16 C
Toronto
Sunday, October 5, 2025
spot_img
Homeਦੁਨੀਆਪਾਕਿ ਸੰਸਦ ਬਣੀ 'ਯੁੱਧ ਦਾ ਮੈਦਾਨ'

ਪਾਕਿ ਸੰਸਦ ਬਣੀ ‘ਯੁੱਧ ਦਾ ਮੈਦਾਨ’

ਸੰਸਦ ਮੈਂਬਰਾਂ ਨੇ ਸੁੱਟੀਆਂ ਇਕ-ਦੂਜੇ ‘ਤੇ ਬਜਟ ਦੀਆਂ ਕਾਪੀਆਂ, ਕੁੱਟਮਾਰ ਵੀ ਹੋਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ‘ਚ ਸੱਤਾਧਾਰੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਅਤੇ ਵਿਰੋਧੀ ਦਲਾਂ ਨੇ ਇਕ ਦੂਜੇ ‘ਤੇ ਫਾਈਲਾਂ ਸੁੱਟੀਆਂ ਅਤੇ ਆਪਸ ‘ਚ ਕੁੱਟਮਾਰ ਕਰਨ ਦੇ ਨਾਲ-ਨਾਲ ਅਪਸ਼ਬਦ ਵੀ ਬੋਲੇ। ਇਸ ਦੌਰਾਨ ਉੱਥੇ ਵੱਡੀ ਗਿਣਤੀ ‘ਚ ਮਹਿਲਾ ਸੰਸਦ ਮੈਂਬਰ ਵੀ ਮੌਜੂਦ ਸਨ। ਸਥਿਤੀ ਨੂੰ ਸੰਭਾਲਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਗਿਆ ਪਰ ਉਹ ਵੀ ਅਸਫਲ ਰਹੇ। ਜਾਣਕਾਰੀ ਅਨੁਸਾਰ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿਰੋਧੀ ਪਾਰਟੀ ਪੀ. ਐਮ. ਐਲ.-ਐਨ. ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਸਦਨ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਦਨ ‘ਚ ਕੇਂਦਰੀ ਬਜਟ 2021-22 ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਨੇਤਾ ਅਲੀ ਅਵਾਣ ਨੇ ਵਿਰੋਧੀ ਪਾਰਟੀ ਦੇ ਇਕ ਸੰਸਦ ਮੈਂਬਰ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤੇ ਵਿਰੋਧੀ ਧਿਰ ਦੇ ਇਕ ਸੰਸਦ ਮੈਂਬਰ ‘ਤੇ ਕਿਤਾਬ ਵੀ ਸੁੱਟੀ। ਉਕਤ ਸੰਸਦ ਮੈਂਬਰ ਦੇ ਅਜਿਹਾ ਕਰਦਿਆਂ ਹੀ ਸੰਸਦ ਯੁੱਧ ਦੇ ਮੈਦਾਨ ‘ਚ ਤਬਦੀਲ ਹੋ ਗਈ।

 

RELATED ARTICLES
POPULAR POSTS