Breaking News
Home / ਖੇਡਾਂ / ਭਾਰਤੀ ਮੂਲ ਦੇ ਬਰਤਾਨਵੀ ਕ੍ਰਿਕਟਰ ਪਨੇਸਰ ਸਿਆਸਤ ‘ਚ ਆਉਣ ਲਈ ਤਿਆਰ

ਭਾਰਤੀ ਮੂਲ ਦੇ ਬਰਤਾਨਵੀ ਕ੍ਰਿਕਟਰ ਪਨੇਸਰ ਸਿਆਸਤ ‘ਚ ਆਉਣ ਲਈ ਤਿਆਰ

ਲੰਡਨ ਦਾ ਮੇਅਰ ਬਣਨ ਦੀ ਇੱਛਾ ਪ੍ਰਗਟਾਈ
ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੌਂਟੀ ਪਨੇਸਰ ਨੇ ਸਿਆਸਤ ‘ਚ ਆਉਣ ਅਤੇ ਲੰਡਨ ਦਾ ਮੇਅਰ ਬਣਨ ਦੀ ਇੱਛਾ ਪ੍ਰਗਟਾਈ ਹੈ। ਭਾਰਤੀ ਮੂਲ ਦੇ 37 ਸਾਲਾ ਸਿੱਖ ਖਿਡਾਰੀ ਮੌਂਟੀ ਪਨੇਸਰ ਨੇ ਆਪਣੀ ਕਿਤਾਬ ‘ਦ ਫੁਲ ਮੌਂਟੀ’ ਲਿਖ ਕੇ ਲਿਖਾਰੀ ਵਜੋਂ ਵੀ ਖ਼ੁਦ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਵਿਸ਼ਵ ਕੱਪ ਦੌਰਾਨ ਆਪਣੀ ਕਿਤਾਬ ਭਾਰਤੀ ਖਿਡਾਰੀਆਂ ਨੂੰ ਵੀ ਭੇਟ ਕੀਤੀ। ਭਾਰਤੀ ਪੱਤਰਕਾਰ ਸੰਘ ਵਲੋਂ ਕਰਵਾਏ ਸਮਾਗਮ ਦੌਰਾਨ ਮੌਂਟੀ ਨੇ ਕਿਹਾ ਕਿ ਉਸ ਦੀ ਸਿਆਸਤ ‘ਚ ਰੁਚੀ ਹੈ। ਉਨ੍ਹਾਂ ਕਿਹਾ ਕਿ ਮੈਂ ਲੰਡਨ ‘ਚ ਰਹਿੰਦਾ ਹਾਂ, ਲੰਡਨ ਬਾਰੇ ਜਾਣਦਾ ਹਾਂ। ਮੌਂਟੀ ਨੇ ਕਿਹਾ ਕਿ ਲੰਡਨ ਮੇਅਰ ਸਦੀਕ ਖ਼ਾਨ ਦਾ ਮੇਅਰ ਵਜੋਂ ਸਮਾਂ ਖ਼ਤਮ ਹੋ ਰਿਹਾ ਹੈ ਅਤੇ ਮੈਨੂੰ ਇਸ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਜੇ ਸਿਆਸਤ ਬਾਰੇ ਫ਼ੈਸਲਾ ਨਹੀਂ ਕੀਤਾ, ਕਿਉਂਕਿ ਮੈਂ ਹੋਰ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਮੈਂ ਕਾਊਂਟੀ ਕ੍ਰਿਕਟ ‘ਚ ਫਿੱਟ ਰਹਿਣ ‘ਤੇ ਧਿਆਨ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਦ ਮੈਂ ਕ੍ਰਿਕਟ ਤੋਂ ਦੂਰ ਰਹਿੰਦਾ ਹਾਂ ਤਾਂ ਰਾਜਨੀਤੀ ਬਾਰੇ ਪੜ੍ਹਦਾ ਹਾਂ। ਮੌਂਟੀ ਪਨੇਸਰ ਨੇ ਭਾਰਤ ਨੂੰ ਕ੍ਰਿਕਟ ਦੀ ਮਹਾਂ ਸ਼ਕਤੀ ਆਖਦਿਆਂ ਕਿਹਾ ਕਿ ਭਾਰਤੀ ਪ੍ਰਸੰਸਕ ਹੀ ਹਨ ਜੋ ਪੂਰੇ ਉਤਸ਼ਾਹ ਨਾਲ ਚੈਂਪੀਅਨਸ਼ਿਪ ਨੂੰ ਸਫਲ ਬਣਾਉਂਦੇ ਹਨ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …