Breaking News
Home / ਪੰਜਾਬ / ਮੰਤਰੀ ਹਰਜੋਤ ਸਿੰਘ ਬੈਂਸ ਨੇ ਐਸਡੀਐਮ ਦਫਤਰ ’ਚ ਕੀਤੀ ਰੇਡ

ਮੰਤਰੀ ਹਰਜੋਤ ਸਿੰਘ ਬੈਂਸ ਨੇ ਐਸਡੀਐਮ ਦਫਤਰ ’ਚ ਕੀਤੀ ਰੇਡ

ਕਈ ਕਰਮਚਾਰੀ ਮਿਲੇ ਗੈਰਹਾਜ਼ਰ
ਰੂਪਨਗਰ/ਬਿਊਰੋ ਨਿਊਜ਼
ਰੂਪਨਗਰ ਜ਼ਿਲ੍ਹੇ ਦੇ ਕਸਬਾ ਨੰਗਲ ਵਿਚ ਅੱਜ ਸੋਮਵਾਰ ਸਵੇਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਸਡੀਐਮ ਦਫਤਰ ਵਿਚ ਰੇਡ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਦਫਤਰ ਵਿਚ ਤੈਨਾਤ ਕਈ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ ਮਿਲੇ। ਇਸਦੇ ਨਾਲ ਹੀ ਕਈ ਕਰਮਚਾਰੀ ਸਮੇਂ ਸਿਰ ਡਿਊਟੀ ’ਤੇ ਨਹੀਂ ਪਹੁੰਚੇ ਸਨ। ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰਹਾਜ਼ਰ ਪਾਏ ਗਏ ਕਰਮਚਾਰੀਆਂ ਨੂੰ ਸਸਪੈਂਡ ਕਰਨ ਲਈ ਕਿਹਾ ਦਿੱਤਾ ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਦੀ ਵੀ ਖਿਚਾਈ ਕੀਤੀ। ਮੰਤਰੀ ਬੈਂਸ ਨੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਦਫਤਰ ਨਾਲ ਸਬੰਧਤ ਪੈਂਡਿੰਗ ਪਿਆ ਕੰਮ ਇਕ ਹਫਤੇ ਵਿਚ ਮੁਕੰਮਲ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਅਗਲੇ ਸੋਮਵਾਰ ਨੂੰ ਫਿਰ ਦਫਤਰ ਦੀ ਜਾਂਚ ਕਰਨ ਦੀ ਗੱਲ ਵੀ ਕਹੀ। ਹਰਜੋਤ ਸਿੰਘ ਬੈਂਸ ਸਵੇਰੇ 9 ਵੱਜ ਕੇ 53 ਮਿੰਟ ’ਤੇ ਐਸਡੀਐਮ ਦਫਤਰ ਵਿਖੇ ਪਹੁੰਚ ਗਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਮੰਤਰੀ ਨੇ ਹਾਜ਼ਰ ਕਰਮਚਾਰੀਆਂ ਕੋਲੋਂ ਸਵਾਲ ਪੁੱਛੇ ਤਾਂ ਇਕ ਵਾਰੀ ਤਾਂ ਹੜਕੰਪ ਜਿਹਾ ਮਚ ਗਿਆ ਸੀ। ਧਿਆਨ ਰਹੇ ਕਿ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਿਚ ਸਿੱਖਿਆ ਮੰਤਰੀ ਹਨ। ਇਸੇ ਦੌਰਾਨ ਮੰਤਰੀ ਬੈਂਸ ਨੇ ਐਸਡੀਐਮ ਦਫਤਰ ਵਿਚ ਰਿਕਾਰਡ ਦੀ ਵੀ ਜਾਂਚ ਕੀਤੀ ਅਤੇ ਨਾਲ ਹੀ ਕਰਮਚਾਰੀਆਂ ਦੇ ਦਫਤਰ ਪਹੁੰਚਣ ਅਤੇ ਵਾਪਸੀ ਦੇ ਸਮੇਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੰਤਰੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਅਗਲੀ ਜਾਂਚ ਦੌਰਾਨ ਕਿਸੇ ਪ੍ਰਕਾਰ ਦੀ ਨਰਮੀ ਨਹੀਂ ਵਰਤੀ ਜਾਵੇਗੀ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …