Breaking News
Home / ਦੁਨੀਆ / ਰਿਟਾਇਰਮੈਂਟ ਸੁਰੱਖਿਆ – ਸੀਪੀਪੀ ‘ਚ ਸੁਧਾਰ: ਵਿੱਕ ਢਿੱਲੋਂ

ਰਿਟਾਇਰਮੈਂਟ ਸੁਰੱਖਿਆ – ਸੀਪੀਪੀ ‘ਚ ਸੁਧਾਰ: ਵਿੱਕ ਢਿੱਲੋਂ

Vic Dhillon (high res) copy copyਬਰੈਂਪਟਨ/ਬਿਊਰੋ ਨਿਊਜ਼ :
ਬਰੈਂਪਟਨ ਵੈਸਟ ਤੌਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਦੀ ਪ੍ਰੀਮਿਅਰ ਕੈਥਲੀਨ ਵਿਨ੍ਹ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਰਿਟਾਇਰਮੈਂਟ ਸੁਰੱਖਿਆ ਪ੍ਰਤੀ ਸੁਧਾਰ ਦੀ ਆਖਰ ਕਾਰ ਉੱਚ ਪੱਧਰ ਤੇ ਸੁਣਵਾਈ ਹੋ ਗਈ। ਉਨਟੈਰੀੳ ਸਰਕਾਰ 2013 ਤੋਂ ਫੇਡਰਲ ਸਰਕਾਰ ਨੂੰ ਸੀ ਪੀ ਪੀ (ਕੈਨੇਡਾ ਪੈਂਸ਼ਨ ਪਲਾਨ) ਵਿਚ ਸੁਧਾਰ ਜਾਂ ਵਾਧਾ ਕਰਨ ਲਈ ਬੇਨਤੀ ਕਰ ਰਹੀ ਸੀ ਤਾਂ ਜੋ ਉਨਟੈਰੀੳ ਵਾਸੀਆਂ ਨੂੰ ਸੁਰੱਖਿਅਤ ਭਵਿੱਖ ਪ੍ਰਧਾਨ ਕੀਤਾ ਜਾਵੇ। ਜਦ ਫੇਡਰਲ ਸਰਕਾਰ ਨੇ ਇਸ ਸੁਣਵਾਈ ਨੂੰ ਅਣਸੁਣਿਆ ਕਰ ਦਿੱਤਾ ਤਾਂ ਉਨਟੈਰੀੳ ਨੇ ਆਪਣੇ ਸੂਬੇ ਦੀ ਆਉਣ ਵਾਲੀਆਂ ਪੀ੍ਹੜੀਆਂ ਲਈ ਉਨਟੈਰੀੳ ਰਿਟਾਇਰਮੈਂਟ ਪੈਂਸ਼ਨ ਪਲਾਨ ਦੀ ਸਿਰਜਨਾ ਕੀਤੀ। ਬੀਤੇ ਹਫਤੇ ਵੈਨਕੁਵਰ ਵਿਚ ਕੈਨੇਡਾ ਦੇ ਫੇਡਰਲ-ਪ੍ਰੋਵਿਨਸ਼ਿਅਲ-ਟੈਰੀਟੋਰਿਅਲ ਵਿੱਤ ਮੰਤਰੀਆਂ ਦੀ ਮੀਟਿੰਗ ਵਿਚ ਸੀ ਪੀ ਪੀ ਨੂੰ ਵਧਾਉਣ ਦਾ ਅਹਿਮ ਨਿਰਨਾ ਲਿੱਤਾ ਗਿਆ ਜਿਸ ਨੂੰ ਜਿਆਦਾ ਤਰ ਸੂਬਿਆਂ ਦੀ ਸਹਿਮਤੀ ਮਿਲੀ। ਗੌਰ ਕੀਤਾ ਜਾਵੇ ਕਿ ਇਸ ਇਤਿਹਾਸਕ ਫੇਸਲੇ ਲਈ ਉਨਟੈਰੀੳ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਜੀ ਤੋੜ ਮਿਹਨਤ ਕਰ ਰਹੀ ਸੀ। ਇਸ ਮਹਿੰਗਾਈ ਦੇ ਜਮਾਨੇ ਵਿਚ ਮੌਜੂਦਾ ਪੈਂਸ਼ਨ ਪਲਾਨ ਤੋਂ ਆ ਰਹੀ ਆਮਦਨੀ ਬਜੁਰਗਾਂ ਲਈ ਕਾਫੀ ਨਹੀਂ ਸੀ। ਇਸ ਨੂੰ ਵਧਾਉਣਾ ਬਹੁਤ ਹੀਅਹਿਮ ਨਿਰਣਾ ਸੀ।  ਉਨਟੈਰੀੳ ਦੀ ਪ੍ਰੀਮਿਅਰ ਕੈਥਲੀਨ ਵ੍ਹਿਨ ਨੇ 2013 ਤੋਂ ਲੈ ਕੇ ਜੁਲਾਈ 2015 ਤੱਕ ਕਈ ਵਾਰ ਪੀ ਸੀ ਸਰਕਾਰ ਦੇ ਵਿੱਤ ਮੰਤਰੀਆਂ ਅੱਗੇ ਸੀ ਪੀ ਪੀ ਵਧਾਉਣ ਦੀ ਗੁਹਾਰ ਲਗਾਈ ਸੀ, ਜੋ ਕਿ ਹਰ ਵਾਰ ਆਪਣਾ ਸਹਿਯੋਗ ਦੇਣ ਤੋਂ ਸਾਫ ਮਨ੍ਹਾ ਕਰ ਦਿੰਦੇ ਸਨ ਜਿਸਦੇ ਚਲਦੇ ਪ੍ਰੀਮਿਅਰ ਵ੍ਹਿਨ ਨੇ ਉਨਟੈਰੀੳ ਦੇ ਆਪਣੇ ਨਿਵਾਸੀਆਂ ਦੇ ਬਹਿਤਰ ਭਵਿੱਖ ਲਈ ਪੈਂਸ਼ਨ ਪਲਾਨ ਦੀ ਸਥਾਪਨਾ ਕੀਤੀ। ਸੀ ਪੀ ਪੀ ਦੇ ਨਵੇਂ ਯੋਗਦਾਨ 2019 ਤੋਂ ਲਾਗੂ ਕੀਤੇ ਜਾਣਗੇ ਅਤੇ 2025 ਤੱਕ ਪੂਰੀ ਤਰ੍ਹਾਂ ਸਾਰੇ ਦੇਸ਼ ਵਿਚ ਲਾਗੂ ਕਰ ਦਿਤੇ ਜਾਣਗੇ।  ਇਸ ਐਲਾਨ ਤੋਂ ਬਾਅਦ ਉਨਟੈਰੀੳ ਰਿਟਾਇਰਮੈਂਟ ਪੈਂਸ਼ਨ ਪਲਾਨ ਨੂੰ ਰੱਧ ਕਰ ਦਿਤਾ ਗਿਆ ਜੋ ਕਿ 2018 ਜਨਵਰੀ ਤੋਂ ਸ਼ੁਰੂ ਹੋਣਾ ਸੀ। ਬਹਿਤਰ ਰਿਟਾਇਰਮੈਂਟ ਸੁਰੱਖਿਆ ਲਈ ਉਨਟੈਰੀੳ ਦੀ ਲਗਾਤਾਰ ਲੀਡਰਸ਼ਿਪ ਅਤੇ ਮਜਬੂਤ ਸਹਿਯੋਗ ਤੌਂ ਬਿਨਾਂ ਇਹ ਅਹਿਮ ਮਤਾ ਪਾਸ ਨਹੀਂ ਹੋ ਸਕਦਾ ਸੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …