ਨਵੀਂ ਦਿੱਲੀ/ਬਿਊਰੋ ਨਿਊਜ਼ : ਪਠਾਨਕੋਟ ਏਅਰਬੇਸ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਤੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਪੱਧਰ ਦਾ ਅੱਤਵਾਦੀ ਐਲਾਨੇ ਜਾਣ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਅਮਰੀਕੀ ਮਤੇ ਨੂੰ ਚੀਨ ਨੇ ਡੱਕ ਦਿੱਤਾ ਹੈ। ਚੀਨ ਨੇ ਅਜੇ ਦਸੰਬਰ ਵਿੱਚ ਅਜ਼ਹਰ ਖ਼ਿਲਾਫ਼ ਭਾਰਤ ਦੇ ਅਜਿਹੇ ਮਤੇ ਨੂੰ ਠਿੱਬੀ ਲਾਈ ਸੀ। ਇਸ ਦੌਰਾਨ ਭਾਰਤ ਨੇ ਕਿਹਾ ਹੈ ਕਿ ਉਸ ਵੱਲੋਂ ਚੀਨ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ ਜਾ ਰਹੀ ਹੈ।
ਉੱਚ ਪੱਧਰੀ ਸਰਕਾਰੀ ਸੂਤਰਾਂ ਮੁਤਾਬਕ ਅਮਰੀਕਾ ਨੇ ਜਨਵਰੀ ਦੇ ਅੱਧ ਵਿੱਚ ਬਰਤਾਨੀਆ ਤੇ ਫਰਾਂਸ ਦੀ ਹਮਾਇਤ ਨਾਲ ਸੰਯੁਕਤ ਰਾਸ਼ਟਰ ਦੀ ਸੈਂਕਸ਼ਨਜ਼ (ਪਾਬੰਦੀਆਂ ਬਾਰੇ) ਕਮੇਟੀ 1267 ਕੋਲ ਤਜਵੀਜ਼ ਭੇਜ ਕੇ ਅਜ਼ਹਰ ‘ਤੇ ਪਾਬੰਦੀ ਦੀ ਮੰਗ ਕੀਤੀ ਸੀ। ਵਾਸ਼ਿੰਗਟਨ ਤੇ ਨਵੀਂ ਦਿੱਲੀ ਵੱਲੋਂ ਸਾਂਝੇ ਸੋਚ ਵਿਚਾਰ ਮਗਰੋਂ ਤਿਆਰ ਇਸ ਤਜਵੀਜ਼ ਵਿੱਚ ਜੈਸ਼-ਏ-ਮੁਹੰਮਦ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਤੇ ਜੈਸ਼ ਮੁਖੀ ਅਜ਼ਹਰ ਦੇ ਖੁੱਲ੍ਹੇਆਮ ਘੁੰਮਣ ਫਿਰਨ ‘ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ, ਪਰ ਚੀਨ ਨੇ ਅਮਰੀਕੀ ਤਜਵੀਜ਼ ਨੂੰ ਫ਼ਿਲਹਾਲ ‘ਰੋਕੇ ਜਾਣ’ ਦੀ ਮੰਗ ਕਰਕੇ ਮਤੇ ਦਾ ਵਿਰੋਧ ਕੀਤਾ ਹੈ। ਸੂਤਰਾਂ ਮੁਤਾਬਕ ਚੀਨ ਨੇ ਇਹ ਦਾਅ ਕਿਸੇ ਵੀ ਤਜਵੀਜ਼ ਨੂੰ ਲਾਗੂ ਜਾਂ ਬਲਾਕ ਕਰਨ ਜਾਂ ਹੋਲਡ ‘ਤੇ ਰੱਖਣ ਦੀ 10 ਦਿਨ ਦੀ ਮਿਆਦ ਮੁੱਕਣ ਤੋਂ ਐਨ ਪਹਿਲਾਂ ਖੇਡਿਆ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …