-1.9 C
Toronto
Thursday, December 4, 2025
spot_img
Homeਦੁਨੀਆਅਦਾਲਤ ਦੇ ਫੈਸਲੇ ਤੋਂ ਨਰਾਜ਼ ਟਰੰਪ ਦਾ ਗੁੱਸਾ ਵਧਿਆ

ਅਦਾਲਤ ਦੇ ਫੈਸਲੇ ਤੋਂ ਨਰਾਜ਼ ਟਰੰਪ ਦਾ ਗੁੱਸਾ ਵਧਿਆ

ਅਮਰੀਕਾ ਆਉਣ ਵਾਲਿਆਂ ਦੀ ਜਾਂਚ ‘ਚ ਚੌਕਸੀ ਵਰਤਣ ਦਾ ਹੁਕਮ
ਵਾਸ਼ਿੰਗਟਨ : ਵੀਜ਼ੇ ‘ਤੇ ਪਾਬੰਦੀ ਸਬੰਧੀ ਅਦਾਲਤ ਦੀ ਰੋਕ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਉਹ ਫੈਸਲਾ ਲੈਣ ਵਾਲੇ ਜੱਜ ਦੀ ਲਗਾਤਾਰ ਸਖਤ ਆਲੋਚਨਾ ਕਰ ਰਹੇ ਹਨ। ਟਰੰਪ ਨੇ ਅਮਰੀਕੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜੇਕਰ ਦੇਸ਼ ‘ਚ ਕੁਝ ਹੁੰਦਾ ਹੈ ਤਾਂ ਉਸ ਲਈ ਜੱਜ ਨੂੰ ਜ਼ਿੰਮੇਵਾਰ ਦੱਸਿਆ। ਨਾਲ ਹੀ ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਅਮਰੀਕਾ ਆਉਣ ਵਾਲਿਆਂ ਦੀ ਜਾਂਚ ਪੜਤਾਲ ‘ਚ ਵਾਧੂ ਚੌਕਸੀ ਵਰਤਣ ਦਾ ਹੁਕਮ ਦਿੱਤਾ ਹੈ।
ਸਿਆਟਲ ਦੇ ਲੰਘੀ ਜ਼ਿਲ੍ਹਾ ਜੱਜ ਜੇਮਸ ਰਾਬਰਟ ਨੇ ਸੱਤ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਨਾਗਰਿਕਾਂ ‘ਤੇ ਲੱਗੀ ਵੀਜ਼ਾ ਪਾਬੰਦੀ ‘ਤੇ ਦੇਸ਼ ਪੱਧਰੀ ਆਰਜ਼ੀ ਰੋਕ ਲਗਾ ਦਿੱਤੀ ਹੈ। ਸਾਨ ਫਰਾਂਸਿਸਕੋ ਦੀ ਅਪੀਲੀ ਅਦਾਲਤ ਨੇ ਫੈਸਲੇ ਵਿਚ ਦਖਲ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਟਵੀਟ ਕੀਤਾ, ‘ਯਕੀਨ ਨਹੀਂ ਆਉਂਦਾ ਕਿ ਇਕ ਜੱਜ ਪੂਰੇ ਦੇਸ਼ ਨੂੰ ਇਸ ਤਰ੍ਹਾਂ ਦੇ ਸੰਕਟ ਵਿਚ ਪਾ ਸਕਦਾ ਹੈ। ਜੇਕਰ ਕੁਝ ਹੁੰਦਾ ਹੈ ਤਾਂ ਇਸ ਲਈ ਉਨ੍ਹਾਂ ਨੂੰ (ਜੱਜ ਰਾਬਰਟ ਜੇਮਸ) ਤੋਂ ਅਦਾਲਤੀ ਪ੍ਰਣਾਲੀ ਨੂੰ ਜ਼ਿੰਮੇਵਾਰ ਦੱਸਿਆ ਜਾਵੇ। ਫੈਸਲੇ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਹ ਬਹੁਤ ਮਾੜਾ ਹੈ।’ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਬਾਅਦ ਇਕ ਹੋਰ ਟਵੀਟ ਕੀਤਾ। ਉਹਨਾਂ ਲਿਖਿਆ, ਮੈਂ ਗ੍ਰਹਿ ਸੁਰੱਖਿਆ ਵਿਭਾਗ ਨੂੰ ਅਮਰੀਕਾ ਆਉਣ ਵਾਲਿਆਂ ਦੀ ਵਾਧੂ ਸਾਵਧਾਨੀ ਦੇ ਨਾਲ ਹੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਨੂੰ (ਦੇਸ਼ ਦੀ ਸੁਰੱਖਿਆ) ਬਹੁਤ ਔਖਾ ਬਣਾ ਦਿੱਤਾ ਹੈ।’ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਵੀ ਫੈਸਲੇ ਨੂੰ ਗਲਤ ਦੱਸਦਿਆਂ ਕਾਨੂੰਨੀ ਕਦਮ ਚੁੱਕਣ ਦੀ ਗੱਲ ਕਹੀ ਹੈ। ਟਰੰਪ ਨੇ 27 ਜਨਵਰੀ ਨੂੰ ਸ਼ਾਸਕੀ ਹੁਕਮ ਜਾਰੀ ਕਰਕੇ ਈਰਾਨ, ਇਰਾਕ, ਲਿਬੀਆ, ਸੋਮਾਲੀ, ਸੂਡਾਨ, ਸੀਰੀਆ ਤੇ ਯਮਨ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲੇ ‘ਤੇ ਤਿੰਨ ਮਹੀਨਿਆਂ ਤੱਕ ਲਈ ਰੋਕ ਲਗਾ ਦਿੱਤੀ ਸੀ।

RELATED ARTICLES
POPULAR POSTS