Breaking News
Home / ਦੁਨੀਆ / ਮਾਣ-ਤਾਣ : ਨਾਸਾ ਵਲੋਂ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ

ਮਾਣ-ਤਾਣ : ਨਾਸਾ ਵਲੋਂ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ

ਨਵੇਂ ਬੈਕਟੀਰੀਆ ਨੂੰ ਦਿੱਤਾ ਕਲਾਮ ਦਾ ਨਾਂ
ਲਾਸ ਏਂਜਲਸ/ਬਿਊਰੋ ਨਿਊਜ਼
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਨਵੇਂ ਲੱਭੇ ਬੈਕਟੀਰੀਆ ਨੂੰ ‘ਸੋਲੀਬੈਕਿਲਸ ਕਲਾਮੀ’ ਦਾ ਨਾਂ ਦੇ ਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ ਦਿੱਤੀ ਹੈ। ਹੁਣ ਤੱਕ ਇਹ ਨਵਾਂ ਸੂਖਮ ਜੀਵ ਸੋਲੀਬੈਕਿਲਸ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ ਹੀ ਪਾਇਆ ਜਾਂਦਾ ਸੀ। ਇਹ ਪ੍ਰਿਥਵੀ ‘ਤੇ ਨਹੀਂ ਸੀ।
ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬੋਰਟਰੀ ਨੇ ਅੰਤਰ ਗ੍ਰਹਿ ਯਾਤਰਾ ‘ਤੇ ਕੰਮ ਕਰਦਿਆਂ ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ ਦੇ ਫਿਲਟਰਾਂ ‘ਚ ਇਸ ਨਵੇਂ ਬੈਕਟੀਰੀਆ ਨੂੰ ਲੱਭਿਆ। ਇਹ ਬੈਕਟੀਰੀਆ ਅਜਿਹੇ ਫਿਲਟਰਾਂ ਵਿਚ ਪਾਇਆ ਗਿਆ ਜੋ ਸਪੇਸ ਸਟੇਸ਼ਨ ਵਿਚ 40 ਮਹੀਨਿਆਂ ਤੱਕ ਰਿਹਾ। ਇਹ ਫਿਲਟਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੀ ਸਵੱਛਤਾ ਪ੍ਰਣਾਲੀ ਦਾ ਹਿੱਸਾ ਹੈ।ਇਸ ਫਿਲਟਰ ਦਾ ਜੇਪੀਐਲ (ਜੈਟ ਪ੍ਰੋਪਲਸ਼ਨ ਲੈਬ) ਵਿਚ ਵਿਸ਼ਲੇਸ਼ਣ ਕੀਤਾ ਗਿਆ।
ਕਿੱਥੇ ਹੁੰਦੇ ਹਨ ਬੈਕਟੀਰੀਆ :ਬੈਕਟੀਰੀਆ ਪ੍ਰਿਥਵੀ ‘ਤੇ ਮਿੱਟੀ ‘ਚ, ਗਰਮ ਜਲ ਧਾਰਾਵਾਂ ‘ਚ, ਪ੍ਰਮਾਣੂ ਪਦਾਰਥਾਂ ‘ਚ, ਪਾਣੀ ‘ਚ, ਇੱਥੋਂ ਤੱਕ ਕਿ ਕਾਰਬਨਿਕ ਪਦਾਰਥਾਂ, ਪੌਦਿਆਂ ਤੇ ਜੰਤੂਆਂ ਦੇ ਸਰੀਰ ‘ਚ ਪਾਏ ਜਾਂਦੇ ਹਨ।
ਜੀਵਾਣੂਆਂ ਦਾ ਘਰ ਹੁੰਦਾ ਹੈ ਸਪੇਸ ਸਟੇਸ਼ਨ :ਪ੍ਰਿਥਵੀ ਦੇ ਪੰਥ ਤੋਂ 400 ਕਿਲੋਮੀਟਰ ‘ਤੇ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਸਪੇਸ ਸਟੇਸ਼ਨ ‘ਤੇ ਕਈ ਤਰ੍ਹਾਂ ਦੇ ਬੈਕਟੀਰੀਆ ਤੇ ਉਲੀ ਪਾਏ ਜਾਂਦੇ ਹਨ। ਸਟੇਸ਼ਨ ‘ਤੇ ਪੁਲਾੜ ਯਾਤਰੀਆਂ ਦੇ ਨਾਲ ਹੀ ਇਨ੍ਹਾਂ ਦੀ ਹੋਂਦ ਬਣੀ ਰਹਿੰਦੀ ਹੈ। ਡਾ. ਕਸਤੂਰੀ ਮੰਨਦੇ ਹਨ ਕਿ ਹਾਲਾਂਕਿ ਸੋਲੀਬੈਕਿਲਸ ਕਲਾਮੀ ਹੁਣ ਤੱਕ ਪ੍ਰਿਥਵੀ ‘ਤੇ ਨਹੀਂ ਪਾਇਆ ਗਿਆ ਪਰ ਅਜਿਹਾ ਨਹੀਂ ਹੈ ਕਿ ਇਸ ਦਾ ਪ੍ਰਿਥਵੀ ਤੋਂ ਵੱਖਰਾ ਕੋਈ ਜੀਵਨ ਹੈ। ਉਹ ਨਿਸ਼ਚਿਤ ਤੌਰ ‘ਤੇ ਕਹਿ ਸਕਦੇ ਹਨ ਕਿ ਇਹ ਜੀਵ ਕਿਸੇ ਕਾਰਗੋ ਨਾਲ ਸਪੇਸ ਸਟੇਸ਼ਨ ਪੁੱਜਾ ਹੋਵੇਗਾ। ਨਾਸਾ ਵਿਚ ਡਾ. ਕਸੂਤਰੀ ਕੋਲ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਦੂਜੇ ਗ੍ਰਹਿਆਂ ‘ਤੇ ਜਾਣ ਵਾਲੇ ਪੁਲਾੜ ਵਾਹਨ ਬੈਕਟੀਰੀਆ ਜਿਹੇ ਸੂਖਮ ਜੀਵਾਂ ਤੋਂ ਮੁਕਤ ਰਹਿਣ।
ਕਿਉਂ ਦਿੱਤਾ ਕਲਾਮ ਦਾ ਨਾਂ: ਕੇਰਲ ਦੇ ਥੁੰਬਾ ਤੋਂ 21 ਨਵੰਬਰ 1963 ਦੀ ਸ਼ਾਮ ਭਾਰਤ ਨੇ ਪਹਿਲੇ ਰਾਕਟ ‘ਨਾਈਕ ਅਪਾਚੇ’ ਦਾ ਪ੍ਰੀਖਣ ਕੀਤਾ। ਇਸ ਰਾਕਟ ਨੂੰ ਅਮਰੀਕਾ ਨੇ ਦਿੱਤਾ ਸੀ। ਇਸ ਪ੍ਰੀਖਣ ਦੇ ਨਾਲ ਹੀ ਭਾਰਤੀ ਰਾਕਟ ਵਿਗਿਆਨ ਦੀ ਆਰੰਭਤਾ ਹੋਈ। ਭਾਰਤੀ ਪੁਲਾੜ ਪ੍ਰੋਗਰਾਮਾਂ ਦੇ ਜਨਮਦਾਤਾ ਡਾ. ਵਿਕਰਮ ਸਾਰਾਬਾਈ ਨੇ 1963 ਵਿਚ ਹੀ ਡਾ.ਏਪੀਜੇ ਅਬਦੁਲ ਕਲਾਮ ਨੂੰ ਛੇ ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ ਲਈ ਨਾਸਾ ਭੇਜਿਆ ਸੀ। ਕਲਾਮ ਦੇ ਸਾਹਮਣੇ ਰਾਕਟ ਦਾ ਨਿਰਮਾਣ ਹੋਇਆ ਸੀ। ਡਾ.ਕਸਤੂਰੀ ਅਨੁਸਾਰ ਉਨ੍ਹਾਂ ਨੂੰ ਪੁਲਾੜ ਵਿਗਿਆਨ ‘ਚ ਡਾ. ਕਲਾਮ ਦੇ ਮਹੱਤਵਪੂਰਨ ਯੋਗਦਾਨ ਦਾ ਪਤਾ ਹੈ।
ਕੁਲਭੂਸ਼ਣ ਜਾਧਵ ਨੂੰ ਈਰਾਨ ‘ਚੋਂ ਫੜਿਆ ਗਿਆ ਸੀ : ਅਹਿਮਦ ਸ਼ੋਏਬ
ਨਵੀਂ ਦਿੱਲੀ : ਕੁਲਭੂਸ਼ਣ ਜਾਧਵ ਨੂੰ ਲੈ ਕੇ ਪਾਕਿ ਦਾਅਵੇ ਦੀ ਪੋਲ ਖੁੱਲ੍ਹ ਗਈ ਹੈ। ਇਸ ਵਾਰ ਪਾਕਿ ਦੇ ਝੂਠ ਨੂੰ ਆਈ ਐਸ ਆਈ ਦੇ ਹੀ ਸਾਬਕਾ ਅਧਿਕਾਰੀ ਨੇ ਬੇਨਕਾਬ ਕੀਤਾ ਹੈ। ਰਿਟਾਇਰਡ ਲੈਫਟੀਨੈਂਟ ਜਨਰਲ ਅਹਿਮਦ ਸ਼ੋਏਬ ਨੇ ਮੰਨਿਆ ਹੈ ਕਿ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵਿਚ ਨਹੀਂ ਬਲਕਿ ਈਰਾਨ ‘ਚ ਫੜਿਆ ਗਿਆ ਸੀ। ਉਸਦੀ ਗ੍ਰਿਫਤਾਰੀ ਬਲੋਚਿਸਤਾਨ ਵਿਚ ਦਿਖਾਈ ਗਈ ਹੈ। ਭਾਰਤ ਇਸ ਬਿਆਨ ਦਾ ਇਸਤੇਮਾਲ ਕੌਮਾਂਤਰੀ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਕਰ ਸਕਦਾ ਹੈ। ਪਾਕਿਸਤਾਨੀ ਫੌਜ ਕੁਲਭੂਸ਼ਣ ਜਾਧਵ ‘ਤੇ ਜਾਸੂਸੀ ਦਾ ਦੋਸ਼ ਲਗਾ ਚੁੱਕੀ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …