5 C
Toronto
Friday, November 21, 2025
spot_img
Homeਦੁਨੀਆਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ 17 ਸਤੰਬਰ ਤੱਕ ਵਧਾਈ

ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ 17 ਸਤੰਬਰ ਤੱਕ ਵਧਾਈ

ਦੇਸ਼ ਤੋਂ ਬਾਹਰ ਜਾਣ ਲਈ ਲੈਣੀ ਪਵੇਗੀ ਇਜਾਜ਼ਤ
ਮੈਲਬੌਰਨ/ਬਿਊਰੋ ਨਿਊਜ਼ : ਆਸਟ੍ਰੇਲੀਆ ਦੇ ਨਾਗਰਿਕਾਂ ਤੇ ਸਥਾਈ ਵਸਨੀਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਸਟ੍ਰੇਲੀਆ ਯਾਤਰਾ ਤੇ ਲੱਗੀ ਪਾਬੰਦੀ ਨੂੰ ਤਿੰਨ ਮਹੀਨਿਆਂ ਲਈ ਵਧਾਉਣ ਜਾ ਰਹੀ ਹੈ। ਇਸ ਤਹਿਤ ਹਵਾਈ ਅੰਤਰਰਾਸ਼ਟਰੀ ਯਾਤਰਾ ਅਤੇ ਕਰੂਜ਼ ਸਮੁੰਦਰੀ ਜਹਾਜ਼ ਯਾਤਰਾ ਦੀ ਪਾਬੰਦੀ ਵਿਚ ਵਾਧਾ ਕਰ ਦਿਤਾ ਗਿਆ ਹੈ।
ਇਹ ਪਾਬੰਦੀ ਪਹਿਲਾਂ 17 ਜੂਨ 2021 ਤਕ ਸੀ ਪਰ ਹੁਣ ਇਸ ਵਿਚ 17 ਸਤੰਬਰ 2021 ਤਕ ਵਾਧਾ ਕਰ ਦਿਤਾ ਗਿਆ ਹੈ ਜਿਸ ਦੇ ਚਲਦਿਆਂ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਤੋਂ ਬਿਨਾਂ ਕਿਸੇ ਨੂੰ ਵੀ ਦੇਸ਼ ਅੰਦਰ ਆਉਣ ਦੀ ਆਗਿਆ ਨਹੀਂ ਹੋਵੇਗੀ ਤੇ ਕੋਈ ਨਾਗਰਿਕ ਬਿਨਾਂ ਕਾਰਨ ਦੱਸੇ ਦੇਸ਼ ਨਹੀਂ ਛੱਡ ਸਕੇਗਾ ਅਤੇ ਇਸਦੇ ਲਈ ਇਜਾਜ਼ਤ ਲੈਣੀ ਪਵੇਗੀ। ਸਿਹਤ ਮੰਤਰੀ ਗਰੇਟ ਹੰਟ ਮੁਤਾਬਿਕ ”ਬਾਇੳ ਸਕਿਊਰਿਟੀ ਐਕਟ 2015” ਦੇ ਤਹਿਤ ਇਹ ਪਾਬੰਦੀ ਸਤੰਬਰ 2017 ਤਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਹੋਏ ਡੇਢ ਸਾਲ ਦਾ ਸਮਾਂ ਹੋ ਜਾਵੇਗਾ ਅਤੇ ਵੱਖ-ਵੱਖ ਦੇਸ਼ਾਂ ਵਿਚ ਫਸੇ ਹਜ਼ਾਰਾਂ ਅਸਥਾਈ ਵੀਜ਼ਾ ਧਾਰਕ, ਕਾਮੇ ਤੇ ਵਿਦਿਆਰਥੀ ਇਸ ਪਾਬੰਦੀ ਦੇ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਹ ਨਿਰਣਾ ਵੀ ਭਾਰਤ ਵਿਚ ਹੋਏ ਕਰੋਨਾ ਕੇਸਾਂ ਦੇ ਨਿਰਤੰਰ ਵਾਧੇ ਦੇ ਚੱਲਦਿਆਂ ਲਿਆ ਗਿਆ ਹੈ। ਇਸ ਪਾਬੰਦੀ ਦੇ ਚੱਲਦਿਆਂ ਬਹੁਤ ਸਾਰੇ ਭਾਰਤੀ ਆਸਟ੍ਰੇਲੀਆਈ ਨਾਗਰਿਕਾਂ ਲਈ ਇਹ ਪਾਬੰਦੀ ਇਕ ਕੰਧ ਬਣ ਗਈ ਤੇ ਉਹ ਇਹੋ ਜਿਹੇ ਨਾਜ਼ੁਕ ਹਾਲਾਤ ਵਿੱਚ ਆਪਣੇ ਪਰਿਵਾਰਾਂ ਤੋਂ ਦੂਰ ਹਨ ਤੇ ਕਈ ਪਰਿਵਾਰਾਂ ਦੇ ਮੈਂਬਰ ਤੁਰ ਜਾਣ ‘ਤੇ ਉਹ ਆਖਰੀ ਰਸਮਾਂ ਵਿੱਚ ਵੀ ਪਹੰਚ ਨਹੀਂ ਪਾ ਰਹੇ ਹਨ।

RELATED ARTICLES
POPULAR POSTS