-4.1 C
Toronto
Tuesday, February 10, 2026
spot_img
Homeਭਾਰਤਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ

ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ

ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ
ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਘਰ ਦੀ ਨੂੰਹ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਪਲਵਲ ਪੁਲੀਸ ਨੇ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ, ਉਸ ਦੇ ਭਰਾ ਕਰਨ ਅਤੇ ਮਾਂ ਨੀਲਮ ਖਿਲਾਫ਼ ਦਾਜ ਲਈ ਕੁੱਟਮਾਰ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਪਨਾ ਚੌਧਰੀ ਦੀ ਭਾਬੀ ਨੇ ਪਲਵਲ ਦੇ ਮਹਿਲਾ ਪੁਲੀਸ ਸਟੇਸ਼ਨ ’ਚ ਗਾਇਕ-ਡਾਂਸਰ ਅਤੇ ਉਸ ਸੱਸ ਨੀਲਮ ਅਤੇ ਪਤੀ ਕਰਨ ਸਮੇਤ ਹੋਰਾਂ ਖਲਿਾਫ਼ ਦਾਜ ’ਚ ਕਰੇਟਾ ਕਾਰ ਦੀ ਮੰਗ ਕਰਨ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸਹੁਰੇ ਵਾਲੇ ਉਸ ਨਾਲ ਕੁੱਟਮਾਰ ਕਰਦੇ ਹਨ ਅਤੇ ਦਾਜ ਦੀ ਮੰਗ ਕਰਦੇ ਹਨ। ਮੰਗਾਂ ਪੂਰੀਆਂ ਨਾ ਹੋਣ ’ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸ਼ਿਕਾਇਤਕਰਤਾ ਨੇ ਸਾਲ 2018 ’ਚ ਸਪਨਾ ਦੇ ਭਰਾ ਕਰਨ, ਜੋ ਕਿ ਦਿੱਲੀ ਦੇ ਨਜਫਗੜ੍ਹ ਨਿਵਾਸੀ ਹੈ, ਨਾਲ ਵਿਆਹ ਕੀਤਾ ਸੀ।

RELATED ARTICLES
POPULAR POSTS