ਡ੍ਰੋਨ ਨਾਲ ਦਵਾਈ ਅਤੇ ਖੂਨ ਦੀ ਸਪਲਾਈ ਦੁਨੀਆ ਦੀ ਪਹਿਲੀ ਸੇਵਾ, ਰਵਾਂਡਾ ‘ਚ 15 ਮਹੀਨਿਆਂ ‘ਚ 4 ਹਜ਼ਾਰ ਉਡਾਣਾਂ ਰਾਹੀਂ ਪਹੁੰਚਾਇਆ ਇਕ ਲੱਖ ਲੀਟਰ ਖੂਨ
ਕੈਲੀਫੋਰਨੀਆ/ਬਿਊਰੋ ਨਿਊਜ਼ : ਦੁਨੀਆ ਦੀਆਂ ਕਈ-ਈ ਕਾਮਰਸ ਕੰਪਨੀਆਂ ਜਾਂ ਫੂਡ ਚੇਨ ਆਪਣੇ ਪ੍ਰੋਡਕਟਸ ਦੀ ਸਪਲਾਈ ਦੇ ਲਈ ਡ੍ਰੋਨ ਦਾ ਇਸਤੇਮਾਲ ਕਰ ਰਹੀਆਂ ਹਨ। ਪ੍ਰੰਤੂ ਰਵਾਂਡਾ ‘ਚ ਡ੍ਰੋਨ ਦੇ ਰਾਹੀਂ ਮਰੀਜ਼ਾਂ ਜਾਂ ਜ਼ਰੂਰਤਮੰਦਾਂ ਨੂੰ ਦਵਾਈ ਜਾਂ ਖੂਨ ਪਹੁੰਚਾਉਣ ਵਾਲੀ ਦੁਨੀਆ ਦੀ ਪਹਿਲੀ ਸੇਵਾ ਚੱਲ ਰਹੀ ਹੈ। ਹੁਣ ਇਹ ਪੂਰੇ ਰਵਾਂਡਾ ਨੂੰ ਕਵਰ ਕਰੇਗੀ। ਇਸ ਦੇ ਲਈ ਕੈਲੀਫੋਰਨੀਆ ਦੀ ਕਮਰਸ਼ੀਅਲ ਡ੍ਰੋਨ ਬਣਾਉਣ ਵਾਲੀ ਕੰਪਨੀ ਜਿਪਲਾਈਨ ਨੇ ਦੁਨੀਆ ਦੀ ਸਭ ਤੋਂ ਤੇਜ਼ ਡ੍ਰੋਨ ਡਿਲੀਵਰ ਸਰਵਿਸ ਤਿਆਰ ਕੀਤੀ ਹੈ। ਰਵਾਂਡਾ ‘ਚ 2016 ਤੋਂ ਕੰਮ ਕਰ ਰਹੀ ਕੰਪਨੀ ਨੇ ਇਸ ਟੈਕਨਾਲੋਜੀ ਨੂੰ ਹੋਰ ਵਧੀਆ ਅਤੇ ਤੇਜ਼ ਬਣਾਇਆ ਹੈ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਨੂੰ ਮਦਦ ਮਿਲ ਸਕੇਗੀ। ਡ੍ਰੋਨ ਡਿਲੀਵਰੀ ਦੇ ਰਾਹੀਂ ਪਿਛਲੇ 15 ਮਹੀਨਿਆਂ ‘ਚ 4 ਹਜ਼ਾਰ ਉਡਾਣਾਂ ਦੇ ਰਾਹੀਂ ਲਗਭਗ 1 ਲੱਖ ਲੀਟਰ ਖੂਨ ਮਰੀਜ਼ਾਂ ਤੱਕ ਪਹੁੰਚਾਇਆ ਗਿਆ। ਬਲੱਡ ਡਿਲੀਵਰੀ ਡ੍ਰੋਨ ਸਿਸਟਮ ਦੇ ਤਹਿਤ ਖੂਨ ਜਾਂ ਦਵਾਈ ਦੀ ਜ਼ਰੂਰਤ ਪੈਣ ‘ਤੇ ਡਾਕਟਰ ਜਾਂ ਹਸਪਤਾਲ ਨੂੰ ਸੈਂਟਲ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਇਕ ਮੈਸੇਜ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਜ਼ਰੂਰਤਮੰਦ ਤੱਕ 20 ਮਿੰਟ ਦੇ ਅੰਦਰ-ਅੰਦਰ ਮਦਦ ਪਹੁੰਚ ਜਾਂਦੀ ਹੈ।
ਇਸ ਦੇ ਤਹਿਤ ਖੂਨ ਦੇ ਪੈਕੇਟ ਨੂੰ ਡ੍ਰੋਨ ‘ਚ ਲੱਗੇ ਪੇਲੋਡ ‘ਚ ਰੱਖ ਦਿੱਤਾ ਜਾਂਦਾ ਹੈ। ਡ੍ਰੋਨ ਪਹਿਲਾਂ ਤੋਂ ਹੀ ਸੈਟ ਕੀਤੀ ਗਈ ਲੋਕੇਸ਼ਨ ‘ਤੇ ਪੈਰਾਸ਼ੂਟ ਰਾਹੀਂ ਦਵਾਈ ਜਾਂ ਖੂਨ ਦੇ ਪੈਕੇਟ ਸੁੱਟ ਦਿੰਦਾ ਹੈ। ਇਸ ਦੌਰਾਨ ਡ੍ਰੋਨ ਜ਼ਮੀਨ ‘ਤੇ ਲੈਂਡ ਨਹੀਂ ਕਰਦਾ, ਬਲਕ ਡਿਲੀਵਰੀ ਕਰਕੇ ਬੇਸ ‘ਤੇ ਵਾਪਸ ਚਲਾ ਜਾਂਦਾ ਹੈ। ਕੰਪਨੀ ਨੇ ਹੁਣੇ ਹੀ ਤੇਜ਼ ਡ੍ਰੋਨ ਤਿਆਰ ਕੀਤਾ ਹੈ, ਜਿਸ ਦੀ ਜ਼ਿਆਦਾ ਰਫ਼ਤਾਰ 128 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਇਕ ਵਾਰ ‘ਚ 160 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦਾ ਹੈ। ਇਸ ‘ਚ 1.75 ਕਿਲੋ ਵਜਨ ਰੱਖਿਆ ਜਾ ਸਕਦਾ ।
ਰਵਾਨਾਂ ਤੋਂ ਬਾਅਦ ਤਨਜਾਨੀਆ ਨੇ ਵੀ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ 2018 ਤੋਂ ਪਹਿਲਾਂ ਛੇ ਮਹੀਨਿਆਂ ‘ਚ ਰੋਜ਼ਾਨਾ ਦੋ ਹਜ਼ਾਰ ਉਡਾਣਾਂ ਦੀ ਯੋਜਨਾ ਹੈ। ਇਸ ‘ਚ ਇਕ ਹਜ਼ਾਰ ਸਿਹਤ ਕੇਂਦਰਾਂ ਨੂੰ ਕਵਰ ਕੀਤਾ ਜਾਵੇਗਾ। ਇਸ ‘ਚ ਅਮਰੀਕੀ ਸਰਕਾਰ ਨੈ ਲਗਭਗ 1800 ਕਰੋੜ ਰੁਪਏ ਦੀ ਮਦਦ ਕੀਤੀ। ਜਲਦੀ ਹੀ ਅਮਰੀਕਾ ‘ਚ ਵੀ ਇਹ ਨੈਟਵਰਕ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਇਸ ਨੂੰ ਪੂਰੀ ਦੁਨੀਆ ‘ਚ ਸ਼ੁਰੂ ਕੀਤਾ ਜਾਵੇਗਾ।
ਇਕ ਹਜ਼ਾਰ ਤੋਂ ਤਿੰਨ ਹਜ਼ਾਰ ਰੁਪਏ ਦੇ ਕੇ ਲੈ ਸਕਦੇ ਹੋ ਸਰਵਿਸ
ਸੰਯੁਕਤ ਰਾਸ਼ਟਰ ਦੇ ਪ੍ਰੋਜੈਕਟ ਤੋਂ ਇਲਾਵਾ ਕਈ ਵਿਅਕਤੀ ਅਤੇ ਹਸਪਤਾਲ ਡ੍ਰੋਨ ਡਿਲੀਵਰੀ ਸਰਵਿਸ ਦਾ ਫਾਇਦਾ ਉਠਾ ਰਹੇ ਹਨ। ਇਸ ਸੇਵਾ ਦੇ ਲਈ ਕੰਪਨੀ ਦਵਾਈ ਜਾਂ ਖੂਨ ਦਾ ਵਜ਼ਨ, ਐਮਰਜੈਂਸੀ, ਦੂਰੀ ਅਤੇ ਸਮੇਂ ਦੇ ਹਿਸਾਬ ਨਾਲ ਚਾਰਜ ਕਰਦੀ ਹੈ। ਇਹ 15 ਡਾਲਰ (ਇਕ ਹਜ਼ਾਰ ਰੁਪਏ) ਤੋਂ ਲੈ ਕੇ 45 ਡਾਲਰ (ਲਗਭਗ ਤਿੰਨ ਹਜ਼ਾਰ ਰੁਪਏ) ਤੱਕ ਹੈ।
Home / ਦੁਨੀਆ / ਰਵਾਡਾਂ ਅਤੇ ਤਨਜਾਨੀਆ ਤੋਂ ਬਾਅਦ ਹੁਣ ਅਮਰੀਕਾ ‘ਚ ਨੈਟਵਰਕ ਬਣਾਉਣ ਦੀ ਤਿਆਰੀ, ਪੂਰੀ ਦੁਨੀਆ ‘ਚ ਸ਼ੁਰੂ ਹੋਵੇਗੀ ਇਹ ਸੇਵਾ
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …