-6.8 C
Toronto
Tuesday, December 30, 2025
spot_img
Homeਖੇਡਾਂਸਪੇਨ ’ਚ ਸਿੱਖ ਖਿਡਾਰੀ ਨਾਲ ਨਾਲ ਹੋਈ ਬਦਸਲੂਕੀ

ਸਪੇਨ ’ਚ ਸਿੱਖ ਖਿਡਾਰੀ ਨਾਲ ਨਾਲ ਹੋਈ ਬਦਸਲੂਕੀ

ਫੁਟਬਾਲ ਮੈਚ ਦੌਰਾਨ ਦਸਤਾਰ ਉਤਾਰਨ ਨੂੰ ਕਿਹਾ, ਟੀਮ ਨੇ ਕੀਤਾ ਬਾਈਕਾਟ
ਮੈਡਰਿਡ/ਬਿਊਰੋ ਨਿਊਜ਼ : ਸਪੇਨ ’ਚ ਫੁਟਬਾਲ ਮੈਚ ਦੌਰਾਨ ਇਕ 15 ਸਾਲਾ ਸਿੱਖ ਖਿਡਾਰੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਫੁਟਬਾਲ ਮੈਚ ਦੌਰਾਨ ਰੈਫਰੀ ਨੇ ਉਸ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ। ਰੈਫਰੀ ਨੇ ਉਸ ਨੂੰ ਕਿਹਾ ਕਿ ਖੇਡ ਨਿਯਮਾਂ ਅਨੁਸਾਰ ਦਸਤਾਰ ਬੰਨ੍ਹਣਾ ਮਨਾ ਹੈ, ਇਸ ਲਈ ਉਹ ਇਸ ਨੂੰ ਉਤਾਰ ਲੈਣ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿਛਲੇ ਸਾਰੇ ਮੈਚਾਂ ’ਚ ਰੈਫਰੀ ਨੇ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਦਸਤਾਰ ਬੰਨ੍ਹਣ ਦੀ ਆਗਿਆ ਦਿੱਤੀ ਸੀ। ਜਦਕਿ ਮੈਚ ਦੌਰਾਨ ਖਿਡਾਰੀਆਂ ਨੇ ਰੈਫਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਿੱਖ ਧਰਮ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਉਹ ਹਮੇਸ਼ਾ ਹੀ ਦਸਤਾਰ ਪਹਿਨ ਕੇ ਖੇਡਦੇ ਹਨ ਪ੍ਰੰਤੂ ਰੈਫਰੀ ਆਪਣੀ ਜਿੱਦ ’ਤੇ ਅੜਿਆ ਰਿਹਾ, ਜਿਸ ਤੋਂ ਬਾਅਦ ਦੋਵਾਂ ਟੀਮਾਂ ਨੇ ਰੈਫਰੀ ਦੇ ਫੈਸਲੇ ਖਿਲਾਫ਼ ਮੈਚ ਨਾ ਖੇਡਣ ਦਾ ਫੈਸਲਾ ਕੀਤਾ।

 

RELATED ARTICLES

POPULAR POSTS