-11 C
Toronto
Friday, January 23, 2026
spot_img
Homeਖੇਡਾਂਬਰਤਾਨੀਆ ਦੇ ਸਿੱਖ ਫੁੱਟਬਾਲਰ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਬਰਤਾਨੀਆ ਦੇ ਸਿੱਖ ਫੁੱਟਬਾਲਰ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਲੰਡਨ : ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕ ਦਿੱਤਾ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ‘ਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ ਥਾਂ ਪਟਕਾ ਬੰਨ੍ਹ ਲੈਂਦਾ ਹੈ। ਨਿਰਵਾਨਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਿਰ ਢੱਕ ਸਕਦਾ ਹੈ ਪਰ ਮੈਚ ਅਧਿਕਾਰੀ ਨੇ ਉਸ ਨੂੰ ਕਿਹਾ ਹੈ ਕਿ ਉਹ ਯੂਨਾਈਟਿਡ ਕਾਊਂਟੀ ਫੁੱਟਬਾਲ ਲੀਗ ਨਹੀਂ ਖੇਡ ਸਕਦਾ। ਕਲੱਬ ਦੇ ਟੀਮ ਸਕੱਤਰ ਜੈਕ ਹੋਜਾਤ ਨੇ ਕਿਹਾ ਕਿ ਗੁਰਦੀਪ ਹਮੇਸ਼ਾ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਨਹੀਂ ਰੋਕਿਆ ਗਿਆ। ਪਰ ਇਸ ਵਾਰ ਰੈਫ਼ਰੀ ਨੇ ਕਿਹਾ ਕਿ ਉਹ ਮੈਚ ਨਹੀਂ ਖੇਡ ਰਿਹਾ। ਇਸ ਤੋਂ ਬਾਅਦ ਬਾਕੀ ਖਿਡਾਰੀਆਂ ਨੇ ਵੀ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ। ਕੁਝ ਦੇਰ ਬਾਅਦ ਗੁਰਦੀਪ ਨੂੰ ਖੇਡਣ ਦਿੱਤਾ ਗਿਆ ਅਤੇ ਉਸ ਨੇ ਇਸ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਵੱਲੋਂ 2 ਗੋਲ ਦਾਗੇ, ਜਿਸ ਵਿਚ ਇਕ 92 ਮਿੰਟ ‘ਚ ਪੈਨਲਟੀ ਵੀ ਸ਼ਾਮਿਲ ਹੈ, ਜਿਸ ਨਾਲ ਟੀਮ ਨੂੰ 2-1 ਨਾਲ ਜਿੱਤ ਹਾਸਲ ਹੋਈ।

RELATED ARTICLES

POPULAR POSTS