Breaking News
Home / ਕੈਨੇਡਾ / Front / ਅਮਰੀਕਾ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦਿੱਤੀ ਵੱਡੀ ਰਾਹਤ

ਅਮਰੀਕਾ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦਿੱਤੀ ਵੱਡੀ ਰਾਹਤ

ਬੱਚਿਆਂ ਤੇ ਜੀਵਨ ਸਾਥੀ ਨੂੰ ਕੰਮ ਕਰਨ ਦੀ ‘ਆਟੋਮੈਟਿਕ’ ਪ੍ਰਵਾਨਗੀ ਮਿਲੇਗੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸਦੇ ਚੱਲਦਿਆਂ ਇਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ ਜਿਸ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਇਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਤੇ ਪਤੀ-ਪਤਨੀ (ਸਪਾਊਸ) ਨੂੰ ਕੰਮ ਕਰਨ ਦੀ ‘ਆਟੋਮੈਟਿਕ’ ਪ੍ਰਵਾਨਗੀ ਮਿਲ ਜਾਵੇਗੀ। ਪਿਛਲੇ ਦਿਨੀਂ ਐਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਵਿਚ ਰਿਪਬਲਿਕਨ ਤੇ ਡੈਮੋਕਰੈਟਿਕ ਧੜਿਆਂ ਦੀ ਹਮਾਇਤ ਮਿਲੀ ਹੈ। ਇਸ ਨੂੰ ਵ੍ਹਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਹੈ। ਇਸ ਸਮਝੌਤੇ ਵਿਚ ਦੋਵਾਂ ਧਿਰਾਂ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਦੇ ਮਸਲਿਆਂ ਦਾ ਹੱਲ ਕੱਢਣ ’ਤੇ ਵੀ ਚਰਚਾ ਕੀਤੀ ਹੈ। ਇਹ ਕਦਮ ਲੰਮੇ ਸਮੇਂ ਤੋਂ ਗਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਚੰਗੀ ਖਬਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਪਹੁੰਚੇ ਭਾਰਤੀ ਪੇਸ਼ੇਵਰਾਂ ਦੇ ਪਤੀ-ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਨ੍ਹਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਸਥਾਈ ਤੌਰ ’ਤੇ ਵਸਣ ਲਈ ਗਰੀਨ ਕਾਰਡ ਲੋੜੀਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਬਿਆਨ ਵਿਚ ਕਿਹਾ ਕਿ ਕਈ ਦਹਾਕਿਆਂ ਤੋਂ ਇਮੀਗ੍ਰੇਸ਼ਨ ਢਾਂਚਾ ਵਿਗੜਿਆ ਹੋਇਆ ਹੈ ਅਤੇ ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਹੈ। ਇਸ ਨਾਲ ਸਾਡਾ ਮੁਲਕ ਤੇ ਸਰਹੱਦਾਂ ਸੁਰੱਖਿਅਤ ਹੋਣਗੀਆਂ। ਉਨ੍ਹਾਂ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਨਾਲ ਨਿਰਪੱਖ ਤੇ ਮਾਨਵੀ ਵਤੀਰਾ ਯਕੀਨੀ ਬਣਾਏਗੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …