Breaking News
Home / ਦੁਨੀਆ / ਕਤਰ ਨੇ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਕਤਰ ਨੇ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਵੇਲਿੰਗਟਨ : ਕਤਰ ਏਅਰਲਾਈਨਜ਼ ਨੇ ਦੋਹਾ ਤੇ ਆਕਲੈਂਡ ਵਿਚਕਾਰ ਦੁਨੀਆ ਦੀ ਸਭ ਤੋਂ ਲੰਬੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ 14,535 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਉਤਰੀ। ਇਸ ਸਫ਼ਰ ਵਿਚ 16 ਤੋਂ ਜ਼ਿਆਦਾ ਘੰਟੇ ਲੱਗੇ ਤੇ ਇਹ ਪੰਜ ਦੇਸ਼ਾਂ ਤੋਂ ਹੋ ਕੇ ਲੰਘੀ। ਏਅਰਲਾਈਨਸ ਨੇ ਟਵੀਟ ਰਾਹੀਂ ਜਹਾਜ਼ ਦੇ ਆਕਲੈਂਡ ਪਹੁੰਚਣ ਦੀ ਜਾਣਕਾਰੀ ਦਿੱਤੀ। ਉਡਾਣ ਨੰਬਰ ਕਿਉਆਰ 920 16 ਘੰਟੇ ਤੇ 23 ਮਿੰਟ ਦਾ ਸਫ਼ਰ ਪੂਰਾ ਕਰ ਕੇ ਸਵੇਰੇ 7.25 ਵਜੇ ਆਕਲੈਂਡ ਪਹੁੰਚੀ। ਇਸ ਦੌਰਾਨ ਬੋਇੰਗ 777-200 ਐੱਲਆਰ ਨੇ 10 ਟਾਈਮ ਜ਼ੋਨ ਨੂੰ ਪਾਰ ਕੀਤਾ। ਜਹਾਜ਼ ਵਿਚ ਚਾਰ ਪਾਇਲਟ ਸਮੇਤ ਚਾਲਕ ਦਲ ਦੇ 15 ਮੈਂਬਰ ਸਨ। ਜਹਾਜ਼ ਦਾ ਆਕਲੈਂਡ ਏਅਰਪੋਰਟ ‘ਤੇ ਪਾਣੀ ਦੀਆਂ ਵਾਛੜਾਂ ਨਾਲ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟਾਡ ਮੈਕਕਲੇ ਨੇ ਕਿਹਾ ਕਿ ਇਸ ਨਵੀਂ ਸੇਵਾ ਦੇ 3.6 ਕਰੋੜ ਡਾਲਰ ਦਾ ਆਰਥਿਕ ਅਸਰ ਪੈਣ ਦਾ ਅੰਦਾਜ਼ਾ ਹੈ।
ਪਹਿਲਾਂ ਅਮੀਰਾਤ ਏਅਰਲਾਈਨਸ ਦਾ ਸੀ ਰਿਕਾਰਡ : ਪਿਛਲੇ ਸਾਲ ਮਾਰਚ ਵਿਚ ਅਮੀਰਾਤ ਏਅਰਲਾਈਨਸ ਨੇ ਦੁਬਈ ਤੋਂ ਆਕਲੈਂਡ ਵਿਚਕਾਰ ਸੇਵਾ ਸ਼ੁਰੂ ਕੀਤੀ ਸੀ। ਹਾਲਾਂਕਿ ਏਅਰ ਇੰਡੀਆ ਦੀ ਦਿੱਲੀ-ਸੈਨ ਫਰੈਂਸਿਸਕੋ ਸੇਵਾ ਦੇ ਸਭ ਤੋਂ ਲੰਬੀ ਉਡਾਣ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …