ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਇਕ 43 ਸਾਲਾ ਬ੍ਰਿਟਿਸ਼ ਉਦਯੋਗਪਤੀ ਔਰਤ ਬ੍ਰਿਟੇਨ ਵਿਚ ਕਿਸੇ ਨਗਰ ਨਿਗਮ ਵਾਰਡ ਦੀ ਕੌਂਸਲਰ ਬਣਨ ਵਾਲੀ ਭਾਰਤ ਵਿਚ ਪੈਦਾ ਹੋਈ ਪਹਿਲੀ ਔਰਤ ਬਣ ਗਈ ਹੈ। ਚੇਨਈ ਵਿਚ ਪੈਦਾ ਹੋਈ ਅਤੇ ਵੱਡੀ ਹੋਈ ਰੇਹਾਨਾ ਅਮੀਰ ਨੇ ਸਿਟੀ ਆਫ਼ ਲੰਡਨ ਕਾਊਟੀ ਦੇ ਵਿੰਟਰੀ ਵਾਰਡ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜੀ ਸੀ। ਉਹ ਚੋਣ ਜਿੱਤ ਗਈ ਅਤੇ ਸਿਟੀ ਆਫ਼ ਲੰਦਨ ਕਾਰਪੋਰੇਸ਼ਨ ਵਿਚ ਚੋਣ ਜਿੱਤਣ ਵਾਲੀ ਭਾਰਤ ਵਿਚ ਪੈਦਾ ਹੋਈ ਪਹਿਲੀ ਔਰਤ ਬਣ ਗਈ ਹੈ। ਰੇਹਾਨਾ ਨੇ ਦੱਸਿਆ, ”ਚੁਣੀ ਕੌਂਸਲਰ ਦੇ ਰੂਪ ਵਿਚ ਮੇਰਾ ਟੀਚਾ ਸੜਕ, ਹਵਾ ਦੀ ਗੁਣਵੱਤਾ ਵਿਚ ਸੁਧਾਰ, ਦਿਮਾਗੀ ਸਿਹਤ ਅਤੇ ਬ੍ਰੈਗਜ਼ਿਟ ਗੱਲਬਾਤ ਦੇ ਹਿੱਸੇ ਦੇ ਰੂਪ ਵਿਚ ਇਸ ਤਰ੍ਹਾਂ ਦੇ ਕਾਰੋਬਾਰ ਵਿਚ ਬਿਹਤਰ ਅਗਵਾਈ ਹੈ।” ਉਹ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਲੰਦਨ ਦੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …