵੀ ਤੋਂ ਪੇਸ਼ਕੀਤੀ ਗਈ, ਉਸ ਵਿਚਮੈਟਰੋ ਚਲਦੀਵਿਖਾਈ ਗਈ, ਸੜਕਾਂ ਤੇ ਪੁਲ ਵਿਖਾਏ ਗਏ, ਮਾਲ ਤੇ ਹਵਾਈ ਅੱਡੇ, ਉਡਦੇ ਜਹਾਜ਼, ਸਿੱਖਿਆ ਤੇ ਸਿਹਤਸੇਵਾਵਾਂ, ਨਵੀਆਂ ਯੂਨੀਵਰਸਿਟੀਆਂ, ਬਠਿੰਡੇ ਦੀਰੀਫਾਈਨਰੀ, ਨੌਜੁਆਨਾਂ ਨੂੰ ਰੁਜ਼ਗਾਰ, ਪਿੰਡਾਂ ਤੇ ਸ਼ਹਿਰਾਂ ਦੀ ਖੁਸ਼ਹਾਲੀ, ਸ਼ੁਧ ਪੌਣ ਪਾਣੀਅਤੇ ਪੰਜਾਬ ਦਾਅਮਨਅਮਾਨ, ਗੱਲ ਕੀ ਪੰਜਾਬ ਨੂੰ ਕੈਲੇਫੋਰਨੀਆਬਣਿਆਵਿਖਾ ਦਿੱਤਾ ਗਿਆ। ਬੱਸ ਪਾਣੀ ‘ਚ ਤਰਨਵਾਲੀਆਂ ਬੱਸਾਂ ਚਲਾਉਣਦੀਬਾਕੀ ਸੀ। ਇਹ ਸੀ ਕਬੱਡੀ ਕੱਪ ਦੀਸਿਆਸਤ! ਵੇਖਦੇ ਹਾਂ 1917 ਦਾ ਕੱਪ ਕੌਣ ਜਿੱਤਦੈ?

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …