ਵਕੀਲਾਂ ਨੇ ਕਿਹਾ : ਟਰੰਪ ਨੂੰ ਪ੍ਰੈਜੀਡੈਂਟ ਇਮਿਊਨਿਟੀ ਮਿਲਣੀ ਚਾਹੀਦੀ ਹੈ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਪਤ ਦਸਤਾਵੇਜ਼ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ। ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਪ੍ਰੈਜੀਡੈਂਟ ਇਮਿਊਨਿਟੀ ਦੇ ਹੱਕਦਾਰ ਹਨ। ਇਸ ਲਈ ਉਨ੍ਹਾਂ ’ਤੇ ਕੇਸ ਨਹੀਂ ਚਲਾਇਆ ਜਾਣਾ ਚਾਹੀਦਾ। ਅਮਰੀਕਾ ਵਿਚ ਅਹੁਦੇ ’ਤੇ ਰਹਿੰਦੇ ਹੋਏ ਰਾਸ਼ਟਰਪਤੀ ਨੂੰ ਪ੍ਰੈਜੀਡੈਂਟ ਇਮਿਊਨਿਟੀ ਮਿਲਦੀ ਹੈ। ਇਸਦੇ ਤਹਿਤ ਜਦੋਂ ਤੱਕ ਰਾਸ਼ਟਰਪਤੀ ਆਪਣੇ ਫਰਜ਼ਾਂ ਦੇ ਦਾਇਰੇ ਵਿਚ ਕੰਮ ਕਰਦਾ ਹੈ ਉਦੋਂ ਤੱਕ ਉਨ੍ਹਾਂ ’ਤੇ ਜ਼ਿਆਦਾਤਰ ਮਾਮਲਿਆਂ ਵਿਚ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਹੁਦੇ ’ਤੇ ਰਹਿੰਦੇ ਹੋਏ ਟਰੰਪ ਨੇ ਇਨ੍ਹਾਂ ਦਸਤਾਵੇਜਾਂ ਨੂੰ ਪਰਸਨਲ ਦੱਸਿਆ ਅਤੇ ਇਨ੍ਹਾਂ ਨੂੰ ਨਾਲ ਲੈ ਗਏ ਸਨ।